ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲਾਲ ਕਿਲੇ ’ਤੇ ਪੰਜਵੀਂ ਵਾਰ ਲਹਿਰਾਇਆ ਤਿਰੰਗਾ ਝੰਡਾ

ਨਬਜ਼-ਏ-ਪੰਜਾਬ ਬਿਊਰੋ, ਨਵੀਂ ਦਿੱਲੀ, 15 ਅਗਸਤ:
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੁੱਧਵਾਰ ਨੂੰ ਪੰਜਵੀਂ ਵਾਰ ਲਾਲ ਕਿਲੇ ’ਤੇ ਤਿਰੰਗਾ ਝੰਡਾ ਲਹਿਰਾਇਆ। 72ਵੇਂ ਆਜ਼ਾਦੀ ਦਿਹਾੜੇ ’ਤੇ ਉਨ੍ਹਾਂ ਨੇ 82 ਮਿੰਟ ਦਾ ਭਾਸ਼ਣ ਦਿੱਤਾ ਅਤੇ ਲਾਲ ਕਿਲੇ ਦੀ ਪ੍ਰਾਚੀਰ ਤੋਂ ਤਿੰਨ ਘੋਸ਼ਣਾਵਾਂ ਕੀਤੀਆਂ। ਪਹਿਲੀ-2022 ਵਿੱਚ ਆਜ਼ਾਦੀ ਦੇ 75 ਸਾਲ ਪੂਰੇ ਹੋਣ ਤੋਂ ਪਹਿਲਾਂ ਭਾਰਤ ਪੁਲਾੜ ਵਿੱਚ ਮਨੁੱਖ ਮਿਸ਼ਨ ਦੇ ਨਾਲ ਗਗਨਯਾਨ ਭੇਜੇਗਾ ਅਤੇ ਉਹ ਅਜਿਹਾ ਕਰਨ ਵਾਲਾ ਦੁਨੀਆ ਦਾ ਚੌਥਾ ਦੇਸ਼ ਬਣ ਜਾਵੇਗਾ। ਦੂਜੀ-ਹਥਿਆਰਬੰਦ ਦਸਤਿਆਂ ਵਿੱਚ ਅੌਰਤਾਂ ਨੂੰ ਪੁਰਸ਼ਾਂ ਦੇ ਸਮਾਨ ਸਥਾਈ ਕਮਿਸ਼ਨ ਦਿੱਤਾ ਜਾਵੇਗਾ।
ਤੀਜੀ-10 ਕਰੋੜ ਗਰੀਬ ਪਰਿਵਾਰਾਂ ਨੂੰ 5 ਲੱਖ ਰੁਪਏ ਤੱਕ ਦਾ ਮੁਫ਼ਤ ਹੈਲਥ ਕਵਰ ਦੇਣ ਲਈ 25 ਸਤੰਬਰ ਤੋਂ ਆਯੁਸ਼ਮਾਨ ਭਾਰਤ ਯੋਜਨਾ ਸ਼ੁਰੂ ਹੋਵੇਗੀ। ਅਜਾਦੀ ਦਿਹਾੜੇ ਦੇ ਸਮਾਰੋਹ ਵਿੱਚ ਮੋਦੀ ਭਗਵੇ ਰੰਗ ਦੇ ਸਾਫੇ ਵਿੱਚ ਆਏ। 40 ਮਿੰਟ ਤੱਕ ਉਨ੍ਹਾਂ ਨੇ ਸਰਕਾਰ ਦੀਆਂ ਉਪਲਬਧੀਆਂ ਗਿਣਾਈਆਂ। ਜੀਐਸਟੀ ਤੋਂ ਲੈ ਕੇ ਰਸੋਈ ਗੈਸ, ਪਿੰਡਾਂ ਵਿੱਚ ਬਿਜਲੀ, ਸ਼ੌਚਾਲਏ ਅਤੇ ਬੇਨਾਮੀ ਜਾਇਦਾਦ ਵਰਗੇ ਮੁੱਦਿਆਂ ਤੇ ਕਾਂਗਰਸ ਦਾ ਨਾਮ ਲਏ ਬਿਨਾਂ ਤੰਜ ਕੱਸਿਆ। ਮੋਦੀ ਨੇ ਕਿਹਾ ਕਿ 2013 ਤੱਕ ਯੋਜਨਾਵਾਂ ਦੀ ਜੋ ਰਫਤਾਰ ਸੀ, ਉਹ 2014 ਤੋਂ ਬਾਅਦ ਵੀ ਕਾਇਮ ਰਹਿੰਦੀ ਤਾਂ ਕਈ ਯੋਜਨਾਵਾਂ ਨੂੰ ਪੂਰਾ ਕਰਨ ਵਿੱਚ ਦਹਾਕੇ ਲੱਗ ਜਾਂਦੇ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਲਾਲ ਕਿਲੇ ਦੀ ਪ੍ਰਾਚੀਰ ਤੋਂ ਮੈਂ ਦੇਸ਼ ਵਾਸੀਆਂ ਨੂੰ ਇੱਕ ਖੁਸ਼ਖ਼ਬਰੀ ਸੁਣਾਉਣਾ ਚਾਹੁੰਦਾ ਹਾਂ। ਸਾਡਾ ਦੇਸ਼ ਪੁਲਾੜ ਦੀ ਦੁਨੀਆ ਵਿੱਚ ਤਰੱਕੀ ਕਰਦਾ ਰਿਹਾ ਹੈ। ਅਸੀਂ ਸੁਫ਼ਨਾ ਵੇਖਿਆ ਹੈ ਕਿ 2022 ਵਿੱਚ ਆਜ਼ਾਦੀ ਦੇ 75 ਸਾਲ ਪੂਰੇ ਹੋਣ ਦੇ ਮੌਕੇ ’ਤੇ ਜਾਂ ਉਸ ਤੋਂ ਪਹਿਲਾਂ ਭਾਰਤ ਦੀ ਕੋਈ ਅੌਲਾਦ, ਚਾਹੇ ਪੁੱਤਰ ਹੋਵੇ ਜਾਂ ਧੀ, ਉਹ ਪੁਲਾੜ ਵਿੱਚ ਜਾਵੇਗਾ। ਹੱਥ ਵਿੱਚ ਤਰੰਗਾ ਲੈ ਕੇ ਜਾਵੇਗਾ। ਆਜ਼ਾਦੀ ਦੇ 75 ਸਾਲ ਪੂਰੇ ਹੋਣ ਤੋਂ ਪਹਿਲਾਂ ਇਸ ਸੁਫਨੇ ਨੂੰ ਪੂਰਾ ਕਰਨਾ ਹੈ। ਭਾਰਤ ਦੇ ਵਿਗਿਆਨੀਆਂ ਨੇ ਮੰਗਲਯਾਨ ਤੋਂ ਲੈ ਕੇ ਹੁਣ ਤੱਕ ਤਾਕਤ ਦੀ ਪਛਾਣ ਕਰਵਾਈ ਹੈ। ਜਦੋਂ ਅਸੀਂ ਮਨੁੱਖ ਸਮੇਤ ਗਗਨਯਾਨ ਲੈ ਕੇ ਜਾਵਾਂਗੇ ਅਤੇ ਇਹ ਗਗਨਯਾਨ ਜਦੋਂ ਪੁਲਾੜ ਵਿੱਚ ਜਾਵੇਗਾ ਅਤੇ ਕੋਈ ਹਿੰਦੁਸਤਾਨੀ ਇਸ ਨੂੰ ਲੈ ਕੇ ਜਾਵੇਗਾ, ਉਦੋਂ ਪੁਲਾੜ ਵਿੱਚ ਮਨੁੱਖ ਨੂੰ ਪਹੁੰਚਾਉਣ ਵਾਲੇ ਅਸੀਂ ਸੰਸਾਰ ਦੇ ਚੌਥੇ ਦੇਸ਼ ਬਣ ਜਾਵਾਂਗੇ। ਉਹਨਾਂ ਕਿਹਾ ਕਿ ਰਾਕੇਸ਼ ਸ਼ਰਮਾ ਭਾਰਤ ਦੇ ਪਹਿਲੇ ਪੁਲਾੜ ਯਾਤਰੀ ਰਹੇ ਹਨ। ਉਹ 2 ਅਪ੍ਰੈਲ 1984 ਨੂੰ ਪੁਲਾੜ ਵਿੱਚ ਗਏ ਸਨ, ਪਰ ਉਨ੍ਹਾਂ ਦੀ ਇਹ ਯਾਤਰਾ ਸੋਵਿਅਤ ਰਾਕੇਟ ਸੋਊਜ ਟੀ-11 ਰਾਹੀਂ ਹੋਈ ਸੀ।
ਉਨ੍ਹਾਂ ਕਿਹਾ ਕਿ ਆਯੁਸ਼ਮਾਨ ਭਾਰਤ ਯੋਜਨਾ ਵਿੱਚ ਪਹਿਲਾਂ 10 ਕਰੋੜ ਗਰੀਬ ਪਰਿਵਾਰਾਂ ਨੂੰ ਸ਼ਾਮਿਲ ਕੀਤਾ ਜਾਵੇਗਾ। ਇਸ ਤੋਂ ਬਾਅਦ ਉੱਚ ਮੱਧ ਵਰਗ ਅਤੇ ਮੱਧ ਵਰਗ ਨੂੰ ਵੀ ਮੁਨਾਫ਼ਾ ਮਿਲੇਗਾ। ਪੰਜ ਲੱਖ ਰੁਪਏ ਸਾਲਾਨਾ ਇਲਾਜ ਦੇ ਖਰਚ ਦੀ ਸਹੂਲਤ ਅਸੀਂ ਦੇਣ ਵਾਲੇ ਹਾਂ। ਕਿਸੇ ਵੀ ਵਿਅਕਤੀ ਨੂੰ ਇਹ ਸਹੂਲਤ ਪਾਉਣ ਵਿੱਚ ਮੁਸ਼ਕਲ ਨਾ ਹੋਵੇ, ਇਸ ਲਈ ਟੈਕਨੋਲਾਜੀ ਦੀ ਭੂਮਿਕਾ ਮਹੱਤਵਪੂਰਣ ਹੈ। ਟੈਸਟਿੰਗ ਸ਼ੁਰੂ ਹੋ ਰਹੀ ਹੈ। ਯੋਜਨਾ ਨੂੰ ਫੁਲਪ੍ਰੂਫ ਬਣਾਉਣ ਦੀ ਕੋਸ਼ਿਸ਼ ਹੋ ਰਹੀ ਹੈ। 25 ਸਤੰਬਰ ਨੂੰ ਪੰਡਤ ਦੀਨਦਿਆਲ ਉਪਾਧਿਆਏ ਦੀ ਜੈਯੰਤੀ ਤੇ ਪ੍ਰਧਾਨ ਮੰਤਰੀ ਜਨ ਆਰੋਗਯ ਅਭਿਆਨ ਸ਼ੁਰੂ ਕਰ ਦਿੱਤਾ ਜਾਵੇਗਾ।
ਉਨ੍ਹਾਂ ਕਿਹਾ ਕਿ ਮੈਂ ਅੱਜ ਇਸ ਮੰਚ ਤੋੱ ਮੇਰੀਆਂ ਕੁੱਝ ਬਹਾਦੁਰ ਬੇਟੀਆਂ ਨੂੰ ਖੁਸ਼ਖਬਰੀ ਦੇਣਾ ਚਾਹੁੰਦਾ ਹਾਂ। ਭਾਰਤ ਦੀ ਹਥਿਆਰਬੰਦ ਫੌਜ ਵਿੱਚ ਸ਼ਾਰਟ ਸਰਵਿਸ ਕਮਿਸ਼ਨ ਰਾਹੀਂ ਨਿਯੁਕਤ ਮਹਿਲਾ ਅਧਿਕਾਰੀਆਂ ਨੂੰ ਪੁਰਸ਼ ਸਮਾਨ ਅਧਿਕਾਰੀਆਂ ਦੀ ਤਰ੍ਹਾਂ ਪਾਰਦਰਸ਼ੀ ਪ੍ਰਕਿਰਿਆ ਵੱਲੋਂ ਸਥਾਈ ਕਮਿਸ਼ਨ ਦੇਣ ਦੀ ਘੋਸ਼ਣਾ ਕਰਦਾ ਹਾਂ। ਉਨ੍ਹਾਂ ਕਿਹਾ ਕਿ ਮੁਸਲਮਾਨ ਅੌਰਤਾਂ ਵਲੋੱ ਮੈਂ ਅੱਜ ਲਾਲ ਕਿਲੇ ਤੋਂ ਕਹਿਣਾ ਚਾਹੁੰਦਾ ਹਾਂ ਕਿ ਤਿੰਨ ਤਲਾਕ ਤੋਂ ਉਨ੍ਹਾਂ ਨੂੰ ਮੁਕਤੀ ਦਿਲਾਉਣੀ ਹੈ। ਇਸ ਸੰਸਦ ਸੈਸ਼ਨ ਵਿੱਚ ਵੀ ਅਸੀਂ ਤਿੰਨ ਤਲਾਕ ਬਿਲ ਦਾ ਮੁੱਦਾ ਚੁੱਕਿਆ ਹੈ। ਹੁਣੇ ਵੀ ਕੁੱਝ ਲੋਕ ਹਨ ਜੋ ਇਸ ਨੂੰ ਪਾਸ ਨਹੀਂ ਹੋਣ ਦੇਣਾ ਚਾਹੁੰਦੇ। ਮੈਂ ਮੁਸਲਮਾਨ ਅੌਰਤਾਂ ਨੂੰ ਭਰੋਸਾ ਦਵਾਉੱਦਾ ਹਾਂ ਕਿ ਤੁਹਾਨੂੰ ਨਿਆਂ ਦਿਵਾਉਣ ਲਈ ਮੈਂ ਕੋਈ ਕਸਰ ਨਹੀਂ ਛੱਡਾਂਗਾ। ਉਨ੍ਹਾਂ ਕਿਹਾ ਕਿ ਅੌਰਤਾਂ ਦੇ ਖ਼ਿਲਾਫ਼ ਕਦੇ-ਕਦੇ ਰਾਕਸ਼ਸੀ ਸ਼ਕਤੀਆਂ ਉਭਰ ਕੇ ਸਾਹਮਣੇ ਆਉੱਦੀਆਂ ਹਨ। ਬਲਾਤਕਾਰ ਪੀੜਾਦਾਈ ਹੈ। ਪੀੜਤ ਤੋਂ ਜ਼ਿਆਦਾ ਪੀੜਾ ਸਾਨੂੰ ਕਰੋੜਾਂ ਦੇਸ਼ ਵਾਸੀਆਂ ਨੂੰ ਹੋਣੀ ਚਾਹੀਦੀ ਹੈ।
(ਬਾਕਸ ਆਈਟਮ)
ਸੁਤੰਤਰਤਾ ਦਿਵਸ: ਮੋਦੀ ਨੇ ਲਾਲਕਿਲੇ ਤੋੱ ਇਕ ਵਾਰ ਫਿਰ ਤੋੜਿਆ ਆਪਣਾ ਹੀ ਰਿਕਾਰਡ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ 72ਵੇਂ ਸੁਤੰਤਰਤਾ ਦਿਵਸ ਦੇ ਮੌਕੇ ਤੇ ਅੱਜ ਲਾਲਕਿਲੇ ਦੀ ਪ੍ਰਾਚੀਰ ਤੋਂ 82 ਮਿੰਟ ਦਾ ਭਾਸ਼ਣ ਦਿੱਤਾ। ਇਹ ਉਨ੍ਹਾਂ ਦਾ ਦੂਜਾ ਛੋਟਾ ਸੰਬੋਧਨ ਰਿਹਾ। ਪ੍ਰਧਾਨ ਮੰਤਰੀ ਮੋਦੀ ਨੇ ਪਿਛਲੇ ਸਾਲ ਮਤਲਬ ਸਾਲ 2017 ਵਿੱਚ ਸੁਤੰਤਰਤਾ ਦਿਵਸ ਤੇ ਆਪਣਾ ਛੋਟਾ ਭਾਸ਼ਣ ਦਿੱਤਾ ਸੀ। ਉਦੋੱ ਉਨ੍ਹਾਂ ਦਾ ਭਾਸ਼ਣ 54 ਮਿੰਟ ਦਾ ਸੀ। ਮੋਦੀ ਨੇ ਪ੍ਰਧਾਨ ਮੰਤਰੀ ਦੇ ਰੂਪ ਵਿੱਚ 15 ਅਗਸਤ 2014 ਨੂੰ ਲਾਲ ਕਿਲੇ ਦੀ ਪ੍ਰਾਚੀਰ ਤੋਂ ਪਹਿਲੀ ਵਾਰ ਦੇਸ਼ ਦੀ ਜਨਤਾ ਨੂੰ ਸੰਬੋਧਿਤ ਕੀਤਾ ਸੀ। ਉਸ ਸਮੇਂ ਉਨ੍ਹਾਂ ਨੇ 65 ਮਿੰਟ ਦਾ ਭਾਸ਼ਣ ਦਿੱਤਾ ਸੀ। ਇਸ ਦੇ ਬਾਅਦ ਸਾਲ 2015 ਵਿੱਚ ਉਨ੍ਹਾਂ ਦਾ ਸੰਬੋਧਨ 86 ਮਿੰਟ ਤੱਕ ਚੱਲਿਆ ਸੀ ਅਤੇ 2016 ਵਿੱਚ ਉਨ੍ਹਾਂ ਦਾ ਭਾਸ਼ਣ ਡੇਢ ਘੰਟੇ ਤੋੱ ਜ਼ਿਆਦਾ ਸਮੇੱ ਤੱਕ ਚੱਲਿਆ ਸੀ। 2016 ਵਿੱਚ ਉਨ੍ਹਾਂ ਨੇ 94 ਮਿੰਟ ਦਾ ਭਾਸ਼ਣ ਦਿੱਤਾ ਸੀ।
(ਬਾਕਸ ਆਈਟਮ)
ਗੱਡੀ ਤੋਂ ਉਤਰ ਕੇ ਬੱਚਿਆਂ ਵਿਚਾਲੇ ਪੁੱਜੇ ਪ੍ਰਧਾਨ ਮੰਤਰੀ, ਡਿੱਗਦੇ-ਡਿੱਗਦੇ ਮਸਾਂ ਬਚੇ ਮੋਦੀ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਸੁਤੰਤਰਤਾ ਦਿਵਸ ਪ੍ਰੋਗਰਾਮ ਵਿੱਚ ਵੀ ਆਪਣੀ ਪਰੰਪਰਾ ਨੂੰ ਕਾਇਮ ਰੱਖਿਆ ਅਤੇ ਗੱਡੀ ਤੋਂ ਉਤਰ ਕੇ ਬੱਚਿਆਂ ਦੇ ਵਿਚਾਲੇ ਪੁੱਜ ਗਏ। ਮੋਦੀ ਦਾ ਬੱਚਿਆਂ ਨਾਲ ਪਿਆਰ ਜਗਜਾਹਿਰ ਹੈ। ਪ੍ਰਧਾਨਮੰਤਰੀ ਜਿਸ ਤਰ੍ਹਾਂ ਬੱਚਿਆਂ ਨੂੰ ਮਿਲਣ ਪੁੱਜੇ ਤਾਂ ਸਾਰਿਆਂ ਵਿੱਚ ਉਤਸ਼ਾਹ ਭਰ ਗਿਆ। ਬੱਚਿਆਂ ਵਿੱਚ ਮੋਦੀ ਨਾਲ ਹੱਥ ਮਿਲਾਉਣ ਦੀ ਹੋੜ ਮਚ ਗਈ। ਇਸ ਦੌਰਾਨ ਇਕਦਮ ਬੱਚਿਆਂ ਨੂੰ ਘੇਰਣ ਕਾਰਨ ਮੋਦੀ ਡਿੱਗਦੇ-ਡਿੱਗਦੇ ਵੀ ਬਚੇ। ਪ੍ਰਧਾਨਮੰਤਰੀ ਨੇ ਬੱਚਿਆਂ ਨੂੰ ਕਿਹਾ ਕਿ ਉਹ ਹੌਂਸਲਾ ਰੱਖਣ, ਉਹ ਸਾਰਿਆਂ ਨਾਲ ਹੱਥ ਮਿਲਾਉਣਗੇ। ਮੋਦੀ ਜਦੋਂ ਤੋਂ ਪੀ.ਐਮ ਬਣੇ ਹਨ ਉਹ ਹਰ ਸਾਲ ਸੁਤੰਤਰਤਾ ਦਿਵਸ ਤੇ ਪ੍ਰੋਗਰਾਮ ਖਤਮ ਹੋਣ ਦੇ ਬਾਅਦ ਲਾਲ ਕਿਲੇ ਤੇ ਮੌਜੂਦ ਬੱਚਿਆਂ ਨੂੰ ਮਿਲਣ ਜ਼ਰੂਰ ਜਾਂਦੇ ਹਨ।

Load More Related Articles
Load More By Nabaz-e-Punjab
Load More In General News

Check Also

Excise and Taxation Department, Punjab Initiates Comprehensive GST Registration Drive for Dealers

Excise and Taxation Department, Punjab Initiates Comprehensive GST Registration Drive for …