
ਪ੍ਰਿੰਸ ਧਾਲੀਵਾਲ ਨੇ ਪੰਜਾਬ ਯੂਥ ਡਿਵੈਲਪਮੈਂਟ ਬੋਰਡ ਦੇ ਚੇਅਰਮੈਨ ਪਰਮਿੰਦਰ ਗੋਲਡੀ ਨਾਲ ਕੀਤੀ ਮੁਲਾਕਾਤ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 7 ਸਤੰਬਰ:
ਆਮ ਆਦਮੀ ਪਾਰਟੀ (ਆਪ) ਦੇ ਪੁਰਾਣੇ ਵਰਕਰ ਅਤੇ ਜ਼ਿਲ੍ਹਾ ਮੁਹਾਲੀ ਯੂਥ ਵਿੰਗ ਦੇ ਮੀਤ ਪ੍ਰਧਾਨ ਪ੍ਰਿੰਸ ਧਾਲੀਵਾਲ ਨੇ ਪੰਜਾਬ ਯੂਥ ਡਿਵੈਲਪਮੈਂਟ ਬੋਰਡ ਅਤੇ ਸਪੋਰਟਸ ਦੇ ਚੇਅਰਮੈਨ ਪਰਮਿੰਦਰ ਸਿੰਘ ਗੋਲਡੀ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਫੁੱਲਾਂ ਦਾ ਗੁਲਦਸਤਾ ਭੇਟ ਕਰਕੇ ਵਧਾਈ ਦਿੱਤੀ। ਪ੍ਰਿੰਸ ਨੇ ਕਿਹਾ ਕਿ ਇਲਾਕੇ ਨੂੰ ਬਹੁਤ ਖੁਸ਼ੀ ਅਤੇ ਮਾਣ ਹੈ ਕਿ ਪਾਰਟੀ ਨੇ ਇਕ ਸਾਧਾਰਨ ਵਰਕਰ ਨੂੰ ਐਨੇ ਵੱਡੇ ਅਹੁਦੇ ਨਾਲ ਨਿਵਾਜਿਆ ਗਿਆ ਹੈ ਇਹ ਇਕ ਬਦਲਾਅ ਹੀ ਹੈ ਕਿਉਂਕਿ ਪਹਿਲਾ ਰਵਾਇਤੀ ਪਾਰਟੀਆਂ ਹਮੇਸ਼ਾ ਪਰਿਵਾਰਵਾਦ ਜਾਂ ਕਿਸੇ ਵੱਡੇ ਆਦਮੀ ਪੈਸੇ ਵਾਲਿਆਂ ਨੂੰ ਹੀ ਚੇਅਰਮੈਨੀਆਂ ਦਿੰਦੇ ਸਨ।
ਪ੍ਰਿੰਸ ਧਾਲੀਵਾਲ ਨੇ ਕਿਹਾ ‘‘ਮੈਨੂੰ ਬਹੁਤ ਖ਼ੁਸ਼ੀ ਹੈ ਕਿ ਪਰਮਿੰਦਰ ਗੋਲਡੀ ਨੂੰ ਇਹ ਨਵੀਂ ਜਿੰਮੇਵਾਰੀ ਮਿਲੀ ਹੈ, ਉਨ੍ਹਾਂ ਨੇ ਕਾਫ਼ੀ ਸਮਾਂ ਇਕੱਠੇ ਪਾਰਟੀ ਲਈ ਇਕ ਵਰਕਰ ਬਣ ਕੇ ਕੰਮ ਕੀਤਾ ਹੈ। ਇਹ ਉਨ੍ਹਾਂ ਦੀ ਸਖ਼ਤ ਮਿਹਨਤ ਦਾ ਹੀ ਨਤੀਜਾ ਹੈ ਕਿ ਪਾਰਟੀ ਦੀ ਸਰਕਾਰ ਨੇ ਉਨ੍ਹਾਂ ਮਾਣ ਸਤਿਕਾਰ ਦਿੱਤਾ ਹੈ ਜਿਸ ਦੇ ਗੋਲਡੀ ਸਹੀ ਹੱਕਦਾਰ ਸੀ। ਪ੍ਰਿੰਸ ਧਾਲੀਵਾਲ ਨੇ ਕਿਹਾ ਕਿ ‘‘ਸਾਨੂੰ ਖੁਸ਼ੀ ਹੈ ਕਿ ਗੋਲਡੀ ਨੂੰ ਯੂਥ ਡਿਵੈਲਪਮੈਂਟ ਅਦਾਰਾ ਦਿੱਤਾ ਗਿਆ ਹੈ। ਯੂਥ ਆਗੂ ਨੇ ਕਿਹਾ ਕਿ ਹੁਣ ਉਹ ਗੋਲਡੀ ਨਾਲ ਮਿਲ ਕੇ ਮੁਹਾਲੀ ਜ਼ਿਲ੍ਹੇ ਵਿੱਚ ਨੌਜਵਾਨਾਂ ਨੂੰ ਖੇਡਾਂ ਪ੍ਰਤੀ ਜਾਗਰੂਕ ਕਰਕੇ ਅਤੇ ਨਸ਼ਿਆਂ ਤੋਂ ਦੂਰ ਰਹਿਣ ਲਈ ਵਿਸ਼ੇਸ਼ ਮੁਹਿੰਮ ਚਲਾਉਣਗੇ।