Share on Facebook Share on Twitter Share on Google+ Share on Pinterest Share on Linkedin ਪ੍ਰਿੰਸੀਪਲ ਬਹਾਦਰ ਸਿੰਘ ਗੋਸਲ ਦੀ ਸੰਪਾਦਕ ਬਾਲ ਪੁਸਤਕ ‘ਬੱਚਿਆਂ ਵੱਲੋਂ ਬੱਚਿਆਂ ਲਈ ਤੋਹਫ਼ਾ’ ਰਿਲੀਜ਼ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 18 ਜਨਵਰੀ: ਵਿਸ਼ਵ ਪੰਜਾਬੀ ਪ੍ਰਚਾਰ ਸਭਾ ਚੰਡੀਗੜ੍ਹ ਵੱਲੋਂ ਪੰਜਾਬੀ ਦੇ ਪ੍ਰਸਾਰ ਲਈ ਦੇਸ਼-ਵਿਦੇਸ਼ ਵਿੱਚ ਚਲਾਈ ਜਾ ਰਹੀ ਮੁਹਿੰਮ ਤਹਿਤ ਯੂਪੀ ਪ੍ਰਾਂਤ ਦੇ ਪੀਲੀਭੀਤ ਜ਼ਿਲ੍ਹੇ ਵਿੱਚ ਅਕਾਲ ਅਕੈਡਮੀ ਕਜਰੀ ਵਿੱਚ ਸੰਸਥਾ ਦੇ ਪ੍ਰਧਾਨ ਪ੍ਰਿੰਸੀਪਲ ਬਹਾਦਰ ਸਿੰਘ ਗੋਸਲ ਵਲੋੱ ਸੰਪਾਦਕ ਬਾਲ ਪੁਸਤਕ ‘ਬੱਚਿਆਂ ਵੱਲੋਂ ਬੱਚਿਆਂ ਲਈ ਤੋਹਫ਼ਾ’ ਦਾ ਬੱਚਿਆਂ ਵਲੋੱ ਹੀ ਲੋਕ ਅਰਪਣ ਕੀਤਾ ਗਿਆ। ਇਸ ਬਾਲ ਪੁਸਤਕ ਦੇ ਬੱਚਿਆਂ ਵਲੋੱ ਲੋਕ ਅਰਪਣ ਸਮੇਂ ਅਕਾਲ ਅਕੈਡਮੀ ਕਜਰੀ ਦੀ ਪ੍ਰਿੰਸੀਪਲ ਸ੍ਰੀਮਤੀ ਸਿਮਨਜੀਤ ਕੌਰ, ਕਲਗੀਧਰ ਟਰੱਸਟ ਬੜੂ ਸਾਹਿਬ ਵੱਲੋਂ ਚਲਾਈਆਂ ਜਾ ਰਹੀਆਂ ਅਕਾਲ ਅਕੈਡਮੀਆਂ ਦੇ ਐਡੀਸ਼ਨਲ ਜੋਨਲ ਡਾਇਰੈਕਟਰ ਗੁਰਦੀਪ ਸਿੰਘ ਸੱਗੂ, ਪ੍ਰਿੰਸੀਪਲ ਬਹਾਦਰ ਸਿੰਘ ਗੋਸਲ, ਬਹੁਤ ਸਾਰੇ ਅਧਿਆਪਕ ਅਤੇ ਬੱਚੇ ਵੀ ਹਾਜ਼ਰ ਸਨ। ਇਸ ਮੌਕੇ ਬੋਲਦਿਆਂ ਸ੍ਰੀ ਸੱਗੂ ਨੇ ਕਿਹਾ ਕਿ ਇਹ ਪੁਸਤਕ ਬੱਚਿਆਂ ਲਈ ਬਹੁਤ ਹੀ ਵਿਲੱਖਣ ਹੈ ਕਿਉੱਕਿ ਇਸ ਵਿੱਚ ਬੱਚਿਆਂ ਵੱਲੋਂ ਕੁਝ ਹੀ ਮਿੰਟਾਂ ਵਿੱਚ ਸਿੱਖਿਆਦਾਇਕ ਛੋਟੀਆਂ-ਛੋਟੀਆਂ ਕਹਾਣੀਆਂ ਵਿਸ਼ੇਸ਼ ਸਿਰਲੇਖਾਂ ਹੇਠ ਲਿਖੀਆਂ ਗਈਆਂ ਹਨ। ਜਿਨ੍ਹਾਂ ਨੂੰ ਪ੍ਰਿੰਸੀਪਲ ਬਹਾਦਰ ਸਿੰਘ ਗੋਸਲ ਨੇ ਆਪਣੀ ਅਦਭੁੱਤ ਸੋਚਣੀ ਸਦਕਾ ਸੰਪਾਦਨ ਕਰਕੇ ਇੱਕ ਸ਼ਾਨਦਾਰ ਪੁਸਤਕ ਦਾ ਰੂਪ ਦਿੱਤਾ ਹੈ ਅਤੇ ਇਸੇ ਲਈ ਹੀ ਇਸ ਦਾ ਨਾਮ ‘ਬੱਚਿਆਂ ਵੱਲੋਂ ਬੱਚਿਆਂ ਲਈ ਤੋਹਫ਼ਾ’ ਰੱਖਿਆ ਗਿਆ ਹੈ। ਪ੍ਰਿੰਸੀਪਲ ਗੋਸਲ ਨੇ ਦੱਸਿਆ ਕਿ ਬੱਚਿਆਂ ਵੱਲੋਂ ਲਿਖੀਆਂ 25 ਸਿੱਖਿਆਦਾਇਕ ਕਹਾਣੀਆਂ ਚਿੱਤਰਾਂ ਸਮੇਤ ਇਸ ਪੁਸਤਕ ਵਿੱਚ ਸ਼ਾਮਲ ਕੀਤੀਆਂ ਗਈਆਂ ਹਨ ਅਤੇ ਤਰਲੋਚਨ ਪਬਲਿਸ਼ਰ ਚੰਡੀਗੜ੍ਹ ਨੇ ਇਸ ਦਾ ਵਧੀਆ ਰੂਪ ਤਿਆਰ ਕੀਤਾ ਹੈ ਜੋ ਬੱਚਿਆਂ ਲਈ ਖਿਚ ਦਾ ਕਾਰਨ ਬਣਦਾ ਹੈ। ਉਨ੍ਹਾਂ ਨੇ ਯੂਪੀ ਪ੍ਰਾਂਤ ਵਿੱਚ ਬੱਚਿਆਂ ਵੱਲੋਂ ਪੰਜਾਬੀ ਵਿੱਚ ਲਿਖੀਆਂ ਇਨ੍ਹਾਂ ਕਹਾਣੀਆਂ ਦੇ 10ਵੀਂ ਜਮਾਤ ਦੇ ਵਿਦਿਆਰਥੀਆਂ ਦੀ ਪ੍ਰਸ਼ੰਸਾ ਕੀਤੀ ਅਤੇ ਪੰਜਾਬੀ ਨੂੰ ਵਧੇਰੇ ਪਿਆਰ ਕਰਨ ਦੀ ਪ੍ਰੇਰਨਾ ਦਿੱਤੀ। ਇਸ ਮੌਕੇ ਬੋਲਦਿਆਂ ਅਕੈਡਮੀ ਦੀ ਪ੍ਰਿੰਸੀਪਲ ਸ੍ਰੀਮਤੀ ਸਿਮਨਜੀਤ ਕੌਰ ਨੇ ਬੱਚਿਆਂ ਨੂੰ ਵਧਾਈ ਦਿੰਦੇ ਹੋਏ ਪ੍ਰਿੰਸੀਪਲ ਗੋਸਲ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਇਸ ਪੁਸਤਕ ਦੀਆਂ ਬਹੁਤ ਸਾਰੀਆਂ ਕਾਪੀਆਂ ਲਾਇਬ੍ਰੇਰੀ ਵਿੱਚ ਰਖੀਆਂ ਜਾਣਗੀਆਂ ਤਾਂ ਕਿ ਅਕੈਡਮੀ ਦੇ ਬਾਕੀ ਬੱਚੇ ਅਤੇ ਅਧਿਆਪਕ ਵੀ ਇਨ੍ਹਾਂ ਨੂੰ ਪੜ੍ਹ ਕੇ ਅਨੰਦ ਮਾਣ ਸਕਣ। ਉਨ੍ਹਾਂ ਨੇ ਬੱਚਿਆਂ ਨੂੰ ਹੋਰ ਵਧੇਰੇ ਚੰਗਾ ਲਿਖਣ ਦੇ ਲਈ ਉਤਸ਼ਾਹਿਤ ਕੀਤਾ। ਇਸ ਮੌਕੇ ਸ੍ਰੀ ਸੱਗੂ ਵੱਲੋਂ ਬੱਚਿਆਂ ਨੂੰ ਅਤੇ ਸਕੂਲ ਲਾਇਬ੍ਰੇਰੀ ਲਈ ਪ੍ਰਿੰਸੀਪਲ ਨੂੰ ਇਹ ਪੁਸਤਕਾਂ ਭੇਟ ਕੀਤੀਆਂ ਜਿਨ੍ਹਾਂ ਨੂੰ ਦੇਖ ਬੱਚੇ ਗਦ-ਗਦ ਹੋ ਗਏ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ