ਰਿਆਨ ਸਕੂਲ ਗੁਰੂਗਰਾਮ ਦੀ ਪ੍ਰਿੰਸੀਪਲ ਮੁਅੱਤਲ, ਪੀੜਤ ਪਰਿਵਾਰ ਤੇ ਸਮਰਥਕਾਂ ਨੇ ਕੀਤਾ ਜ਼ਬਰਦਸਤ ਹੰਗਾਮਾ

ਸਕੂਲ ਬੱਸ ਦਾ ਕਲੀਨਰ ਗ੍ਰਿਫ਼ਤਾਰ, ਮੁਲਜ਼ਮ ਨੇ ਜੁਰਮ ਕਬੂਲਿਆ, ਵਕੀਲਾਂ ਵੱਲੋਂ ਦੋਸ਼ੀ ਦਾ ਕੇਸ ਲੜਨ ਤੋਂ ਇਨਕਾਰ

ਨਬਜ਼-ਏ-ਪੰਜਾਬ ਬਿਊਰੋ, ਗੁਰੂਗਰਾਮ, 9 ਸਤੰਬਰ:
ਸਾਈਬਰ ਸਿਟੀ ਦੇ ਨਾਂ ਨਾਲ ਮਸ਼ਹੂਰ ਹਰਿਆਣਾ ਦੇ ਗੁਰੂਗ੍ਰਾਮ ਦੇ ਨਾਮੀ ਰਿਆਨ ਇੰਟਰਨੈਸ਼ਨਲ ਸਕੂਲ ਵਿੱਚ ਦੂਜੀ ਜਮਾਤ ਦੇ ਮਾਸੂਮ ਦੇ ਕਤਲ ਦੇ ਮਾਮਲੇ ਵਿੱਚ ਸਕੂਲ ਪ੍ਰਬੰਧਕਾਂ ਦੇ ਖ਼ਿਲਾਫ਼ ਕਾਰਵਾਈ ਕਰਦੇ ਹੋਏ ਪ੍ਰਿੰਸੀਪਲ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਜ਼ਿਕਰਯੋਗ ਹੈ ਕਿ ਦੂਜੀ ਜਮਾਤ ਵਿੱਚ ਪੜ੍ਹਨ ਵਾਲੇ 7 ਸਾਲ ਦੇ ਬੱਚੇ ਦੀ ਲਾਸ਼ ਵਾਸ਼ਰੂਮ ਵਿੱਚ ਮਿਲੀ ਸੀ। ਪੁਲੀਸ ਨੇ ਇਸ ਮਾਮਲੇ ਵਿੱਚ ਬੱਸ ਕੰਡਕਟਰ, ਡਰਾਈਵਰ ਅਤੇ ਸਕੂਲ ਸਟਾਫ਼ ਦੇ ਇਕ ਕਰਮਚਾਰੀ ਨੂੰ ਲੰਬੀ ਪੁੱਛ-ਗਿੱਛ ਤੋਂ ਬਾਅਦ ਗ੍ਰਿਫ਼ਤਾਰ ਕਰ ਲਿਆ ਸੀ।
ਪੁਲੀਸ ਦੀ ਪੁੱਛ-ਗਿੱਛ ਵਿੱਚ ਕੰਡਕਟਰ ਨੇ ਕਬੂਲ ਕੀਤਾ ਹੈ ਕਿ ਉਹ ਯੌਨ ਸ਼ੋਸ਼ਣ ਨਹੀਂ ਕਰ ਸਕਿਆ ਤਾਂ ਉਸ ਨੇ ਬੱਚੇ ਦਾ ਕਤਲ ਕਰ ਦਿੱਤਾ। ਕੰਡਕਟਰ ਅਸ਼ੋਕ ਨੇ ਕਿਹਾ ਕਿ ਉਸ ਦੀ ਬੁੱਧੀ ਭ੍ਰਿਸ਼ਟ ਹੋ ਗਈ ਸੀ। ਉਸ ਨੂੰ ਡਰ ਸੀ ਕਿ ਬੱਚਾ ਕਿਸੇ ਨੂੰ ਉਸ ਦੀ ਇਸ ਹਰਕਤ ਬਾਰੇ ਨਾ ਦੱਸ ਦੇਵੇ।
ਅੱਜ ਸਵੇਰ ਮ੍ਰਿਤਕ ਬੱਚੇ ਦੇ ਮਾਤਾ-ਪਿਤਾ ਸਮੇਤ ਲੋਕਾਂ ਨੇ ਸਕੂਲ ਦੇ ਗੇਟ ਵਿੱਚ ਪ੍ਰਦਰਸ਼ਨ ਕੀਤਾ ਅਤੇ ਸਕੂਲ ਪ੍ਰਬੰਧਕ ਦੀ ਗ੍ਰਿਫ਼ਤਾਰੀ ਦੀ ਮੰਗ ਕਰਦਿਆਂ ਸਕੂਲ ਨੂੰ ਤਾਲਾ ਜੜ੍ਹਨ ਦੀ ਮੰਗ ਕੀਤੀ। ਪ੍ਰਦਰਸ਼ਨ ਕਰ ਰਹੇ ਲੋਕਾਂ ਦਾ ਕਹਿਣਾ ਹੈ ਕਿ ਜਦੋੱ ਤੱਕ ਪੁਲੀਸ ਸਕੂਲ ਪ੍ਰਬੰਧਕਾਂ ਦੇ ਖ਼ਿਲਾਫ਼ ਕੋਈ ਕਾਰਵਾਈ ਨਹੀਂ ਕਰਦੀ, ਉਦੋਂ ਤੱਕ ਉਹ ਆਪਣਾ ਪ੍ਰਦਰਸ਼ਨ ਜਾਰੀ ਰੱਖਣਗੇ। ਲੋਕਾਂ ਦੇ ਗੁੱਸੇ ਨੂੰ ਦੇਖਦੇ ਹੋਏ ਸਕੂਲ ਦੇ ਬਾਹਰ ਕਾਫੀ ਗਿਣਤੀ ਵਿੱਚ ਪੁਲੀਸ ਫੋਰਸ ਨੂੰ ਤਾਇਨਾਤ ਕਰ ਦਿੱਤਾ ਗਿਆ ਹੈ। ਜਿਸ ਤਰ੍ਹਾਂ ਨਾਲ ਬੀਤੇ ਦਿਨੀਂ ਸਕੂਲ ਕੰਪਲੈਕਸ ਵਿੱਚ ਭੰਨ-ਤੋੜ ਕੀਤੀ ਗਈ ਸੀ। ਉਸ ਕਾਰਨ ਸਕੂਲ ਨੂੰ ਬੰਦ ਕਰ ਦਿੱਤਾ ਗਿਆ ਅਤੇ ਸਕੂਲ ਕੰਪਲੈਕਸ ਵਿੱਚ ਕਿਸੇ ਨੂੰ ਆਉਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਰਹੀ ਹੈ। ਪ੍ਰਦਰਸ਼ਨ ਕਰ ਰਹੇ ਲੋਕਾਂ ਦਾ ਕਹਿਣਾ ਹੈ ਕਿ ਜਦੋਂ ਸਕੂਲ ਵਿੱਚ ਇੰਨੀ ਫੀਸ ਲਈ ਜਾਂਦੀ ਹੈ ਤਾਂ ਸਹੂਲਤਾਂ ਕਿਉਂ ਨਹੀਂ ਦਿੱਤੀਆਂ ਜਾਂਦੀਆਂ। ਸਕੂਲ ਕੰਪਲੈਕਸ ਵਿੱਚ ਸੀਸੀਟੀਵੀ ਕੈਮਰੇ ਤਾਂ ਲੱਗਾ ਦਿੱਤੇ ਗਏ ਹਨ ਪਰ ਜ਼ਿਆਦਾਤਰ ਕੈਮਰੇ ਖਰਾਬ ਹਨ। ਸਕੂਲ ਦਾ ਸਟਾਫ਼ ਵੀ ਬਿਨਾਂ ਜਾਣਕਾਰੀ ਦੇ ਰੱਖਿਆ ਗਿਆ ਹੈ। ਉਧਰ, ਅਦਾਲਤ ਵਿੱਚ ਵਕੀਲਾਂ ਨੇ ਮੁਲਾਜ਼ਮ ਦਾ ਕੇਸ ਲੜਨ ਤੋਂ ਸਾਫ਼ ਇਨਕਾਰ ਕਰ ਦਿੱਤਾ ਹੈ।

Load More Related Articles
Load More By Nabaz-e-Punjab
Load More In Important Stories

Check Also

ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਹਮਲਾਵਰਾਂ ਨੇ ਕਿੱਥੇ ਛੁਪਾਏ ਹਥਿਆਰ?

ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਹਮਲਾਵਰਾਂ ਨੇ ਕਿੱਥੇ ਛੁਪਾਏ ਹਥਿਆਰ? ਗੈਂਗਸਟਰ ਗੋਲਡੀ ਬਰਾੜ ਦੇ ਜੀਜਾ ਗ…