Share on Facebook Share on Twitter Share on Google+ Share on Pinterest Share on Linkedin ਸਿੱਖਿਆ ਵਿਭਾਗ ਦੇ ਨੱਕ ਹੇਠ ਜਾਅਲੀ ਡਿਗਰੀ ਲੈ ਕੇ ਬਣੀ ਸਰਕਾਰੀ ਸਕੂਲ ਦੀ ਪ੍ਰਿੰਸੀਪਲ ਜਾਅਲੀ ਡਿਗਰੀ ਵਾਲੇ ਅਧਿਆਪਕਾਂ ਤੇ ਅਧਿਕਾਰੀਆਂ ਨੂੰ ਬਾਹਰ ਦਾ ਰਸਤਾ ਦਿਖਾਉਣ ਦੀ ਮੰਗ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 22 ਜਨਵਰੀ: ਪੰਜਾਬ ਦੇ ਸਿੱਖਿਆ ਵਿਭਾਗ ਦੇ ਨੱਕ ਦੇ ਹੇਠ ਮਗਧ ਯੂਨੀਵਰਸਿਟੀ ਤੋਂ ਐਮ.ਕਾਮ ਦੀ ਜਾਅਲੀ ਡਿਗਰੀ ਲੈ ਕੇ ਕਮਰਸ ਦੀ ਲੈਕਚਰਾਰ ਨਿਯੁਕਤ ਹੋਈ ਮਹਿਲਾ ਅਧਿਆਪਕਾ ਇੱਥੋਂ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਫੇਜ਼-11 ਵਿੱਚ ਪ੍ਰਿੰਸੀਪਲ ਦੀ ਅਸਾਮੀ ’ਤੇ ਤਾਇਨਾਤ ਹੈ। ਦਿਲਚਸਪ ਗੱਲ ਇਹ ਹੈ ਕਿ ਇਸ ਅਧਿਆਪਕਾਂ ਵੱਲੋਂ ਆਪਣੀ ਡਿਗਰੀ ਦੀ ਵੈਰੀਫਿਕੇਸ਼ਨ ਦਾ ਪੱਤਰ ਵੀ ਜਾਅਲੀ ਪੇਸ਼ ਕੀਤਾ ਗਿਆ ਹੈ। ਇਹ ਸਾਰਾ ਖੁਲਾਸਾ ਆਰਟੀਆਈ ਰਾਹੀਂ ਮੰਗੀ ਗਈ ਸੂਚਨਾ ਵਿੱਚ ਹੋਇਆ ਹੈ। ਇਸ ਗੱਲ ਦਾ ਖੁਲਾਸਾ ਸਿੱਖਿਆ ਵਿਭਾਗ ’ਚੋਂ ਸੇਵਾਮੁਕਤ ਈਟੀਓ ਜਸਵਿੰਦਰ ਸਿੰਘ ਮਾਵੀ ਨੇ ਅੱਜ ਇੱਥੇ ਮੁਹਾਲੀ ਪ੍ਰੈਸ ਕਲੱਬ ਵਿੱਚ ਪੱਤਰਕਾਰ ਸੰਮੇਲਨ ਦੌਰਾਨ ਕੀਤਾ ਹੈ। ਸ੍ਰੀ ਮਾਵੀ ਨੇ ਕਿਹਾ ਕਿ ਸ੍ਰੀਮਤੀ ਪਰਮਜੀਤ ਕੌਰ 1996 ਵਿੱਚ ਲੈਕਚਰਾਰ ਕਮਰਸ ਸਰਕਾਰੀ ਸੀਨੀਅਰ ਸੈਕੰਡਰੀ ਮੁਲਾਂਪੁਰ ’ਚ ਲੱਗੀ ਸੀ। ਉਨ੍ਹਾਂ ਵੱਲੋਂ 25 ਜਨਵਰੀ 2017 ਨੂੰ ਇਹ ਸਾਰਾ ਮਾਮਲਾ ਸਿੱਖਿਆ ਵਿਭਾਗ ਦੇ ਧਿਆਨ ਵਿੱਚ ਲਿਆਂਦਾ ਗਿਆ ਸੀ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਲਿਖਤੀ ਤੌਰ ’ਤੇ ਜ਼ਿਲ੍ਹਾ ਸਿੱਖਿਆ ਅਫ਼ਸਰ ਅਤੇ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਨੂੰ ਮਿਲਿਆ ਸੀ, ਮੈਂ ਇਸ ਸਬੰਧੀ ਸਿੱਖਿਆ ਸਕੱਤਰ ਨੂੰ ਇਕ ਹਲਫੀਆ ਬਿਆਨ ਦਿੱਤਾ ਸੀ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਸ਼ਿਕਾਇਤ ਤੇ ਸਿੱਖਿਆ ਵਿਭਾਗ ਵੱਲੋਂ 13 ਅਕਤੂਬਰ 2017 ਨੂੰ ਮੁਅੱਤਲ ਵੀ ਕੀਤਾ ਗਿਆ ਸੀ। ਸ੍ਰੀ ਮਾਵੀ ਨੇ ਦੱਸਿਆ ਕਿ ਪਰਮਜੀਤ ਕੌਰ ਵੱਲੋਂ 10 ਨਵੰਬਰ 2017 ਨੂੰ ਇਕ ਮਗਧ ਯੂਨੀਵਰਸਿਟੀ ਤੋਂ ਪੱਤਰ ਸਿੱਖਿਆ ਵਿਭਾਗ ਵਿੱਚ ਪੇਸ਼ ਕੀਤਾ ਗਿਆ ਕਿ ਉਨ੍ਹਾਂ ਦੀ ਐਮ.ਕਾਮ ਦੀ ਡਿਗਰੀ ਸਹੀ ਹੈ। ਇਸ ਨੂੰ ਅਧਾਰ ਬਣਾਕੇ ਸਿੱਖਿਆ ਵਿਭਾਗ ਨੇ 24 ਨਵੰਬਰ 2017 ਨੂੰ ਬਹਾਲ ਕਰ ਦਿਤਾ ਗਿਆ ਅਤੇ ਬਾਅਦ ਵਿੱਚ ਇਸ ਨੂੰ ਪਿੰ੍ਰਸੀਪਲ ਦੀ ਤਰੱਕੀ ਦੇ ਦਿਤੀ ਗਈ। ਉਨ੍ਹਾਂ ਕਿਹਾ ਕਿ ਮਗਧ ਯੂਨੀਵਰਸਿਟੀ ਪਾਸੋਂ ਆਰ.ਟੀ.ਆਈ ਅਧੀਨ ਸੂਚਨਾ ਮੰਗੀ ਗਈ। ਜਿਸ ਤੇ ਮਗਧ ਯੂਨੀਵਰਸਿਟੀ ਵੱਲੋਂ 20 ਦਸੰਬਰ 2019 ਸੂਚਨਾ ਭੇਜੀ ਗਈ ਹੈ ਕਿ ਉਨ੍ਹਾਂ ਵੱਲੋਂ ਪੱਤਰ ਨੰ 526/17 ਮਿਤੀ 6.11.2017 ਜਾਰੀ ਹੀ ਨਹੀਂ ਕੀਤਾ ਗਿਆ। ਡਿਗਰੀ ਸਬੰਧੀ ਕਾਲਜ ਆਫ਼ ਕਮਰਸ ਪਟਨਾ ਵੱਲੋਂ ਸਪੱਸਟ ਲਿਖਿਆ ਗਿਆ ਹੈ ਕਿ ਇਸ ਨਾਂ ਅਤੇ ਰੋਲ ਨੰਬਰ ਵਾਲੇ ਵਿਦਿਆਰਥੀ ਨੇ ਐਮ.ਕਾਮ ਦੀ ਡਿਗਰੀ ਵਿੱਚ ਦਾਖਲਾ ਹੋਇਆ ਅਤੇ ਨਾ ਹੀ ਪਾਸ ਹੋਇਆ। ਉਨ੍ਹਾਂ ਦੱਸਿਆ ਕਿ ਆਲਮ ਇਹ ਹੈ ਕਿ ਪਰਮਜੀਤ ਕੌਰ ਨੇ ਬੀ.ਐਡ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਅਪ੍ਰੈਲ 1989 ’ਚ ਕੀਤੀ ਗਈ ਹੈ। ਜਦੋਂਕਿ ਮਗਧ ਯੂਨੀਵਰਸਿਟੀ ਵਿੱਚ ਐਮ.ਕਾਮ ਵਿੱਚ ਦਾਖ਼ਲਾ 1988 ਦਿਖਾਇਆ ਗਿਆ ਹੈ। ਇਸ ਮੌਕੇ ਗੌਰਮਿੰਟ ਟੀਚਰ ਯੂਨੀਅਨ ਪੰਜਾਬ ਦੇ ਸਾਬਕਾ ਪ੍ਰੈਸ ਸਕੱਤਰ ਹਰਨੇਕ ਸਿੰਘ ਮਾਵੀ ਨੇ ਕਿਹਾ ਕਿ ਜਾਅਲੀ ਡਿਗਰੀ ਨਾਲ ਪ੍ਰਿੰਸੀਪਲ ਦੇ ਅਹੁਦੇ ਤੱਕ ਸ੍ਰੀਮਤੀ ਪਰਮਜੀਤ ਕੌਰ ਦਾ ਪਦ ਉਨਤ ਹੋ ਜਾਣਾ ਸਿੱਖਿਆ ਵਿਭਾਗ ਦਾ ਵੱਡਾ ਦੁਰਭਾਗ ਹੈ। ਉਨ੍ਹਾਂ ਕਿਹਾ ਕਿ ਸ੍ਰੀ ਮਾਵੀ ਨੇ ਸਖ਼ਤ ਮਿਹਨਤ ਨਾਲ ਇਹ ਫਰਜੀਵਾੜੇ ਦਾ ਪਰਦਾਫਾਸ ਕੀਤਾ ਹੈ। ਉਸ ਨੇ ਜਾਅਲੀ ਡਿਗਰੀ ਵਾਲਾ ਮਾਮਲਾ ਸਾਹਮਣੇ ਲਿਆ ਕੇ ਸਿੱਖਿਆ ਵਿਭਾਗ ਅੱਗੇ ਕੁਝ ਮਹੱਤਵ ਪੂਰਨ ਸੁਆਲ ਵੀ ਲਿਆਂਦੇ ਹਨ। ਉਨ੍ਹਾਂ ਕਿਹਾ ਸਰਕਾਰ ਜਨਤਾ ਨੂੰ ਦੱਸੇ ਕਿ ਜਾਅਲੀ ਡਿਗਰੀ ਨੇ ਕਿੰਨੇ ਵਿਦਿਆਰਥੀਆਂ ਨਾਲ ਧੋਖਾ ਕੀਤਾ ਹੈ ਅਤੇ ਕਿੰਨੇ ਯੋਗ ਅਧਿਆਪਕਾਂ ਦਾ ਹੱਕ ਮਾਰਿਆ ਹੈ। ਉਨ੍ਹਾਂ ਕਿਹਾ ਕਿ ਇਹ ਜਾਅਲੀ ਡਿਗਰੀ ਦਾ ਕੇਸ ਇਕੱਲਾ ਕੇਸ ਨਹੀਂ ਇਹ ਮਾਮਲਾ ਪਹਿਲੇ ਵੀ ਉੱਠਿਆ ਸੀ। ਅਤਿਵਾਦੀ ਸਮੇਂ ਬਹੁਤ ਵੱਡੀ ਗਿਣਤੀ ਵਿੱਚ ਜਾਅਲੀ ਡਿਗਰੀਆਂ ਲੈ ਕੇ ਸਿੱਖਿਆ ਵਿਭਾਗ ਵਿੱਚ ਨੌਕਰੀਆਂ ਪ੍ਰਾਪਤ ਕਰ ਗਏ ਦੱਸੇ ਜਾਂਦੇ ਹਨ ਇਹ ਸਾਰੇ ਪੱਦਉਨਤੀਆਂ ਵੀ ਲੈ ਗਏ ਸਨ। ਉਨ੍ਹਾਂ ਮੰਗ ਕੀਤੀ ਕਿ ਇਸ ਸਾਰੇ ਮਾਮਲੇ ਦੀ ਉਚ ਪੱਧਰੀ ਪੜਤਾਲ ਕਰਵਾਕੇ ਜਾਅਲੀ ਡਿਗਰੀ ਵਾਲਿਆਂ ਨੂੰ ਬਾਹਰ ਦਾ ਰਸਤਾ ਦਿਖਾਕੇ ਯੋਗ ਵਿਅਕਤੀਆਂ ਨੂੰ ਬਣਦਾ ਹੱਕ ਦਿਤਾ ਜਾਵੇ। ਉਧਰ, ਇਸ ਸਬੰਧੀ ਸਰਕਾਰੀ ਸਕੂਲ ਦੀ ਪ੍ਰਿੰਸੀਪਲ ਸ੍ਰੀਮਤੀ ਪਰਮਜੀਤ ਕੌਰ ਨੇ ਮੀਡੀਆ ਨੂੰ ਦੱਸਿਆ ਹੈ ਕਿ ਇਸ ਵਿਅਕਤੀ ਨਿੱਜੀ ਰੰਜ਼ਸ਼ ਕਾਰਨ ਉਸ ਵਿਰੁੱਧ ਸ਼ਿਕਾਇਤਾਂ ਕਰਕੇ ਤੰਗ ਪ੍ਰੇਸ਼ਾਨ ਕਰ ਰਿਹਾ ਹੈ। ਸਿੱਖਿਆ ਵਿਭਾਗ ਵੱਲੋਂ ਉਸ ਦੀ ਨਿਯੁਕਤੀ ਮੌਕੇ ਸਾਰੇ ਸਾਰਟੀਫਿਕੇਟ ਦੀ ਵੈਰੀਫਿਕੇਸ਼ਨ ਕੀਤੀ ਗਈ ਸੀ। ਇਸ ਤੋਂ ਇਲਾਵਾ ਸਬੰਧਤ ਸ਼ਿਕਾਇਤ ਦੀਆਂ ਦੋ ਵਾਰ ਵਿਭਾਗੀ ਜਾਂਚ ਪੜਤਾਲ ਕੀਤੀ ਜਾ ਚੁੱਕੀ ਹੈ। ਜਿਸ ਵਿੱਚ ਮੇਰੇ ਸਾਰੇ ਸਰਟੀਫਿਕੇਟ ਸਹੀ ਪਾਏ ਗਏ ਸੀ। ਲੇਕਿਨ ਹੁਣ ਵੀ ਸ਼ਿਕਾਇਤ ਕਰਤਾ ਨੇ ਉਸ ਨੂੰ ਨਿਸ਼ਾਨਾ ਬਣਾਉਣਾ ਸ਼ੁਰੂ ਕਰ ਦਿੱਤਾ ਹੈ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ