nabaz-e-punjab.com

ਮਹਾਂਰਿਸੀ ਵਾਲਮੀਕ ਦੀਆਂ ਸਿੱਖਿਆਵਾਂ ਸਮੁੱਚੀ ਮਾਨਵਤਾ ਲਈ ਚਾਨਣ ਮੁਨਾਰਾ: ਬੱਬੀ ਬਾਦਲ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 24 ਅਕਤੂਬਰ:
ਮਹਾਂਰਿਸੀ ਵਾਲਮੀਕ ਜੀ ਨੇ ਮਾਨਵਤਾ ਨੂੰ ਅਹਿੰਸਾ, ਦਿਆ ਅਤੇ ਸਾਂਤੀ ਦਾ ਪਾਠ ਪੜ੍ਹਾਇਆ ਜਿਸ ਕਰਕੇ ਮਹਾਂਰਿਸੀ ਵਾਲਮੀਕ ਦੀਆਂ ਸਿੱਖਿਆਵਾਂ ਅੱਜ ਵੀ ਸਮੁੱਚੀ ਮਾਨਵਤਾ ਲਈ ਚਾਨਣ ਮੁਨਾਰਾ ਬਣ ਕੇ ਮਨੁੱਖਤਾ ਦਾ ਮਾਰਗ ਦਰਸਨ ਕਰ ਰਹੀਆਂ ਹਨ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਸੀਨੀਅਰ ਮੀਤ ਪ੍ਰਧਾਨ ਤੇ ਮੁੱਖ ਬੁਲਾਰੇ ਹਰਸੁਖਇੰਦਰ ਸਿੰਘ ਬੱਬੀ ਬਾਦਲ ਨੇ ਵਿਧਾਨ ਸਭਾ ਹਲਕਾ ਮੁਹਾਲੀ ਦੇ ਵੱਖ-ਵੱਖ ਪਿੰਡਾਂ ਤੇ ਮਹਾਂਰਿਸੀ ਵਾਲਮੀਕ ਮੰਚ ਮੁਹਾਲੀ ਵੱਲੋਂ ਪ੍ਰਗਟ ਦਿਵਸ ਤੇ ਕਰਵਾਏ ਗਏ ਪ੍ਰੋਗਰਾਮ ਤੇ ਸੰਬੋਧਨ ਕਰਦਿਆਂ ਕੀਤਾ। ਉਹਨਾਂ ਕਿਹਾ ਕਿ ਮਹਾਂਰਿਸੀ ਬਾਲਮੀਕ ਜੀ ਵੱਲੋੱ ਰਚਿਤ ਗ੍ਰੰਥ ਰਮਾਇਣ ਦੁਨੀਆਂ ਦਾ ਇੱਕ ਅਜਿਹਾ ਗ੍ਰੰਥ ਹੈ ਜਿਸ ਵਿੱਚ ਮਾਨਵੀ ਜੀਵਨ ਦੀਆਂ ਆਦਰਸ ਕਦਰਾਂ-ਕੀਮਤਾਂ ਸਮੋਈਆਂ ਹੋਈਆਂ ਹਨ ਜੋ ਕਿ ਆਉਣ ਵਾਲੀਆਂ ਪੀੜ੍ਹੀਆਂ ਲਈ ਪ੍ਰੇਰਣਾ ਸਰੋਤ ਹਨ।
ਇਸ ਮੌਕੇ ਉਹਨਾਂ ਨਾਲ ਬਾਲਮੀਕ ਨੌਜਵਾਨ ਸਭਾ ਜਗਤਪੁਰਾ ਦੇ ਚੇਅਰਮੈਨ ਜਗਬੀਰ ਸਿੰਘ, ਲਲੀਤ, ਉੱਪ ਚੇਅਰਮੈਨ ਓਮ ਕੁਮਾਰ, ਬਲਰਾਮ, ਪ੍ਰਧਾਨ ਪ੍ਰਦੀਪ ਕੁਮਾਰ, ਉੱਪ ਪ੍ਰਧਾਨ ਗੌਤਮ, ਕਮਲੇਸ ਕੁਮਾਰੀ, ਜਨਰਲ ਸੈਕਟਰੀ ਸੁਖਬੀਰ ਸਿੰਘ, ਬਿੱਟੂ ਯਾਦਵ, ਦਵਿੰਦਰ ਸਿੰਘ ਕੁਰੜਾ, ਜਸਵੀਰ ਸਿੰਘ ਸੇਖਨ ਮਾਜਰਾ, ਸੁਰਮੁਖ ਸਿੰਘ ਸਿਆਊ, ਗੁਰਸੇਵਕ ਸਿੰਘ, ਨਿਰਮਲ ਖਾਨ, ਬਲਦੇਵ ਸਿੰਘ ਢਿੱਲੋਂ, ਸਰਜੀਤ ਰਾਜਾ, ਸਤੀਸ ਯਾਦਵ, ਮਲਕੀਤ ਯਾਦਵ, ਜਗਤਾਰ ਸਿੰਘ ਘੜੂੰਆਂ, ਰਣਜੀਤ ਸਿੰਘ ਬਰਾੜ, ਸਾਬਕਾ ਸਰਪੰਚ ਇਕਬਾਲ ਸਿੰਘ ਜੁਝਾਰ ਨਗਰ ਆਦਿ ਨੇ ਸਮੂਲੀਅਤ ਕੀਤੀ।

Load More Related Articles
Load More By Nabaz-e-Punjab
Load More In General News

Check Also

ਕੁੰਭੜਾ ਕਤਲ-ਕਾਂਡ: ਐੱਸਐੱਸਪੀ ਦਫ਼ਤਰ ਦੇ ਘਿਰਾਓ ਲਈ ਆਮ ਲੋਕਾਂ ਦੀ ਲਾਮਬੰਦੀ ਜ਼ੋਰਾਂ ’ਤੇ ਸ਼੍ਰੋਮਣੀ ਅਕਾਲੀ ਦਲ …