ਪ੍ਰਾਈਵੇਟ ਕਾਲਜਾਂ ਵੱਲੋਂ ਅਗਲੇ ਸੈਸ਼ਨ ਵਿੱਚ ਐਸਸੀ ਵਿਦਿਆਰਥੀਆਂ ਤੋਂ ਵਸੂਲੀ ਜਾ ਸਕਦੀ ਹੈ ਫੀਸ

ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਦੇ ਅਧੀਨ ਐਸਸੀ ਵਿਦਿਆਰਥੀਆਂ ਦਾ 1200 ਕਰੋੜ ਤੋਂ ਵੱਧ ਸਕਾਲਰਸ਼ਿਪ ਪੈਸਾ ਨਹੀਂ ਹੋਇਆ ਰਿਲੀਜ਼

ਮੁੱਖ ਮੰਤਰੀ, ਵਿੱਤ ਮੰਤਰੀ, ਸਮਾਜ ਭਲਾਈ ਮੰਤਰੀ ਤੇ ਕੇਂਦਰੀ ਮੰਤਰੀਆਂ ਨੂੰ ਜਲਦੀ ਮਿਲੇਗਾ ਪ੍ਰਾਈਵੇਟ ਕਾਲਜਾਂ ਦੇ ਪ੍ਰਬੰਧਕਾਂ ਦਾ ਵਫ਼ਦ

ਅਮਰਜੀਤ ਸਿੰਘ ਸੋਢੀ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 16 ਮਈ:
ਪੰਜਾਬ ਦੀਆਂ 13 ਵੱਖ-ਵੱਖ ਜਥੇਬੰਦੀਆਂ (ਜੋਕਿ ਪੰਜਾਬ ਦੇ 1000 ਤੋਂ ਵੱਧ ਅਨਏਡਿਡ ਕਾਲੇਜਿਜ਼ ਦੀ ਅਗਵਾਈ ਕਰਦੀਆਂ ਹਨ) ਦੀ ਸਾਂਝੀ ਜੁਆਇੰਟ ਐਕਸ਼ਨ ਕਮੇਟੀ (ਜੈਕ) ਨੇ ਪੋਸਟ ਮੈਟਰਿਕ ਸਕਾਲਰਸ਼ਿਪ (ਪੀਐਮਐਸ) ਸਕੀਮ ਦੇ ਅਧੀਨ ਸਰਕਾਰ ਤੋ ਸਾਲ 2015-16 ਦੇ ਲਈ 440 ਕਰੋੜ ਅਤੇ ਸਾਲ 2016-17 ਦੇ ਲਈ 780 ਕਰੋੜ ਰੁਪਏ ਜਾਰੀ ਕਰਨ ਦੀ ਅਪੀਲ ਕੀਤੀ ਹੈ ਜੋਕਿ ਪੰਜਾਬ ਦੇ ਐਸਸੀ ਵਿਦਿਆਰਥੀਆਂ ਲਈ 1200 ਕਰੋੜ ਤੋਂ ਵੱਧ ਹੈ। ਹਾਲ ਹੀ ਵਿੱਚ 13 ਵੱਖ-ਵੱਖ ਐਸੋਸੀਏਸ਼ਨਾਂ ਨੇ ਆਪਣੇ ਅਗਲੇ ਪਲਾਨ ਦੇ ਲਈ ਮੀਟਿੰਗ ਕੀਤੀ। ਜਿਨ੍ਹਾਂ ਵਿੱਚ ਡਾ: ਜੇ.ਐਸ. ਧਾਲੀਵਾਲ, ਪ੍ਰੈਜ਼ੀਡੈਂਟ ਪੰਜਾਬ ਅਨਏਡਿਡ ਟੈਕਨੀਕਲ ਇੰਸਟੀਚਿਊਟ ਐਸੋਸੀਏਸ਼ਨ (ਪੁਟੀਆ), ਜਗਜੀਤ ਸਿੰਘ, ਪੈ੍ਰਜ਼ੀਡੈਂਟ ਬੀ.ਐਡ. ਐਸੋਸੀਏਸ਼ਨ, ਡਾ: ਅੰਸ਼ੂ ਕਟਾਰੀਆ, ਪ੍ਰੈਜ਼ੀਡੈਂਟ ਪੁੱਕਾ
ਰਣਬੀਰ ਸਿੰਘ ਢੀਂਡਸਾ, ਪੋਲੀਟੈਕਨਿਕ ਐਸੋਸੀਏਸ਼ਨ; ਚਰਨਜੀਤ ਸਿੰਘ ਵਾਲੀਆ ਪ੍ਰੈਜ਼ੀਡੈਂਟ ਨਰਸਿੰਗ ਕਾਲਜਿਜ਼ ਐਸੋਸੀਏਸ਼ਨ, ਨਿਰਮਲ ਸਿੰਘ, ਈਟੀਟੀ ਫੈਡਰੇਸ਼ਨ; ਜਸਨੀਕ ਸਿੰਘ ਕੱਕੜ, ਬੀ.ਐੱਡ ਐਸੋਸਿਏਸ਼ਨ (ਪੰਜਾਬ ਯੂਨੀਵਰਸਿਟੀ), ਸਤਵਿੰਦਰ ਸਿੰਘ ਸੰਧੂ, ਬੀ.ਐੱਡ ਐਸੋਸਿਏਸ਼ਨ (ਜੀਐਨਡੀਯੂ); ਸ਼ਿਮਾਸ਼ੂ ਗੁਪਤਾ, ਪ੍ਰਾਈਵੇਟ ਆਈਟੀਆਈ ਐਸੋਸਿਏਸ਼ਨ; ਸੁਖਮਿੰਦਰ ਸਿੰਘ ਚੱਠਾ, ਪੰਜਾਬ ਅਨਏਡਿਡ ਡਿਗਰੀ ਕਾਲੇਜਿਸ ਐਸੋਸੀਏਸ਼ਨ (ਪੀਯੂਡੀਸੀਏ); ਗੁਰਮੀਤ ਸਿੰਘ ਧਾਲੀਵਾਲ, ਅਕੈਡਮਿਕ ਐਡਵਾਈਜ਼ਰੀ ਫੋਰਮ (ਏਏਐਫ) ਸ਼ਾਮਲ ਹਨ।
ਐਸਸੀ ਵਿਦਿਆਰਥੀਆਂ ਦੇ 1200 ਕਰੋੜ ਤੋਂ ਵੀ ਵੱਧ ਦੀ ਰਾਸ਼ੀ ’ਚੋਂ ਕੇਂਦਰ ਸਿਰਫ਼ ਜਾਰੀ ਕਰ ਰਿਹਾ ਹੈ 115 ਕਰੋੜ
ਜੈਕ ਦੇ ਬੁਲਾਰੇ ਅਤੇ ਪੁੱਕਾ ਦੇ ਪ੍ਰੈਜ਼ੀਡੈਂਟ ਡਾ: ਅੰਸ਼ੂ ਕਟਾਰੀਆ ਨੇ ਬੋਲਦੇ ਹੋਏ ਕਿ ਪੀਐਮਐਸ ਸਕੀਮ ਦੇ ਅਧੀਨ ਲਗਭਗ 3.15 ਲੱਖ ਐਸਸੀ ਵਿਦਿਆਰਥੀ 2015-16 ਵਿੱਚ ਦਾਖਿਲ ਹੋਏ ਸਨ ਅਤੇ ਲਗਭਗ 3.10 ਲੱਖ ਐਸਸੀ ਵਿਦਿਆਰਥੀ 2016-17 ਵਿੱਚ ਦਾਖਲ ਹੋਏ ਸਨ। ਕਟਾਰੀਆ ਨੇ ਅੱਗੇ ਕਿਹਾ ਕਿ ਪਿਛਲੇ ਮਹੀਨੇ ਵਿੱਚ ਇੱਕ ਵਫਦ ਯੂਨੀਅਨ ਮਿਨਿਸਟਰ ਸ਼੍ਰੀ ਵਿਜੈ ਸਾਂਪਲਾਂ ਨੂੰ ਮਿਲਿਆ ਸੀ ਅਤੇ ਉਹਨਾਂ ਨੂੰ ਪੀਐਮਐਸ ਦੀ ਰਕਮ ਜਾਰੀ ਕਰਨ ਦੇ ਲਈ ਅਪੀਲ ਕੀਤੀ ਸੀ ਪ੍ਰੰਤੂ ਸਰੋਤਾਂ ਦੇ ਅਨੁਸਾਰ ਕੇਂਦਰ ਸਿਰਫ 115 ਕਰੋੜ ਰੁਪਏ ਜਾਰੀ ਕਰ ਰਿਹਾ ਹੈ । ਰਾਜ ਲਗਭਗ 45 ਕਰੋੜ ਪ੍ਰਤਿਬਧਤਾ ਦੇ ਰੂਪ ਵਿੱਚ ਯੋਗਦਾਾਨ ਦੇ ਸਕਦਾ ਹੈ। ਜੇ ਰਾਜ ਆਉਣ ਵਾਲੇ ਮਹੀਨਿਆਂ ਵਿੱਚ ਲਗਭਗ 160 ਕਰੋੜ ਰੁਪਏ ਵੀ ਜਾਰੀ ਕਰਦਾ ਹੈ ਤਾਂ ਇਹ ਕਾਫੀ ਨਹੀ ਹੋਵੇਗਾ। ਕਾਲੇਜਿਸ ਨੂੰ ਕੁੱਲ ਬਕਾਇਆ ਰਕਮ ਦਾ 15-20 ਫੀਸਦੀ ਹੀ ਪ੍ਰਾਪਤ ਹੋਵੇਗਾ ਜੋ ਕਿ ਨਾਮਾਤਰ ਹੈ।
ਜੈਕ ਨੇ ਪੰਜਾਬ ਦੇ ਮੁੱਖ ਮੰਤਰੀ, ਸਮਾਜ ਕਲਿਆਣ ਮਿਨਿਸਟਰੀ ਆਫ ਸਟੇਟ ਫਾਰ ਸੋਸ਼ਲ ਜਸਟਿਸ ਐਂਡ ਇਮਪਾਵਰਮੈਂਟ ਇਨ ਇੰਡੀਆਂ ਮਿਨਿਸਟਰੀ ਆਫ ਫਾਈਨਾਂਸ ਨੂੰ ਮਿਲਣ ਦਾ ਲਿਆ ਫੈਸਲਾ:
ਇਸ ਮੀਟਿੰਗ ਵਿੱਚ ਇਹ ਫੈਸਲਾ ਲਿਆ ਕਿ ਜਲਦੀ ਹੀ ਜੈਕ ਦਾ ਵਫਦ ਪੰਜਾਬ ਦੇ ਮੁੱਖ ਮੰਤਰੀ, ਕੈਪਟਨ ਅਮਰਿੰਦਰ ਸਿੰਘ; ਸਮਾਜ ਕਲਿਆਣ ਮੰਤਰੀ, ਸਰਦਾਰ ਸੰਧੂ ਸਿੰਘ ਧਰਮਸੋਤ, ਮਿਨਿਸਟਰੀ ਆਫ ਸਟੇਟ ਫਾਰ ਸੋਸ਼ਲ ਜਸਟਿਸ ਐਂਡ ਇਮਪਾਵਰਮੈਂਟ ਇਨ ਇੰਡੀਆਂ, ਸ਼੍ਰੀ ਵਿਜੈ ਸਾਂਪਲਾ; ਸ਼੍ੀ ਮਨਪ੍ੀਤ ਸਿੰਘ ਬਾਦਲ, ਮਿਨਿਸਟਰ ਆੱਫ ਫਾਈਨੇਂਸ, ਪਲਾਨਿੰਗ ਐਂਡ ਐਮਪਲੌਯੇਮੈਂਟ ਜੈਨਰੇਸ਼ਨ ਆਦਿ ਨੂੰ ਮਿਲੇਗਾ ਅਤੇ ਉਹਨਾਂ ਨੂੰ ਸਕਾਲਰਸ਼ਿਪ ਰਾਸ਼ੀ ਦੇ ਨਾ ਜਾਰੀ ਹੋਣ ਅਤੇ ਦੇਰੀ ਦੇ ਕਾਰਣ ਵਿਦਿਆਰਥੀਆਂ, ਮਾਤਾ-ਪਿਤਾ ਅਤੇ ਕਾਲੇਜਿਸ ਦੇ ਸਾਹਮਣੇ ਆ ਰਹੀਆਂ ਮੁਸ਼ਿਕਲਾਂ ਦੇ ਬਾਰੇ ਵਿੱਚ ਦੱਸੇਗਾ।
ਵਿਦਿਆਰਥੀ ਕਾਲੇਜਾਂ ਨੂੰ ਫੀਸ ਦੇ ਸਕਦੇ ਹਨ ਅਤੇ ਸਕਾਲਰਸ਼ਿਪ ਦੀ ਰਕਮ ਆਪਣੇ ਖਾਤੇ ਵਿੱਚ ਪ੍ਰਾਪਤ ਕਰ ਸਕਦੇ ਹਨ
ਮੈਂਬਰਾਂ ਨੇ ਸੰਯੁਕਤ ਰੂਪ ਨਾਲ ਫੈਸਲਾ ਲਿਆ ਕਿ ਜੇ ਬਕਾਇਆ ਰਕਮ ਤੁਰੰਤ ਜਾਰੀ ਨਹੀ ਹੁੰਦੀ ਤਾਂ ਕਾਲੇਜਿਸ ਨਵੇਂ ਸੈਸ਼ਨ ਵਿੱਚ ਦਾਖਿਲਾ ਲੈਣ ਦੇ ਲਈ ਐਸਸੀ ਵਿਦਿਆਰਥੀਆਂ ਤੋ ਫੀਸ ਦੀ ਮੰਗ ਕਰਨਗੇ ਅਤੇ ਬਾਅਦ ਵਿੱਚ ਸਰਕਾਰ ਸਕਾਲਰਸ਼ਿਪ ਦੀ ਰਕਮ ਵਿਦਿਆਰਥੀ ਦੇ ਖਾਤੇ ਵਿੱਚ ਸਿੱਧੇ ਟਰਾਂਸਫਰ ਕਰ ਸਕਦੀ ਹੈ।
ਅਨਏਡਿਡ ਕਾਲੇਜਿਸ ਬੰਦ ਹੋਣ ਦੇ ਕਿਨਾਰੇ ਤੇ ਹਨ; ਵਿਦਿਆਰਥੀਆਂ ਨੂੰ ਆਪਣੀ ਪੜਾਈ ਵਿਚਕਾਰ ਹੀ ਛੱਡਣੀ ਪਵੇਗੀ:
ਜਗਜੀਤ ਸਿੰਘ ਨੇ ਚਿੰਤਾ ਪ੍ਰਗਟ ਕਰਦੇ ਹੋਏ ਕਿਹਾ ਕਿ ਜੇ ਸਕਾਰਸ਼ਿਪ ਦੀ ਰਕਮ ਜਲਦੀ ਜਾਰੀ ਨਾ ਹੋਈ ਤਾਂ ਕਾਲੇਜਿਸ ਬੰਦ ਹੋਣ ਦੇ ਕਿਨਾਰੇ ਤੇ ਹਨ ਅਪਣੇ ਮੋਜੂਦਾ ਸੈਸ਼ਨ ਨੂੰ ਜਾਰੀ ਨਹੀ ਰੱਖ ਸਕਣਗੇ ਅਤੇ ਇਹਨਾਂ ਵਿਦਿਆਰਥੀਆਂ ਨੂੰ ਆਪਣੀ ਪੜਾਈ ਵਿਚਕਾਰ ਹੀ ਛੱਡਣੀ ਪਵੇਗੀ। ਜਗਜੀਤ ਨੇ ਵਿਦਿਆਰਥੀਆਂ ਅਤੇ ਮਾਤਾ-ਪਿਤਾ ਨੂੰ ਜਲਦ ਤੋ ਜਲਦ ਸਰਕਾਰ ਤੋ ਸਕਾਲਰਸ਼ਿਪ ਰਕਮ ਪ੍ਰਾਪਤ ਕਰਨ ਦੇ ਲਈ ਕਾਲੇਜਿਸ ਅਤੇ ਐਸੋਸਿਏਸ਼ਨ ਦਾ ਸਮਰਥਨ ਪ੍ਰਦਾਨ ਕਰਨ ਦੀ ਅਪੀਲ ਕੀਤੀ। ਇਹ ਵਰਨਣਯੋਗ ਹੈ ਕਿ ਪਿਛਲੇ ਸਾਲ ਜੈਕ ਦੇ ਬੁਲਾਵੇ ਤੇ 1200 ਤੋਂ ਵੱਧ ਅਨਏਡਿਡ ਕਾਲੇਜਿਸ ਨੇ ਪਿਛਲੀ ਸਰਕਾਰ ਵੱਲ ਸਕਾਲਰਸ਼ਿਪ ਦੀ ਚਿੰਤਾ ਨੂੰ ਜਾਹਿਰ ਕਰਦੇ ਹੋਏ ਦੋ ਦਿਨ ਦਾ ਬੰਦ ਰੱਖਿਆ ਸੀ।

Load More Related Articles
Load More By Nabaz-e-Punjab
Load More In Uncategorized

Check Also

ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੀ ਸਕੱਤਰ ਵੱਲੋਂ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ

ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੀ ਸਕੱਤਰ ਵੱਲੋਂ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ ਨਬਜ਼-ਏ-ਪੰ…