nabaz-e-punjab.com

ਕੁਰਾਲੀ ਸ਼ਹਿਰ ਵਾਸੀਆਂ ਨੂੰ ਪੀਣ ਵਾਲੇ ਪਾਣੀ ਦੀ ਘਾਟ ਨਹੀਂ ਆਉਣ ਦਿੱਤੀ ਜਾਵੇਗੀ: ਜਗਮੋਹਨ ਕੰਗ

ਰਜਨੀਕਾਂਤ ਗਰੋਵਰ
ਨਬਜ਼-ਏ-ਪੰਜਾਬ ਬਿਊਰੋ, ਕੁਰਾਲੀ, 24 ਜੁਲਾਈ:
ਸਥਾਨਕ ਸ਼ਹਿਰ ਦੇ ਸਿਸਵਾਂ ਰੋਡ ਤੇ ਸ਼ਹੀਦ ਬੇਅੰਤ ਸਿੰਘ ਖੇਡ ਸਟੇਡੀਅਮ ਨੇੜੇ ਵਾਰਡ ਨੰਬਰ 7 ਵਿੱਚ ਸਾਬਕਾ ਕੈਬਨਿਟ ਮੰਤਰੀ ਜਗਮੋਹਨ ਸਿੰਘ ਕੰਗ ਵੱਲੋਂ ਨਵਾਂ ਟਿਊਬਵੈਲ ਚਾਲੂ ਕਰਦਿਆਂ ਕਿਹਾ ਕਿ ਪਿਛਲੀ ਅਕਾਲੀ ਭਾਜਪਾ ਸਰਕਾਰ ਦੇ ਆਗੂਆਂ ਦੀ ਗਲਤ ਨੀਤੀਆਂ ਕਾਰਨ ਸ਼ਹਿਰ ਵਿਚ ਲੋਕਾਂ ਨੂੰ ਪੀਣ ਦੇ ਪਾਣੀ ਲਈ ਤਰਸਣਾ ਪਿਆ ਹੈ ਪਰ ਹੁਣ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿਚ ਕਾਂਗਰਸ ਸਰਕਾਰ ਹਰੇਕ ਘਰ ਵਿਚ ਪੀਣ ਵਾਲਾ ਪਾਣੀ ਪਹੁੰਚਾਉਣ ਲਈ ਵਚਨਬੱਧ ਹੈ। ਉਨ੍ਹਾਂ ਲੋਕਾਂ ਨੂੰ ਅਕਾਲੀਆਂ ਦੇ ਗੁਮਰਾਹਕੁੰਨ ਪ੍ਰਚਾਰ ਤੋਂ ਬਚਕੇ ਕਾਂਗਰਸ ਸਰਕਾਰ ਵੱਲੋਂ ਕੀਤੇ ਜਾ ਰਹੇ ਵਿਕਾਸ ਕਾਰਜਾਂ ਵਿਚ ਸਹਿਯੋਗ ਦੇਣ ਦੀ ਮੰਗ ਕੀਤੀ। ਇਸ ਦੌਰਾਨ ਇਕੱਤਰ ਸ਼ਹਿਰ ਵਾਸੀਆਂ ਨੇ ਜਗਮੋਹਨ ਸਿੰਘ ਕੰਗ ਦਾ ਧੰਨਵਾਦ ਕੀਤਾ।
ਇਸ ਦੌਰਾਨ ਕੰਗ ਨੇ ਕਿਹਾ ਕਿ ਉਹ ਸਮੁੱਚੇ ਸ਼ਹਿਰ ਵਾਸੀਆਂ ਨੂੰ ਨਾਲ ਲੈਕੇ ਚੱਲਣ ਦੀ ਕੋਸ਼ਿਸ ਕਰਦੇ ਹਨ ਪਰ ਅੱਜ ਦੇ ਸਮਾਰੋਹ ਲਈ ਫੋਨ ਕਰਨ ਦੇ ਬਾਵਜੂਦ ਪ੍ਰਧਾਨ ਕ੍ਰਿਸ਼ਨਾ ਦੇਵੀ ਨਹੀਂ ਪਹੁੰਚੇ ਜਿਸਦਾ ਉਨ੍ਹਾਂ ਨੂੰ ਅਫਸੋਸ਼ ਹੈ। ਇਸ ਮੌਕੇ ਜੈਲਦਾਰ ਸਤਵਿੰਦਰ ਸਿੰਘ ਚੈੜੀਆਂ, ਰਵਿੰਦਰ ਸਿੰਘ ਬਿੱਲਾ, ਬਹਾਦਰ ਸਿੰਘ ਓ.ਕੇ, ਰਾਕੇਸ ਕਾਲੀਆ, ਸੁਖਜਿੰਦਰ ਸਿੰਘ ਸੋਢੀ, ਹੈਪੀ ਧੀਮਾਨ, ਰਮਾਕਾਂਤ ਕਾਲੀਆ, ਬਲਵਿੰਦਰ ਸਿੰਘ ਕੌਸਲਰ, ਪਰਮਜੀਤ ਕੌਰ ਸ਼ਹਿਰੀ ਪ੍ਰਧਾਨ, ਜਗਦੀਪ ਕੌਰ, ਮੋਨਿਕਾ ਸੂਦ, ਲਖਵੀਰ ਸਿੰਘ ਸਾਬਕਾ ਪ੍ਰਧਾਨ, ਠਾਕੁਰ ਸਿੰਘ ਠੇਕੇਦਾਰ, ਨਿਰਮਲ ਸਿੰਘ ਪਡਿਆਲਾ,ਐਸ.ਓ ਅਨਿਲ ਕੁਮਾਰ, ਹਰਿੰਦਰ ਧੀਮਾਨ, ਅਜਮੇਰ ਸਿੰਘ ਡਿਪੂ ਵਾਲੇ, ਦਿਨੇਸ਼ ਗੌਤਮ, ਡਾ. ਅਸ਼ਵਨੀ ਸ਼ਰਮਾ, ਲਾਲੀ ਗੋਸਲਾਂ, ਚੰਦਰ ਮੋਹਨ ਵਰਮਾ, ਬਿੱਲਾ ਚੈੜੀਆਂ, ਐਸ.ਐਚ.ਓ ਭਾਰਤ ਭੂਸਣ ਆਦਿ ਹਾਜ਼ਰ ਸਨ।
(ਬਾਕਸ)
ਜਗਮੋਹਨ ਕੰਗ ਦੇ ਬੁਲਾਉਣ ’ਤੇ ਵੀ ਨਹੀ ਪਹੁੰਚੀ ਨਗਰ ਕੌਂਸਲ ਦੀ ਪ੍ਰਧਾਨ
ਇਸ ਦੌਰਾਨ ਜਗਮੋਹਨ ਸਿੰਘ ਕੰਗ ਨੇ ਕਿਹਾ ਕਿ ਉਨ੍ਹਾਂ ਸਰਬਸੰਮਤੀ ਨਾਲ ਬਣਾਏ ਨਗਰ ਕੌਂਸਲ ਦੀ ਪ੍ਰਧਾਨ ਕ੍ਰਿਸ਼ਨਾ ਦੇਵੀ ਧੀਮਾਨ ਨੂੰ ਫੋਨ ’ਤੇ ਵਾਰਡ ਵਿਚ ਟਿਊਬਲ ਦੀ ਸ਼ੁਰੂਆਤ ਮੌਕੇ ਪੁੱਜਣ ਦਾ ਸੁਨੇਹਾ ਲਗਾਇਆ ਸੀ ਪਰ ਉਹ ਕਹਿਣ ਦੇ ਬਾਵਜੂਦ ਨਹੀਂ ਆਏ ਜੋ ਕਿ ਅਤਿ ਮੰਦਭਾਗਾ ਹੈ। ਉਨ੍ਹਾਂ ਕਿਹਾ ਕਿ ਇਸ ਵਾਰਡ ਤੋਂ ਬੀਬੀ ਕ੍ਰਿਸ਼ਨਾ ਦੇਵੀ ਧੀਮਾਨ ਕੌਂਸਲਰ ਹਨ ਜਿਸ ਕਾਰਨ ਉਨ੍ਹਾਂ ਨੂੰ ਆਊਣਾ ਚਾਹੀਦਾ ਸੀ।

Load More Related Articles
Load More By Nabaz-e-Punjab
Load More In General News

Check Also

Excise and Taxation Department, Punjab Initiates Comprehensive GST Registration Drive for Dealers

Excise and Taxation Department, Punjab Initiates Comprehensive GST Registration Drive for …