nabaz-e-punjab.com

ਰੈਜ਼ੀਡੈਂਟ ਵੈਲਫੇਅਰ ਐਂਡ ਡਿਵੈਲਪਮੈਂਟ ਕਮੇਟੀ ਸੈਕਟਰ-79 ਦੀ ਮੀਟਿੰਗ ਵਿੱਚ ਸਮੱਸਿਆਵਾਂ ’ਤੇ ਚਰਚਾ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 7 ਜੁਲਾਈ
ਰੈਜ਼ੀਡੈਂਟ ਵੈਅਫੇਅਰ ਐਡ ਡਿਵੈਲਪਮੈਂਟ ਕਮੇਟੀ (ਰਜਿ) ਸੈਕਟਰ-79 ਦੀ ਜਨਰਲ ਬਾਡੀ ਦੀ ਮੀਟਿੰਗ ਹੋੋਈ। ਜਿਸ ਵਿੱਚ ਸੈਕਟਰ-79 ਦੀਆਂ ਸਮੱਸਿਆਵਾਂ ਜਿਵੇਂ ਕਿ ਸੀਵਰੇਜ,ਪਾਣੀ, ਸੜਕਾਂ, ਪਾਰਕਾਂ ਨੂੰ ਠੀਕ ਕਰਵਾਉਣ, ਮੁਬਾਇਲ ਟਾਵਰਾਂ ਦੀ ਰਿਆਇਸ਼ੀ ਖੇਤਰ ਵਿੱਚ ਹੋਣ ਅਤੇ ਸੈਕਟਰ ਦੀ ਵਿਕਾਸ ਕਾਰਜ ਆਦਿ ਤੇ ਵਿਚਾਰਾਂ ਕੀਤੀਆਂ ਗਈਆ। ਕਮੇਟੀ ਦੇ ਪ੍ਰਧਾਨ ਐਮ.ਪੀ.ਸਿੰਘ ਨੇ ਆਏ ਸਾਰੇ ਨਿਵਾਸੀਆਂ ਦਾ ਸਵਾਗਤ ਕਰਨ ਉਪਰੰਤ ਵੱਖ-ਵੱਖ ਮੱੁਦਿਆਂ ’ਤੇ ਗਮਾਡਾ, ਮਿਉਂਸਪਲ ਕਾਰਪੋਰੇਸ਼ਨ ਅਤੇ ਹਲਕਾ ਵਿਧਾਇਕ ਬਲਬੀਰ ਸਿੰਘ ਸਿੱਧੂ ਨਾਲ ਹੋਈਆ ਮੀਟਿੰਗਾਂ ਬਾਰੇ ਜਾਣਕਾਰੀ ਦਿੱਤੀ। ਇਸ ਤੋਂ ਪਹਿਲਾਂ ਸੈਕਟਰ ’ਚੋਂ ਤਿੰਨ ਪਰਿਵਾਰਕ ਮੈਬਰਾਂ ਦੇ ਵਿਛੜਨ ਤੇ ਮੋਨ ਰੱਖ ਕੇ ਸ਼ਰਧਾਂਜਲੀ ਦਿੱਤੀ ਗਈ।
ਜਨਰਲ ਸਕੱਤਰ ਜਗਤਾਰ ਸਿੰਘ ਨੇ ਪਿਛਲੀ ਮੀਟਿੰਗ ਦੀ ਕਾਰਗਜਾਰੀ ਦਾ ਵੇਰਵਾ ਦੱਸਣ ਉਪਰੰਤ ਪ੍ਰਵਾਨਗੀ ਵੀ ਲਈ। ਸਾਰੇ ਨਿਵਾਸੀਆਂ ਦੇ ਯਤਨਾਂ ਦੇ ਸਹਿਯੋਗ ਤੋੱ ਬਿਨਾਂ ਸਮੱਸਿਆਵਾਂ ਦਾ ਨਿਪਟਾਰਾ ਕਰਨਾਂ ਅੌਖਾ ਹੁੰਦਾ ਹੈ। ਪ੍ਰਧਾਨ ਦੇ ਆਪਣੀ ਕਮੇਟੀ ਦੇ ਮੈਂਬਰਾਂ ਐਸ.ਐਸ.ਜੰਡੂ, ਆਰ ਐਸ ਮਿਨਹਾਸ, ਗਿਆਨ ਸਿੰਘ, ਸੁਦੇਸ਼ ਕੁਮਾਰ ਸ਼ਰਮਾ ਸੀਨੀਅਰ ਮੀਤ ਪ੍ਰਧਾਨ, ਅਧਿਆਤਮ ਪ੍ਰਕਾਸ਼ ਪ੍ਰੈਸ ਸਕੱਤਰ, ਪੀ.ਐਸ. ਗਿੱਲ ਜਥੇਬੰਦਕ ਸਕੱਤਰ, ਡਾ. ਮਨਮੋਹਨ ਸਿੰਘ ਮੀਤ ਪ੍ਰਧਾਨ, ਗੁਰਦੀਪ ਸਿੰਘ ਜੋ ਕਿ ਹਰ ਕੰਮ ਕਰਨ ਵਿੱਚ ਅੱਗੇ ਰਹਿੰਦੇ ਹਨ ਦੀ ਸ਼ਲਾਘਾ ਕੀਤੀ। ਕਮੇਟੀ ਦੇ ਸਲਾਹਕਾਰ ਐਸ.ਐਸ. ਜੰਡੂ ਨੇ ਮੁੱਖ ਇੰਜੀਨੀਅਰ ਨੂੰ ਲਿਖੇ ਪੱਤਰ ਦਾ ਵੇਰਵਾ ਦਿੱਤਾ ਅਤੇ ਸੰਘਰਸ਼ ਕਰਨ ਦੀ ਅਪੀਲ ਕੀਤੀ। ਜਨਰਲ ਸਕੱਤਰ ਨੇ ਕਵਿਤਾ ਨਾਲ ਅੱਜ ਦੇ ਮਤਲਬੀ ਲੋਕਾਂ ਦੇ ਮੁਕਾਬਲੇ ਪੁਰਾਣੇ ਸਾਫ਼ ਸੁਥਰੇ ਇਨਸਾਨਾਂ ਦੀ ਤਾਰੀਫ਼ ਕੀਤੀ। ਅੰਤ ਵਿੱਚ ਰਿਫਰੈਸਮੈਂਟ ਦੇਣ ਉਪਰੰਤ ਆਏ ਸਾਰੇ ਵਾਸੀਆਂ ਦਾ ਧੰਨਵਾਦ ਕੀਤਾ।

Load More Related Articles
Load More By Nabaz-e-Punjab
Load More In General News

Check Also

AAP opposes post of Chief Secretary in Chandigarh, says – An attempt to weaken Punjab’s Claim

AAP opposes post of Chief Secretary in Chandigarh, says – An attempt to weaken Punja…