nabaz-e-punjab.com

ਕੁਰਾਲੀ ਰੇਲਵੇ ਸਟੇਸ਼ਨ ਨਾਲ ਸਬੰਧਤ ਸਮੱਸਿਆਵਾਂ ਜਲਦੀ ਹੱਲ ਕਰਵਾਈਆਂ ਜਾਣ: ਬੀਬੀ ਗਰਚਾ

ਰਜਨੀਕਾਂਤ ਗਰੋਵਰ
ਨਬਜ਼-ਏ-ਪੰਜਾਬ ਬਿਊਰੋ, ਕੁਰਾਲੀ, 11 ਸਤੰਬਰ:
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸਾਬਕਾ ਓਐਸਡੀ ਲਖਵਿੰਦਰ ਕੌਰ ਗਰਚਾ ਵੱਲੋਂ ਕੁਰਾਲੀ ਰੇਲਵੇ ਸਟੇਸ਼ਨ ਤੇ ਪਹੁੰਚ ਕੇ ਵੀ ਸ਼ਹਿਰ ਦੇ ਲੋਕਾਂ ਦੀਆਂ ਰੇਲਵੇ ਸਟੇਸ਼ਨ ਸਬੰਧੀ ਸਮੱਸਿਆਵਾਂ ਦਾ ਜਾਇਜ਼ਾ ਲਿਆ ਗਿਆ। ਸ਼ਹਿਰ ਦੇ ਵਸਨੀਕਾਂ ਨੇ ਬੀਬੀ ਗਰਚਾ ਨੂੰ ਦੱਸਿਆ ਕਿ ਕੁਰਾਲੀ ਰੇਲਵੇ ਸਟੇਸ਼ਨ ਕਾਫ਼ੀ ਜ਼ਿਆਦਾ ਪੁਰਾਣਾ ਹੋ ਚੁੱਕਾ ਹੈ। ਇਸ ਸਟੇਸ਼ਨ ਦੇ ਪਲੇਟਫ਼ਾਰਮ ਨੂੰ ਨਵਿਆਉਣ ਦਾ ਕੰਮ ਵਿੱਚ ਵਿਚਾਲੇ ਹੀ ਰਹਿ ਗਿਆ ਹੈ। ਸ਼ਹਿਰ ਅਤੇ ਆਸ ਪਾਸ ਦੇ ਪਿੰਡਾਂ ਦੀ ਸਭ ਤੋੱ ਵੱਡੀ ਸਮੱਸਿਆ ਡੇਰਾ ਬਾਬਾ ਗੋਸਾਈਂਆਣਾ ਦੇ ਮੇਨ ਗੇਟ ਦੇ ਸਾਹਮਣੇ ਵਾਲਾ ਰੇਲਵੇ ਫਾਟਕ ਹੈ ਜੋ ਕਿ ਅਕਸਰ ਬੰਦ ਹੀ ਰਹਿੰਦਾ ਹੈ।
ਇਸ ਰੇਲ ਫਾਟਕ ’ਤੇ ਅੰਡਰਪਾਸ ਬਣਾਏ ਜਾਣ ਦੀ ਮੰਗ ਕਾਫ਼ੀ ਲੰਬੇ ਸਮੇਂ ਤੋਂ ਲਟਕਦੀ ਆ ਰਹੀ ਹੈ। ਹਰ ਰੋਜ਼ ਸੈਂਕੜੇ ਲੋਕਾਂ ਨੂੰ ਰੇਲ ਗੱਡੀ ਆਉਣ ’ਤੇ ਇਸ ਫਾਟਕ ਉਤੇ ਲੰਬਾ ਸਮਾਂ ਖੜ੍ਹ ਕੇ ਇੰਤਜ਼ਾਰ ਕਰਨਾ ਪੈਂਦਾ ਹੈ। ਸਵੇਰ ਸਮੇੱ ਆਪਣੇ ਬੱਚਿਆਂ ਨੂੰ ਸਕੂਲਾਂ ਨੂੰ ਛੱਡਣ ਵਾਲੇ ਮਾਪੇ ਆਪਣੇ ਦੋਪਹੀਆ ਵਾਹਨ ਵੀ ਇਸ ਫਾਟਕ ਤੋਂ ਨਹੀਂ ਲੰਘਾ ਸਕਦੇ। ਕਈ ਵਾਰ ਤਾਂ ਮਾਲ ਗੱਡੀ ਕਾਫ਼ੀ ਲੰਬਾ ਸਮਾਂ ਤੱਕ ਇੱਥੇ ਖੜ੍ਹੀ ਰਹਿੰਦੀ ਹੈ ਜਿਸ ਕਾਰਨ ਪੈਦਲ ਵੀ ਲੰਘਣਾ ਮੁਸ਼ਕਿਲ ਹੋ ਜਾਂਦਾ ਹੈ। ਹਾਲਾਤ ਕੁਝ ਅਜਿਹੇ ਬਣ ਜਾਂਦੇ ਹਨ ਕਿ ਕਈ ਵਾਰ ਤਾਂ ਮਜ਼ਬੂਰ ਹੋਏ ਲੋਕੀਂ ਆਪਣੀ ਜਾਨ ਜੋਖਮ ਵਿਚ ਪਾ ਕੇ ਖੜ੍ਹੀ ਰੇਲਗੱਡੀ ਦੇ ਹੇਠੋੱ ਦੀ ਲੰਘਣਾ ਸ਼ੁਰੂ ਹੋ ਜਾਂਦੇ ਹਨ ਜਿਸ ਕਾਰਨ ਕਈ ਵਾਰ ਵੱਡਾ ਹਾਦਸਾ ਹੋਣ ਦਾ ਖ਼ਤਰਾ ਵੀ ਬਣਿਆ ਰਹਿੰਦਾ ਹੈ। ਇਸ ਤੋੱ ਇਲਾਵਾ ਅਨਾਜ ਮੰਡੀ ਵਿਚ ਆਉਣ ਜਾਣ ਵਾਲੇ ਕਿਸਾਨ, ਆੜ੍ਹਤੀ ਅਤੇ ਹੋਰ ਦੁਕਾਨਦਾਰ ਅਤੇ ਗ੍ਰਾਹਕ ਵੀ ਇਸ ਫ਼ਾਟਕ ਦੇ ਅਕਸਰ ਬੰਦ ਰਹਿਣ ਕਾਰਨ ਪ੍ਰੇਸ਼ਾਨ ਰਹਿੰਦੇ ਹਨ ਅਤੇ ਲੋਕਾਂ ਦਾ ਕੰਮ ਕਾਜ ਕਾਫ਼ੀ ਪ੍ਰਭਾਵਿਤ ਹੁੰਦਾ ਹੈ।
ਬੀਬੀ ਗਰਚਾ ਨੇ ਦੱਸਿਆ ਕਿ ਸ਼ਹਿਰ ਕੁਰਾਲੀ ਦੇ ਸਟੇਸ਼ਨ ਦੀ ਅਹਿਮੀਅਤ ਨੂੰ ਦੇਖਦੇ ਹੋਏ ਇੱਥੋੱ ਦੀ ਸਮੱਸਿਆਵਾਂ ਕਾਫ਼ੀ ਗੰਭੀਰ ਹਨ ਅਤੇ ਡੇਰਾ ਗੋਸਾਈਂਆਣਾ ਦੇ ਗੇਟ ਦੇ ਅੱਗੇ ਵਾਲੇ ਫਾਟਕ ’ਤੇ ਅੰਡਰਪਾਸ ਬਣਾਉਣਾ ਬਹੁਤ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਉਹ ਰੇਲਵੇ ਮੰਤਰੀ ਨੂੰ ਪੱਤਰ ਲਿਖ ਕੇ ਇੱਥੇ ਜਲਦ ਤੋਂ ਜਲਦ ਅੰਡਰਪਾਸ ਬਣਾਉਣ ਦੀ ਮੰਗ ਕਰਨਗੇ। ਇਸ ਮੌਕੇ ਪ੍ਰਮੋਦ ਜੋਸ਼ੀ, ਰਾਜੇਸ਼ ਰਾਠੌਰ, ਵਿਪਨ ਕੁਮਾਰ ਸਾਬਕਾ ਕੌਂਸਲਰ, ਹਿਮਾਂਸ਼ੂ ਧੀਮਾਨ, ਲੱਕੀ ਕਲਸੀ ਆਦਿ ਵੀ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ ਨਬਜ਼-ਏ-ਪੰਜਾਬ, ਮੁਹਾਲੀ, 9 ਜਨਵਰੀ: ਇ…