ਕਲਾ ਤੇ ਸਾਹਿਤ ਜਗਤ ਦੀ ਉੱਘੀ ਸ਼ਖ਼ਸੀਅਤ ਪ੍ਰੋ. ਰਾਜਪਾਲ ਸਿੰਘ ਨੂੰ ਸੇਜਲ ਅੱਖਾਂ ਨਾਲ ਵਿਦਾਇਗੀ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 4 ਮਾਰਚ:
ਕਲਾ ਤੇ ਸਾਹਿਤ ਜਗਤ ਦੀ ਉੱਘੀ ਸ਼ਖ਼ਸੀਅਤ ਪ੍ਰੋ. ਰਾਜਪਾਲ ਸਿੰਘ ਜਿਨ੍ਹਾਂ ਦਾ ਬੀਤੇ ਦਿਨੀਂ ਦੇਹਾਂਤ ਹੋ ਗਿਆ ਸੀ। ਉਨ੍ਹਾਂ ਨੂੰ ਸੇਜਲ ਅੱਖਾਂ ਨਾਲ ਵਿਦਾਇਗੀ ਦਿੱਤੀ ਗਈ। ਮੁਹਾਲੀ ਦੇ ਸ਼ਮਸ਼ਾਨਘਾਟ ਵਿੱਚ ਪ੍ਰੋ. ਰਾਜਪਾਲ ਸਿੰਘ ਦੇ ਅੰਤਿਮ ਸੰਸਕਾਰ ਮੌਕੇ ਵੱਡੀ ਗਿਣਤੀ ਵਿੱਚ ਸਾਹਿਤ, ਕਲਾ, ਸੱਭਿਆਚਾਰ, ਅਧਿਆਪਨ, ਪੱਤਰਕਾਰੀ ਅਤੇ ਸਮਾਜ ਸੇਵਾ ਨਾਲ ਜੁੜੀਆਂ ਸ਼ਖ਼ਸੀਅਤਾਂ ਨੇ ਹਾਜ਼ਰੀ ਭਰੀ। ਪ੍ਰੋ. ਰਾਜਪਾਲ ਸਿੰਘ ਦੀ ਚਿਤਾ ਨੂੰ ਅਗਨੀ ਉਨ੍ਹਾਂ ਦੇ ਪੁੱਤਰ ਗੋਰਕੀ ਨੇ ਦਿੱਤੀ। ਇਸ ਤੋਂ ਪਹਿਲਾਂ ਪ੍ਰੋ. ਰਾਜਪਾਲ ਸਿੰਘ ਦੀ ਮ੍ਰਿਤਕ ਦੇਹ ਨੂੰ ਸੈਕਟਰ-69 ਸਥਿਤ ‘ਹੈਰੀਟੇਜ’ ਬਿਲਡਿੰਗ ਜਿਹੜੀ ਪ੍ਰੋ. ਰਾਜਪਾਲ ਸਿੰੰਘ ਦੇ ਉਦਮ ਸਦਕਾ ਕਲਾ, ਸਾਹਿਤ ਤੇ ਲੋਕ ਸੱਭਿਆਚਾਰ ਦੀਆਂ ਸਰਗਰਮੀਆਂ ਲਈ ਬਣਾਈ ਗਈ ਹੈ, ਵਿਖੇ ਦਰਸ਼ਨਾਂ ਲਈ ਰੱਖਿਆ ਗਿਆ। ਇਸ ਮੌਕੇ ਸੈਰ ਸਪਾਟਾ ਤੇ ਸੱਭਿਆਚਾਰ ਮਾਮਲਿਆਂ ਬਾਰੇ ਮੰਤਰੀ ਸ ਨਵਜੋਤ ਸਿੰਘ ਸਿੱਧੂ ਤਰਫੋ ਪੰਜਾਬ ਸੰਗੀਤ ਨਾਟਕ ਅਕਾਦਮੀ ਦੇ ਪ੍ਰਧਾਨ ਕੇਵਲ ਧਾਲੀਵਾਲ ਤੇ ਸਕੱਤਰ ਪ੍ਰੀਤਮ ਰੁਪਾਲ ਨੇ ਮ੍ਰਿਤਕ ਦੇਹ ਨੂੰ ਫੁੱਲ ਮਾਲਾਵਾਂ ਰੱਖੀਆ।
ਇਸ ਮੌਕੇ ਪ੍ਰੋ ਰਾਜਪਾਲ ਸਿੰਘ ਦੀ ਪਤਨੀ ਪ੍ਰੋ ਕੁਲਦੀਪ ਕੌਰ ਟਿਵਾਣਾ, ਨੂੰਹ ਰੀਤ ਤੇ ਕੁੜਮ ਸੁਖਦੇਵ ਪਟਵਾਰੀ ਵੀ ਹਾਜ਼ਰ ਸਨ। ਪ੍ਰੋ. ਰਾਜਪਾਲ ਸਿੰਘ ਦੇ ਅੰਤਿਮ ਸੰਸਕਾਰ ਮੌਕੇ ਡੌਲੀ ਗੁਲੇਰੀਆ, ਐਨ.ਐਸ.ਰਤਨ, ਇਕਬਾਲ ਮਾਹਲ, ਪੰਜਾਬ ਕਲਾ ਪ੍ਰੀਸ਼ਦ ਦੀ ਸਾਬਕਾ ਚੇਅਰਪਰਸਨ ਹਰਜਿੰਦਰ ਕੌਰ, ਪੰਜਾਬ ਸਾਹਿਤ ਅਕਾਦਮੀ ਦੇ ਸਕੱਤਰ ਸਤੀਸ਼ ਕੁਮਾਰ ਵਰਮਾ, ਬੀ.ਐਸ.ਰਤਨ, ਰਮਾ ਰਤਨ, ਜਸਬੀਰ ਭੁੱਲਰ, ਮਨਮੋਹਨ ਸਿੰਘ ਦਾਊਂ, ਭਾਈ ਅਸ਼ੋਕ ਸਿੰਘ ਬਾਗੜੀਆ, ਕੁਲਬੀਰ, ਸੁਖਦੇਵ ਸਿੰਘ ਨਾਰਵੇ, ਕਮਲਜੀਤ ਨੀਲੋਂ, ਕੌਂਸਲਰ ਫੂਲਰਾਜ ਸਿੰਘ, ਯਸ਼ਪਾਲ, ਕਿਰਪਾਲ ਕਜ਼ਾਕ, ਸੁੱਖੀ ਬਰਾੜ, ਦਵਿੰਦਰ ਡੈਵੀ, ਸਬਦੀਸ਼, ਅਨੀਤਾ ਸਬਦੀਸ਼, ਐਨ.ਐਸ.ਬਰਾੜ, ਚੰਡੀਗੜ੍ਹ ਪੰਜਾਬੀ ਮੰਚ ਦੇ ਤਰਲੋਚਨ ਸਿੰਘ, ਪੰਡਤ ਧਰਨੇਸ਼ਵਰ ਰਾਓ, ਬਾਬੂਸ਼ਾਹੀ ਦੇ ਸੰਪਾਦਕ ਬਲਜੀਤ ਬੱਲੀ, ਸੀਨੀਅਰ ਪੱਤਰਕਾਰ ਸਰਬਜੀਤ ਸਿੰਘ ਧਾਲੀਵਾਲ, ਕੈਬਨਿਟ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਦੇ ਓ.ਐਸ.ਡੀ. ਗੁਰਦਰਸ਼ਨ ਸਿੰਘ ਬਾਹੀਆ, ਪੰਜਾਬ ਪਬਲਿਕ ਰਿਲੇਸ਼ਨਜ ਅਫ਼ਸਰਜ਼ ਐਸੋਸੀਏਸ਼ਨ ਦੇ ਪ੍ਰਧਾਨ ਨਵਦੀਪ ਸਿੰਘ ਗਿੱਲ, ਮੁਹਾਲੀ ਤੋਂ ਗੁਰਮੀਤ ਸਿੰਘ ਸ਼ਾਹੀ, ਗੁਰਜੀਤ ਸਿੰਘ ਬਿੱਲਾ ਆਦਿ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ

ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਨਬਜ਼-ਏ-ਪੰਜਾਬ, ਮੁਹਾਲੀ, 15 ਨਵੰਬਰ…