Share on Facebook Share on Twitter Share on Google+ Share on Pinterest Share on Linkedin ਪ੍ਰੋਗਰਾਮ ‘ਸੂਹੀ ਫੁਲਕਾਰੀ-4’ ਦੀ ਪੇਸ਼ਕਾਰੀ ਅੱਜ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 30 ਦਸੰਬਰ: ਨਵੇਂ ਸਾਲ 2017 ਨੂੰ ਖੁਸ਼ਆਮਦੀਦ ਆਖਣ ਲਈ ਭਲਕੇ 31 ਦਸੰਬਰ ਨੂੰ ਰਾਤ 9 ਵਜੇ ਚੈਨਲ ‘ਸਾਡਾ ਪੰਜਾਬ’ ਤੋਂ ਰੰਗਾਰੰਗ ਪ੍ਰੋਗਰਾਮ ‘ਸੂਹੀ ਫੁਲਕਾਰੀ-4’ ਪੇਸ਼ ਕੀਤਾ ਜਾ ਰਿਹਾ ਹੈ। ਇਹ ਜਾਣਕਾਰੀ ਦਿੰਦਿਆਂ ਪ੍ਰੋਗਰਾਮ ਦੇ ਡਾਇਰੈਕਟਰ ਜਸਵਿੰਦਰ ਸਿੰਘ ਜੱਸੀ ਨੇ ਦੱਸਿਆ ਕਿ ਇਹ ਮੇਰਾ ਨਵੇਂ ਸਾਲ ਦਾ 17ਵਾਂ ਪ੍ਰੋਗਰਾਮ ਹੈ ਅਤੇ ਇਸ ਪ੍ਰੋਗਰਾਮ ਵਿੱਚ ਪੰਜਾਬ ਦੇ ਪ੍ਰਸਿੱਧ ਗਾਇਕ ਸਰਦੂਲ ਸਿਕੰਦਰ, ਸੁਰਜੀਤ ਖਾਨ, ਸਤਵੀਰ ਸੱਤੀ, ਸੁਰਿੰਦਰ ਲਾਡੀ, ਗੁਰਕ੍ਰਿਪਾਲ ਸੂਰਾਪੁਰੀ, ਚਮਕੌਰ ਖੱਟੜਾ, ਵੀਰ ਜਸਵੀਰ, ਮਨੀ ਬਾਜਵਾ, ਕੁਲਵੰਤ ਬਿੱਲਾ, ਕੁਲਵੰਤ ਕੌਰ, ਮਿਸ ਨੀਲਮ ਤੇ ਦਿਲਰਾਜ, ਮਨਜੀਤ ਪੱਪੂ, ਮਨਪ੍ਰੀਤ ਬਾਜਵਾ, ਪਿੰਕੀ ਮੋਗੇਵਾਲੀ ਤੋਂ ਇਲਾਵਾ ਹੋਰ ਪ੍ਰਸਿੱਧ ਗਾਇਕ ਸਰੋਤਿਆਂ ਦਾ ਮਨੋਰੰਜਨ ਕਰਨਗੇ। ਉਨ੍ਹਾਂ ਦੱਸਿਆ ਕਿ ਇਸ ਪ੍ਰੋਗਰਾਮ ਵਿੱਚ ਪ੍ਰਸਿੱਧ ਗੀਤਕਾਰ ਸ਼ਮਸ਼ੇਰ ਸੰਧੂ ਵੀ ਦਰਸ਼ਕਾਂ ਦੇ ਰੂਬਰੂ ਹੋਣਗੇ। ਇਸ ਪ੍ਰੋਗਰਾਮ ਦੇ ਪ੍ਰੋਡਿਊਸਰ ਗੁਰਮੀਤ ਸਿੰਘ ਕਾਕਾ, ਜਸਵਿੰਦਰ ਸਿੰਘ ਸੀਈਓ, ਜਸਪਾਲ ਸ਼ਰਮਾ, ਕਸ਼ਮੀਰ ਸਿੰਘ ਸੋਹਲ ਹਨ। ਮੰਚ ਸੰਚਾਲਕ ਇਕਬਾਲ ਗੁੰਨੋਮਾਜਰਾ ਵੱਲੋਂ ਕੀਤਾ ਜਾਵੇਗਾ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ