ਪ੍ਰੋਗਰੈਸਿਵ ਡੇਅਰੀ ਫਾਰਮਰਸ ਐਸੋਸੀਏਸ਼ਨ ਦੇ ਮੈਂਬਰਾਂ ਨੇ ਦੁੱਧ ਦੀ ਕੀਮਤ ਵਧਾਉਣ ਖ਼ਿਲਾਫ਼ ਡੀਸੀ ਨੂੰ ਸੌਂਪਿਆਂ ਮੰਗ ਪੱਤਰ

ਅਮਰਜੀਤ ਸਿੰਘ ਸੋਢੀ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 19 ਜਨਵਰੀ:
ਪ੍ਰੋਗਰੈਸਿਵ ਡੇਅਰੀ ਫਾਰਮਰਸ ਐਸੋਸੀਏਸ਼ਨ ਜ਼ਿਲ੍ਹਾ ਮੁਹਾਲੀ ਦਾ ਇੱਕ ਵਫ਼ਦ ਅੱਜ ਪ੍ਰਧਾਨ ਸੁਖਦੇਵ ਸਿੰਘ ਦੀ ਅਗਵਾਈ ਵਿੱਚ ਡਿਪਟੀ ਕਮਿਸ਼ਨਰ ਸ੍ਰੀਮਤੀ ਗੁਰਪ੍ਰੀਤ ਕੌਰ ਸਪਰਾ ਨੂੰ ਮਿਲਿਆ ਅਤੇ ਉਹਨਾਂ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਾਮ ਮੰਗ ਪੱਤਰ ਦੇ ਕੇ ਮੰਗ ਕੀਤੀ ਕਿ ਮਿਲਕਫੈਡ ਵੱਲੋਂ ਵਾਰ ਵਾਰ ਦੁੱਧ ਦਾ ਰੇਟ ਘਟਾਉਣ ਕਾਰਨ ਮੰਦੀ ਦੀ ਮਾਰ ਹੇਠ ਆਏ ਡੇਅਰੀ ਕਿੱਤੇ ਨੂੰ ਬਚਾਇਆ ਜਾਵੇ। ਵਫ਼ਦ ਵੱਲੋਂ ਮੁੱਖ ਮੰਤਰੀ ਦੇ ਨਾਮ ਕਿੱਤੇ ਪੱਤਰ ਵਿੱਚ ਕਿਹਾ ਗਿਆ ਹੈ ਕਿ ਅਜੋਕੇ ਸਮੇਂ ਵਿੱਚ ਖੇਤੀ ਲਾਹੇਵੰਦ ਕਿੱਤਾ ਨਾ ਹੋਣ ਕਾਰਨ ਪਹਿਲਾਂ ਹੀ ਸੂਬੇ ਦੀ ਕਿਸਾਨੀ ਖੁਦਕੁਸ਼ੀਆਂ ਦੀ ਮਾਰ ਹੇਠ ਹੈ ਅਤੇ ਸਿਰਫ ਡੇਅਰੀ ਦਾ ਕਿੱਤਾ ਹੀ ਸੂਬੇ ਵਿੱਚ ਕਿਸਾਨਾਂ ਨੂੰ ਕਣਕ ਝੋਨੇ ਦੇ ਚੱਕਰ ਵਿੱਚੋਂ ਕੱਢ ਕੇ, ਫਸਲੀ ਵਿਭਿੰਨਤਾ ਵਿੱਚ ਇਨਕਲਾਬੀ ਤਬਦੀਲੀ ਲਿਆ ਕੇ ਕਿਸਾਨਾਂ ਦੀ ਆਰਥਿਕ ਹਾਲਤ ਵਿੱਚ ਸੁਧਾਰ ਲਿਆਉਣ ਵਿੱਚ ਸਹਾਈ ਹੋ ਰਿਹਾ ਹੈ। ਦੁੱਧ ਉਤਪਾਦਕਾਂ ਨੇ ਸੂਬਾ ਸਰਕਾਰ ਦੀਆਂ ਸਿਫਾਰਸ਼ਾਂ ਨਾਲ ਹੀ ਬੈਂਕਾਂ ਤੋੱ ਭਾਰੀ ਕਰਜੇ ਲੈ ਕੇ ਅਤੇ ਆਪਣੀ ਸਿਆਣਪ ਨਾਲ ਆਧੁਨਿਕ ਤਕਨੀਕਾਂ ਆਪਣਾ ਕੇ ਅੰਤਰ ਪੱਧਰ ਦੇ ਡੇਅਰੀ ਫਾਰਮ ਸਥਾਪਤ ਕੀਤੇ ਹਨ, ਜੋ ਕਿਸਾਨਾਂ ਦੀ ਆਰਥਿਕ ਹਾਲਤ ਵਿੱਚ ਸੁਧਾਰ ਲਿਆਉਣ ਲਈ ਸਹਾਈ ਹੋ ਰਹੇ ਹਨ।
ਪੱਤਰ ਵਿੱਚ ਕਿਹਾ ਗਿਆ ਹੈ ਕਿ ਪਿਛਲੇ 2 ਮਹੀਨੇ ਵਿੱਚ ਹੀ ਮਿਲਕਫੈਡ ਵੱਲੋਂ 3 ਤੋਂ 4 ਰੁਪਏ ਕਿੱਲੋ ਤੱਕ ਦੁੱਧ ਦਾ ਰੇਟ ਘੱਟ ਕਰ ਦਿੱਤਾ ਗਿਆ ਹੈ, ਜਿਸ ਨਾਲ ਇਹ ਲਾਹੇਵੰਦ ਬਣੇ ਕਿੱਤੇ ਨੇ ਦੁੱਧ ਉਤਪਾਦਕਾਂ ਦਾ ਲੱਕ ਹੀ ਤੋੜ ਕੇ ਰੱਖ ਦਿੱਤਾ ਹੈ। ਮਿਲਕਫੈਡ ਵਲੋੱ ਹੀ ਨਿਰਧਾਰਤ ਕੀਤੇ ਦੁੱਧ ਦੇ ਰੇਟ ਦੀ ਦਰ ਨੂੰ ਅਧਾਰ ਮੰਨ ਕੇ ਬਾਕੀ ਪਲਾਟ ਵੀ ਆਪਣਾ ਰੇਟ ਤੈਅ ਕਰਦੇ ਹਨ। ਮਿਲਕਫੈੱਡ ਵੱਲੋਂ ਰੇਟ ਘਟਾਉਣ ਨਾਲ ਬਾਕੀ ਪਲਾਂਟ ਵੀ ਦੁੱਧ ਦੇ ਰੇਟ ਘੱਟ ਕਰ ਦਿੰਦੇ ਹਨ , ਜਿਸ ਨਾਲ ਇਹ ਲਾਹੇਵੰਦ ਬਣਿਆ ਕਿੱਤਾ ਹੁਣ ਲਗਾਤਾਰ ਘਾਟੇ ਵੱਲ ਵੱਧਦਾ ਜਾ ਰਿਹਾ ਹੈ ਜਿਸ ਨਾਲ ਦੁੱਧ ਉਤਪਾਦਕ ਬੈਕਾਂ ਦੇ ਕਰਜੇ ਦੀ ਕਿਸ਼ਤ ਮੋੜਨ ਵਿੱਚ ਅਸਮਰਥ ਹਨ, ਜੋ ਕਿ ਸੂਬੇ ਦੀ ਕਿਸਾਨੀ ਲਈ ਚਿੰਤਾ ਦਾ ਵਿਸ਼ਾ ਹੈ।
ਪੱਤਰ ਵਿੱਚ ਮੰਗ ਕੀਤੀ ਗਈ ਹੈ ਕਿ ਮਿਲਕਫੈਡ ਅਤੇ ਹੋਰ ਮਿਲਕ ਏਜੰਸੀਆਂ ਤੋਂ ਪੁਰਾਣੇ ਦੁੱਧ ਦੇ ਰੇਟ ਲਾਗੂ ਕਰਵਾ ਕੇ ਸੂਬੇ ਦੀ ਕਿਸਾਨੀ ਨੂੰ ਬਚਾਇਆ ਜਾਵੇ। ਪੱਤਰ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਜੇਕਰ ਮਿਲਕਫੈਡ ਵਲੋੱ ਦੁੱਧ ਦਾ ਰੇਟ ਘਟਾਇਆ ਗਿਆ ਅਤੇ ਪਿੱਛਲਾ ਘਟਾਇਆ ਰੇਟ ਵਾਪਸ ਨਾ ਲਿਆ ਗਿਆ ਤਾਂ ਸੂਬੇ ਭਰ ਦੇ ਕਿਸਾਨਾਂ ਨੂੰ ਮਜਬੂਰੀ ਵੱਸ ਸੜਕਾਂ ਤੇ ਉਤਾਰਨਾ ਪਵੇਗਾ। ਵਫ਼ਦ ਵਿੱਚ ਹੋਰਨਾਂ ਤੋਂ ਇਲਾਵਾ ਨਰਿੰਦਰ ਸਿੰਘ ਧਨੌਲਾ, ਜਗਦੀਪ ਸਿੰਘ ਬਾਠ, ਮਨਪ੍ਰੀਤ ਸਿੰਘ ਦੇਸੂਮਾਜਰਾ ਅਤੇ ਗੁਰਸੇਵਕ ਸਿੰਘ ਡੇਰਾਬੱਸੀ ਵੀ ਸ਼ਾਮਲ ਸਨ।

Load More Related Articles
Load More By Nabaz-e-Punjab
Load More In Issues

Check Also

ਰਾਖਵਾਂਕਰਨ ਬਾਰੇ ਡਾ. ਅੰਬੇਦਕਰ ਵੈੱਲਫੇਅਰ ਮਿਸ਼ਨ ਨੇ ਸਰਕਾਰ ਦੀ ਕਾਰਗੁਜ਼ਾਰੀ ’ਤੇ ਸਵਾਲ ਚੁੱਕੇ

ਰਾਖਵਾਂਕਰਨ ਬਾਰੇ ਡਾ. ਅੰਬੇਦਕਰ ਵੈੱਲਫੇਅਰ ਮਿਸ਼ਨ ਨੇ ਸਰਕਾਰ ਦੀ ਕਾਰਗੁਜ਼ਾਰੀ ’ਤੇ ਸਵਾਲ ਚੁੱਕੇ ਨਬਜ਼-ਏ-ਪੰਜਾਬ …