ਪ੍ਰੋਗਰੈਸਿਵ ਟੀਚਰ ਐਸੋਸੀਏਸ਼ਨ ਨੇ ਅਧਿਆਪਕ ਮੰਗਾਂ ਸਬੰਧੀ ਮੁੱਖ ਮੰਤਰੀ ਦੇ ਓਐਸਡੀ ਨਾਲ ਮੀਟਿੰਗ

ਅਧਿਆਪਕਾਂ ਦੀਆਂ ਜਾਇਜ਼ ਮੰਗਾਂ ਲਾਗੂ ਕਰਨ ਬਾਰੇ ਕੈਪਟਨ ਸੰਧੂ ਨੇ ਹਾਮੀ ਭਰੀ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 8 ਅਪਰੈਲ:
ਪੰਜਾਬ ਸਰਕਾਰ ਦੇ ਵੱਲੋਂ ਅਧਿਆਪਕਾਂ ਦੇ ਸੱਤ ਸਾਲ ਦੀ ਲੰਮੀ ਠਹਿਰ ਤੋਂ ਬਾਅਦ ਜ਼ਬਰਨ ਬਦਲੀ, ਤਿੰਨ ਸਾਲ ਦੀ ਜਰੂਰੀ ਠਹਿਰ ਦੀ ਸ਼ਰਤ ਅਤੇ ਰੈਸ਼ਨਾਲਈਜ਼ੇਸ਼ਨ ਦੀ ਨੀਤੀ ਨੂੰ ਕੈਂਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਦੇ ਓਐੱਸਡੀ ਸੰਦੀਪ ਸੰਧੂ ਨੇ ਰੱਦ ਕਰਨ ਦਾ ਭਰੋਸਾ ਦਿਵਾਇਆ ਹੈਂ। ਸੰਧੂ ਨੇ ਇਹ ਭਰੋਸਾ ਸ਼ਨੀਵਾਰ ਨੂੰ ਪ੍ਰੋਗਰੈਂਸਿਵ ਟੀਚਰਜ਼ ਐਸੋਸੀਏਸ਼ਨ ਪੰਜਾਬ ਦੇ ਨਾਲ ਹੋਈ ਇੱਕ ਬੈਂਠਕ ਵਿੱਚ ਦਿੱਤਾ। ਇਸ ਬੈਂਠਕ ਦੇ ਦੌਰਾਨ ਸੰਧੂ ਨੇ ਕੱਚੇ ਅਧਿਆਪਕਾਂ ਨੂੰ ਪੱਕਾ ਕਰਨ ਤੇ ਸਿਰਫ 10300 ਰੁਪਏ ਦੇਣ ਦੇ ਫੈਂਸਲੇ ਨੂੰ ਵੀ ਰੱਦ ਕਰਨ ਦੀ ਗੱਲ ਕੀਤੀ। ਉਹਨਾਂ ਕਿਹਾ ਕਿ ਕੱਚੇ ਮੁਲਾਜ਼ਮ ਜੋ ਹੁਣ ਤਨਖਾਹ ਲੈਂ ਰਹੇ ਹਨ ਉਹਨਾਂ ਨੂੰ ਉਸ ਮੁਤਾਬਿਕ ਹੀ ਪੱਕਾ ਕਰ ਦਿੱਤਾ ਜਾਏਗਾ। ਇਸ ਦੌਰਾਨ ਸਿੱਖਿਆ ਪ੍ਰੋਵਾਈਡਰ ਅਤੇ ਐੱਸਟੀਆਰ ਨੂੰ ਪੱਕਾ ਕਰਨ ‘ਤੇ ਕੋਈ ਸਹਿਮਤੀ ਨਹੀਂ ਬਣ ਪਾਈ। ਇਸ ’ਤੇ ਓਐੱਸਡੀ ਨੇ ਕਿਹਾ ਕਿ ਸਿੱਖਿਆ ਪ੍ਰੋਵਾਈਡਰ ਅਤੇ ਐੱਸਟੀਆਰ ਅਧਿਆਪਕਾਂ ਲਈ ਉਹ ਮੁੱਖ ਮੰਤਰੀ ਪੰਜਾਬ ਕੈਂਪਟਨ ਅਮਰਿੰਦਰ ਸਿੰਗ ਦੇ ਨਾਲ ਹੋਣ ਵਾਲੀ ਮੀਟਿੰਗ ਤੋੱ ਬਾਦ ਹੀ ਫੈਂਸਲਾ ਲੈਂ ਸਕਣਗੇ।
ਇਸ ਮੌਕੇ ਸਿੱਖਿਆ ਵਿਭਾਗ ਦੇ ਦੋਵੇੱ ਡੀਪੀਆਈ ਸੈਂਕੰਡਰੀ ਅਤੇ ਐਲੀਮੈਂੱਟਰੀ ਵੀ ਮੌਜੂਦ ਸਨ। ਸ਼ਨੀਵਾਰ ਨੂੰ ਪ੍ਰੋਡਰੈਂਸਿਵ ਟੀਚਰਜ਼ ਐਸੋਸੀਏਸ਼ਨ ਪੰਜਾਬ ਨੇ ਅਧਿਆਪਕਾਂ ਦੀ ਸਮੂਹ ਮੰਗਾਂ ਨੂੰ ਲੈਂ ਕੇ ਮੁੱਖ ਮੰਤਰੀ ਦੇ ਓਐੱਸਡੀ ਨਾਲ ਕੀਤੀ ਬੈਠਕ ਦੌਰਾਨ ਸਮੂਹ ਮੰਗਾਂ ’ਤੇ ਵਿਚਾਰ ਵਟਾਂਦਰਾ ਵੀ ਕੀਤਾ। ਓਐੱਸਡੀ ਨੇ ਭਰੋਸਾ ਦਿੱਤਾ ਕਿ ਆਉਣ ਵਾਲੇ ਸਮੇਂ ਵਿੱਚ ਕੁਝ ਮੰਗਾਂ ਨੂੰ ਲਾਗੂ ਕਰ ਦਿੱਤਾ ਜਾਵੇਗਾ ਅਤੇ ਜਿਹੜੀਆਂ ਰਹਿ ਜਾਣਗੀਆਂ ਉਹਨਾਂ ਨੂੰ ਵਿੱਤ ਵਿਭਾਗ ਨਾਲ ਵਿਚਾਰਿਆ ਜਾਵੇਗਾ। ਅੇਸੋਸ਼ੀਏਸ਼ਨ ਦੇ ਵਫਦ ਨੇ ਜਾਣਕਾਰੀ ਦਿੱਤੀ ਕਿ ਪਿਛਲੇ ਕਈ ਸਾਲਾਂ ਤੋਂ ਅਧਿਆਪਕਾਂ ਦੀਆਂ ਮੰਗਾਂ ਲਮਕ ਅਵਸਥਾ ਵਿੱਚ ਸਨ ਅਤੇ ਅਧਿਆਪਕ ਪੜਾਈ ਕਰਵਾਉਣ ਨੂੰ ਛੱਡ ਕੇ ਸੰਘਰਸ਼ ਕਰਨ ਵੱਲ ਜਾ ਰਹੇ ਹਨ। ਜੇਕਰ ਮੰਗਾਂ ਮੰਨ ਲਈਆਂ ਜਾਂਦੀਆਂ ਹਨ ਤਾਂ ਅਧਿਆਪਕ ਆਪਣਾ ਪੁਰਾ ਧਿਆਨ ਪੜ੍ਹਾਈ ਵੱਲ ਲਗਾ ਸਕਣਗੇ। ਇਸ ਮੌਕੇ ਓਐੱਸਡੀ ਸੰਧੂ ਨੇ ਕਿਹਾ ਕਿ ਅਧਿਆਪਕਾਂ ਦੀ ਰੈਂਸਨਲਾਈਜ਼ੇਸਨ ਸਮੇੱ ਪ੍ਰੀ-ਪ੍ਰਾਇਮਰੀ ਜਮਾਤਾਂ ਦੇ ਬੱਚਿਆਂ ਦੀ ਗਿਣਤੀ ਨੂੰ ਵੀ ਧਿਆਨ ਵਿੱਚ ਰੱਖਿਆ ਜਾਵੇਗਾ।
ਇਸ ਬੈਠਕ ਦੇ ਦੌਰਾਨ ਡੀਪੀਆਈ ਸੈਂਕੰਡਰੀ ਸਿੱਖਿਆ ਪਰਮਜੀਤ ਸਿੰਘ, ਡੀਪੀਆਈ ਐਲੀਮੈਂੱਟਰੀ ਇੰਦਰਜੀਤ ਸਿੰਘ ਅਤੇ ਪ੍ਰੋਗਰੈਂਸਿਵ ਟੀਚਰਜ਼ ਐਸੋਸੀਏਸ਼ਨ ਵੱਲੋੱ ਪ੍ਰਧਾਨ ਨਵਦੀਪ ਸਿੰਘ, ਜਨਰਲ ਸਕੱਤਰ ਹਰਮਿੰਦਰ ਸਿੰਘ, ਮੀਤ ਪ੍ਰਧਾਨ ਵਰਿੰਦਰ ਵੀਰ ਸਿੰਘ ਤੇ ਕੁਲਦੀਪ ਸਿੰਘ, ਸੁਖਮਿੰਦਰ ਸਿੰਘ ਵਿੱਤ ਸਕੱਤਰ, ਬਲਵਿੰਦਰ ਸਿੰਘ, ਪੰਕਜ ਕੁਮਾਰ, ਪ੍ਰੈਸ ਸਕੱਤਰ ਵਿਸ਼ਾਲ ਮਨਹਾਸ, ਗੁਰਵਿੰਦਰ ਸਿੰਘ, ਮੁਕੇਸ਼ ਅਤੇ ਵਫਦ ਦੇ ਹੋਰ ਮੈਂੱਬਰ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

ਪੰਜਾਬ ਦੀਆਂ ਮੰਡੀ ਬੋਰਡ ਦੀ ਆਮਦਨ ਵਧਾਉਣ ਤੇ ਹੋਰ ਕਾਰਜਾਂ ਦੀ ਸਮੀਖਿਆ, ਜ਼ਰੂਰੀ ਹਦਾਇਤਾਂ ਜਾਰੀ

ਪੰਜਾਬ ਦੀਆਂ ਮੰਡੀ ਬੋਰਡ ਦੀ ਆਮਦਨ ਵਧਾਉਣ ਤੇ ਹੋਰ ਕਾਰਜਾਂ ਦੀ ਸਮੀਖਿਆ, ਜ਼ਰੂਰੀ ਹਦਾਇਤਾਂ ਜਾਰੀ ਮੀਟਿੰਗ ਵਿੱਚ…