Share on Facebook Share on Twitter Share on Google+ Share on Pinterest Share on Linkedin ਬ੍ਰਹਮਾਕੁਮਾਰੀਜ ਸੁੱਖ-ਸਾਂਤੀ ਭਵਨ ਵਿੱਚ ਸਮਾਗਮ ਦਾ 31 ਉੱਘੀਆਂ ਸ਼ਖ਼ਸੀਅਤਾਂ ਨੇ ਕੀਤਾ ਉਦਘਾਟਨ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 6 ਅਕਤੂਬਰ: ਇੱਥੋਂ ਦੇ ਬ੍ਰਹਮਾਕੁਮਾਰੀਜ ਸੁੱਖ-ਸਾਂਤੀ ਭਵਨ ਫੇਜ਼-7 ਵਿੱਚ ਸਤਿਗੁਰੂ ਸਤਯੁੱਗ ਦੀ ਸਥਾਪਨਾ ਕਿਵੇਂ ਕਰਦਾ ਹੈ ਵਿਸ਼ੇ ’ਤੇ ਇਕ ਵਿਸ਼ਾਲ ਸਮਾਰੋਹ ਕਰਵਾਇਆ ਗਿਆ। ਜਿਸ ਕਾਰਨ ਮੁੰਬਈ ਤੋਂ ਆਈ ਬ੍ਰਹਮਾਕੁਮਾਰੀਜ਼ ਦੀ ਮਹਾਰਾਸਟਰਾ, ਆਂਧਰਾ ਪ੍ਰਦੇਸ਼ ਅਤੇ ਤੇਲੰਗਾਨਾ ਦੀ ਜ਼ੋਨਲ ਮੁਖੀ ਬੀਕੇ ਸੰਤੋਸ਼, ਬੀਕੇ ਅਮੀਰ ਚੰਦ, ਬੱਸੀ ਪਠਾਣਾ ਤੋਂ ਕਾਂਗਰਸੀ ਵਿਧਾਇਕ ਗੁਰਪ੍ਰੀਤ ਸਿੰਘ, ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਸਾਬਕਾ ਮੁਖੀ ਤੇ ਐਸਜੀਪੀਸੀ ਮੈਂਬਰ ਪਰਮਜੀਤ ਕੌਰ ਲਾਂਡਰਾਂ, ਬ੍ਰਹਮਾਕੁਮਾਰੀ ਭੈਣ ਬੀਕੇ ਪ੍ਰੇਮਲਤਾ, ਬੀਕੇ ਰਮਾ, ਬੀਕੇ ਕਵਿਤਾ ਸਮੇਤ 31 ਉੱਘੀਆਂ ਸ਼ਖ਼ਸੀਅਤਾਂ ਨੇ ਸਾਂਝੇ ਤੌਰ ’ਤੇ ਸ਼ਮਾਂ ਰੋਸ਼ਨ ਦੀ ਰਸਮ ਨਿਭਾ ਕੇ ਉਦਘਾਟਨ ਕੀਤਾ। ਸਮਾਗਮ ਵਿੱਚ ਸ਼ਹਿਰ ਦੇ ਕਈ ਕੌਂਸਲਰ, ਵੱਖ ਵੱਖ ਵਿਭਾਗਾਂ ਦੇ ਮੁਖੀ, ਡਾਕਟਰ, ਵਕੀਲ, ਇੰਜੀਨੀਅਰ, ਉੱਚ ਸਿੱਖਿਆ ਅਧਿਕਾਰੀ ਅਤੇ ਸਨਅਤਕਾਰ ਹਾਜ਼ਰ ਸਨ। ਇਸ ਮੌਕੇ ਬੋਲਦਿਆਂ ਬੀਕੇ ਸੰਤੋਸ਼ ਨੇ ਕਿਹਾ ਕਿ ਪਰਮਾਤਮਾ ਨੂੰ ਭੁੱਲਣ ਕਾਰਨ ਆਤਮਾ ਸ਼ਕਤੀਹੀਣ ਹੋ ਕੇ ਦੁਖੀ, ਅਸਾਂਤੀ ਅਤੇ ਵਿਕਾਰਾਂ ਦੀ ਸ਼ਿਕਾਰ ਹੋ ਕੇ ਰਹਿ ਜਾਂਦੀ ਹੈ ਲੇਕਿਨ ਰਾਜਯੋਗ ਅਪਣਾਓ ਅਤੇ ਦਿਵਿਆ ਜੀਵਨ ਬਣਾਓ ਦੇ ਨਾਅਰੇ ਨਾਲ ਮਨੁੱਖ ਆਪਣੀ ਕਰਮਇੰਦਰੀਆਂ ਦਾ ਮੁੜ ਰਾਜਾ ਬਣ ਸਕਦਾ ਹੈ। ਉਨ੍ਹਾਂ ਕਿਹਾ ਕਿ ਸਵੈ ਪਰਿਵਰਤਨ ਨਾਲ ਹੀ ਵਿਸ਼ਵ ਵਿੱਚ ਪਰਿਵਰਤਨ ਆ ਸਕਦਾ ਹੈ। ਪ੍ਰਮਾਤਮ ਨੂੰ ਪਾਉਣ ਲਈ ਮਨੁੱਖ ਨੂੰ ਵੱਧ ਤੋਂ ਵੱਧ ਸਿਮਰਨ, ਲੋੜਵੰਦਾਂ ਦੀ ਸੇਵਾ ਕਰਨੀ ਚਾਹੀਦੀ ਹੈ। ਵਿਧਾਇਕ ਗੁਰਪ੍ਰੀਤ ਸਿੰਘ ਨੇ ਕਿਹਾ ਕਿ ਅਜੋਕੇ ਸਮੇਂ ਵਿੱਚ ਨੌਜਵਾਨਾਂ ਨੂੰ ਪ੍ਰਗਤੀ ਦੇ ਨਾਂ ’ਤੇ ਮਹਿੰਗੀ ਕਾਰਾਂ ਅਤੇ ਮੋਬਾਈਲਾਂ ਤੇ ਧਨ ਅਤੇ ਸਮਾ ਬਰਬਾਦ ਨਹੀਂ ਕਰਨਾ ਚਾਹੀਦਾ। ਸਿਰਫ਼ ਭੌਤਿਕਤਾ ਅਪਣਾਉਣ ਨਾਲ ਸਹਿਣਸ਼ਕਤੀ ਘਟ ਰਹੀ ਹੈ, ਨਫ਼ਰਤ ਵੱਧ ਰਹੀ ਹੈ ਅਤੇ ਆਪਸ ਵਿੱਚ ਅਣਬਨ ਕਾਰਨ ਰਿਸ਼ਤੇ ਟੁੱਟ ਰਹੇ ਹਨ। ਇਸ ਲਈ ਬ੍ਰਹਮਾਕੁਮਾਰੀਜ ਵਰਗੇ ਅਧਿਆਤਮਿਕ ਪ੍ਰੋਗਰਾਮਾਂ ਤੋਂ ਪ੍ਰੇਰਨਾ ਲੈ ਕੇ ਘਰ, ਸਮਾਜ ਅਤੇ ਦੇਸ਼ ਦਾ ਭਲਾ ਕਰਨਾ ਚਾਹੀਦਾ ਹੈ। ਐਸਜੀਪੀਸੀ ਮੈਂਬਰ ਪਰਮਜੀਤ ਕੌਰ ਲਾਂਡਰਾਂ ਨੇ ਕਿਹਾ ਕਿ ਸਮਾਜ ਵਿੱਚ ਅੌਰਤਾਂ ’ਤੇ ਅਤਿਆਚਾਰ ਅਤੇ ਸਮੱਸਿਆਵਾਂ ਲਗਾਤਾਰ ਵੱਧ ਰਹੀਆਂ ਹਨ। ਉਨ੍ਹਾਂ ਦੇ ਹੱਲ ਵਿੱਚ ਰਾਜਯੋਗ ਬਹੁਤ ਸਹਾਈ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਉਹ ਖ਼ੁਦ ਇਸ ਅਸਥਾਨ ਤੋਂ ਨੁਸਖੇ ਸਿੱਖ ਕੇ ਆਪਣੇ ਜੀਵਨ ਅਤੇ ਸਮਾਜ ਕਲਿਆਣ ਲਈ ਪ੍ਰਯੋਗ ਕਰ ਰਹੀ ਹੈ ਅਤੇ ਖ਼ੁਦ ਨੂੰ ਸ਼ਕਤੀਵਾਨ ਮਹਿਸੂਸ ਕਰਦੀ ਹੈ। ਪੰਜਾਬ, ਹਰਿਆਣਾ, ਹਿਮਾਚਲ, ਜੰਮੂ-ਕਸ਼ਮੀਰ, ਉੱਤਰਾਖੰਡ ਅਤੇ ਚੰਡੀਗੜ੍ਹ ਦੇ ਬ੍ਰਹਮਾਕੁਮਾਰੀਜ ਦੇ ਨਿਰਦੇਸ਼ਕ ਬੀਕੇ ਅਮੀਰ ਚੰਦ ਨੇ ਮੁੱਖ ਬੁਲਾਰੇ ਵਜੋਂ ਬੋਲਦਿਆਂ ਕਿਹਾ ਕਿ ਹੁਣ ਜਿੰਨੇ ਵੱਧ ਸਾਧਨ ਅਤੇ ਸਹੂਲਤਾਂ ਮਨੁੱਖ ਕੋਲ ਹਨ, ਉਨੀ ਹੀ ਅਸ਼ਾਂਤੀ, ਡਰ ਅਤੇ ਦਹਿਸ਼ਤ ਵਧ ਰਹੀ ਹੈ। ਪਹਿਲਾਂ ਕੋਈ ਝੂਠ ਨਹੀਂ ਸੀ ਬੋਲਦਾ ਨਾ ਕਿਸੇ ਨੂੰ ਦੁੱਖ ਦਿੰਦਾ ਸੀ। ਜਿਸਕ ਾਰਨ ਜੀਵਨ ਸੁੱਖ ਨਾਲ ਗੁਜਾਰਦੇ ਸਨ ਪ੍ਰੰਤੂ ਹੁਣ ਲੋਭ ਲਾਲਚ ਵਿੱਚ ਫਸ ਕੇ ਮਨੁੱਖ ਰਾਹ ਤੋਂ ਭਟਕ ਗਿਆ ਹੈ। ਬ੍ਰਹਮਾਕੁਮਾਰੀ ਯੋਗਿਨੀ ਭੈਣ ਨੇ ਰਾਜਯੋਗ ਦੀ ਵਿਆਖਿਆ ਕਰਦਿਆਂ ਉਸ ਦਾ ਅਭਿਆਸ ਕਰਵਾਇਆ ਅਤੇ ਬ੍ਰਹਮਾਕੁਮਾਰੀ ਪ੍ਰੇਮਲਤਾ ਭੈਣ ਨੇ ਸਵਾਗਤੀ ਭਾਸ਼ਣ ਪੇਸ਼ ਕੀਤਾ। ਕੁਮਾਰੀ ਪਾਇਲ ਅਤੇ ਸੰਜਨਾ ਨੇ ਸਵਾਗਤੀ ਡਾਂਸ ਪੇਸ਼ ਕੀਤਾ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ