ਸਰਕਾਰੀ ਹਾਈ ਸਕੂਲ ਸਨੇਟਾ ਦੇ ਵਿਦਿਆਰਥੀਆਂ ਵੱਲੋਂ ਗਰੀਨ ਦੀਵਾਲੀ ਮਨਾਉਣ ਦਾ ਪ੍ਰਣ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 17 ਅਕਤੂਬਰ:
ਇੱਥੋਂ ਨੇੜਲੇ ਪਿੰਡ ਸਨੇਟਾ ਦੇ ਸਰਕਾਰੀ ਹਾਈ ਸਕੂਲ ਦੇ ਵਿਦਿਆਰਥੀਆਂ ਨੇ ਅਹਿਦ ਲਿਆ ਕਿ ਇਸ ਸਾਲ ਉਹ ਗਰੀਨ ਦੀਵਾਲੀ ਮਨਾਉਣਗੇ, ਪਟਾਕੇ ਅਤੇ ਆਤਿਸ਼ਬਾਜ਼ੀ ਦੀ ਵਰਤੋਂ ਬਿਲਕੁੱਲ ਨਹੀਂ ਕਰਨਗੇ। ਇਸ ਮੁਹਿੰਮ ਤਹਿਤ ਵਿਦਿਆਰਥੀਆਂ ਵੱਲੋਂ ਅਧਿਆਪਕਾਂ ਨਾਲ ਮਿਲ ਕੇ ਸਕੂਲ ਵਿੱਚ 22 ਬੂਟੇ ਲਾਏ ਗਏ। ਨੌਵੀ ਏ ਦੀਆਂ ਵਿਦਿਆਰਥਣਾਂ ਹਰਜੋਤ ਕੌਰ, ਕਿਰਨਦੀਪ ਕੌਰ, ਅਮਨਦੀਪ ਕੌਰ, ਸਿਮਰਨਜੀਤ ਕੌਰ ਨੇ ਸਮਾਜ ਨੂੰ ਦੀਵਾਲੀ ਮੌਕੇ ਸੰਦੇਸ਼ ਦਿੰਦੇ ਚਾਰਟ ਤਿਆਰ ਕੀਤੇ ਗਏ ਜਿਵੇਂ ਪਟਾਕੇ ਨਾ ਚਲਾਓ, ਗਰੀਨ ਦੀਵਾਲੀ ਮਨਾਓ।
ਸਕੂਲ ਦੀ ਮੁੱਖ ਅਧਿਆਪਕਾਂ ਸ਼ੁਭਵੰਤ ਕੌਰ ਵੱਲੋਂ ਇਹਨਾਂ ਵਿਦਿਆਰਥਣਾਂ ਦਾ ਸਨਮਾਨ ਕੀਤਾ ਗਿਆ। ਵਿਦਿਆਰਥੀਆਂ ਵੱਲੋਂ ਲੋਕਾਂ ਨੂੰ ਜਾਗਰੂਕ ਕਰਨ ਲਈ ਪਿੰਡ ਵਿੱਚ ਰੈਲੀ ਕੱਢੀ ਗਈ। ਇਸ ਮੌਕੇ ਪੰਜਾਬੀ ਵਿਸ਼ੇ ਦੇ ਅਧਿਆਪਕ ਤੇ ਸਮਾਜ ਸੇਵੀ ਆਗੂ ਜਸਵੀਰ ਸਿੰਘ ਗੜਾਂਗ, ਜਗਜੀਤ ਕੌਰ, ਰਮਿੰਦਰਪਾਲ ਕੌਰ, ਸ਼ਿੰਦਰਪਾਲ ਕੌਰ, ਲਵਜੀਤ ਕੌਰ, ਬਲਜੀਤ ਕੌਰ, ਮੋਨਿਕਾ ਰਾਣੀ, ਲਵਿਨਾ, ਸੋਨਿਆ, ਨਰਿੰਦਰ ਕੌਰ, ਨੇਹਾ ਰਾਣੀ, ਮਨਪ੍ਰੀਤ ਸਿੰਘ, ਦਮਨਜੀਤ ਕੌਰ, ਰੀਮਾ ਰਾਣੀ ਅਤੇ ਮਹਿੰਦਰ ਕੌਰ ਹਾਜ਼ਰ ਸਨ। ਅਧਿਆਪਿਕਾ ਨੇ ਵਿਦਿਆਰਥੀਆਂ ਨੂੰ ਪਟਾਕੇ ਅਤੇ ਆਤਿਸ਼ਬਾਜ਼ੀ ਦੇ ਮਾੜੇ ਪ੍ਰਭਾਵਾਂ ਬਾਰੇ ਵਿਸਥਾਰ ਸਾਹਿਤ ਜਾਣਕਾਰੀ ਦਿੱਤੀ ਅਤੇ ਕਿਹਾ ਕਿ ਵਾਤਾਵਰਨ ਨੂੰ ਸੰਭਾਲਨਾ ਸਮੇਂ ਦੀ ਮੁੱਖ ਲੋੜ ਹੈ।

Load More Related Articles
Load More By Nabaz-e-Punjab
Load More In Government

Check Also

ਚਿੱਟੀ ਵੇਈਂ ਵਿੱਚ ਪਾਣੀ ਛੱਡਣ ਲਈ ਬਣਨ ਵਾਲੇ ਰੈਗੂਲੇਟਰ ਦਾ ਮੁੱਖ ਮੰਤਰੀ 8 ਮਈ ਨੂੰ ਰੱਖਣਗੇ ਨੀਂਹ ਪੱਥਰ

ਚਿੱਟੀ ਵੇਈਂ ਵਿੱਚ ਪਾਣੀ ਛੱਡਣ ਲਈ ਬਣਨ ਵਾਲੇ ਰੈਗੂਲੇਟਰ ਦਾ ਮੁੱਖ ਮੰਤਰੀ 8 ਮਈ ਨੂੰ ਰੱਖਣਗੇ ਨੀਂਹ ਪੱਥਰ ਸਿੰ…