Share on Facebook Share on Twitter Share on Google+ Share on Pinterest Share on Linkedin ਸਕੂਲ ਲੈਕਚਰਾਰ ਯੂਨੀਅਨ ਪੰਜਾਬ ਵੱਲੋਂ ਪ੍ਰਿੰਸੀਪਲਾਂ ਦੀਆਂ ਤਰੱਕੀਆਂ ਦਾ ਸਵਾਗਤ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 28 ਨਵੰਬਰ: ਗੌਰਮਿੰਟ ਸਕੂਲ ਲੈਕਚਰਾਰ ਯੂਨੀਅਨ ਪੰਜਾਬ ਦੀ ਸਿੱਖਿਆ ਮੰਤਰੀ ਅਤੇ ਸਿੱਖਿਆ ਸਕੱਤਰ ਨਾਲ ਪੈਨਲ ਮੀਟਿੰਗ ਸੂਬਾ ਪ੍ਰਧਾਨ ਹਾਕਮ ਸਿੰਘ ਵਾਲੀਆ ਅਤੇ ਸੁਰਿੰਦਰ ਭਰੂਰ ਸਕੱਤਰ ਜਨਰਲ ਦੀ ਅਗਵਾਈ ਵਿੱਚ ਹੋਈ, ਜਿਸ ਵਿੱਚ ਸਿਖਿਆ ਵਿਭਾਗ ਵੱਲੋਂ ਲੈਕਚਰਾਰ ਕਾਡਰ (101) ਅਤੇ ਮੁੱਖ ਅਧਿਆਪਕਾਂ(18) ਤੋਂ ਬਤੌਰ ਪ੍ਰਿੰਸੀਪਲ ਤਰੱਕੀਆਂ ਕਰਨ ਲਈ ਸਿਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਅਤੇ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਨ੍ਹਾਂ ਪੱਦ ਉੱਨਤੀਆਂ ਕਰਕੇ ਸਰਕਾਰੀ ਸਕੂਲਾਂ ਦੇ ਵਿਦਿਆ ਪੱਧਰ ਵਿੱਚ ਹੋਰ ਸੁਧਾਰ ਹੋਵੇਗਾ ਕਿਉਂਕਿ ਬਹੁਤੇ ਅਧਿਕਾਰੀ ਸਾਇੰਸ ਵਿਸੈ ਨਾਲ ਸਬੰਧ ਰੱਖਦੇ ਹਨ ਅਤੇ ਆਸ ਕੀਤੀ ਕਿ ਪਦਉੱਨਤ ਹੋ ਰਹੇ ਅਧਿਕਾਰੀ ਆਪਣੇ ਮੰਨਪਸੰਦ ਸਕੂਲਾਂ ਵਿੱਚ ਹਾਜ਼ਰ ਹੋ ਕੇ ਸਕੂਲ਼ਾਂ ਦੀ ਨੁਹਾਰ ਬਦਲਨਗੇ। ਜਥੇਬੰਦੀ ਨੇ ਸਿੱਖਿਆ ਮੰਤਰੀ ਅਤੇ ਸਿੱਖਿਆ ਸਕੱਤਰ ਨਾਲ ਲੈਕਚਰਾਰਾਂ ਦੇ ਸਬੰਧਤ ਮਸਲੇ ਅਤੇ ਗਿਆਰਵੀਂ ਅਤੇ ਬਾਰਵੀਂ ਦੇ ਸਾਇੰਸ, ਕਾਮਰਸ ਅਤੇ ਵੋਕੇਸਨਲ ਵਿਦਿਆਰਥੀਆਂ ਨੂੰ ਕੰਪਿਊਟਰ ਸਿੱਖਿਆ ਅਤੇ ਵਾਤਾਵਰਨ ਦੀ ਬਜਾਏ ਐਨਐਸਕਿਉਂਐਫ ਦਾ ਵਿਸ਼ਾ ਪੜ੍ਹਨ ਦੀ ਅਗਿਆ ਦਿੱਤੀ ਜਾਵੇ ਤਾਂ ਜੋ ਜਿਨ੍ਹਾਂ ਵਿਦਿਆਰਥੀਆਂ ਨੇ ਇਹ ਵਿਸ਼ਾ ਨੌਵੀਂ ਅਤੇ ਦਸਵੀਂ ਵਿੱਚ ਲਿਆ ਸੀ ਅੱਗੇ ਚਾਲੂ ਰੱਖ ਸਕਣ। ਇਸ ਸਬੰਧੀ ਸਿੱਖਿਆ ਮੰਤਰੀ ਨੈ ਸਹਿਮਤੀ ਪ੍ਰਗਟ ਕਰਦਿਆਂ ਸਾਰਥਿਕ ਹੱਲ ਕੱਢਣ ਦਾ ਭਰੋਸਾ ਦਿੱਤਾ। ਜਥੇਬੰਦੀ ਦੇ ਆਗੂਆਂ ਨੇ ਰੈਸਨਲਾਈਜੇਸਨ ਕਰਨ ਤੋ ਪਹਿਲਾ ਰੈਸਨਲਾਈਜੈਸਨ ਨੀਤੀ ਨੂਮ ਜਨਤਿਕ ਕਰਨ ਦੀ ਮੰਗ ਕੀਤੀ। ਮੀਟਿੰਗ ਵਿੱਚ ਸਕੂਲ ਮੁਖੀ ਵੱਲੋਂ ਸਬੰਧਤ ਵਿਸ਼ੇ ਦੀਆਂ ਬੋਰਡ ਦੀਆਂ ਕਲਾਸਾਂ ਅਤੇ ਸਕੂਲ ਪ੍ਰਬੰਧ ਨੂੰ ਹੋਰ ਚੰਗਾ ਬਣਾਉਣ ਲਈ ਸਿੱਖਿਆ ਸਕੱਤਰ ਵੱਲੋਂ ਜ਼ੋਰ ਦਿੱਤਾ ਗਿਆ। ਜਥੇਬੰਦੀ ਨੇ ਮੰਗ ਕੀਤੀ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਨਾਲ ਸਬੰਧਤ ਜੇਕਰ ਕਿਸੇ ਵਿਦਿਆਰਥੀ ਦੇ ਸਰਟੀਡੀਕੇਟ ਵਿੱਚ ਕੋਈ ਗਲਤੀ ਦੀ ਸੋਧ ਉਪਰੰਤ ਉਸ ਦੇ ਸਰਟੀਫਿਕੇਟ ਤੇ ਡੁਪਲੀਕੇਟ ਦੀ ਮੋਹਰ ਨਾ ਲਗਾਉਣ ਬਾਰੇ ਮੌਕੇ ’ਤੇ ਹਾਜਰ ਸਕੱਤਰ ਬੋਰਡ ਨੂੰ ਸਮੱਸਿਆ ਹੱਲ ਕਰਨ ਦੂੀ ਅਪੀਲ ਕੀਤੀ ਗਈ। ਜਥੇਬੰਦੀ ਨੈ ਬੋਰਡ ਦੀਆਂ ਪ੍ਰੀਖਿਆਵਾਂ ਵਿੱਚ ਮਾਈਨਰ ਗਲਤੀ ਕਾਰਣ ਅਧਿਆਪਕਾਂ ਦੀਆਂ ਰੋਕੀਆ ਤਰੱਕੀਆਂ ਨੂੰ ਬਹਾਲ ਕਰਨ ਦੀ ਮੰਗ ਜ਼ੋਰ ਨਾਲ ਕੀਤੀ ਗਈ। ਇਸ ਮੌਕੇ ਡੀਜੀਐਸਈ ਮੁਹੰਮਦ ਤਬੀਅਤ, ਡੀਪੀਆਈ (ਸੈਕੰਡਰੀ) ਸੁਖਪਾਲਜੀਤ ਸਿੰਘ, ਡੀਪੀਆਈ (ਐਲੀਮੈਂਟਰੀ) ਇੰਦਰਜੀਤ ਸਿੰਘ, ਸੁਖਦੇਵ ਲਾਲ ਬੱਬਰ ਜਨਰਲ ਸਕੱਤਰ, ਜਸਵੀਰ ਸਿੰਘ ਗੋਸਲ ਜ਼ਿਲ੍ਹਾ ਪ੍ਰਧਾਨ, ਰਵਿੰਦਰਪਾਲ ਸਿੰਘ, ਰਾਮਵੀਰ ਸਿੰਘ, ਜਗਰੁਪ ਸਿੰਘ ਅਤੇ ਹਰਜਤਿੰਦਰ ਹਾਜ਼ਰ ਸਨ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ