Share on Facebook Share on Twitter Share on Google+ Share on Pinterest Share on Linkedin ਮੁਹਾਲੀ ਫੇਜ਼-11 ਵਿੱਚ ਨਾਜਾਇਜ਼ ਕਬਜ਼ਿਆਂ ਦੀ ਭਰਮਾਰ, ਮੁਹਾਲੀ ਪ੍ਰਸ਼ਾਸਨ ਕੁੰਭਕਰਨੀ ਨੀਂਦ ਸੁੱਤਾ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 24 ਨਵੰਬਰ: ਸਥਾਨਕ ਫੇਜ਼-11 ਵਿੱਚ ਨਾਜਾਇਜ਼ ਕਬਜ਼ਿਆਂ ਦੀ ਭਰਮਾਰ ਹੋ ਗਈ ਹੈ। ਹਾਲ ਤਾਂ ਇਹ ਹੋ ਗਿਆ ਹੈ ਕਿ ਲੋਕਾਂ ਨੇ ਪਾਰਕਾਂ ਵਿੱਚ ਵੀ ਨਾਜਾਇਜ਼ ਕਬਜੇ ਕਰਕੇ ਉਥੇ ਪੱਕੀਆਂ ਦੁਕਾਨਾਂ ਬਣਾ ਰੱਖੀਆਂ ਹਨ। ਇਸ ਤੋੱ ਇਲਾਵਾ ਗਮਾਡਾ ਦੀ ਜਮੀਨ ਉਪਰ ਵੀ ਨਾਜਾਇਜ਼ ਕਬਜ਼ੇ ਕਰਕੇ ਦੁਕਾਨਾਂ ਬਣਾ ਕੇ ਕਿਰਾਏ ਉਪਰ ਦਿੱਤੀਆਂ ਹੋਈਆਂ ਹਨ ਜਿਹਨਾਂ ਤੋਂ ਹਜ਼ਾਰਾਂ ਰੁਪਏ ਮਹੀਨਾ ਕਿਰਾਇਆ ਵੀ ਵਸੂਲਿਆ ਜਾ ਰਿਹਾ ਹੈ। ਇਸ ਸਭ ਦੇ ਬਾਵਜੂਦ ਪ੍ਰਸ਼ਾਸਨ ਕੁੰਭਕਰਨੀ ਨੀਂਦ ਸੁੱਤਾ ਪਿਆ ਹੈ ਅਤੇ ਪ੍ਰਸ਼ਾਸਨ ਵੱਲੋਂ ਇਹਨਾਂ ਨਾਜਾਇਜ਼ ਕਬਜ਼ਿਆਂ ਨੂੰ ਹਟਾਉਣ ਲਈ ਕੋਈ ਵੀ ਕਾਰਵਾਈ ਨਹੀਂ ਕੀਤੀ ਜਾ ਰਹੀ। ਇਸ ਇਲਾਕੇ ਵਿੱਚ ਸੜਕਾਂ ਕਿਨਾਰੇ ਵੀ ਰੇਹੜੀਆਂ ਫੜੀਆਂ ਵਾਲਿਆਂ ਨੇ ਨਾਜਾਇਜ਼ ਕਬਜ਼ੇ ਕੀਤੇ ਹੋਏ ਹਨ। ਇੱਥੇ ਹੀ ਬਸ ਨਹੀਂ ਸਗੋਂ ਟਿਊਬਵੈਲ ਵਾਲੀ ਥਾਂ ਉਪਰ ਵੀ ਲੋਕਾਂ ਨੇ ਨਾਜਾਇਜ ਕਬਜੇ ਕਰਕੇ ਉੱਥੇ ਪੱਕੇ ਮਕਾਨ ਹੀ ਬਣਾ ਲਏ ਹਨ। ਸੜਕਾਂ ਕਿਨਾਰੇ ਕੀਤੇ ਹੋਏ ਨਾਜਾਇਜ਼ ਕਬਜ਼ਿਆਂ ਕਾਰਨ ਉਥੇ ਰਸਤਾ ਵੀ ਤੰਗ ਹੋ ਗਿਆ ਹੈ। ਜਿਸ ਕਾਰਨ ਵਾਹਨ ਚਾਲਕਾਂ ਨੂੰ ਲੰਘਣ ਵੇਲੇ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਥਾਨਕ ਗੁਰਦੁਆਰਾ ਸਿੰਘ ਸਭਾ ਦੇ ਸਾਹਮਣੇ ਵੀ ਰੇਹੜੀ ਫੜੀ ਵਾਲਿਆਂ ਨੇ ਕਬਜ਼ਾ ਕਰਕੇ ਪੂਰੀ ਫਰੂਟ ਮਾਰਕੀਟ ਹੀ ਬਣਾ ਲਈ ਹੈ। ਇਸ ਖਾਲੀ ਪਈ ਥਾਂ ਉਪਰ ਬਹੁਤ ਵੱਡੀ ਗਿਣਤੀ ਵਿੱਚ ਨਾਜਾਇਜ਼ ਰੇਹੜੀਆਂ ਫੜੀਆਂ ਲੱਗੀਆਂ ਹੋਈਆਂ ਹਨ। ਕਈ ਰੇਹੜੀਆਂ ਤਾਂ ਸੜਕ ਕਿਨਾਰੇ ਹੀ ਖੜੀਆਂ ਰਹਿੰਦੀਆਂ ਹਨ, ਜਿਹਨਾਂ ਕਾਰਨ ਸਾਰਾ ਦਿਨ ਹੀ ਆਵਾਜਾਈ ਵਿੱਚ ਵਿਘਨ ਪੈਂਦਾ ਹੈ। ਇਸ ਤੋੱ ਇਲਾਵਾ ਇਸ ਨਾਜਾਇਜ਼ ਫਰੂਟ ਮਾਰਕੀਟ ਵਿੱਚ ਫਰੂਟ ਖਰੀਦਣ ਆਏ ਲੋਕਾਂ ਦੀਆਂ ਕਾਰਾਂ ਸੜਕ ਉੱਪਰ ਹੀ ਬੇਤਰਤੀਬ ਢੰਗ ਨਾਲ ਖੜੀਆਂ ਰਹਿੰਦੀਆਂ ਹਨ। ਜਿਸ ਕਾਰਨ ਹੋਰਨਾਂ ਰਾਹਗੀਰਾਂ ਨੂੰ ਉੱਥੋਂ ਲੰਘਣ ਵੇਲੇ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਮੌਕੇ ਸਮਾਜ ਸੇਵੀ ਆਗੂ ਰਮਣੀਕ ਸਿੰਘ, ਰਘਬੀਰ ਸਿੰਘ ਸੰਧੂ, ਸਵਰਨ ਲਤਾ, ਭੁਪਿੰਦਰ ਸਿੰਘ, ਕਰਨੈਲ ਸਿੰਘ ਨੇ ਦੋਸ਼ ਲਗਾਇਆ ਕਿ ਇਹ ਸਾਰੇ ਨਾਜਾਇਜ਼ ਕਬਜ਼ੇ ਇਲਾਕੇ ਦੇ ਕੌਂਸਲਰ ਦੀ ਸ਼ਹਿ ’ਤੇ ਹੋ ਰਹੇ ਹਨ। ਇਸੇ ਕਾਰਨ ਨਾਜਾਇਜ਼ ਕਬਜ਼ੇ ਕਰਨ ਵਾਲਿਆਂ ਨੂੰ ਕੋਈ ਵੀ ਕੁਝ ਨਹੀਂ ਕਹਿ ਰਿਹਾ ਅਤੇ ਦਿਨੋੱ ਦਿਨ ਇਸ ਇਲਾਕੇ ਵਿੱਚ ਨਾਜਾਇਜ਼ ਕਬਜ਼ਿਆਂ ਵਿਚ ਵਾਧਾ ਹੋ ਰਿਹਾ ਹੈ। ਉਹਨਾਂ ਕਿਹਾ ਕਿ ਜੇ ਲੁਧਿਆਣੇ ਵਰਗੀ ਅੱਗ ਲੱਗਣ ਵਰਗੀ ਘਟਨਾ ਇਸ ਇਲਾਕੇ ਵਿੱਚ ਵਾਪਰ ਗਈ ਤਾਂ ਫਾਇਰ ਬ੍ਰਿਗੇਡ ਨੂੰ ਘਟਨਾ ਸਥਾਨ ਤੱਕ ਪਹੁੰਚਣ ਲਈ ਰਸਤਾ ਹੀ ਨਹੀਂ ਮਿਲਣਾ। ਉਹਨਾਂ ਕਿਹਾ ਕਿ ਪ੍ਰਸ਼ਾਸਨ ਕੋਈ ਘਟਨਾ ਵਾਪਰਨ ਤੋਂ ਬਾਅਦ ਜਾਂਚ ਬੈਠਾ ਦਿੰਦਾ ਹੈ ਪਰ ਉਸ ਨੂੰ ਕੋਈ ਵੀ ਦੁਰਘਟਨਾ ਨੂੰ ਵਾਪਰਨ ਤੋਂ ਰੋਕਣ ਲਈ ਉਪਰਾਲੇ ਕਰਨੇ ਚਾਹੀਦੇ ਹਨ। ਉਹਨਾਂ ਕਿਹਾ ਕਿ ਇਹਨਾਂ ਨਾਜਾਇਜ਼ ਕਬਜ਼ਿਆਂ ਕਾਰਨ ਰਸਤੇ ਬਹੁਤ ਤੰਗ ਹੋ ਚੁੱਕੇ ਹਨ। ਉਹਨਾਂ ਮੰਗ ਕੀਤੀ ਕਿ ਫੇਜ਼-11 ਵਿੱਚ ਲੋਕਾਂ ਵੱਲੋਂ ਕੀਤੇ ਹੋਏ ਨਾਜਾਇਜ਼ ਕਬਜੇ ਤੁਰੰਤ ਹਟਾਏ ਜਾਣ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ