ਪ੍ਰਾਪਰਟੀ ਟੈਕਸ: ਵਪਾਰੀਆਂ ਤੋਂ ਵਸੂਲੇ ਜਾਂਦੇ ਕਿਰਾਇਆ ਟੈਕਸ ’ਤੇ ਤੁਰੰਤ ਰੋਕ ਲਾਏ ਸਰਕਾਰ: ਡਡਵਾਲ

ਕਿਰਾਏ ਦੇ ਆਧਾਰ ’ਤੇ ਪ੍ਰਾਪਰਟੀ ਟੈਕਸ ਦੀ ਵਸੂਲੀ ਬਿਲਕੁਲ ਗੈਰ ਵਾਜਿਬ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 20 ਜੁਲਾਈ:
ਮੁਹਾਲੀ ਪ੍ਰਾਪਰਟੀ ਕੰਸਲਟੈਂਟ ਐਸੋਸੀਏਸ਼ਨ ਨੇ ਪੰਜਾਬ ਦੇ ਸਥਾਨਕ ਸਰਕਾਰਾਂ ਵਿਭਾਗ ਦੇ ਕੈਬਨਿਟ ਮੰਤਰੀ ਤੋਂ ਮੰਗ ਕੀਤੀ ਹੈ ਕਿ ਮੁਹਾਲੀ ਵਿੱਚ ਪ੍ਰਾਪਰਟੀ ਟੈਕਸ ਦੇ ਨਾਮ ਤੇ ਜਾਇਦਾਦ ਮਾਲਕਾਂ ਤੋਂ ਵਸੂਲੇ ਜਾਂਦੇ ਕਿਰਾਇਆ ਟੈਕਸ ਨੂੰ ਤੁਰੰਤ ਵਾਪਸ ਲਿਆ ਜਾਵੇ ਅਤੇ ਪ੍ਰਾਪਰਟੀ ਟੈਕਸ ਸਿਰਫ ਇਮਾਰਤ ਦੇ ਆਕਾਰ ਦੇ ਹਿਸਾਬ ਨਾਲ ਹੀ ਵਸੂਲਿਆ ਜਾਵੇ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਐਮਪੀਸੀਏ ਦੇ ਪ੍ਰਧਾਨ ਹਰਪ੍ਰੀਤ ਸਿੰਘ ਡਡਵਾਲ, ਫਾਉਂਡਰ ਪ੍ਰਧਾਨ ਐਨਕੇ ਮਰਵਾਹਾ ਅਤੇ ਜਨਰਲ ਸਕੱਤਰ ਸਰਬਜੀਤ ਸਿੰਘ ਪਾਰਸ ਨੇ ਕਿਹਾ ਕਿ ਨਗਰ ਨਿਗਮ ਵੱਲੋਂ ਮੁਹਾਲੀ ਦੇ ਦੁਕਾਨਦਾਰਾਂ ਅਤੇ ਸ਼ੋਅਰੂਮ ਮਾਲਕਾਂ ਤੋਂ ਜਿਹੜਾ ਪ੍ਰਾਪਰਟੀ ਟੈਕਸ ਵਸੂਲਿਆ ਜਾ ਰਿਹਾ ਹੈ ਉਸ ਵਿੱਚ ਜੇਕਰ ਸ਼ੋਰੂਮ ਮਾਲਕ ਖੁਦ ਕੰਮ ਕਰਦਾ ਹੈ ਤਾਂ ਉਸ ਤੋਂ 165 ਰੁਪਏ ਵਰਗ ਫੁੱਟ ਦੇ ਹਿਸਾਬ ਨਾਲ ਟੈਕਸ ਲਿਆ ਜਾਂਦਾ ਹੈ ਜਦੋਂਕਿ ਜਿਸ ਦੁਕਾਨ ਮਾਲਕ ਨੇ ਆਪਣੀ ਜਾਇਦਾਦ ਕਿਰਾਏ ਤੇ ਦਿੱਤੀ ਹੋਈ ਹੈ ਉਸਤੋੱ ਕਿਾਰਏ ਦਾ ਸਾਢੇ ਸੱਤ ਫੀਸਦੀ ਪ੍ਰਾਪਰਟੀ ਟੈਕਸ ਲਿਆ ਜਾਂਦਾ ਹੈ।
ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੂੰ ਇਹ ਸਪਸ਼ਟ ਕਰਨਾ ਚਾਹੀਦਾ ਹੈ ਕਿ ਉਹ ਪ੍ਰਾਪਰਟੀ ਟੈਕਸ ਲੈਂਦੀ ਹੈ ਜਾਂ ਫਿਰ ਉਹ ਕਿਰਾਏਦਾਰਾਂ ਤੋਂ ਟੈਕਸ ਵਸੂਲਦੀ ਹੈ। ਉਨ੍ਹਾਂ ਕਿਹਾ ਕਿ ਨਗਰ ਨਿਗਮ ਦਾ ਪ੍ਰਾਪਰਟੀ ਟੈਕਸ ਦਾ ਇਹ ਤਰੀਕਾ ਕਿਸੇ ਪੱਖੋਂ ਵੀ ਤਰਕ ਸੰਗਤ ਨਹੀਂ ਹੈ ਕਿਉਂਕਿ ਕਿਰਾਏ ’ਤੇ ਪਹਿਲਾਂ ਹੀ ਇਨਕਮ ਟੈਕਸ ਅਤੇ ਜੀ ਐਸ ਟੀ ਲੱਗਦਾ ਹੈ ਫਿਰ ਨਗਰ ਨਿਗਮ ਵਲੋੱ ਕਿਰਾਇਆ ਟੈਕਸ ਵਸੂਲੀ ਦੀ ਗੱਲ ਕਿੱਥੇ ਬਚਦੀ ਹੈ।
ਉਹਨਾਂ ਕਿਹਾ ਕਿ ਮੁਹਾਲੀ ਟ੍ਰਾਈਸਿਟੀ ਦਾ ਹਿੱਸਾ ਹੈ ਅਤੇ ਜੇਕਰ ਚੰਡੀਗੜ੍ਹ ਅਤੇ ਪੰਚਕੂਲਾ ਦੀ ਗੱਲ ਕੀਤੀ ਜਾਵੇ ਤਾਂ ਉੱਥੇ ਪ੍ਰਾਪਰਟੀ ਟੈਕਸ ਬਿਲਡਿੰਗ ਦੇ ਆਕਾਰ ਦੇ ਹਿਸਾਬ ਨਾਲ ਲੱਗਦਾ ਹੈ ਅਤੇ ਕਿਰਾਏ ਦੀ ਆਮਦਨ ਤੇ ਕੋਈ ਟੈਕਸ ਨਹੀਂ ਹੈ। ਉਨ੍ਹਾਂ ਕਿਹਾ ਕਿ ਮੁਹਾਲੀ ਵਿੱਚ ਟੈਕਸ ਜਿਆਦਾ ਹੋਣ ਕਾਰਨ ਦੁਕਾਨਦਾਰਾਂ ਤੇ ਭਾਰੀ ਬੋਝ ਪੈਂਦਾ ਹੈ ਅਤੇ ਪਹਿਲਾਂ ਤੋਂ ਹੀ ਮੰਦੀ ਦੀ ਮਾਰ ਝੱਲ ਰਹੇ ਵਪਰੀ ਵਰਗ ਤੇ ਹੋਰ ਮਾਰ ਪੈਂਦੀ ਹੈ।
ਉਨਾਂ ਕਿਹਾ ਕਿ ਪ੍ਰਾਪਰਟੀ ਟੈਕਸ ਸਿਰਫ਼ ਪ੍ਰਾਪਰਟੀ ਤੇ ਹੋਣਾ ਚਾਹੀਦਾ ਹੈ, ਕਿਰਾਏ ਦੀ ਆਮਦਨ ’ਤੇ ਨਹੀਂ। ਕਿਰਾਏ ਦੀ ਆਮਦਨ ਤੇ ਪ੍ਰਾਪਰਟੀ ਟੈਕਸ ਲਗਿਆ ਹੋਣ ਕਾਰਨ ਸ਼ੋਅਰੂਮ ਮਾਲਕਾਂ ਅਤੇ ਕਿਰਾਏਦਾਰਾਂ ਵਿਚਾਲੇ ਵਿਵਾਦ ਪੈਦਾ ਹੋ ਜਾਂਦਾ ਹੈ। ਸ਼ੋਅਰੂਮ ਮਾਲਕ ਚਾਹੁੰਦਾ ਹੈ ਕਿ ਇਹ ਟੈਕਸ ਕਿਰਾਏਦਾਰ ਭਰੇ ਪਰ ਕਿਰਾਏਦਾਰ ਦੁਕਾਨਦਾਰ ਕਹਿੰਦਾ ਹੈ ਕਿ ਜਦੋਂ ਉਹ ਸ਼ੋਅਰੂਮ ਦਾ ਕਿਰਾਇਆ ਦੇ ਰਿਹਾ ਹੈ ਅਤੇ ਜੀਐਸਟੀ ਵੀ ਦੇ ਰਿਹਾ ਹੈ ਫਿਰ ਉਹ ਵੱਖਰਾ ਪ੍ਰਾਪਰਟੀ ਟੈਕਸ ਕਿਉਂ ਅਦਾ ਕਰੇ।
ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਵੱਲੋਂ ਪ੍ਰਾਪਰਟੀ ਤੇ ਟੈਕਸ ਲਿਆ ਜਾਣਾ ਹੈ ਤਾਂ ਉਸ ਵਿੱਚ ਕਿਰਾਏ ਦੀ ਆਮਦਨ ਦੀ ਗੱਲ ਕਿੱਥੋਂ ਆਉਂਦੀ ਹੈ ਅਤੇ ਇਹ ਤਾਂ ਵਪਾਰੀਆਂ ਦੀ ਲੁੱਟ ਕਰਨ ਵਾਂਗ ਹੈ। ਉਨ੍ਹਾਂ ਮੰਗ ਕੀਤੀ ਕਿ ਕਿਰਾਏ ਦੇ ਆਧਾਰ ਤੇ ਵਸੂਲੇ ਜਾਂਦੇ ਇਸ ਟੈਕਸ ਨੂੰ ਤੁਰੰਤ ਖਤਮ ਕੀਤਾ ਜਾਵੇ ਅਤੇ ਪ੍ਰਾਪਰਟੀ ਟੈਕਸ ਮਾਲਕਾਂ ਅਤੇ ਕਿਰਾਏਦਾਰਾਂ ਲਈ ਇੱਕਸਾਰ ਕੀਤਾ ਜਾਵੇ। ਉਹਨਾਂ ਮੰਗ ਕੀਤੀ ਕਿ ਮੁਹਾਲੀ ਵਿੱਚ ਚੰਡੀਗੜ੍ਹ ਅਤੇ ਪੰਚਕੂਲਾ ਦੀ ਤਰਜ਼ ’ਤੇ ਸਿਰਫ ਪ੍ਰਾਪਰਟੀ ਤੇ ਟੈਕਸ ਲਗਾਇਆ ਜਾਵੇ। ਉਨ੍ਹਾਂ ਕਿਹਾ ਕਿ ਇਸ ਸਮੱਸਿਆ ਦੇ ਹਲ ਲਈ ਐਮਪੀਸੀਏ ਦਾ ਇਕ ਵਫ਼ਦ ਜਲਦੀ ਹੀ ਸਥਾਨਕ ਸਰਕਾਰ ਵਿਭਾਗ ਦੇ ਮੰਤਰੀ ਨੂੰ ਵੀ ਮਿਲੇਗਾ।

Load More Related Articles
Load More By Nabaz-e-Punjab
Load More In General News

Check Also

ਬ੍ਰਹਮਾਕੁਮਾਰੀ ਭੈਣਾਂ ਨੇ ਸੱੁਖ-ਸ਼ਾਂਤੀ ਭਵਨ ਵਿੱਚ ਧੂਮਧਾਮ ਨਾਲ ਮਨਾਇਆ ਨਵਾਂ ਸਾਲ

ਬ੍ਰਹਮਾਕੁਮਾਰੀ ਭੈਣਾਂ ਨੇ ਸੱੁਖ-ਸ਼ਾਂਤੀ ਭਵਨ ਵਿੱਚ ਧੂਮਧਾਮ ਨਾਲ ਮਨਾਇਆ ਨਵਾਂ ਸਾਲ ਨਬਜ਼-ਏ-ਪੰਜਾਬ, ਮੁਹਾਲੀ, 1…