Share on Facebook Share on Twitter Share on Google+ Share on Pinterest Share on Linkedin ਪ੍ਰਾਪਰਟੀ ਟੈਕਸ: ਨਗਰ ਨਿਗਮ ਵੱਲੋਂ ਜਾਇਦਾਦ ਮਾਲਕਾਂ ਦੀਆਂ ਸੈੱਲਫ਼ ਅਸੈਸਮੈਂਟ ਰਿਪੋਰਟਾਂ ਦੀ ਜਾਂਚ ਸ਼ੁਰੂ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 23 ਫਰਵਰੀ: ਮੁਹਾਲੀ ਨਗਰ ਨਿਗਮ ਨੇ ਸ਼ਹਿਰ ਵਿੱਚ ਜਾਇਦਾਦਾਂ ਦੇ ਮਾਲਕਾਂ/ਕਾਬਜ਼ਕਾਰਾਂ ਵੱਲੋਂ ਪ੍ਰਾਪਰਟੀ ਟੈਕਸ ਜਮ੍ਹਾਂ ਕਰਵਾਉਣ ਲਈ ਭਰੀਆਂ ਜਾਂਦੀਆਂ ਸੈੱਲਫ਼ ਅਸੈਸਮੈਂਟ ਰਿਟਰਨਾਂ ਦੀ ਜਾਂਚ ਕਰਵਾਉਣ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਹ ਜਾਣਕਾਰੀ ਦਿੰਦਿਆਂ ਨਗਰ ਨਿਗਮ ਦੇ ਕਮਿਸ਼ਨਰ ਡਾ. ਕਮਲ ਗਰਗ ਨੇ ਦੱਸਿਆ ਕਿ ਨਗਰ ਨਿਗਮ ਦੇ ਮੁਲਾਜ਼ਮਾਂ ਵੱਲੋਂ ਪ੍ਰਾਪਰਟੀ ਟੈਕਸ ਦੀਆਂ ਰਿਟਰਨਾਂ ਦੀ ਸਬੰਧਤ ਪ੍ਰਾਪਰਟੀ ਵਾਲੀ ਥਾਂ ’ਤੇ ਜਾ ਕੇ ਮੌਕੇ ਅਨੁਸਾਰ ਪੜਤਾਲ ਕੀਤੀ ਜਾ ਰਹੀ ਹੈ। ਨਿਗਮ ਦੇ ਕਰਮਚਾਰੀਆਂ ਵੱਲੋਂ ਤਿੰਨ ਦਿਨਾਂ ਦੇ ਅੰਦਰ 180 ਪ੍ਰਾਪਰਟੀਆਂ ਦੀਆਂ ਰਿਟਰਨਾਂ ਦੀ ਪੜਤਾਲ ਕੀਤੀ ਗਈ ਹੈ। ਇਸ ਦੌਰਾਨ 6 ਪ੍ਰਾਪਰਟੀਆਂ ਦੇ ਮਾਲਕਾਂ/ਕਾਬਜ਼ਕਾਰਾਂ ਵੱਲੋਂ ਸਬੰਧਤ ਪ੍ਰਾਪਰਟੀਆਂ ਕਿਰਾਏ ’ਤੇ ਹੋਣ ਦੇ ਬਾਵਜੂਦ ਇਨ੍ਹਾਂ ਦਾ ਟੈਕਸ ਖ਼ੁਦ ਕਾਬਜ਼ ਦੇ ਹਿਸਾਬ ਨਾਲ ਭਰਿਆ ਗਿਆ ਹੈ। ਸ੍ਰੀ ਗਰਗ ਨੇ ਕਿਹਾ ਕਿ ਨਗਰ ਨਿਗਮ ਵੱਲੋਂ ਅਜਿਹੀਆਂ ਜਾਇਦਾਦਾਂ ਦੇ ਮਾਲਕਾਂ/ਕਾਬਜ਼ਕਾਰਾਂ ਨੂੰ ਨੋਟਿਸ ਜਾਰੀ ਕੀਤੇ ਜਾਣਗੇ ਅਤੇ ਖ਼ੁਦ ਕਾਬਜ਼ ਦੇ ਹਿਸਾਬ ਨਾਲ ਭਰੇ ਟੈਕਸ ਅਤੇ ਕਿਰਾਏ ਦੇ ਹਿਸਾਬ ਨਾਲ ਬਣਦੇ ਟੈਕਸ ਵਿਚਲੇ ਅੰਤਰ ਦੀ ਵਸੂਲੀ 100 ਫੀਸਦੀ ਜੁਰਮਾਨੇ ਅਤੇ 18 ਫੀਸਦੀ ਵਿਆਜ ਨਾਲ ਕੀਤੀ ਜਾਵੇਗੀ। ਕਮਿਸ਼ਨਰ ਨੇ ਦੱਸਿਆ ਕਿ ਪ੍ਰਾਪਰਟੀ ਟੈਕਸ ਦੀਆਂ ਰਿਟਰਨਾਂ ਦੀ ਪੜਤਾਲ ਲਗਾਤਾਰ ਜਾਰੀ ਰਹੇਗੀ ਅਤੇ ਜਿਨ੍ਹਾਂ ਪ੍ਰਾਪਰਟੀਆਂ ਦੇ ਮਾਲਕਾਂ ਵੱਲੋਂ ਆਪਣੀ ਪ੍ਰਾਪਰਟੀ ਦਾ ਏਰੀਆ ਘੱਟ ਦਰਸਾ ਕੇ ਪ੍ਰਾਪਰਟੀ ਕਿਰਾਏ ’ਤੇ ਹੋਣ ਦੇ ਬਾਵਜੂਦ ਟੈਕਸ ਦੀ ਅਸੈਸਮੈਂਟ ਖ਼ੁਦ ਕਾਬਜ਼ ਦੇ ਹਿਸਾਬ ਨਾਲ ਕੀਤੀ ਗਈ ਹੈ ਜਾਂ ਪ੍ਰਾਪਰਟੀ ਦਾ ਕਿਰਾਇਆ ਘੱਟ ਦਰਸਾ ਕੇ ਟੈਕਸ ਦੀ ਅਦਾਇਗੀ ਕੀਤੀ ਗਈ ਹੈ, ਉਨ੍ਹਾਂ ਮਾਲਕਾਂ/ਕਾਬਜ਼ਕਾਰਾਂ ਨੂੰ ਨੋਟਿਸ ਜਾਰੀ ਕਰਕੇ ਘੱਟ ਜਮ੍ਹਾ ਕਰਵਾਈ ਰਕਮ 100 ਫੀਸਦੀ ਜੁਰਮਾਨੇ ਅਤੇ 18 ਫੀਸਦੀ ਵਿਆਜ ਨਾਲ ਵਸੂਲ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਨੂੰ ਬਿਲਕੁਲ ਬਖ਼ਸ਼ਿਆਂ ਨਹੀਂ ਜਾਵੇਗਾ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ