ਪ੍ਰਾਪਰਟੀ ਟੈਕਸ: ਪਿੰਡ ਕੁੰਭੜਾ ਵਾਸੀਆਂ ਵੱਲੋਂ ਪੰਜਾਬ ਸਰਕਾਰ ਤੇ ਨਗਰ ਨਿਗਮ ਖ਼ਿਲਾਫ਼ ਰੋਸ ਪ੍ਰਦਰਸ਼ਨ

ਨਬਜ਼-ਏ-ਪੰਜਾਬ, ਮੁਹਾਲੀ, 8 ਸਤੰਬਰ:
ਮੁਹਾਲੀ ਨਗਰ ਨਿਗਮ ਵੱਲੋਂ ਸ਼ਹਿਰੀ ਖੇਤਰ ਦੇ ਪਿੰਡਾਂ ਵਿੱਚ ਪ੍ਰਾਪਰਟੀ ਟੈਕਸ ਦੀਆਂ ਨੰਬਰ ਪਲੇਟਾਂ ਲਗਾਉਣ ਦੇ ਵਿਰੋਧ ਵਿੱਚ ਲੋਕ ਸੜਕਾਂ ’ਤੇ ਉਤਰ ਆਏ ਹਨ। ਪਿੰਡ ਕੁੰਭੜਾ ਦੇ ਵਸਨੀਕਾਂ ਨੇ ਅੱਜ ਅੱਤਿਆਚਾਰ ਤੇ ਭ੍ਰਿਸ਼ਟਾਚਾਰ ਵਿਰੋਧੀ ਫਰੰਟ ਦੇ ਸੂਬਾ ਪ੍ਰਧਾਨ ਬਲਵਿੰਦਰ ਸਿੰਘ ਕੁੰਭੜਾ ਦੀ ਅਗਵਾਈ ਹੇਠ ਪੰਜਾਬ ਸਰਕਾਰ ਅਤੇ ਨਗਰ ਨਿਗਮ ਦੇ ਖ਼ਿਲਾਫ਼ ਰੋਸ ਮੁਜ਼ਾਹਰਾ ਕਰਦਿਆਂ ਹੁਕਮਰਾਨਾਂ ਅਤੇ ਨਿਗਮ ਅਧਿਕਾਰੀਆਂ ਦਾ ਪਿੱਟ ਸਿਆਪਾ ਕੀਤਾ।
ਇਸ ਮੌਕੇ ਬਲਵਿੰਦਰ ਸਿੰਘ ਕੁੰਭੜਾ ਨੇ ਸਰਕਾਰ ਨੂੰ ਸਵਾਲ ਕੀਤਾ ਕਿ ਜਦੋਂ ਨਗਰ ਨਿਗਮ ਸਥਾਨਕ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਹੀ ਨਹੀਂ ਦੇ ਰਿਹਾ ਹੈ ਤਾਂ ਫਿਰ ਪ੍ਰਾਪਰਟੀ ਟੈਕਸ ਨਹੀਂ ਵਸੂਲਿਆ ਜਾਣਾ ਚਾਹੀਦਾ। ਉਨ੍ਹਾਂ ਕਿਹਾ ਕਿ ਕੁੰਭੜਾ ਸਮੇਤ ਨਗਰ ਨਿਗਮ ਅਧੀਨ ਆਉਂਦੇ ਛੇ ਪਿੰਡਾਂ ਦੇ ਵਸਨੀਕ ਬੁਨਿਆਦੀ ਸਹੂਲਤਾਂ ਨੂੰ ਤਰਸ ਰਹੇ ਹਨ। ਪਿੰਡ ਕੁੰਭੜਾ, ਮਟੌਰ ਅਤੇ ਸ਼ਾਹੀਮਾਜਰਾ ਦੇ ਲੋਕ ਨਰਕ ਭੋਗਣ ਲਈ ਮਜਬੂਰ ਹਨ ਅਤੇ ਹਜ਼ਾਰਾਂ ਦੀ ਗਿਣਤੀ ਵਿੱਚ ਨੌਜਵਾਨ ਬੇਰੁਜ਼ਗਾਰੀ ਭੱਠੀ ਵਿੱਚ ਸੜ ਰਹੇ ਹਨ। ਬਿਜਲੀ-ਪਾਣੀ ਅਤੇ ਸਫ਼ਾਈ ਵਿਵਸਥਾ ਦਾ ਵੀ ਮਾੜਾ ਹਾਲ ਹੈ। ਜਿਸ ਕਾਰਨ ਬਿਮਾਰੀਆਂ ਫੈਲਣ ਦਾ ਖ਼ਦਸ਼ਾ ਬਣਿਆ ਰਹਿੰਦਾ ਹੈ। ਅਜਿਹੇ ਹਾਲਾਤਾਂ ਵਿੱਚ ਟੈਕਸ ਵਸੂਲੀ ਸਰਾਸਰ ਗਲਤ ਹੈ ਅਤੇ ਇਹ ਲੋਕਾਂ ਦੀਆਂ ਜੇਬਾਂ ’ਤੇ ਡਾਕਾ ਮਾਰਨ ਦੇ ਬਰਾਬਰ ਹੈ। ਕੁੰਭੜਾ ਦੀ ਐਂਟਰੀ ਪੁਆਇੰਟ ’ਤੇ ਹੁਣ ਤੱਕ ਟਰੈਫ਼ਿਕ ਲਾਈਟਾਂ ਨਹੀਂ ਲਗਾਈਆਂ ਗਈਆਂ। ਜਿਸ ਕਾਰਨ ਆਏ ਦਿਨ ਸੜਕ ਹਾਦਸੇ ਵਾਪਰਦੇ ਰਹਿੰਦੇ ਹਨ। ਉਨ੍ਹਾਂ ਕਿਹਾ ਕਿ ਜਦੋਂ ਤੱਕ ਪਿੰਡ ਵਾਸੀਆਂ ਨੂੰ ਸ਼ਹਿਰੀ ਸਹੂਲਤਾਂ ਮੁਹੱਈਆ ਨਹੀਂ ਕਰਵਾਈਆਂ ਜਾਂਦੀਆਂ ਹਨ, ਉਦੋਂ ਤੱਕ ਪ੍ਰਾਪਰਟੀ ਟੈਕਸ ਨਹੀਂ ਲੱਗਣ ਦਿੱਤਾ ਜਾਵੇਗਾ।
ਬਲਜੀਤ ਸਿੰਘ ਪੁੱਤਰ ਦਿਆਲ ਸਿੰਘ ਕੁੰਭੜਾ ਨੇ ਦੱਸਿਆ ਕਿ ਉਸ ਦੇ ਭਤੀਜੇ ਛੋਟਾ ਜਿਹਾ ਮਕਾਨ ਬਣਾਉਣ ਲੱਗੇ ਸੀ ਪਰ ਨਗਰ ਨਿਗਮ ਨੇ ਉਨ੍ਹਾਂ ਨੂੰ ਛੱਤ ਪਾਉਣ ਤੋਂ ਰੋਕ ਦਿੱਤਾ ਅਤੇ ਨਿਗਮ ਇੰਸਪੈਕਟਰ ਵੱਲੋਂ ਮਕਾਨ ਸੀਲ ਕਰਨ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ ਪਿੰਡ ਵਿੱਚ ਬਹੁਮੰਜ਼ਲਾਂ ਇਮਾਰਤਾਂ ਬਿਨਾਂ ਮਨਜ਼ੂਰੀ ਤੋਂ ਬਣੀਆਂ ਹੋਈਆਂ ਹਨ ਅਤੇ ਪਿਛਲੇ ਦਿਨੀਂ ਵੀ ਬਲਵਿੰਦਰ ਕੁੰਭੜਾ ਨੇ ਇੱਕ ਅਣਅਧਿਕਾਰਤ ਉਸਾਰੀ ਬਾਰੇ ਨਗਰ ਨਿਗਮ ਨੂੰ ਸ਼ਿਕਾਇਤ ਦਿੱਤੀ ਸੀ ਪ੍ਰੰਤੂ ਸਿਆਸੀ ਦਬਾਅ ਕਾਰਨ ਅਧਿਕਾਰੀਆਂ ਨੇ ਕਾਰਵਾਈ ਤੋਂ ਪੱਲਾ ਝਾੜ ਲਿਆ।
ਇਸ ਮੌਕੇ ਸਾਬਕਾ ਬਲਾਕ ਸਮਿਤੀ ਮੈਂਬਰ ਗੁਰਨਾਮ ਕੌਰ, ਨਾਜ਼ਰ ਸਿੰਘ, ਸੁਰਿੰਦਰ ਸਿੰਘ, ਸਤੀਸ਼ ਕੁਮਾਰ, ਸੁਖਵਿੰਦਰ ਸਿੰਘ, ਰਾਜਦੀਪ ਸਿੰਘ, ਮਨਜੀਤ ਸਿੰਘ ਕੁੰਭੜਾ, ਗੁਰਨਾਮ ਸਿੰਘ ਰਾਣਾ, ਹਰਦੀਪ ਸਿੰਘ ਦੀਪਾ, ਲਾਭ ਸਿੰਘ, ਬਲਦੇਵ ਸਿੰਘ ਬਿੱਲੂ, ਲਾਭ ਸਿੰਘ, ਅਜੈਬ ਸਿੰਘ, ਮਨਦੀਪ ਸਿੰਘ, ਗਿਆਨੀ ਕਾਕਾ ਸਿੰਘ, ਰੋਹਿਤ ਕੁਮਾਰ, ਸੁਨੀਤਾ ਰਾਣੀ, ਪਰਮਜੀਤ ਕੌਰ, ਗਗਨਦੀਪ ਸਿੰਘ, ਸੋਹਣ ਸਿੰਘ, ਬਲਦੇਵ ਸਿੰਘ ਬਿੱਲੂ, ਬਲਜੀਤ ਸਿੰਘ, ਜਸਵੀਰ ਸਿੰਘ, ਜਸਮੇਰ ਸਿੰਘ ਤੇ ਬਰਜਿੰਦਰ ਸਿੰਘ, ਸੋਨੀਆ ਰਾਣੀ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

Punjab Police Averts Possible Target Killing With Arrest Of Six Members Of Kaushal Chaudhary Gang; Six Pistols Recovered

Punjab Police Averts Possible Target Killing With Arrest Of Six Members Of Kaushal Chaudha…