nabaz-e-punjab.com

ਮੁਹਾਲੀ ਦੀਆਂ ਮਾਰਕੀਟਾਂ ਦੇ ਸੁੰਦਰੀਕਰਨ ਲਈ 5 ਕਰੋੜ ਖਰਚ ਕਰਨ ਦੀ ਤਜਵੀਜ਼ ਵਿਚਾਰ ਅਧੀਨ: ਕੁਲਵੰਤ ਸਿੰਘ

ਮੇਅਰ ਵੱਲੋਂ ਵਪਾਰ ਮੰਡਲ ਦੇ ਵਫ਼ਦ ਨੂੰ ਮਾਰਕੀਟਾਂ ਦਾ ਵਿਕਾਸ ਅਤੇ ਵਪਾਰੀਆਂ ਦੀਆਂ ਮੰਗਾਂ ਹੱਲ ਕਰਨ ਦਾ ਭਰੋਸਾ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 24 ਅਗਸਤ:
ਮੁਹਾਲੀ ਦੇ ਵਪਾਰੀਆਂ ਦਾ ਸ਼ਹਿਰ ਦੇ ਵਿਕਾਸ ਵਿੱਚ ਵੱਡਾ ਯੋਗਦਾਨ ਅਤੇ ਉਹ ਵਪਾਰੀਆਂ ਦੇ ਮਸਲੇ ਹੱਲ ਕਰਨ ਲਈ ਤਤਪਰ ਹਨ ਅਤੇ ਇਸ ਸਬੰਧੀ ਜਲਦੀ ਹੀ ਕਾਰਵਾਈ ਕੀਤੀ ਜਾਵੇਗੀ। ਇਹ ਗੱਲ ਨਗਰ ਨਿਗਮ ਦੇ ਮੇਅਰ ਕੁਲਵੰਤ ਸਿੰਘ ਨੇ ਅੱਜ ਉਹਨਾਂ ਨੂੰ ਮਿਲਣ ਆਏ ਵਪਾਰ ਮੰਡਲ ਦੇ ਵਫਦ ਨਾਲ ਮੁਲਾਕਾਤ ਦੌਰਾਨ ਆਖੀ। ਉਨਾਂ ਕਿਹਾ ਕਿ ਜਲਦੀ ਹੀ ਨਗਰ ਨਿਗਮ ਦੀ ਮੀਟਿੰਗ ਵਿੱਚ ਸ਼ਹਿਰ ਦੀਆਂ ਸਾਰੀਆਂ ਮਾਰਕੀਟਾਂ ਦੇ ਸੁੰਦਰੀਕਰਨ ਲਈ ਪੰਜ ਕਰੋੜ ਦਾ ਮਤਾ ਲਿਆਂਦਾ ਜਾਵੇਗਾ।
ਉਹਨਾਂ ਕਿਹਾ ਕਿ ਜਲਦੀ ਹੀ ਫੇਜ਼ ਇੱਕ ਤੋਂ ਗਿਆਰਾਂ ਫੇਜ਼ ਤੱਕ ਦੀਆਂ ਸਾਰੀਆਂ ਮਾਰਕੀਟਾਂ ਵਿੱਚ ਪੁਰਾਣੀਆਂ ਲੱਗੀਆਂ ਹੋਈਆਂ ਟਾਈਲਾਂ ਨੂੰ ਬਦਲ ਕੇ ਨਵਾਂ ਲਾਲ ਪੱਥਰ ਲਗਾਇਆ ਜਾਵੇਗਾ। ਇਹਨਾਂ ਮਾਰਕੀਟਾਂ ਦੀਆਂ ਪੁਰਾਣੀਆਂ ਗਰਿਲਾਂ ਬਦਲ ਕੇ ਸਟੀਲ ਦੀਆਂ ਵਧੀਆ ਗਰਿੱਲਾਂ ਲਗਾਈਆਂ ਜਾਣਗੀਆਂ, ਇਹਨਾਂ ਮਾਰਕੀਟਾਂ ਵਿੱਚ ਪੀਣ ਵਾਲੇ ਪਾਣੀ ਦਾ ਪ੍ਰਬੰਧ ਹੋਵੇਗਾ, ਸਾਰੀਆਂ ਮਾਰਕੀਟਾਂ ਸਾਹਮਣੇ ਪੈਂਦੀਆਂ ਗਰੀਨ ਬੈਲਟਾਂ ਨੂੰ ਵੀ ਵਿਕਸਤ ਕੀਤਾ ਜਾਵੇਗਾ। ਮਾਰਕੀਟਾਂ ਦੇ ਸੀਵਰੇਜ ਸਿਸਟਮ ਨੂੰ ਅਪਗ੍ਰੇਡ ਕੀਤਾ ਜਾਵੇਗਾ ਤਾਂ ਕਿ ਸ਼ੋਅਰੂਮਾਂ ਦੀਆਂ ਬੇਸਮੱੈਟਾਂ ਵਿੱਚ ਸੀਵਰੇਜ ਦੀ ਲੀਕੇਜ ਨਾ ਹੋ ਸਕੇ ਅਤੇ ਮਾਰਕੀਟਾਂ ਵਿੱਚ ਬਜੁਰਗਾਂ ਦੇ ਬੈਠਣ ਲਈ ਬੈਂਚ ਲਗਾਏ ਜਾਣਗੇ ਤਾਂ ਕਿ ਵਪਾਰੀਆਂ ਦੇ ਕਾਰੋਬਾਰ ਨੂੰ ਬੜਾਵਾ ਦਿੱਤਾ ਜਾ ਸਕੇ। ਉਹਨਾਂ ਕਿਹਾ ਕਿ ਬੂਥਾਂ ਵਿੱਚ ਵੀ ਨਵੇੱ ਪੇਵਰ ਲਗਾਏ ਜਾਣਗੇ ਅਤੇ ਇਹਨਾਂ ਦਾ ਵੀ ਸੁੰਦਰੀਕਰਨ ਕੀਤਾ ਜਾਵੇਗਾ।
ਵਪਾਰ ਮੰਡਲ ਮੁਹਾਲੀ ਦੇ ਜਨਰਲ ਸਕੱਤਰ ਸਰਬਜੀਤ ਸਿੰਘ ਪਾਰਸ ਨੇ ਦੱਸਿਆ ਕਿ ਵਪਾਰ ਮੰਡਲ ਦਾ ਇੱਕ ਵਫ਼ਦ ਅੱਜ ਪ੍ਰਧਾਨ ਵਿਨੀਤ ਵਰਮਾ ਅਤੇ ਕੌਂਸਲਰ ਫੂਲਰਾਜ ਸਿੰਘ ਦੀ ਅਗਵਾਈ ਵਿੱਚ ਨਗਰ ਨਿਗਮ ਦੇ ਮੇਅਰ ਕੁਲਵੰਤ ਸਿੰਘ ਨੂੰ ਮਿਲਿਆ ਅਤੇ ਵਪਾਰੀਆਂ ਨੂੰ ਪੇਸ਼ ਆ ਰਹੀਆਂ ਸਮੱਸਿਆਵਾਂ ਬਾਰੇ ਜਾਣਕਾਰੀ ਦਿੱਤੀ। ਉਹਨਾਂ ਦੱਸਿਆ ਕਿ ਇਸ ਮੌਕੇ ਮੇਅਰ ਕੁਲਵੰਤ ਸਿੰਘ ਨੇ ਸਬੰਧਿਤ ਅਧਿਕਾਰੀਆ ਨੂੰ ਵੀ ਮੀਟਿੰਗ ਵਿੱਚ ਬੁਲਾ ਲਿਆ ਅਤੇ ਵਪਾਰੀਆਂ ਦੀਆਂ ਸਮੱਸਿਆਵਾਂ ਹੱਲ ਕਰਨ ਲਈ ਕਿਹਾ। ਉਹਨਾਂ ਦੱਸਿਆ ਕਿ ਇਸ ਮੌਕੇ ਮੇਅਰ ਸ ਕੁਲਵੰਤ ਸਿੰਘ ਨੇ ਸੰਬਧਿਤ ਅਧਿਕਾਰੀਆਂ ਤੋੱ ਵਪਾਰੀਆਂ ਦੀਆਂ ਕਈ ਸਮੱਸਿਆਵਾਂ ਦਾ ਮੌਕੇ ਉਪਰ ਹੀ ਹੱਲ ਕਰਵਾਇਆ ਅਤੇ ਰਹਿੰਦੀਆਂ ਸਮੱਸਿਆਵਾਂ ਨੂੰ ਜਲਦੀ ਹੀ ਹਲ ਕਰਵਾਉਣ ਦਾ ਭਰੋਸਾ ਦਿਤਾ। ਇਸ ਮੌਕੇ ਸਬੰਧਿਤ ਅਧਿਕਾਰੀਆਂ ਨੇ ਵਿਸ਼ਵਾਸ ਦਿਵਾਇਆ ਕਿ ਵਪਾਰ ਮੰਡਲ ਨਾਲ ਮਿਲ ਕੇ ਵਪਾਰੀਆਂ ਦੀਆਂ ਸਾਰੀਆਂ ਸਮੱਸਿਆਵਾਂ ਦਾ ਹਲ ਸਮੇੱ ਸਿਰ ਕੀਤਾ ਜਾਵੇਗਾ। ਵਫ਼ਦ ਵਿੱਚ ਕੁਲਵੰਤ ਸਿੰਘ ਚੌਧਰੀ ਚੀਫ਼ ਪੈਟਰਨ, ਸ਼ੀਤਲ ਸਿੰਘ ਚੇਅਰਮੈਨ, ਅਕਵਿੰਦਰ ਸਿੰਘ ਗੋਸਲ, ਪਰਮਜੀਤ ਸਿੰਘ ਜੌੜਾ, ਫੌਜਾ ਸਿੰਘ ਅਤੇ ਕੌਂਸਲਰ ਪਰਮਜੀਤ ਸਿੰਘ ਕਾਹਲੋਂ ਵੀ ਮੌਜੂਦ ਸਨ।

Load More Related Articles
Load More By Nabaz-e-Punjab
Load More In Development and Work

Check Also

44282 ਵਿਦਿਆਰਥੀਆਂ ਨੇ ਪੀਐੱਸਟੀਐੱਸਈ ਤੇ ਐੱਨਐੱਨਐੱਮਐੱਸ ਦੀ ਵਜ਼ੀਫ਼ਾ ਮੁਕਾਬਲਾ ਪ੍ਰੀਖਿਆ ਦਿੱਤੀ

44282 ਵਿਦਿਆਰਥੀਆਂ ਨੇ ਪੀਐੱਸਟੀਐੱਸਈ ਤੇ ਐੱਨਐੱਨਐੱਮਐੱਸ ਦੀ ਵਜ਼ੀਫ਼ਾ ਮੁਕਾਬਲਾ ਪ੍ਰੀਖਿਆ ਦਿੱਤੀ ਮੁਕਾਬਲਾ ਪ੍ਰ…