Nabaz-e-punjab.com

ਜ਼ਿਲ੍ਹਾ ਅਦਾਲਤ ਮੁਹਾਲੀ ਵਿੱਚ ਵਕੀਲਾਂ ਤੇ ਜੱਜਾਂ ਨੇ ਮਿਲ ਕੇ ਲੋਹੜੀ ਮਨਾਈ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 14 ਜਨਵਰੀ:
ਜ਼ਿਲ੍ਹਾ ਬਾਰ ਐਸੋਸੀਏਸ਼ਨ ਮੁਹਾਲੀ ਵੱਲੋਂ ਜ਼ਿਲ੍ਹਾ ਅਦਾਲਤ ਕੰਪਲੈਕਸ ਵਿੱਚ ਸੋਮਵਾਰ ਨੂੰ ਲੋਹੜੀ ਦੇ ਪ੍ਰੋਗਰਾਮ ਕਰਵਾਇਆ ਗਿਆ। ਜਿਸ ਵਿੱਚ ਜ਼ਿਲ੍ਹਾ ਤੇ ਸੈਸ਼ਨ ਜੱਜ ਆਰਐਸ ਰਾਏ ਸਮੇਤ ਹੋਰ ਜੱਜ ਸਾਹਿਬਾਨਾਂ ਨੇ ਸ਼ਿਰਕਤ ਕੀਤੀ। ਵਕੀਲ ਵੀ ਵੱਡੀ ਗਿਣਤੀ ਵਿੱਚ ਹਾਜ਼ਰ ਸਨ। ਇਹ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਮਨਪ੍ਰੀਤ ਸਿੰਘ ਚਾਹਲ ਨੇ ਦੱਸਿਆ ਕਿ ਖ਼ਰਾਬ ਮੌਸਮ ਦੇ ਬਾਵਜੂਦ ਜੱਜ ਸਾਹਿਬਾਨਾਂ ਅਤੇ ਵਕੀਲ ਭਾਈਚਾਰੇ ਨੇ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ। ਸਟੇਜ ਦੀ ਕਾਰਵਾਈ ਸਕੱਤਰ ਹਰਜਿੰਦਰ ਸਿੰਘ ਬੈਦਵਾਨ ਅਤੇ ਸੰਜੀਵ ਸ਼ਰਮਾ ਨੇ ਬਾਖ਼ੂਬੀ ਨਾਲ ਨਿਭਾਈ। ਵੱਖ-ਵੱਖ ਵਕੀਲਾਂ ਨੇ ਰੰਗਾ-ਰੰਗ ਪ੍ਰੋਗਰਾਮ ਪੇਸ਼ ਕੀਤਾ। ਜਿਸ ਦਾ ਸਾਰਿਆਂ ਨੇ ਭਰਪੂਰ ਆਨੰਦ ਮਾਣਿਆ।
ਇਸ ਮੌਕੇ ਜ਼ਿਲ੍ਹਾ ਸੈਸ਼ਨ ਜੱਜ ਆਰਐਸ ਰਾਏ ਨੇ ਵਕੀਲ ਭਾਈਚਾਰੇ ਅਤੇ ਜੱਜਾਂ ਨੂੰ ਲੋਹੜੀ ਦੀ ਵਧਾਈ ਦਿੰਦਿਆਂ ਉਨ੍ਹਾਂ ਦੇ ਚੰਗੇ ਭਵਿੱਖ ਦੀ ਕਾਮਨਾ ਕੀਤੀ। ਅੰਤ ਵਿੱਚ ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਮਨਪ੍ਰੀਤ ਸਿੰਘ ਚਾਹਲ ਨੇ ਸਮੂਹ ਜੱਜ ਸਾਹਿਬਾਨਾਂ ਅਤੇ ਵਕੀਲਾਂ ਦਾ ਧੰਨਵਾਦ ਕੀਤਾ।
ਇਸ ਮੌਕੇ ਜ਼ਿਲ੍ਹਾ ਅਟਾਰਨੀ ਸੰਜੀਵ ਬੱਤਰਾ, ਜਤਿੰਦਰਜੀਤ ਸਿੰਘ ਪੰਨੂ, ਸੰਯੁਕਤ ਸਕੱਤਰ ਗੀਤਾਂਜਲੀ ਬਾਲੀ, ਹਰਦੀਪ ਸਿੰਘ ਦੀਵਾਨਾ, ਸਨੇਹਪ੍ਰੀਤ ਸਿੰਘ, ਸੰਦੀਪ ਸਿੰਘ ਲੱਖਾ, ਸੰਜੀਵ ਮੈਣੀ, ਅਮਰਜੀਤ ਸਿੰਘ ਰੁਪਾਲ, ਨਰਪਿੰਦਰ ਸਿੰਘ ਰੰਗੀ, ਸੁਸ਼ੀਲ ਕੁਮਾਰ ਅੱਤਰੀ, ਤਾਰਾ ਚੰਦ ਗੁਪਤਾ, ਮੋਹਨ ਲਾਲ ਸੇਤੀਆ, ਵਿਕਾਸ ਕੁਮਾਰ, ਜਰਨੈਲ ਸਿੰਘ ਬਲਿੰਗ, ਹਰਮੋਹਨ ਸਿੰਘ ਪਾਲ, ਬਲਜਿੰਦਰ ਸਿੰਘ ਸੈਣੀ, ਨਰਿੰਦਰ ਸਿੰਘ ਚਤਾਮਲੀ, ਨਵੀਨ ਸੈਣੀ, ਅਨੀਲ ਕੌਸ਼ਿਕ, ਦਵਿੰਦਰ ਵਤਸ, ਰਾਜੇਸ਼ ਗੁਪਤਾ, ਗੁਰਮੇਲ ਸਿੰਘ ਧਾਲੀਵਾਲ, ਗੁਰਤੇਜ ਸਿੰਘ ਪ੍ਰਿੰਸ ਅਤੇ ਹੋਰ ਪਤਵੰਤੇ ਹਾਜ਼ਰ ਸਨ।

Load More Related Articles
Load More By Nabaz-e-Punjab
Load More In Court

Check Also

ਹਾਈ ਕੋਰਟ ਵੱਲੋਂ ਭਾਜਪਾ ਦੇ ਮੇਅਰ ਜੀਤੀ ਸਿੱਧੂ ਨੂੰ ਵੱਡੀ ਰਾਹਤ, ਕੌਂਸਲਰ ਵਜੋਂ ਮੈਂਬਰਸ਼ਿਪ ਬਹਾਲ

ਹਾਈ ਕੋਰਟ ਵੱਲੋਂ ਭਾਜਪਾ ਦੇ ਮੇਅਰ ਜੀਤੀ ਸਿੱਧੂ ਨੂੰ ਵੱਡੀ ਰਾਹਤ, ਕੌਂਸਲਰ ਵਜੋਂ ਮੈਂਬਰਸ਼ਿਪ ਬਹਾਲ ਨਬਜ਼-ਏ-ਪੰਜ…