
ਵਾਤਾਵਰਨ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾਉਣ ਦਾ ਹੋਕਾ
ਪੂਜਾ ਵਰਮਾ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 11 ਅਗਸਤ:
ਧਰਤੀ ਫੁੱਲਾਂ ਨਾਲ ਸ਼ਿੰਗਾਰੀ, ਧਰਤੀ ਦੂਸ਼ਿਤ ਹੋ ਗਈ ਸਾਰੀ,
ਆਲੇ ਦੁਆਲੇ ਨੂੰ ਬਚਾਓ, ਵਾਤਾਵਰਨ ਨੂੰ ਸ਼ੁੱਧ ਬਣਾਓ॥
ਧੂੰਏਂ ਨਾਲ ਚੋਗਿਰਦਾ ਭਰਿਆ, ਮਿੱਟੀ, ਧੂੜ ਤੇ ਗਰਦਾ ਚੜ੍ਹਿਆ,
ਦੂਸ਼ਿਤ ਪਾਣੀ ਨੂੰ ਸਾਫ਼ ਬਣਾਓ, ਵਾਤਾਵਰਨ ਨੂੰ ਸ਼ੁੱਧ ਬਣਾਓ॥
ਸਕੂਟਰ, ਟਰੱਕ, ਬੱਸਾਂ ਤੇ ਕਾਰਾਂ, ਭੱਜੇ ਜਾਵਨ ਬੰਨ ਕਤਾਰਾਂ,
ਇਨ੍ਹਾਂ ਦਾ ਚੈੱਕਅਪ ਕਰਵਾਓ, ਵਾਤਾਵਰਨ ਨੂੰ ਸ਼ੁੱਧ ਬਣਾਓ॥