ਸੈਕਟਰ-76 ਤੋਂ 80 ਵਿੱਚ ਪਾਣੀ ਦੇ ਬਿੱਲਾਂ ਵਿੱਚ ਕਈ ਗੁਣਾ ਵਾਧਾ ਕਰਨ ਵਿਰੁੱਧ ਅਲਾਟੀਆਂ ਵੱਲੋਂ ਧਰਨਾ

ਅਮਰਜੀਤ ਸਿੰਘ ਸੋਢੀ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 21 ਦਸੰਬਰ:
ਸਥਾਨਕ ਸੈਕਟਰ-76 ਤੋਂ 80 ਪਲਾਟ ਅਲਾਟਮੈਂਟ ਐੱਡ ਡਿਵੈਲਪਮੈਂਟ ਵੈਅਫੇਅਰ ਕਮੇਟੀ (ਰਜਿ) ਦੇ ਪ੍ਰਧਾਨ ਸੁੱਚਾ ਸਿੰਘ ਕਲੌੜ ਦੀ ਪ੍ਰਧਾਨਗੀ ਹੇਠ ਗਮਾਡਾ ਵੱਲੋੱ ਗਮਾਡਾ ਖੇਤਰ ਅਧੀਨ ਆਉੱਦੇ ਸੈਕਟਰਾਂ ਦੇ 5:5 ਗੁਣਾ ਪਾਣੀ ਦੇ ਬਿਲਾਂ ਵਿੱਚੇ ਵਧਾਏ ਰੇਟ ਅਤੇ ਸੈਕਟਰ 76-80 ਦੇ ਮਸਲਿਆਂ ਨੂੰ ਲੈ ਕੇ ਅਲਾਟੀਆਂ ਵੱਲੋਂ ਧਰਨਾ ਧਰਨਾ ਦਿੱਤਾ ਗਿਆ। ਜਿਸ ਵਿੱਚ ਸੈਕਟਰ 76-80 ਦੇ ਅਲਾਟੀਆਂ ਤੋਂ ਇਲਾਵਾ ਸਿਟੀਜਨ ਵੈਲਫੇਅਰ ਐਡ ਡਿਵੈਲਪਮੈਂਟ ਫੋਰਮ ਦੇ ਅਹੁਦੇਦਾਰ ਫੋਰਮ ਦੇ ਜਨਰਲ ਸਕੱਤਰ ਕੇ.ਐਲ. ਸ਼ਰਮਾ ਦੀ ਅਗਵਾਈ ਵਿੱਚ ਸਾਮਲ ਹੋਏ।
ਧਰਨੇ ਨੂੰ ਸਬੰਧਨ ਕਰਦੇ ਹੋਏ ਕਮੇਟੀ ਦੇ ਸਰਪ੍ਰਸਤ ਰਘਬੀਰ ਸਿੰਘ ਸੰਧੂ, ਪ੍ਰਧਾਨ ਸੁੱਚਾ ਸਿੰਘ ਕਲੌੜ, ਸੀਨੀਅਰ ਮੀਤ ਪ੍ਰਧਾਨ ਮੇਜਰ ਸਿੰਘ ਅਤੇ ਸਰਦੂਲ ਸਿੰਘ ਪੂੰਨੀਆਂ ਪ੍ਰੈਸ ਸਕੱਤਰ ਨੇ ਦੱਸਿਆ ਕਿ ਗਮਾਡਾ ਖੇਤਰ ਅਧੀਨ ਆਉਂਦੇ ਸੈਕਟਰਾਂ ਦੇ 5:5 ਗੁਣਾ ਪਾਣੀ ਦੇ ਬਿਲਾਂ ਵਿੱਚੇ ਵਧਾਏ ਰੇਟਾਂ ਨੂੰ ਲੈ ਕੇ ਸੈਕਟਰ 76-80 ਪਲਾਟ ਅਲਾਟਮੈਂਟ ਐੱਡ ਡਿਵੈਲਪਮੈਂਟ ਵੈਅਫੇਅਰ ਕਮੇਟੀ (ਰਜਿ) ਵੱਲੋਂ ਮਿਤੀ 7 ਨਵੰਬਰ 2017 ਨੂੰ ਵਧੀਕ ਮੁੱਖ-ਸਕੱਤਰ, ਮਕਾਨ ਉਸਾਰੀ ਤੇ ਸਹਿਰੀ ਵਿਕਾਸ ਵਿਭਾਗ ਨੂੰ ਯਾਦ ਪੱਤਰ ਦਿੱਤਾ ਗਿਆ ਅਤੇ ਬਾਅਦ ਵਿੱਚ ਕਮੇਟੀ ਦੀ ਮੀਟਿੰਗ 15 ਨਵੰਬਰ 2017 ਨੂੰ ਗਮਾਡਾ ਦੇ ਅਧਿਕਾਰੀਆਂ ਜਿਸ ਵਿੱਚ ਵਧੀਕ ਮੁੱਖ-ਪ੍ਰਸਾਸਕ, ਚੀਫ ਇੰਜੀਨੀਅਰ ਅਤੇ ਗਮਾਡਾ ਦੇ ਹੋਰ ਅਧਿਕਾਰੀ ਵੀ ਸਾਮਲ ਸਨ, ਨੂੰ ਵੀ ਪਾਣੀ ਦੇ ਵਾਧੇ ਨੂੰ ਵਾਪਸ ਲੈਣ ਅਤੇ ਸੈਕਟਰ 76-80 ਦੇ ਭਖਦੇ ਮਸਲੇ ਜਿਵੇੱ ਬਾਕੀ ਰਹਿੰਦੇ ਅਲਾਟੀਆਂ ਨੂੰ ਪਲਾਟਾਂ ਦੇ ਕਬਜ਼ੇ ਦਿਵਾਉਣੇ, ਹਾਊਸਫੈਡ ਦੇ 52 ਫਲੈਟਾਂ ਦਾ ਮਸਲਾ ਹੱਲ ਕਰਨ, ਸੈੈਕਟਰ 78-79 ਦੀ ਸੜਕ ਦੇ ਨਜਾਇਜ ਤੌਰ ਤੇ ਰੇਤੇ ਬਜਰੀ ਦੇ ਡੰਪ ਨੂੰ ਹਟਾਉਣ, ਸੈਕਟਰ 79 ਦਾ ਵਾਟਰ ਵਰਕਸ ਚਾਲੂ ਕਰਨ, ਪਾਰਕਾਂ ਦਾ ਰੱਖ-ਰਖਾਵ ਕਰਨ, ਸੈਕਟਰ 76-80 ਦੀਆਂ ਸੜਕਾਂ ਤੇ ਪ੍ਰੀਮੀਕਸ ਪਾਉਣਾ ਅਤੇ ਸੈਕਟਰ 76-80 ਅਤੇ 85 -89 ਨੂੰ ਵੰਡਦੀ ਸੜਕ ਨੂੰ ਚਾਲੂ ਕਰਨ ਦੀ ਮੰਗ ਕੀਤੀ ਗਈ ਪਰੰਤੂ ਮਹੀਨੇ ਤੋੱ ਵੱਧ ਦਾ ਸਮਾਂ ਬੀਤਣ ਦੇ ਬਾਵਜੂਦ ਅਜੇ ਤੱਕ ਸਰਕਾਰ/ਗਮਾਡਾ ਵੱਲੋੱ ਕੋਈ ਕਾਰਵਾਈ ਨਹੀੱ ਕੀਤੀ ਗਈ। ਜਿਸ ਕਾਰਨ ਕਮੇਟੀ ਵੱਲੋਂ ਮਜਬੂਰ ਹੋ ਕੇ ਧਰਨਾ ਦੇਣਾ ਪਿਆ।
ਇਸ ਮੌਕੇ ਆਗੂਆਂ ਨੇ ਗਮਾਡਾ/ਸਰਕਾਰ ਨੂੰ ਇੱਕ ਮਹੀਨੇ ਦੇ ਅੰਦਰ-ਅੰਦਰ ਪਾਣੀ ਦੇ ਬਿਲਾਂ ਵਿੱਚ ਕੀਤਾ ਵਾਧਾ ਵਾਪਿਸ ਲੈਣ ਅਤੇ ਸੈਕਟਰ 76-80 ਦੇ ਮਸਲਿਆਂ ਨੂੰ ਹੱਲ ਕਰਨ ਦੀ ਅਪੀਲ ਕੀਤੀ ਅਤੇ ਚਿਤਾਵਨੀ ਵੀ ਦਿੱਤੀ ਕਿ ਜੇਕਰ ਮਿਥੇ ਸਮੇ ਦੇ ਅੰਦਰ ਕਮੇਟੀ ਦੀਆਂ ਮੰਗਾਂ ਨੂੰ ਹੱਲ ਨਹੀਂ ਕੀਤਾ ਜਾਂਦਾ ਤਾਂ ਕਮੇਟੀ ਨੂੰ ਮਜਬੂਰ ਹੋ ਕੇ ਗਮਾਡਾ/ਸਰਕਾਰ ਵਿਰੁੱਧ ਵੱਡਾ ਸੰਘਰਸ ਵਿੱਢਣ ਲਈ ਮਜਬੂਰ ਹੋਣਾ ਪਵੇਗਾ। ਧਰਨੇ ਨੂੰ ਰਘਬੀਰ ਸਿੰੰਘ ਸੰਧ, ਸੁੱਚਾ ਸਿੰਘ ਕਲੌੜ, ਜੀ.ਐਸ. ਪਠਾਨੀਆਂ, ਮੇਜਰ ਸਿੰਘ, ਸਰਦੂਲ ਸਿੰਘ ਪੂੰਨੀਆਂ ਅਮਰੀਕ ਸਿੰਘ, ਸੰਤ ਸਿੰਘ, ਗੁਰਮੇਲ ਸਿੰਘ ਢੀਡਸਾ, ਸੁਦਰਸਨ ਸਿੰਘ, ਨਿਰਮਲ ਸਿੰਘ ਸਭਰਵਾਲ, ਹਰਮੇਸ ਲਾਲ, ਹਰਦਿਆਲ ਚੰਦ ਬਡਬਰ, ਦਰਸ਼ਨ ਸਿੰਘ ਅਧਿਆਤਮ ਪ੍ਰਕਾਸ਼, ਐਨ.ਕੇ ਤਰੇਹਨ, ਦਿਆਲ ਚੰਦ, ਕ੍ਰਿਸਨਾ ਮਿੱਤੂ, ਐਮ.ਪੀ ਸਿੰਘ, ਕੇ.ਐਲ. ਸ਼ਰਮਾ, ਅਮਰੀਕ ਸਿੰਘ ਸੋਮਲ, ਸਤਬੀਰ ਸਿੰਘ ਧਨੋਆ,.ਮੋਹਨ ਸਿੰਘ, ਭੁਪਿੰਦਰ ਸਿੰਘ ਮਟੌਰੀਆਂ, ਪ੍ਰੇਮ ਸਾਗਰ ਗੁਪਤਾ, ਸਤਨਾਮ ਸਿੰਘ ਭਿੰਡਰ, ਸੁਖਦੇਵ ਸਿੰਘ ਦੁਆਬਾ, ਜੀਤ ਸਿੰਘ, ਰਮਣੀਕ ਸਿੰਘ ਅਤੇ ਡਾ. ਮਨਮੋਹਨ ਸਿੰਘ ਸੰਬੋਧਨ ਕੀਤਾ।

Load More Related Articles
Load More By Nabaz-e-Punjab
Load More In General News

Check Also

ਪੰਜਾਬ ਦੀਆਂ ਮੰਡੀ ਬੋਰਡ ਦੀ ਆਮਦਨ ਵਧਾਉਣ ਤੇ ਹੋਰ ਕਾਰਜਾਂ ਦੀ ਸਮੀਖਿਆ, ਜ਼ਰੂਰੀ ਹਦਾਇਤਾਂ ਜਾਰੀ

ਪੰਜਾਬ ਦੀਆਂ ਮੰਡੀ ਬੋਰਡ ਦੀ ਆਮਦਨ ਵਧਾਉਣ ਤੇ ਹੋਰ ਕਾਰਜਾਂ ਦੀ ਸਮੀਖਿਆ, ਜ਼ਰੂਰੀ ਹਦਾਇਤਾਂ ਜਾਰੀ ਮੀਟਿੰਗ ਵਿੱਚ…