ਆਪ ਦੇ ਵਾਲੰਟੀਅਰਾਂ ਵੱਲੋਂ ਸ਼ੇਰਗਿੱਲ ਦੀ ਅਗਵਾਈ ਹੇਠ ਨੋਟਬੰਦੀ ਦੇ ਖ਼ਿਲਾਫ਼ ਰੋਸ ਧਰਨਾ

ਅਮਨਦੀਪ ਸਿੰਘ ਸੋਢੀ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 18 ਫਰਵਰੀ:
ਆਮ ਆਦਮੀ ਪਾਰਟੀ ਵੱਲੋਂ ਅੱਜ ਮੁਹਾਲੀ ਦੇ ਫੇਜ਼-3ਬੀ2 ਸਥਿਤ ਆਪ ਦੇ ਚੋਣ ਦਫ਼ਤਰ ਦੇ ਬਾਹਰ ਨੋਟਬੰਦੀ ਦੇ ਖ਼ਿਲਾਫ ਵਿਸ਼ਾਲ ਪ੍ਰਦਰਸ਼ਨ ਕੀਤਾ ਗਿਆ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਇਸ ਫੈਸਲੇ ਨੂੰ ਲੋਕ ਵਿਰੋਧੀ ਕਰਾਰ ਦਿੰਦਿਆਂ ਦੇਸ਼ ਵਾਸੀਆਂ ਦੀ ਸਹੂਲਤ ਲਈ ਬੈਂਕਾਂ ਵਿੱਚ ਨਵੀਂ ਕਰੰਸੀ ਦੀ ਵਿਵਸਥਾ ਕਰਨ ਅਤੇ ਲੋਕਾਂ ਨੂੰ ਲੋੜ ਅਨੁਸਾਰ ਆਪਣੀ ਜਮ੍ਹਾਂਪੂੰਜੀ ਕਢਵਾਉਣ ਦੀ ਪੂਰੀ ਆਜ਼ਾਦੀ ਦਿੱਤੀ ਜਾਵੇ।
ਇਸ ਮੌਕੇ ਧਰਨੇ ਨੂੰ ਸੰਬੋਧਨ ਕਰਦਿਆਂ ਆਪ ਦੀ ਸ੍ਰੀ ਆਨੰਦਪੁਰ ਸਾਹਿਬ ਲੋਕ ਸਭਾ ਹਲਕੇ ਦੇ ਜ਼ੋਨਲ ਇੰਚਾਰਜ ਵਕੀਲ ਦਰਸ਼ਨ ਸਿੰਘ ਧਾਲੀਵਾਲ ਅਤੇ ਆਪ ਦੇ ਉਮੀਦਵਾਰ ਨਰਿੰਦਰ ਸਿੰਘ ਸ਼ੇਰਗਿੱਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਵਲੋਂ ਨੋਟਬੰਦੀ ਦੇ ਫੈਸਲੇ ਕਾਰਨ ਆਮ ਲੋਕਾਂ ਦਾ ਬਹੁਤ ਨੁਕਸਾਨ ਹੋਇਆ ਹੈ। ਉਨ੍ਹਾਂ ਕਿਹਾ ਕਿ ਐਨ ਆਰ ਆਈ ਲੋਕਾਂ ਨੂੰ ਆਪਣੇ ਪੁਰਾਣੇ ਨੋਟ ਬਦਲਾਉਣ ਲਈ ਹੁਣ ਦਿਲੀ ਜਾਣਾ ਪੈਂਦਾ ਹੈ ਕਿਉਂਕਿ ਚੰਡੀਗੜ ਦੇ ਆਰ ਬੀ ਆਈ ਦਫਤਰ ਵਿਚ ਉਨ੍ਹਾਂ ਦੇ ਪੁਰਾਣੇ ਨੋਟ ਨਹੀਂ ਬਦਲੇ ਜਾ ਰਹੇ। ਜਿਸ ਕਰਕੇ ਉਨ੍ਹਾਂ ਦਾ ਕਾਫੀ ਖਰਚਾ ਹੋ ਜਾਂਦਾ ਹੈ ਅਤੇ ਖੱਜਲ ਖੁਆਰ ਵੱਖਰਾ ਹੋਣਾ ਪੈਂਦਾ ਹੈ। ਉਨ੍ਹਾਂ ਕਿਹਾ ਕਿ ਨੋਟਬੰਦੀ ਦੇ ਚਾਰ ਮਹੀਨਿਆਂ ਬਾਅਦ ਵੀ ਲੋਕ ਬੈਂਕਾਂ ਵਿੱਚ ਜਮ੍ਹਾਂ ਰਕਮ ਕਢਵਾਉਣ ਲਈ ਖੱਜਲ ਖੁਆਰ ਹੋ ਰਹੇ ਹਨ ਅਤੇ ਰਕਮ ਕਢਵਾਉਣ ਲਈ ਮਿਥੀ ਗਈ 24000 ਦੀ ਰਕਮ ਵਿੱਚ ਵਾਧਾ ਨਹੀਂ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਸੀ ਕਿ ਕਾਲੇ ਧਨ ਵਾਲਿਆਂ ਦੇ ਨਾਮ ਜਨਤਕ ਕੀਤੇ ਜਾਣਗੇ ਪਰ ਅਜੇ ਤਕ ਵੀ ਕਾਲੇ ਧਨ ਵਾਲਿਆਂ ਦੇ ਨਾਮ ਅਤੇ ਕਿੰਨਾ ਕਾਲਾ ਧਨ ਫੜਿਆ ਗਿਆ ਬਾਰੇ ਕੋਈ ਜਾਣਕਾਰੀ ਜਨਤਕ ਨਹੀਂ ਕੀਤੀ ਜਾ ਰਹੀ। ਉਹਨਾਂ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਦੇ ਨੋਟਬੰਦੀ ਦੇ ਫੈਸਲੇ ਕਾਰਨ ਲੋਕ ਬਹੁਤ ਦੁਖੀ ਹੋ ਗਏ ਹਨ ਅਤੇ ਦੁਕਾਨਦਾਰਾਂ ਵਪਾਰੀਆਂ ਦਾ ਵਪਾਰ ਤਬਾਹ ਹੋ ਗਿਆ ਹੈ ਅਤੇ ਕਿਸਾਨਾਂ ਨੂੰ ਵੀ ਨੋਟਬੰਦੀ ਦੀ ਵੱਡੀ ਮਾਰ ਪਈ ਹੈ।
ਇਸ ਮੌਕੇ ਨਛੱਤਰ ਸਿੰਘ ਬੈਦਵਾਣ, ਪ੍ਰੋ. ਮੇਹਰ ਸਿੰਘ ਮੱਲੀ, ਮਹਿਲਾ ਵਿੰਗ ਦੀ ਕਾਨੂੰਨੀ ਸਲਾਹਕਾਰ ਅਮਰਦੀਪ ਕੌਰ, ਦਿਲਾਵਰ ਸਿੰਘ, ਬਲਵਿੰਦਰ ਸਿੰਘ ਸ਼ਾਹੀ, ਸੁਖਵਿੰਦਰ ਸਿੰਘ, ਅਮਰਜੀਤ ਸਿੰਘ, ਦਵਿੰਦਰ ਸਿੰਘ, ਹਰਜਿੰਦਰ ਸਿੰਘ ਬੇਅੰਤ ਸਿੰਘ, ਸਤਵਿੰਦਰ ਸਿੰਘ, ਮਨਦੀਪ ਸਿੰਘ, ਰਾਮ ਲਾਲ, ਜਗਤਾਰ ਸਿੰਘ, ਰਾਕੇਸ਼ ਗਰਗ, ਸੁਖਵੀਰ ਸਿੰਘ, ਅਨਿਲ ਮਹਿਤਾ, ਸੁਰਜਨ ਸਿੰਘ, ਅਮਨਪ੍ਰੀਤ ਸਿੰਘ, ਰਜਿੰਦਰ ਸਿੰਘ, ਸਤੀਸ਼ ਕੁਮਾਰ, ਦਵਿੰਦਰ ਕੌਰ, ਕਰਨਜੀਤ ਕੌਰ, ਸਤਵੰਤ ਕੌਰ, ਅਸਵਨੀ, ਬੀ ਐਸ ਬਾਠ, ਬੀ ਐਸ ਮਾਨ, ਅਨੀਤਾ ਟੰਡਨ, ਅਨੂ ਬੀ ਐਸ ਚਹਿਲ, ਰਮਣੀਕ ਸਿੰਘ, ਮਨਦੀਪ ਸਿੰਘ ਮਟੌਰ, ਮੇਜਰ ਸਿੰਘ, ਇਕਬਾਲ ਸਿੰਘ, ਮਨਜੀਤ ਸਿੰਘ, ਨਿਰਮਲ ਸਿੰਘ, ਪਰਮਜੀਤ ਸਿੰਘ ਸੈਦਪੁਰ, ਮਨਜੀਤ ਸਿੰਘ ਘੁੰਮਣ, ਸੋਹਣ ਸਿੰਘ ਤੋਂ ਇਲਾਵਾ ਹੋਰ ਵੀ ਪਾਰਟੀ ਦੇ ਵਰਕਰ ਹਾਜ਼ਰ ਹੋਏ।

Load More Related Articles

Check Also

ਪੰਜਾਬ ਚਲਾਉਣ ਵਿੱਚ ਨਾਕਾਮ ਸਾਬਤ ਹੋਈ ‘ਆਪ’ ਸਰਕਾਰ: ਬੀਬੀ ਰਾਮੂਵਾਲੀਆ

ਪੰਜਾਬ ਚਲਾਉਣ ਵਿੱਚ ਨਾਕਾਮ ਸਾਬਤ ਹੋਈ ‘ਆਪ’ ਸਰਕਾਰ: ਬੀਬੀ ਰਾਮੂਵਾਲੀਆ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 18 ਮ…