Nabaz-e-punjab.com

ਸਰਕਾਰ ਦੀ ਵਾਅਦਾ ਖਿਲਾਫੀ ਦੇ ਵਿਰੋਧ ਵਿੱਚ ਮੁਲਾਜਮਾਂ ਨੇ ਕੀਤਾ ਕੰਮ ਕਾਰ ਠੱਪ

ਮੁਲਾਜਮਾਂ ਦੀ ਕਲਮ ਛੋੜ ਹੜਤਾਲ ਤੀਜੇ ਦਿਨ ਵੀ ਜਾਰੀ

ਨਬਜ਼-ਏ-ਪੰਜਾਬ ਬਿਊਰੋ, 15 ਫਰਵਰੀ:
ਪੰਜਾਬ ਸਟੇਟ ਮਨਿਸਟੀਰੀਅਲ ਸਰਵਿਸਿਜ਼ ਯੂਨੀਅਨ ਦੀ ਸੂਬਾ ਕਮੇਟੀ ਵੱਲੋਂ ਲਏ ਗਏ ਫੈਸਲੇ ਨੂੰ ਲਾਗੂ ਕਰਦੇ ਹੋਏ ਅੱਜ ਸਿੰਚਾਈ ਵਿਭਾਗ ਦੇ ਸਮੂੰਹ ਜਥੇਬੰਦੀਆਂ ਵੱਲੋਂ ਜਲ ਸਰੋਤ ਵਿਭਾਗ ਬਾਰਾਖੂਹਾਂ ਵਿਖੇ ਜਿਲ•ਾ ਪ੍ਰਧਾਨ ਗੁਰਮੀਤ ਸਿੰਘ ਵਾਲੀਆ, ਅਮਰ ਬਹਾਦਰ ਸਿੰਘ ਜਨਰਲ ਸਕੱਤਰ ਸਿੰਚਾਈ ਵਿਭਾਗ, ਬਚਿੱਤਰ ਸਿੰਘ ਚੇਅਰਮੈਨ ਸਿੰਚਾਈ ਵਿਭਾਗ, ਖੁਸ਼ਵਿੰਦਰ ਕਪਿਲਾ ਸੂਬਾ ਪ੍ਰਧਾਨ ਸਿੰਚਾਈ ਵਿਭਾਗ, ਡਰਾਫਟਸਮੈਨ ਐਸੋਸੀਏਸ਼ਨ ਦੇ ਪ੍ਰਧਾਨ ਬਲਜਿੰਦਰ ਸਿੰਘ, ਡਿਪਲੋਮਾ ਇੰਜੀਨੀਅਰਿੰਗ ਐਸੋਸੀਏਸ਼ਨ ਦੇ ਸੀਨੀਅਰ ਆਗੂ ਸੁਖਦੀਪ ਸਿੰਘ ਗਿੱਲ, ਰੈਵਨਿਊ ਪਟਵਾਰ ਯੂਨੀਅਨ ਅਤੇ ਡਰਾਇਵਰ ਯੂਨੀਅਨ ਦੇ ਸੀਨੀਅਰ ਆਗੂ ਕਾਕਾ ਰਵਿੰਦਰ ਸਿੰਘ ਸੈਣੀ ਦੇ ਸਹਿਯੋਗ ਨਾਲ ਮੁਲਾਜਮਾਂ ਦੀਆਂ ਹੱਕੀ ਅਤੇ ਜਾਇਜ ਮੰਗਾਂ ਨੂੰ ਲੈ ਕੇ ਕਲਮ ਛੋੜ ਹੜਤਾਲ ਦੇ ਤੀਜੇ ਦਿਨ ਰੋਸ ਧਰਨਾ ਦਿੱਤਾ। ਕੁਲਵੰਤ ਸਿੰਘ ਸੈਣੀ ਮੀਡੀਆ ਇੰਚਾਰਜ ਅਤੇ ਰਾਜੇਸ਼ ਸ਼ਰਮਾ ਰਾਮਟੱਟਵਾਲੀ ਪ੍ਰੈਸ ਸਕੱਤਰ ਡਰਾਫਟਸਮੈਨ ਐਸੋਸੀਏਸ਼ਨ ਸਿੰਚਾਈ ਵਿਭਾਗ ਨੇ ਦੱਸਿਆ ਕਿ ਇਸ ਰੋਸ ਧਰਨੇ ਵਿੱਚ ਬੁਲਾਰਿਆਂ ਵੱਲੋਂ ਤੀਖੀ ਪ੍ਰਤੀਕਿਰਿਆ ਰੱਖਦੇ ਹੋਏ ਮੁਲਾਜਮਾਂ ਦੀਆਂ ਹੱਕੀ ਅਤੇ ਜਾਇਜ ਮੰਗਾਂ ਜਿਵੇਂ ਕਿ ਤਨਖਾਹ ਕਮਿਸ਼ਨ ਜਲਦੀ ਲਾਗੂ ਕਰਨਾ, 23 ਮਹੀਨਿਆਂ ਦਾ ਡੀ.ਏ. ਦਾ ਬਕਾਇਆ ਦੇਣਾ, 200 ਰੁਪਏ ਵਿਕਾਸ ਟੈਕਸ ਖਤਮ ਕਰਨਾ, 2004 ਤੋਂ ਬਾਅਦ ਭਰਤੀ ਕਰਮਚਾਰੀਆਂ ਨੂੰ ਪੁਰਾਣੀ ਪੈਨਸ਼ਨ ਸਕੀਮ ਅੰਦਰ ਲਿਆਉਣਾ, ਕੱਚੇ ਮੁਲਾਜਮਾਂ ਨੂੰ ਤੁਰੰਤ ਪੱਕਾ ਕਰਨਾ, ਨਵੇਂ ਭਰਤੀ ਕਰਮਚਾਰੀਆਂ ਨੂੰ ਪੂਰਾ ਸਕੇਲ ਦੇਣਾ, ਆਦਿ ਮੰਗਾਂ ਜੇਕਰ ਸਰਕਾਰ ਨਹੀਂ ਮੰਨਦੀ ਤਾਂ ਆਉਣ ਵਾਲੇ ਦਿਨਾਂ ਵਿੱਚ ਪੂਰੇ ਪੰਜਾਬ ਵਿੱਚ ਸੰਘਰਸ਼ ਤਿੱਖਾ ਕੀਤਾ ਜਾਵੇਗਾ ਅਤੇ ਮੁੱਖ ਮੰਤਰੀ ਅਤੇ ਮੰਤਰੀਆਂ ਦੀਆਂ ਕੋਠੀਆਂ ਦਾ ਘਿਰਾਓ ਕੀਤਾ ਜਾਵੇਗਾ। ਖੁਸ਼ਵਿੰਦਰ ਕਪਿਲਾ ਸੂਬਾ ਪ੍ਰਧਾਨ ਅਤੇ ਅਨਿਲ ਕੁਮਾਰ ਸ਼ਰਮਾ ਜਿਲ•ਾ ਪ੍ਰਧਾਨ ਸਿੰਚਾਈ ਵਿਭਾਗ ਨੇ ਆਖਿਆ ਕਿ ਕਲਮ ਛੋੜ ਹੜਤਾਲ 17-2-2019 ਤੱਕ ਜਾਰੀ ਰਹੇਗੀ। ਇਸ ਮੌਕੇ ਜਸਬੀਰ ਸਿੰਘ ਵੇਰਕਾ ਸੂਬਾ ਪ੍ਰਧਾਨ ਭਾਸ਼ਾ ਵਿਭਾਗ, ਅਨਿਲ ਕੁਮਾਰ ਜਿਲਾ ਪ੍ਰਧਾਨ ਸਿੰਚਾਈ ਵਿਭਾਗ, ਪਵਨ ਸ਼ਰਮਾ ਸਿੱਖਿਆ ਵਿਭਾਗ, ਗਗਨਦੀਪ ਸਿੰਘ ਫੂਡ ਸਪਲਾਈ, ਗੁਰਪ੍ਰੀਤ ਸਿੰਘ ਸਿਹਤ ਵਿਭਾਗ, ਗਗਨਦੀਪ ਸਿੰਘ ਇੰਡਸਟਰੀ ਵਿਭਾਗ, ਦਲਬੀਰ ਸਿੰਘ ਵਾਟਰ ਸਪਲਾਈ ਸੈਨੀਟੇਸ਼ਨ, ਪਰਮਜੀਤ ਸਿੰਘ ਪ੍ਰਦੂਸ਼ਣ ਕੰਟਰੋਲ ਬੋਰਡ, ਕ੍ਰਿਸ਼ਨਪਾਲ ਸਿੰਘ ਪ੍ਰਧਾਨ ਆਬਕਾਰੀ ਤੇ ਕਰ ਵਿਭਾਗ, ਕੇਸਰ ਸਿੰਘ ਪ੍ਰਧਾਨ ਡੀ.ਸੀ. ਦਫਤਰ, ਜਸਪ੍ਰੀਤ ਸਿੰਘ ਸਰਕਾਰੀ ਪ੍ਰੈਸ ਆਦਿ ਵੱਲੋਂ ਇਹ ਆਸ਼ਵਾਸ਼ਨ ਦਿੱਤਾ ਗਿਆ ਹੈ ਕਿ ਸੂਬਾ ਕਮੇਟੀ ਵੱਲੋਂ ਦਿੱਤੇ ਗਏ ਫੈਸਲੇ ਨੂੰ ਸਾਰੇ ਮਹਿਕਮਿਆਂ ਵਿੱਚ ਇੰਨ-ਇੰਬ ਲਾਗੂ ਕੀਤਾ ਜਾਵੇਗਾ।

Load More Related Articles
Load More By Nabaz-e-Punjab
Load More In Protest

Check Also

ਡੀਸੀ ਦਫ਼ਤਰ ਬਾਹਰ ਪੰਜਾਬ ਦੀ ‘ਆਪ’ ਸਰਕਾਰ ਖ਼ਿਲਾਫ਼ ਗਰਜ਼ੇ ਪੈਨਸ਼ਨਰ ਬਾਬੇ

ਡੀਸੀ ਦਫ਼ਤਰ ਬਾਹਰ ਪੰਜਾਬ ਦੀ ‘ਆਪ’ ਸਰਕਾਰ ਖ਼ਿਲਾਫ਼ ਗਰਜ਼ੇ ਪੈਨਸ਼ਨਰ ਬਾਬੇ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 15 ਜੂ…