nabaz-e-punjab.com

ਠੇਕਾ ਮੁਲਾਜ਼ਮਾਂ ਦੀ ਮੁਹਾਲੀ ਵਿੱਚ ਭੁੱਖ ਹੜਤਾਲ, ਗੁਰਦੁਆਰੇ ਵਿੱਚ ਕੀਤੀ ਸਰਕਾਰ ਨੂੰ ਸੁਮੱਤ ਬਖ਼ਸ਼ਣ ਦੀ ਅਰਦਾਸ

ਪੰਜਾਬ ਭਰ ਵਿੱਚ ਜ਼ਿਲ੍ਹਾ ਹੈੱਡਕੁਆਰਟਰਾਂ ’ਤੇ ਸਰਕਾਰ ਵਿਰੁੱਧ ਕੀਤੇ ਅਰਥੀ ਫੂਕ ਮੁਜ਼ਾਹਰੇ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 28 ਅਗਸਤ:
ਸਰਕਾਰਾਂ ਵੱਲੋਂ ਸਮੇਂ ਸਮੇਂ ’ਤੇ ਕਿਸੇ ਵਰਗ ਜਾਂ ਵਿਅਕਤੀ ਨਾਲ ਹੋਏ ਧੱਕੇ, ਸੋਸ਼ਣ ਜਾਂ ਵਧੀਕੀ ਕਾਰਨ ਪੀੜਤਾਂ ਨੂੰ ਮੁਆਵਜ਼ੇ ਦਿੱਤੇ ਜਾਦੇ ਹਨ ਤਾਂ ਜੋ ਉਸ ਵਰਗ ਜਾਂ ਵਿਅਕਤੀ ਨੂੰ ਇੰਨਸਾਫ਼ ਦਿੱਤਾ ਜਾ ਸਕੇ ਪਰ ਕਿਸੇ ਵੀ ਸਰਕਾਰ ਵੱਲੋਂ ਅੱਜ ਤੱਕ ਕੋਹੜ ਵਰਗੀ ਠੇਕਾ ਪ੍ਰਥਾ ਦੇ ਪੀੜਤ ਮੁਲਾਜ਼ਮਾਂ ਦੀ ਸਾਰ ਤੱਕ ਨਹੀਂ ਲਈ ਹੈ। ਸਰਕਾਰਾਂ ਕੋਈ ਵੀ ਹੋਣ ਪਰ ਠੇਕਾ ਮੁਲਾਜ਼ਮਾਂ ਦਾ ਸ਼ੋਸ਼ਣ ਹੀ ਕਰਦੀਆ ਆ ਰਹੀਆ ਹਨ। ਚੋਣਾਂ ਦੌਰਾਨ ਇਨ੍ਹਾਂ ਮੁਲਾਜ਼ਮਾਂ ਨਾਲ ਸਮੇਂ ਦੀਆ ਸਰਕਾਰਾਂ ਵੱਲੋਂ ਕਈ ਵਾਅਦੇ ਕੀਤੇ ਜਾਦੇ ਹਨ ਤੇ ਇਹ ਵੀ ਐਲਾਨ ਕੀ ਤੁਹਾਡਾ ਸ਼ੋਸ਼ਣ ਹੁਣ ਨਹੀ ਹੋਣ ਦਿੱਤਾ ਜਾਵੇਗਾ ਪਰ ਸੱਤਾ ਵਿੱਚ ਆਉਣ ਤੋਂ ਬਾਅਦ ਭੁੱਲਾ ਦਿੱਤਾ ਜਾਦਾ ਹੈ। ਇਹੀ ਹਾਲਾਤ ਹੁਣ ਮੌਜੂਦਾ ਸਮੇਂ ਚੱਲ ਰਿਹਾ ਹੈ 17 ਮਹੀਨਿਆ ਦੋਰਾਨ ਮੁੱਖ ਮੰਤਰੀ ਵੱਲੋਂ ਮੁਲਾਜ਼ਮਾਂ ਨਾਲ ਇਕ ਵਾਰ ਵੀ ਗੱਲਬਾਤ ਕਰਨੀ ਠੀਕ ਨਹੀ ਸਮਝੀ।
ਸਰਕਾਰ ਦੇ ਵੱਖ-ਵੱਖ ਵਿਭਾਗਾਂ ਵਿੱਚ ਕੰਮ ਕਰ ਰਹੇ ਮੁਲਾਜ਼ਮਾਂ ਨੇ ਆਪਣੀ ਜਵਾਨੀ ਸਰਕਾਰ ਦੇ ਸ਼ੋਸ਼ਣ ਵਿੱਚ ਹੀ ਲੰਘਾ ਦਿੱਤੀ ਹੈ ਪਰ ਸਰਕਾਰਾਂ ਮੁਲਾਜ਼ਮਾਂ ਦੇ ਸਿਰ ਵਾਹ ਵਾਹ ਖੱਟ ਕੇ ਉਨ੍ਹਾਂ ਵੱਲੋ ਕੀਤੀਆਂ ਜਾ ਰਹੀਆਂ ਅਨਥਕ ਮਿਹਨਤਾਂ ਦਾ ਮੁੱਲ ਨਹੀ ਪਾ ਰਹੀਆ। ਮੌਜੂਦਾ ਪੰਜਾਬ ਦੇ ਹਾਲਾਤ ਇਹ ਬਣ ਚੁੱਕੇ ਹਨ ਕਿ ਕਾਂਗਰਸ ਸਰਕਾਰ ਤਾਂ ਗੱਲ ਸੁਣ ਨਹੀ ਰਹੀ ਪਰ ਇਸਦੇ ਨਾਲ ਹੀ ਪੰਜਾਬ ਦੀਆ ਵਿਰੋਧੀ ਧਿਰ ਪਾਰਟੀਆ ਵੀ ਮੁਲਾਜ਼ਮਾਂ ਦੇ ਮੁੱਦੇ ਚੁੱਕਣ ਤੋਂ ਭੁੱਲ ਗਈਆਂ। ਵਿਧਾਨ ਸਭਾ ਆਮ ਜਨਤਾ ਦੇ ਮੁੱਦੇ ਚੁੱਕਣ ਅਤੇ ਜਨਤਾਂ ਨੂੰ ਸਹੂਲਤਾਂ ਦੇਣ ਲਈ ਬਿੱਲ ਪਾਸ ਕਰਨ ਲਈ ਬੁਲਾਈ ਜਾਦੀ ਹੈ ਪਰ ਹੁਣ ਵਿਧਾਨ ਸਭਾ ਸੈਸ਼ਨ ਮਹਿਜ਼ ਡਰਾਮਾ ਬਣ ਕੇ ਰਹਿ ਗਏ ਹਨ ਜਾਂ ਫਿਰ ਸਿਰਫ ਵਿਧਾਇਕਾਂ ਤੇ ਮੰਤਰੀਆਂ ਨੂੰ ਸਹੂਲਤਾਂ ਦੇਣ ਜੋਗੇ ਕਿਉਂਕਿ ਮੰਤਰੀਆ ਤੇ ਵਿਧਾਇਕਾਂ ਨੂੰ ਸਹੂਲਤਾਂ ਦੇਣ ਦੇ ਬਿੱਲ ਕਿਸੇ ਰੋਕ ਟੋਕ ਤੋਂ ਪਾਸ ਹੋ ਕੇ ਲਾਗੂ ਹੋ ਜਾਦੇ ਹਨ ਪਰ ਆਮ ਜਨਤਾਂ ਦੇ ਫਾਇਦੇ ਲਈ ਪਾਸ ਹੋਏ ਬਿੱਲ ਸਰਕਾਰਾਂ ਦੀ ਮਾੜੀ ਨੀਅਤ ਦੀ ਭੇਂਟ ਚੜ ਜਾਦੇ ਹਨ।
ਪ੍ਰੈਸ ਬਿਆਨ ਜ਼ਾਰੀ ਕਰਦੇ ਹੋਏ ਆਗੂ ਸੱਜਣ ਸਿੰਘ, ਰਣਜੀਤ ਸਿੰਘ ਰਾਣਵਾਂ ਅਸ਼ੀਸ਼ ਜੁਲਾਹਾ, ਪਵਨ ਗਡਿਆਲ, ਅੰਮ੍ਰਿਤਪਾਲ ਸਿੰਘ, ਰਜਿੰਦਰ ਸਿੰਘ ਸੰਧਾ, ਪ੍ਰਵੀਨ ਸ਼ਰਮਾ, ਚੰਦਨ ਸਿੰਘ, ਕ੍ਰਿਸ਼ਨ ਪ੍ਰਸ਼ਾਦਿ, ਪ੍ਰੇਮ ਚੰਦ ਸ਼ਰਮਾ ਨੇ ਦੱਸਿਆ ਕਿ ਠੇਕਾ ਮੁਲਾਜ਼ਮ ਐਕਸ਼ਨ ਕਮੇਟੀ ਪੰਜਾਬ ਅਤੇ ਦੀ ਕਲਾਸ ਫੋਰ ਗੋਰਮਿੰਟ ਇੰਮਪਲਾਈਜ਼ ਯੂਨੀਅਨ ਪੰਜਾਬ ਵੱਲੋਂ ਸਰਕਾਰ ਦੀ ਵਾਅਦਾਖ਼ਿਲਾਫ਼ੀ ਵਿਰੁੱਧ ਵਿਧਾਨ ਸਭਾ ਸੈਸ਼ਨ ਦੌਰਾਨ ਮੁਹਾਲੀ ਫੇਜ਼-6 ਵਿਖੇ ਸ਼ੁਰੂ ਕੀਤੀ ਭੁੱਖ ਹੜਤਾਲ ਅੱਜ ਸਮਾਪਤ ਕਰ ਦਿੱਤੀ ਗਈ ਅਤੇ ਭੁੱਖ ਹੜਤਾਲ ਖਤਮ ਕਰਨ ਉਪਰੰਤ ਮੁਹਾਲੀ ਫੇਜ਼-6 ਵਿਖੇ ਕਾਂਗਰਸ ਸਰਕਾਰ ਦੀ ਅਰਥੀ ਫੂਕ ਮੁਜ਼ਾਹਰਾ ਕੀਤਾ ਗਿਆ ਅਤੇ ਪੰਜਾਬ ਸਰਕਾਰ ਦੀ ਅਰਥੀ ਫੂਕਣ ਉਪਰੰਤ ਗੁਰੂਦੁਆਰਾ ਸਾਹਿਬ ਵਿੱਚ ਜਾ ਕੇ ਸਰਕਾਰ ਨੂੰ ਸਮੱਤ ਬਖ਼ਸ਼ਣ ਦੀ ਅਰਦਾਸ ਕੀਤੀ। ਇਸ ਦੌਰਾਨ ਐਸਡੀਐਮ ਵੱਲੋਂ ਭੁੱਖ ਹੜਤਾਲੀ ਕੈਂਪ ਵਿੱਚ ਆ ਕੇ ਮੰਗ ਪੱਤਰ ਲਿਆ ਗਿਆ। ਅੱਜ ਜ਼ਿਲ੍ਹਾ ਹੈਡਕੁਆਟਰਾਂ ਤੇ ਕੈਪਟਨ ਸਰਕਾਰ ਦੇ ਅਰਥੀ ਫੂਕ ਮੁਜ਼ਾਹਰੇ ਵੀ ਕੀਤੇ ਗਏ।
ਸੂਬੇ ਦੇ ਮੁਲਾਜ਼ਮ ਕਾਂਗਰਸ ਸਰਕਾਰ ਦੇ ਬਨਣ ਤੋਂ ਲੈ ਕੇ ਲਗਾਤਾਰ ਸਘੰਰਸ਼ ਕਰ ਰਹੇ ਹਨ ਪਰ ਸਰਕਾਰ ਨੌਜਵਾਨਾਂ ਤੇ ਮੁਲਾਜ਼ਮਾਂ ਦੀ ਕੋਈ ਗੱਲ ਨਹੀ ਸੁਣ ਰਹੀ ਹੈ। ਪਹਿਲੇ 17 ਮਹੀਨਿਆਂ ਵਿੱਚ ਹੀ ਸਰਕਾਰ ਮਰ ਚੁੱਕੀ ਹੈ ਤੇ ਮੁਲਾਜ਼ਮਾਂ ਨੂੰ ਸੜਕਾਂ ਤੇ ਰੁਲਣ ਨੂੰ ਮਜ਼ਬੂਰ ਹੋਣਾ ਪੈ ਰਿਹਾ ਹੈ। ਉਨ੍ਹਾਂ ਦੱਸਿਆ ਕਿ ਸਰਕਾਰ ਨਾ ਤਾਂ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰ ਰਹੀ ਹੈ, ਨਾ ਹੀ ਸੁਵਿਧਾ ਮੁਲਾਜ਼ਮਾਂ ਨੂੰ ਬਹਾਲ ਕਰਨ ਦੀ ਕੋਈ ਗੱਲ ਕੀਤੀ ਜਾ ਰਹੀ ਹੈ ਅਤੇ ਮਹਿੰਗਾਈ ਭੱਤੇ ਦੀਆਂ ਚਾਰ ਕਿਸ਼ਤਾਂ ਵੀ ਸਰਕਾਰ ਨੇ ਦੱਬ ਲਈਆ ਹਨ ਉਲਟਾ ਠੇਕਾ ਮੁਲਾਜ਼ਮਾਂ ਅਤੇ ਦਰਜ਼ਾ ਚਾਰ ਮੁਲਾਜ਼ਮਾਂ ਤੇ ਵੀ 2400 ਰੁਪਏ ਟੈਕਸ ਦਾ ਵਾਧੂ ਬੋਝ ਪਾ ਦਿੱਤਾ ਗਿਆ ਹੈ ਜੋ ਕਿ ਸਰਕਾਰ ਦੀ ਧੱਕੇਸ਼ਾਹੀ ਦਾ ਸਬੂਤ ਹੈ।
ਆਗੂਆਂ ਨੇ ਦੱਸਿਆ ਕਿ ਵੱਖਵੱਖ ਵਿਭਾਗਾਂ ਵਿਚ ਕੱਚੇ ਮੁਲਾਜ਼ਮਾਂ ਨੂੰ ਕਈ ਕਈ ਮਹੀਨੇ ਤਨਖਾਹਾਂ ਨਹੀ ਦਿੱਤੀਆ ਜਾਦੀਆ ਅਤੇ ਆਉਟਸੋਰਸ ਮੁਲਾਜ਼ਮਾਂ ਨੂੰ ਘੱਟ ਤਨਖ਼ਾਹਾਂ ਦੇ ਕੇ ਸੋਸ਼ਣ ਕੀਤਾ ਜਾ ਰਿਹਾ ਹੈ। ਮੁਲਾਜ਼ਮਾਂ ਦਾ ਕਹਿਣਾ ਹੈ ਕਿ ਸਰਕਾਰ ਕਰੋੜਾ ਰੁਪਏ ਖਰਚ ਕਰਕੇ ਹਰ 6 ਮਹੀਨੇ ਦੋਰਾਨ ਪੰਜਾਬ ਵਿਧਾਨ ਸਭਾ ਦਾ ਸੈਸ਼ਨ ਰੱਖਦੀ ਹੈ ਕਿ ਲੋਕਾਂ ਦੀ ਲੋੜ ਅਨੁਸਾਰ ਲੋਕ ਹਿੱਤ ਲਈ ਬਿੱਲ ਪੇਸ਼ ਕੀਤਾ ਜਾਣ ਜੋ ਐਕਟ ਬਣਾ ਕੇ ਲਾਗੂ ਕੀਤੇ ਜਾਣ। ਪਰ ਨੋਜਵਾਨ ਦੇ ਹਿੱਤਾਂ ਦੀ ਰਾਖੀ ਕਰਨ ਵਾਲੀ ਕਾਂਗਰਸ ਸਰਕਾਰ ਨੇ ਨੋਜਵਾਨ ਦੇ ਹਿੱਤਾਂ ਲਈ ਵਿਧਾਨ ਸਭਾ ਵਿਚ ਪਾਸ ਕੀਤਾ ਐਕਟ ਮਹਿਜ਼ ਕਾਗਜ਼ ਦਾ ਟੁਕੜਾ ਬਣਾ ਦਿੱਤਾ ਹੈ ਤੇ ਉਸ ਐਕਟ ਦੇ ਬਨਣ ਦੇ 19 ਮਹੀਨੇ ਬੀਤਣ ਤੇ ਵੀ ਕੋਈ ਗੱਲ ਨਹੀ ਕੀਤੀ।
ਮੁਲਾਜ਼ਮਾਂ ਵੱਲੋਂ ਸੁੱਤੀ ਸਰਕਾਰ ਨੂੰ ਜਗਾਉਣ ਲਈ ਮੁਲਾਜ਼ਮ ਨਿੱਤ ਦਿਹਾੜੇ ਵੱਖੋ ਵੱਖਰੇ ਤਰੀਕੇ ਦੇ ਸਘੰਰਸ਼ ਕਰ ਰਹੇ ਹਨ। ਆਗੂਆਂ ਨੇ ਦੱਸਿਆ ਕਿ 1 ਸਤੰਬਰ ਨੂੰ ਮੁਲਾਜ਼ਮਾਂ ਦਾ 51 ਮੈਂਬਰੀ ਵਫ਼ਦ ਕਾਂਗਰਸ ਕੌਮੀ ਪ੍ਰਧਾਨ ਰਾਹੁਲ ਗਾਂਧੀ ਨਾਲ ਦਿੱਲੀ ਮੁਲਾਕਾਤ ਕਰੇਗਾ ਅਤੇ ਪੰਜਾਬ ਯੂਟੀ ਮੁਲਾਜ਼ਮ ਤੇ ਪੈਨਸ਼ਨਰ ਐਕਸ਼ਨ ਕਮੇਟੀ ਵੱਲੋਂ 20 ਸਤੰਬਰ ਨੂੰ ਪਟਿਆਲਾ ਵਿਖੇ ਮਹਾਂ ਰੈਲੀ ਕਰਕੇ ਪ੍ਰਮੁੱਖ ਆਗੂ ਮਰਨ ਵਰਤ ਸ਼ੁਰੂ ਕਰੇਗਾ।

Load More Related Articles
Load More By Nabaz-e-Punjab
Load More In Protest

Check Also

ਡੀਸੀ ਦਫ਼ਤਰ ਬਾਹਰ ਪੰਜਾਬ ਦੀ ‘ਆਪ’ ਸਰਕਾਰ ਖ਼ਿਲਾਫ਼ ਗਰਜ਼ੇ ਪੈਨਸ਼ਨਰ ਬਾਬੇ

ਡੀਸੀ ਦਫ਼ਤਰ ਬਾਹਰ ਪੰਜਾਬ ਦੀ ‘ਆਪ’ ਸਰਕਾਰ ਖ਼ਿਲਾਫ਼ ਗਰਜ਼ੇ ਪੈਨਸ਼ਨਰ ਬਾਬੇ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 15 ਜੂ…