nabaz-e-punjab.com

ਰਜਿੰਦਰਾ ਹਸਪਤਾਲ ਪਟਿਆਲਾ ਤੇ ਹੋਰ ਸਿਹਤ ਸੰਸਥਾਵਾਂ ਦੇ ਮੁਲਾਜ਼ਮਾਂ ਵੱਲੋਂ ‘ਕੰਮ ਛੱਡੋ ਹੜਤਾਲ’

ਨਬਜ਼-ਏ-ਪੰਜਾਬ ਬਿਊਰੋ, ਪਟਿਆਲਾ, 18 ਜੁਲਾਈ:
ਉੱਤਰੀ ਭਾਰਤ ਦੇ ਪ੍ਰਸਿੱਧ ਰਜਿੰਦਰਾ ਹਸਪਤਾਲ, ਮੈਡੀਕਲ ਕਾਲਜ, ਟੀ.ਬੀ ਹਸਪਤਾਲ ਆਦਿ ਸਿਹਤ ਸੰਸਥਾਵਾਂ ਦੇ ਦਰਜਾ ਚਾਰ ਕਰਮਚਾਰੀਆਂ ਸਮੇਤ ਪੈਰਾ ਮੈਡੀਕਲ ਕਾਲਜ ਦੇ ਸਟਾਫ਼ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਅੱਜ ‘ਕੰਮ ਛੱਡੋ ਹੜਤਾਲ’ ਅੱਜ ਤੀਜੇ ਦਿਨ ਵੀ ਜਾਰੀ ਰਹੀ। ਇਸ ਦੌਰਾਨ ਵਿਸ਼ਾਲ ਰੋਸ ਰੈਲੀ ਵੀ ਕੱਢੀ ਗਈ।
ਮੁਲਾਜ਼ਮ ਦੀ ਸ਼ੁਰੂਆਤ ਸਮੇਂ 1958 ਦੇ ਮੁਕਾਬਲੇ ਅੱਧੇ ਤੋਂ ਵੀ ਘੱਟ ਕਰਮਚਾਰੀ ਕੰਮ ਕਰ ਰਹੇ ਹਨ। ਦਿਨੋ ਦਿਨ ਵਿਭਾਗਾਂ ਦੀ ਗਿਣਤੀ ਵਧਦੀ ਜਾ ਰਹੀ ਹੈ। ਸਟਾਫ ਦੀ ਗਿਣਤੀ ਘੱਟਦੀ ਜਾ ਰਹੀ ਹੈ। ਜਿਸ ਕਾਰਨ ਮੌਜੂਦਾ ਸਟਾਫ਼ ਕੰਮ ਦੇ ਬੋਝ ਹੇਠ ਦੱਬਿਆ ਹੋਇਆ ਹੈ। ਡਬਲ ਕੰਮ ਕਰਕੇ ਬਿਮਾਰ ਪੈ ਰਹੇ ਹਨ। ਮੁਲਾਜ਼ਮ ਜਥੇਬੰਦੀਆਂ ਸਾਲ 2015 ਤੋਂ ਲਗਾਤਾਰ ਨਵੀਂ ਭਰਤੀ ਕਰਨ, ਠੇਕੇਦਾਰੀ ਸਿਸਟਮ ਬੰਦ ਕਰਨ, ਰੁੱਕੀਆਂ ਪ੍ਰਮੋਸ਼ਨਾਂ ਕਰਾਉਣ, ਵਿਭਾਗੀ ਡਰਾਫਟ ਰੂਲਾਂ ਵਿੱਚ ਸੋਧਾਂ ਕਰਕੇ ਨੋਟੀਫਾਈ ਕਰਨ, ਮ੍ਰਿਤਕ ਕਰਮਚਾਰੀਆਂ ਦੇ ਆਸ਼ਰਿਤਾਂ ਨੂੰ ਨੌਕਰੀਆਂ ਦੇਣ, ਡੀ.ਏ. ਦੀਆਂ ਚਾਰ ਕਿਸ਼ਤਾਂ ਦੇਣਾ, ਕਰਮਚਾਰੀਆਂ ਲਈ ਨਵੇਂ ਰਿਹਾਇਸ਼ੀ ਕੁਆਟਰ ਬਣਾਉਣ, ਪਿਛਲਾ ਬਕਾਇਆ ਜਾਰੀ ਕਰਨ ਆਦਿ ਮੰਗਾਂ ਨੂੰ ਲੈ ਕੇ ਸ਼ੁਰੂ ਕੀਤੀ ‘ਕੰਮ ਛੱਡੋ ਹੜਤਾਲ’ ਅੱਜ ਤੀਜੇ ਦਿਨ ਵੀ ਜਾਰੀ ਰਹੀ।
ਇੰਪਲਾਈਜ਼ ਜੁਆਇੰਟ ਐਕਸ਼ਨ ਕਮੇਟੀ ਦੇ ਪ੍ਰਧਾਨ ਰਾਮ ਕਿਸ਼ਨ ਅਤੇ ਜਨਰਲ ਸਕੱਤਰ ਸਵਰਨ ਸਿੰਘ ਬੰਗਾ ਨੇ ਐਲਾਨ ਕੀਤਾ ਜੇਕਰ ਅੱਜ ਸ਼ਾਮ ਤੱਕ ਦਸੰਬਰ 2017 ਅਤੇ ਮਈ 2018 ਦੌਰਾਨ ਮਾਨਯੋਗ ਮੰਤਰੀ ਜੀ ਨਾਲ ਹੋਈਆਂ ਮੀਟਿੰਗਾਂ ਦੌਰਾਨ ਮੰਨੀਆਂ ਮੰਗਾਂ ਲਾਗੂ ਨਾ ਕੀਤੀਆਂ ਤਾਂ ਸੰਘਰਸ਼ ਹੋਰ ਤੇਜ ਕੀਤਾ ਜਾਵੇਗਾ। ਜਿਸ ਵਿੱਚ ਲੈਬਾਰਟਰੀਜ਼, ਅਪਰੇਸ਼ਨ ਥੀਏਟਰ, ਰੇਡੀਓ ਥੈਰਪੀ ਆਦਿ ਕੱਲ ਮਿਤੀ 19-07-2018 ਨੂੰ ਕਰਾਂਗੇ। ਰੈਲੀ ਨੂੰ ਸੰਬੋਧਨ ਕਰਦਿਆਂ ਰਾਕੇਸ਼ ਕੁਮਾਰ ਕਲਿਆਣ ਪ੍ਰਧਾਨ ਲੈਬ ਅਟੈਂਡੈਂਟ ਐਸੋਸੀਏਸ਼ਨ ਨੇ ਐਲਾਨ ਕੀਤਾ ਕਿ ਇਸ ਸੰਘਰਸ਼ ਦੀ ਪੂਰਨ ਹਮਾਇਤ ਕੀਤੀ ਜਾਵੇਗੀ। ਜੇਕਰ ਇੰਪਲਾਈਜ਼ ਜੁਆਇੰਟ ਐਕਸ਼ਨ ਕਮੇਟੀ ਦੇ ਆਗੂ ਸਾਨੂੰ ਕੰਮ ਛੋੜ ਹੜਤਾਲ ਲਈ ਸੱਦਾ ਦੇਣਗੇ ਤਾਂ ਅਸੀਂ ਤੁਰੰਤ ਪ੍ਰਭਾਵ ਤੇ ਕੰਮ ਛੱਡਣ ਲਈ ਤਿਆਰ ਹਾਂ। ਅੱਜ ਦੀ ਰੈਲੀ ਨੂੰ ਹੋਰਨਾਂ ਤੋਂ ਇਲਾਵਾ ਸਾਥੀ ਸਤਪਾਲ ਮੰਡੋਰਾ, ਵੀਰ ਕਮਲ ਸਿੰਘ ਗਿੱਲ, ਗੁਰਮੁੱਖ ਸਿੰਘ ਦਿਲਬਾਗ ਸਿੰਘ, ਨਰੇਸ਼ ਗਾਟ, ਰਤਨ ਕੁਮਾਰ, ਸੁਰਿੰਦਰ ਪਾਲ ਦੁੱਗਲ, ਰਜਿੰਦਰ ਕੁਮਾਰ, ਗੁਰਲਾਲ ਸਿੰਘ, ਬਾਲਕ ਰਾਮ, ਮੁਕੇਸ਼ ਕੁਮਾਰ, ਮੰਗਤ ਰਾਮ ਅਤੇ ਸ੍ਰੀ ਤਰਸੇਮ ਬਾਵਾ ਜੀ ਨੇ ਵੀ ਰੈਲੀ ਨੂੰ ਸੰਬੋਧਨ ਕੀਤਾ।

Load More Related Articles
Load More By Nabaz-e-Punjab
Load More In Protest

Check Also

ਡੀਸੀ ਦਫ਼ਤਰ ਬਾਹਰ ਪੰਜਾਬ ਦੀ ‘ਆਪ’ ਸਰਕਾਰ ਖ਼ਿਲਾਫ਼ ਗਰਜ਼ੇ ਪੈਨਸ਼ਨਰ ਬਾਬੇ

ਡੀਸੀ ਦਫ਼ਤਰ ਬਾਹਰ ਪੰਜਾਬ ਦੀ ‘ਆਪ’ ਸਰਕਾਰ ਖ਼ਿਲਾਫ਼ ਗਰਜ਼ੇ ਪੈਨਸ਼ਨਰ ਬਾਬੇ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 15 ਜੂ…