ਧਾਰਮਿਕ ਸਮਾਗਮ ਵਿੱਚ ਹੁੱਲੜਬਾਜ਼ਾਂ ਕਰਨ ਵਾਲਿਆਂ ਵਿਰੁੱਧ ਕਾਨੂੰਨੀ ਕਾਰਵਾਈ ਲਈ ਧਰਨਾ

ਇਲਾਕੇ ਦੇ ਲੋਕਾਂ ਤੇ ਸੰਗਤ ਦੇ ਰੋਹ ਨੂੰ ਦੇਖਦਿਆਂ ਪੁਲੀਸ ਕਾਰਵਾਈ ਲਈ ਹੋਈ ਮਜ਼ਬੂਰ

ਰਜਨੀਕਾਂਤ ਗਰੋਵਰ
ਨਬਜ਼-ਏ-ਪੰਜਾਬ ਬਿਊਰੋ, ਮਾਜਰੀ, 6 ਫਰਵਰੀ:
ਘਾੜ ਇਲਾਕੇੇ ਦੇ ਪਿੰਡ ਮੀਆਂਪੁਰ ਚੰਗਰ ਵਿੱਚ ਪਿਛਲੇ ਦਿਨੀਂ ਗੁਰਮਤਿ ਸਮਾਗਮ ਦੌਰਾਨ ਸ੍ਰੀ ਗੁਰੂ ਗਰੰਥ ਸਾਹਿਬ ਦੀ ਹਜੂਰੀ ਵਿਚ ਪਿੰਡ ਦੇ ਹੀ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਸ਼ਰਾਬ ਪੀਕੇ ਕੀਤੀ ਹੁਲੜਬਾਜੀ ਕਰਨ ਅਤੇ ਦੋਸੀਆਂ ਖਿਲਾਫ ਪੁਲਿਸ ਦੀ ਢਿੱਲ ਮੱਠ ਨੂੰ ਲੈ ਕੇ ਪਿੰਡ ਅਤੇ ਇਲਾਕਾ ਵਾਸੀਆਂ ਵੱਲੋਂ ਥਾਣੇ ਦਾ ਘਿਰਾਓ ਕਰਦਿਆਂ ਮਾਜਰੀ ਬਲਾਕ ਚੌਂਕ ਵਿੱਚ ਚੱਕਾ ਜਾਮ ਕਰਕੇ ਧਰਨਾ ਦਿੱਤਾ ਗਿਆ। ਲੋਕਾਂ ਦੇ ਰੋਹ ਨੂੰ ਵੇਖਦਿਆਂ ਪੁਲਿਸ ਵੱਲੋਂ ਦੋਸੀਆਂ ਖਿਲਾਫ ਤਰੁੰਤ ਕਰਵਾਈ ਕਰਦਿਆਂ ਪਹਿਲਾਂ ਤੋਂ ਦਰਜ਼ ਮਾਮਲੇ ਮੁਤਾਬਿਕ ਚਾਰ ਵਿੱਚੋਂ ਦੋ ਦੋਸੀਆਂ ਨੂੰ ਗਿਰਫਤਾਰ ਕਰ ਲਿਆ ਗਿਆ ਹੈ ਅਤੇ ਬਾਕੀ ਦੋਸੀਆਂ ਨੂੰ ਚੌਵੀ ਘੰਟੇ ਵਿੱਚ ਫੜਨ ਦਾ ਵਿਸਵਾਸ ਦਿੱਤਾ ਗਿਆ ਅਤੇ ਇਸ ਮਾਮਲੇ ਵਿਚ ਢਿੱਲ ਮੱਠ ਕਰਨ ਵਾਲੇ ਮੁਲਾਜਮਾਂ ਖਿਲਾਫ ਕਰਵਾਈ ਕਰਨ ਦੇ ਭਰੋਸੇ ਮਗਰੋ ਧਰਨਾਂ ਮੁਲਤਵੀ ਕਰ ਦਿੱਤਾ ਗਿਆ। ਧਰਨੇ ਵਿੱਚ ਆਮ ਆਦਮੀ ਪਾਰਟੀ ਦੇ ਆਗੂ ਕੰਵਰ ਸਿੰਘ ਸੰਧੂ, ਯੂਥ ਵਿੰਗ ਦੇ ਆਗੂ ਜਗਦੇਵ ਸਿੰਘ ਮਲੋਆ ਅਤੇ ਨਵਦੀਪ ਸਿੰਘ ਬੱਬੂ ਨੇ ਵੀ ਸ਼ਿਰਕਤ ਕੀਤੀ ਅਤੇ ਆਪਣੀ ਪਾਰਟੀ ਵੱਲੋਂ ਸਮਰਥਨ ਦਾ ਭਰੋਸਾ ਦਿੱਤਾ।
ਇਸ ਦੌਰਾਨ ਖਰੜ ਦੇ ਡੀਐਸਪੀ ਲਖਵੀਰ ਸਿੰਘ ਟਿਵਾਣਾ, ਕੁਰਾਲੀ ਦੇ ਐਸਐਚਓ ਸਤਨਾਮ ਸਿੰਘ ਵਿਰਕ ਭਾਰੀ ਪੁਲੀਸ ਫੋਰਸ ਸਮੇਤ ਮੌਕੇ ਤੇ ਪਹੁੰਚ ਗਏ। ਇਸ ਘਟਨਾ ਸਬੰਧੀ ਜਣਕਾਰੀ ਦਿੰਦੇ ਹੋਏ ਪਿੰਡ ਵਾਸੀਆਂ ਨੇ ਦੱਸਿਆ ਕੇ ਇੱਕ ਫਰਵਰੀ ਨੂੰ ਪਿੰਡ ਮੀਆਂਪੁਰ ਚੰਗਰ ਵਿਖੇ ਧਰਮਿਕ ਸਮਾਗਮ ਚੱਲ ਰਿਹਾ ਸੀ ਉਸ ਸਮੇ ਪਿੰਡ ਦੇ ਹੀ ਕੁਝ ਸ਼ਰਾਰਤੀ ਅਨਸਰਾਂ ਰੂਲਦਾ, ਮੀਤਾ, ਜੱਗੀ ਅਤੇ ਗੱਗੀ ਨੇ ਸ਼ਰਾਬ ਪੀ ਕੇ ਹੁਲੜਬਾਜ਼ੀ ਕਰਦਿਆਂ ਸਮਾਗਮ ਭੰਗ ਕਰਨ ਦੀ ਕੋੋਸਿਸ਼ ਕੀਤੀ ਤਾਂ ਪਿੰਡ ਵਾਸੀਆਂ ਨੇ ਉਨ੍ਹਾਂ ਨੂੰ ਕਾਬੂ ਕਰ ਲਿਆ ਅਤੇ ਮਾਜਰੀ ਬਲਾਕ ਸਥਿਤ ਥਾਣਾ ਪੁਲਿਸ ਦੇ ਸਪੁਰਦ ਕਰ ਦਿੱਤਾ ਸੀ ਜਦਕਿ ਪੁਲਿਸ ਨੇ ਸਿਆਸੀ ਦਬਾਅ ਹੇਠ ਇੱਕ ਦੋਸ਼ੀ ਛੱਡ ਦਿੱਤਾ ਅਤੇ ਮਿਲੀ ਭੁਗਤ ਰਾਂਹੀ ਦੋਸੀਆਂ ਵੱਲੋਂ ਉਲਟ ਗੁਰਦੁਆਰਾ ਕਮੇਟੀ ਮੈਬਰਾਂ ਖਿਲਾਫ ਆਪਣੇ ਤੇ ਹਮਲਾ ਕਰਨ ਦੀ ਝੂਠੀ ਸਿਕਾਇਤ ਦੇ ਦਿੱਤੀ ਗਈ। ਡੀ. ਐਸ.ਪੀ ਟਿਵਾਣਾ ਨੇ ਦੱਸਿਆ ਕਿ ਹੁੱਲੜਬਾਜ਼ੀ ਕਰਨ ਵਾਲੇ ਦੋਸੀਆ ਖਿਲਾਫ ਮਾਮਲਾ ਦਰਜ ਕਰਕੇ ਕਰਵਾਈ ਆਰੰਭ ਕਰ ਦਿੱਤੀ ਹੈ। ਇਸ ਦੌਰਾਨ ਧਰਨਾਕਾਰੀਆਂ ਨੇ ਪੁਲਿਸ ਪ੍ਰਸ਼ਾਸਨ ਖਿਲਾਫ਼ ਨਾਅਰੇਬਾਜ਼ੀ ਵੀ ਕੀਤੀ ਅਤੇ 7 ਫਰਵਰੀ ਤੱਕ ਦੋਸ਼ੀਆਂ ਖਿਲਾਫ਼ ਕਾਰਵਾਈ ਕਰਨ ਦਾ ਅਲਟੀਮੇਟਮ ਦਿੰਦਿਆਂ ਧਰਨਾ ਸਮਾਪਤ ਕਰ ਦਿੱਤਾ। ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਅਜਮੇਰ ਸਿੰਘ ਖੇੜਾ, ਰਵਿੰਦਰ ਖੇੜਾ, ਹਰਮੇਸ਼ ਸਿੰਘ ਬੜੌਦੀ, ਸੱਜਣ ਸਿੰਘ ਮੀਆਂਪੁਰ, ਕੰਵਰ ਸਿੰਘ, ਦਿਲਬਾਗ ਸਿੰਘ ਮੀਆਂਪੁਰ, ਗੁਰਵਿੰਦਰ ਸਿੰਘ ਮੁੰਧੋਂ, ਅੱਛਰ ਸਿੰਘ ਕੰਸਾਲਾ ਅਤੇ ਜੱਗੀ ਕਾਦੀਮਾਜਰਾ ਆਦਿ ਆਗੂ ਹਾਜ਼ਿਰ ਸਨ।

Load More Related Articles

Check Also

ਵਿਕਰੇਤਾ ਤੇ ਛੋਟੇ ਕਿਸਾਨਾਂ ਲਈ ਰੁਜ਼ਗਾਰ ਦੇ ਮੌਕੇ ਪ੍ਰਦਾਨ ਕਰਦੀਆਂ ਹਨ ‘ਹਫ਼ਤਾਵਾਰੀ ਮੰਡੀਆਂ’

ਵਿਕਰੇਤਾ ਤੇ ਛੋਟੇ ਕਿਸਾਨਾਂ ਲਈ ਰੁਜ਼ਗਾਰ ਦੇ ਮੌਕੇ ਪ੍ਰਦਾਨ ਕਰਦੀਆਂ ਹਨ ‘ਹਫ਼ਤਾਵਾਰੀ ਮੰਡੀਆਂ’ ਸ਼ਹਿਰ ਵਿੱਚ ਲੱਗ…