ਸਤਿੰਦਰ ਗਿੱਲ ਦੀ ਅਗਵਾਈ ਹੇਠ ਕਈ ਥਾਵਾਂ ’ਤੇ ਕੀਤਾ ਰੋਸ ਪ੍ਰਦਰਸ਼ਨ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 7 ਜੁਲਾਈ:
ਸ਼੍ਰੋਮਣੀ ਅਕਾਲੀ ਦਲ ਦੇ ਸਰਕਲ ਪ੍ਰਧਾਨਾਂ ਅਤੇ ਯੂਥ ਵਿੰਗ ਹਲਕਾ ਮੁਹਾਲੀ ਵੱਲੋਂ ਅੱਜ ਆਪੋ ਆਪਣੇ ਸਰਕਲਾਂ ਵਿੱਚ ਡੀਜ਼ਲ ਅਤੇ ਪੈਟਰੋਲ ਦੀਆਂ ਵਧੀਆਂ ਕੀਮਤਾਂ ਵਾਪਸ ਲੈਣ ਅਤੇ ਲੋੜਵੰਦ ਅਤੇ ਗ਼ਰੀਬ ਪਰਿਵਾਰਾਂ ਦੇ ਕੱਟੇ ਗਏ ਨੀਲੇ ਕਾਰਡ ਤੁਰੰਤ ਦੁਬਾਰਾ ਬਹਾਲ ਕਰਨ ਦੀ ਮੰਗ ਨੂੰ ਲੈ ਕੇ ਧਰਨੇ ਪ੍ਰਦਰਸ਼ਨ ਕੀਤੇ ਗਏ। ਜਿਸ ਦੀ ਅਗਵਾਈ ਯੂਥ ਅਕਾਲੀ ਦਲ ਦੀ ਕੋਰ ਕਮੇਟੀ ਦੇ ਮੈਂਬਰ ਸਤਿੰਦਰ ਸਿੰਘ ਗਿੱਲ ਨੇ ਕੀਤੀ। ਗਿੱਲ ਦੀ ਅਗਵਾਈ ਹੇਠ ਵੀ ਰੋਸ ਪ੍ਰਦਰਸ਼ਨ ਕਰਦਿਆਂ ਅਕਾਲੀ ਵਰਕਰਾਂ ਨੇ ਮੰਗ ਕੀਤੀ ਕਿ ਤੇਲ ਦੀਆਂ ਕੀਮਤਾਂ ’ਚ ਵਾਧਾ ਵਾਪਸ ਲੈਣ ਅਤੇ ਲੋੜਵੰਦਾਂ ਦੇ ਨੀਲੇ ਕਾਰਡ ਬਣਾ ਕੇ ਉਨ੍ਹਾਂ ਨੂੰ ਰਾਸ਼ਨ ਮੁਹੱਈਆ ਕੀਤਾ ਜਾਵੇ। ਫੇਜ਼-11, ਸੈਕਟਰ-57, ਸੈਕਟਰ-68, ਪਿੰਡ ਬਲੌਂਗੀ, ਬੱਲੋਮਾਜਰਾ, ਜਗਤਪੁਰਾ, ਕੁਰੜੀ, ਨਗਾਰੀਂ, ਗੀਗੇਮਾਜਰਾ ਵਿੱਚ ਵੀ ਰੋਸ ਮੁਜ਼ਾਹਰੇ ਕੀਤੇ ਗਏ।
ਇਸ ਮੌਕੇ ਡਾਕਟਰ ਮੇਜਰ ਸਿੰਘ ਸਰਕਲ ਪ੍ਰਧਾਨ ਸੈਕਟਰ 68 ਮੁਹਾਲੀ, ਸੰਤੋਖ ਸਿੰਘ ਸੰਧੂ ਸਰਕਲ ਪ੍ਰਧਾਨ ਫੇਜ਼ 11 ਮੁਹਾਲੀ, ਹਰਪਾਲ ਸਿੰਘ ਸਰਕਲ ਪ੍ਰਧਾਨ ਫੇਜ਼ 1 ਮੁਹਾਲੀ, ਅਵਤਾਰ ਸਿੰਘ ਗੋਸਲ ਸਾਬਕਾ ਸਰਪੰਚ ਦਾਊ ਤੇ ਸਰਕਲ ਪ੍ਰਧਾਨ ਬਲੌਂਗੀ ਸਰਕਲ, ਬਲਜੀਤ ਸਿੰਘ ਸੇਖੋਂ ਸਰਕਲ ਪ੍ਰਧਾਨ ਬਾਕਰਪੁਰ, ਅਤੇ ਹਰਜਿੰਦਰ ਸਿੰਘ ਬਲੌਂਗੀ ਮੈਂਬਰ ਕੋਰ ਕਮੇਟੀ ਯੂਥ ਅਕਾਲੀ ਦਲ, ਹਰਮਨਜੋਤ ਸਿੰਘ ਕੁੰਭੜਾ ਪ੍ਰਧਾਨ ਯੂਥ ਵਿੰਗ ਸ਼ਹਿਰੀ ਹਲਕਾ ਮੁਹਾਲੀ, ਅਮਰਦੀਪ ਸਿੰਘ ਅਬਿਆਣਾ ਕੌਮੀ ਜਨਰਲ ਸਕਤਰ ਯੂਥ ਅਕਾਲੀ ਦਲ ਮੁਹਾਲੀ, ਹੈਪੀ ਖਾਨ ਸਨੇਟਾ ਪ੍ਰਧਾਨ ਮੁਸਲਿਮ ਯੂਥ ਵਿੰਗ ਹਲਕਾ ਮੁਹਾਲੀ, ਰੂਪ ਖਾਨ ਸੀਨੀਅਰ ਮੀਤ ਪ੍ਰਧਾਨ, ਮੁਸਲਿਮ ਯੂਥ ਵਿੰਗ ਹਲਕਾ ਮੁਹਾਲੀ, ਮਨਦੀਪ ਸਿੰਘ ਮਾਨ ਜਨਰਲ ਸਕੱਤਰ ਯੂਥ ਅਕਾਲੀ ਦਲ ਮੁਹਾਲੀ, ਬਿਕਰਮ ਸਿੰਘ ਮੋਨੂੰ ਜਨਰਲ ਸਕੱਤਰ ਯੂਥ ਅਕਾਲੀ ਦਲ ਮੁਹਾਲੀ, ਜਗਤਾਰ ਸਿੰਘ ਬਾਕਰਪੁਰ ਜਨਰਲ ਸਕੱਤਰ ਸ਼੍ਰੋਮਣੀ ਅਕਾਲੀ ਦਲ ਹਲਕਾ ਮੁਹਾਲੀ, ਗੁਰਪ੍ਰੀਤ ਸਿੰਘ ਗੁਰਾਰੀ ਪੰਚ, ਮਨਦੀਪ ਸਿੰਘ ਲਾਡੀ, ਜੱਗੀ ਬੋਲੋਮਾਜਰਾ ਜਤਿੰਦਰ ਸਿੰਘ, ਨੋਨੂ ਬੱਲੋਮਾਜਰਾ, ਗੁਰਪਿੰਦਰ ਸਿੰਘ, ਕਮਲਜੀਤ ਸਿੰਘ, ਜਗਤਾਰ ਸਿੰਘ ਬਾਕਰਪੁਰ, ਜਗਦੀਪ ਸਿੰਘ ਕੁੰਭੜਾ, ਕੇਸਰ ਸਿੰਘ ਬਲੌਂਗੀ, ਮਨਜੀਤ ਸਿੰਘ ਸੋਨੂੰ, ਬਲਜੀਤ ਸਿੰਘ ਸੋਹਾਣਾ ਅਤੇ ਹੋਰ ਮੈਂਬਰ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

ਕੁੰਭੜਾ ਕਤਲ-ਕਾਂਡ: ਐੱਸਐੱਸਪੀ ਦਫ਼ਤਰ ਦੇ ਘਿਰਾਓ ਲਈ ਆਮ ਲੋਕਾਂ ਦੀ ਲਾਮਬੰਦੀ ਜ਼ੋਰਾਂ ’ਤੇ ਸ਼੍ਰੋਮਣੀ ਅਕਾਲੀ ਦਲ …