ਮੁਹਾਲੀ ਡੀਸੀ ਦਫ਼ਤਰ ਦੇ ਕਰਮਚਾਰੀਆਂ ਨੇ ਦੂਜੇ ਦਿਨ ਵੀ ਕੀਤੀ ਕਲਮਛੋੜ ਹੜਤਾਲ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 23 ਜਨਵਰੀ:
ਪੰਜਾਬ ਰਾਜ (ਡੀਸੀ) ਦਫਤਰ ਕਰਮਚਾਰੀ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਅਸ਼ੋਕ ਕੁਮਾਰ ਦੀ ਪ੍ਰਧਾਨਗੀ ਹੇਠ ਉਪ ਮੰਡਲ ਦਫਤਰ/ਤਹਿਸੀਲ ਦਫਤਰ ਮੁਹਾਲੀ ਦੇ ਸਾਰੇ ਕਰਮਚਾਰੀਆਂ ਨੇ ਅੱਜ ਗੇਟ ਰੈਲੀ ਕੀਤੀ ਅਤੇ ਦੂਜੇ ਦਿਨ ਸਾਰੇ ਸਰਕਾਰੀ ਕੰਮ ਕਾਜ ਬੰਦ ਕਰਕੇ ਕਲਮਛੋੜ ਹੜਤਾਲ ਕੀਤੀ। ਕਰਮਚਾਰੀਆਂ ਵੱਲੋੱ ਰੋਸ ਪ੍ਰਗਟ ਕੀਤਾ ਗਿਆ ਕਿ ਕਈ ਤਹਿਸੀਲਾਂ ਵਿੱਚ ਬਜਟ ਨਾ ਹੋਣ ਕਰਕੇ ਦਸੰਬਰ 2017 ਦੀ ਤਨਖਾਹ ਨਹੀਂ ਮਿਲੀ। ਜਨਵਰੀ 2018 ਲਈ ਤਨਖਾਹ ਦਾ ਬਜਟ ਡੀਸੀ ਦਫਤਰ/ਤਹਿਸੀਲ ਦਫਤਰਾਂ ਵਿੱਚ ਘੱਟ ਹੈ। ਜੇਕਰ ਇਹੀ ਹਾਲ ਰਿਹਾ ਤਾਂ ਫਰਵਰੀ 2018 ਦੀ ਤਨਖਾਹ ਕਿਸੇ ਵੀ ਅਧਿਕਾਰੀ/ ਕਰਮਚਾਰੀ ਨੂੰ ਨਹੀਂ ਮਿਲੇਗੀ।
ਇਸ ਮੌਕੇ ਸੂਬਾ ਚੇਅਰਮੈਨ ਓਮ ਪ੍ਰਕਾਸ਼ ਨੇ ਦੱਸਿਆ ਕਿ ਡੀਸੀ ਦਫ਼ਤਰ/ਐਸਡੀਐਮ ਦਫ਼ਤਰ/ ਦਫ਼ਤਰਾਂ ਵਿੱਚ ਕਰਮਚਾਰੀਆਂ ਦੀ ਘਾਟ ਹੁੰਦੀ ਜਾ ਰਹੀ ਹੈ। ਸਕਰਾਰ ਵੱਲੋਂ ਨਵੇਂ ਨਵੇਂ ਕੰਮ ਜ਼ਿਲ੍ਹਾ ਪ੍ਰਸ਼ਾਸ਼ਨ ਨੂੰ ਦਿੱਤੇ ਜਾਂਦੇ ਹਨ। ਸਾਲ 1995 ਦੇ ਨਾਰਮ ਦੇ ਮੁਤਾਬਕ 3 ਜ਼ਿਲ੍ਹਾ ਅਤੇ 31 ਸਬ ਡਿਵੀਜਨਾਂ/ਤਹਿਸੀਲ ਵਿੱਚ ਸਟਾਫ ਘੱਟ ਦਿੱਤਾ ਗਿਆ ਹੈ। ਨਵੀਆਂ ਬਣੀਆਂ ਸਬ ਡਿਵੀਜਨਾਂ/ਤਹਿਸੀਲਾਂ ਜਿਵੇਂ ਕਿ ਮਜੀਠਾ, ਭਿਖੀਵੰਡ, ਕਲਾਨੌਰ, ਦਿੜ੍ਹਬਾ, ਭਵਾਨੀਗੜ੍ਹ, ਮੋਰਿੰਡਾ, ਦੁੱਧਣਸਾਧਾਂ ਅਤੇ ਅਹਿਮਦਗੜ੍ਹ ਵਿੱਚ ਕੋਈ ਸਟਾਫ ਸਰਕਾਰ ਵੱਲੋਂ ਮੁਹੱਈਆ ਨਹੀਂ ਕਰਵਾਇਆ ਗਿਆ। ਡੀਏ ਦੇ ਬਕਾਇਆ ਪੇ ਫਿਕਸੇਸ਼ਨ ਅਤੇ ਇਸ ਤੋੱ ਇਲਾਵਾ ਹੋਰ ਕਈ ਗੈਰ ਵਿੱਤੀ ਮੰਗ ਸਰਕਾਰ ਵੱਲੋੱ ਮੰਨੇ ਜਾਣ ਦੇ ਬਾਵਜੂਦ ਲਾਗੂ ਨਹੀਂ ਕੀਤੀਆਂ ਜਾ ਰਹੀਆਂ। ਜੇਕਰ ਸਰਕਾਰ ਦਾ ਇਹੀ ਵਤੀਰਾ ਰਿਹਾ ਤਾਂ ਸੰਘਰਸ਼ ਨੂੰ ਹੋਰ ਤੇਜ ਕੀਤਾ ਜਾਵੇਗਾ ਜਿਸ ਦੀ ਸਾਰੀ ਜ਼ਿੰਮੇਵਾਰੀ ਸਰਕਾਰ ਦੀ ਹੋਵੇਗੀ।
ਯੂਨੀਅਨ ਆਗੂ ਨੇ ਕਿਹਾ ਕਿ ਕੌਮੀ ਤਿਉਹਾਰ ਗਣਤੰਤਰ ਦਿਵਸ ਦੇ ਮੱਦੇਨਜ਼ਰ ਮੁਲਾਜ਼ਮਾਂ ਨੇ ਆਪਣੀ ਹੜਤਾਲ ਖ਼ਤਮ ਕਰਨ ਦਾ ਐਲਾਨ ਕਰਦਿਆਂ 26 ਜਨਵਰੀ ਦੇ ਸਮਾਗਮ ਲਈ ਪ੍ਰਸ਼ਾਸਨ ਨੂੰ ਸਹਿਯੋਗ ਦੇਣ ਦਾ ਭਰੋਸਾ ਦਿੱਤਾ ਹੈ। ਉਨ੍ਹਾਂ ਕਿਹਾ ਕਿ 1 ਤੇ 2 ਫਰਵਰੀ ਨੂੰ ਸਮੂਹ ਡੀਸੀ ਦਫ਼ਤਰਾਂ ਵਿੱਚ ਮੁੜ ਕਲਮਛੋੜ ਹੜਤਾਲ ਕੀਤੀ ਜਾਵੇਗੀ ਅਤੇ 3 ਫਰਵਰੀ ਨੂੰ ਮੀਟਿੰਗ ਕਰਕੇ ਅਗਲੇ ਸੰਘਰਸ਼ ਦੀ ਰੂਪਰੇਖਾ ਉਲੀਕੀ ਜਾਵੇਗੀ।
ਰੈਲੀ ਵਿੱਚ ਸਮੂਹ ਡੀਸੀ ਦਫਤਰ ਕਰਮਚਾਰੀ ਸ਼ਾਮਲ ਹੋਏ।

Load More Related Articles
Load More By Nabaz-e-Punjab
Load More In Protest

Check Also

ਡੀਸੀ ਦਫ਼ਤਰ ਬਾਹਰ ਪੰਜਾਬ ਦੀ ‘ਆਪ’ ਸਰਕਾਰ ਖ਼ਿਲਾਫ਼ ਗਰਜ਼ੇ ਪੈਨਸ਼ਨਰ ਬਾਬੇ

ਡੀਸੀ ਦਫ਼ਤਰ ਬਾਹਰ ਪੰਜਾਬ ਦੀ ‘ਆਪ’ ਸਰਕਾਰ ਖ਼ਿਲਾਫ਼ ਗਰਜ਼ੇ ਪੈਨਸ਼ਨਰ ਬਾਬੇ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 15 ਜੂ…