Share on Facebook Share on Twitter Share on Google+ Share on Pinterest Share on Linkedin ਮੁਹਾਲੀ ਮਿਉਂਸਪਲ ਕਾਰਪੋਰੇਸ਼ਨ ਪ੍ਰਸ਼ਾਸਨ ਦੇ ਬਾਹਰ ਰੋਸ ਮੁਜ਼ਾਹਰਾ 26 ਜਨਵਰੀ ਨੂੰ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 24 ਜਨਵਰੀ: ਸਮਾਜ ਸੇਵੀ ਜਥੇਬੰਦੀ ਦਲਿਤ ਚੇਤਨਾ ਮੰਚ ਪੰਜਾਬ ਵੱਲੋਂ 26 ਜਨਵਰੀ ਨੂੰ ਮਿਉਂਸਪਲ ਭਵਨ ਸੈਕਟਰ-68 ਵਿੱਚ ਅਧਿਕਾਰੀਆਂ ਅਤੇ ਹੁਕਮਰਾਨਾਂ ਦੀ ਕਥਿਤ ਤੌਰ ’ਤੇ ਭ੍ਰਿਸ਼ਟ ਜੁੰਡਲੀ ਵਿਰੁੱਧ ਕੀਤਾ ਜਾਣ ਵਾਲਾ ਸੰਘਰਸ਼ ਵਿਲੱਖਣ ਅਤੇ ਫੈਸਲਾਕੁੰਨ ਹੋਵੇਗਾ। ਜਿਸ ਤੋਂ ਪੈਦਾ ਹੋਣ ਵਾਲੇ ਤਮਾਮ ਬੁਰੇ ਅਤੇ ਮਾਰੂ ਪ੍ਰਭਾਵ ਦੀ ਜ਼ਿੰਮੇਵਾਰੀ ਨਿਗਮ ਪ੍ਰਸ਼ਾਸਨ ਦੀ ਹੋਵੇਗੀ। ਜਿਸ ਬਾਰੇ ਪਹਿਲਾਂ ਹੀ ਜ਼ਿਲ੍ਹਾ ਮੈਜਿਸਟੇ੍ਰਟ ਮੁਹਾਲੀ ਅਤੇ ਪੰਜਾਬ ਸਰਕਾਰ ਨੂੰ ਲਿਖਤੀ ਤੌਰ ’ਤੇ ਜਾਣੂ ਕਰਵਾਇਆ ਜਾ ਚੁੱਕਾ ਹੈ। ਅੱਜ ਇੱਥੇ ਮੀਡੀਆ ਵਿੱਚ ਜਾਰੀ ਲਿਖਤੀ ਬਿਆਨ ਵਿੱਚ ਜਥੇਬੰਦੀ ਸੂਬਾਈ ਪ੍ਰਧਾਨ ਸ਼ਮਸ਼ੇਰ ਪੁਰਖਾਲਵੀ ਨੇ ਦੱਸਿਆ ਕਿ ਨਿਗਮ ਪ੍ਰਸ਼ਾਸ਼ਨ ਵੱਲੋਂ ਆਪਣੇ ਨਿੱਜੀ ਮੁਫ਼ਾਦ ਦੀ ਖਾਤਰ ਜਥੇਬੰਦੀ ਦੀ ਮੀਡੀਆ ਇੰਚਾਰਜ ਅਤੇ ਸਾਬਕਾ ਕੌਂਸਲਰ ਬਲਜੀਤ ਕੌਰ ਪੁਰਖਾਲਵੀ ਨੂੰ ਗਹਿਰੀ ਸਾਜਿਸ਼ ਤਹਿਤ ਆਰਥਿਕ, ਸਮਾਜਿਕ ਅਤੇ ਸਰੀਰਕ ਤੌਰ ਤੇ ਜਲੀਲ ਕੀਤਾ ਜਾ ਰਿਹਾ ਹੈ ਜਿਸ ਕਾਰਨ ਉਨ੍ਹਾਂ ਦੀ ਸਰੀਰਕ ਸਥਿਤੀ ਕਾਫ਼ੀ ਡਾਵਾਂਡੋਲ ਹੋਈ ਪਈ ਹੈ ਜਿਸ ਦੇ ਚੱਲਦਿਆਂ ਉਹ ਪਿਛਲੇ 3 ਮਹੀਨੇ ਤੋਂ ਮੁਹਾਲੀ ਦੇ ਨਿੱਜੀ ਹਸਪਤਾਲ ਵਿਖੇ ਜ਼ੇਰੇ ਇਲਾਜ ਹਨ। ਮਾਮਲੇ ਦੀ ਜਾਣਕਾਰੀ ਦਿੰਦਿਆਂ ਦਲਿਤ ਆਗੂ ਸ੍ਰੀ ਪੁਰਖਾਲਵੀ ਨੇ ਦੱਸਿਆ ਕਿ ਨਗਰ ਨਿਗਮ ਵੱਲੋਂ ਉਨ੍ਹਾਂ ਦੀ ਚੇਤਨਾ ਕੰਸਟਰੱਕਸ਼ਨ ਕੰਪਨੀ ਨੂੰ ਪਿੰਡ ਮਦਨਪੁਰਾ ਦੀ ਫ਼ਿਰਨੀ ਦੀ ਉਸਾਰੀ ਦਾ ਕੰਮ ਵਰਕ ਆਰਡਰ ਨੰਬਰ 23/32 ਮਿਤੀ 28 ਦਸੰਬਰ 2015 ਰਾਹੀਂ ਅਲਾਟ ਕੀਤਾ ਗਿਆ ਸੀ। ਅਲਾਟਮੈਂਟ ਅਨੁਸਾਰ ਨਿਰਧਾਰਤ ਸ਼ਰਤਾਂ ਅਤੇ ਮਿੱਥੇ ਸਮੇਂ ਦੇ ਅੰਦਰ ਸਬੰਧਿਤ ਅਧਿਕਾਰੀਆਂ ਦੀ ਮੌਜੂਦਗੀ ਵਿੱਚ ਕੰਪਨੀ ਵੱਲੋਂ ਇਹ ਕੰਮ ਪੂਰਾ ਕਰਨ ਦੇ ਬਾਵਜੂਦ ਵੀ ਨਿਗਮ ਪ੍ਰਸ਼ਾਸ਼ਨ ਉਨ੍ਹਾਂ ਦੇ ਪੈਸੇ ਦੇਣ ਤੋਂ ਮੁਨਕਰ ਹੈ ਜਿਸ ਦੀ ਪ੍ਰਾਪਤੀ ਲਈ ਉਹ ਪਿਛਲੇ 2 ਸਾਲਾਂ ਤੋਂ ਚਾਰਾਜੋਈ ਕਰ ਰਹੇ ਹਨ ਪ੍ਰੰਤੂ ਪ੍ਰਸ਼ਾਸ਼ਨ ਨੇ ਸਿਆਸੀ ਬਦਲਾਖੋਰੀ ਤਹਿਤ ਅਦਾਇਗੀ ਤੇ ਅਣਐਲਾਨੀ ਰੋਕ ਲਗਾਕੇ ਪੀੜਤ ਮਹਿਲਾ ਨੂੰ ਆਰਥਿਕ ਤੌਰ ਤੇ ਉਜਾੜਨ ਦੀ ਜਿੱਦ ਹੀ ਫ਼ੜ ਲਈ ਹੈ ਸ਼੍ਰੀ ਪੁਰਖਾਲਵੀ ਨੇ ਕਿਹਾ ਕਿ ਇਨਸਾਫ਼ ਦੀ ਪ੍ਰਾਪਤੀ ਲਈ ਜਥੇਬੰਦੀ ਵੱਲੋਂ ਪੀੜਤ ਬੀਮਾਰ ਮਹਿਲਾ ਨੂੰ ਚੁੱਕਕੇ ਮਿਉਂਸਪਲ ਭਵਨ ਦੇ ਬਾਹਰ ਸਵੇਰੇ 8 ਵਜੇ ਇੱਕ ‘ਗੁਲਾਮ ਰੈਲੀ’ ਕਰਕੇ ਭ੍ਰਿਸ਼ਟ ਅਧਿਕਾਰੀਆਂ ਅਤੇ ਹੁਕਮਰਾਨਾਂ ਦੀ ਅਰਥੀ ਸਾੜੀ ਜਾਵੇਗੀ ਉਪਰੰਤ ਫ਼ੇਜ 6 ਦੇ ਜਿਲ੍ਹਾ ਪੱਧਰੀ ਗਣਤੰਤਰ ਦਿਵਸ ਤੱਕ ਰੋਸ ਮਾਰਚ ਕਰਕੇ ਪ੍ਰਸ਼ਾਸ਼ਨ ਦਾ ਜਲੂਸ ਕੱਢਿਆ ਜਾਵੇਗਾ। ਸ੍ਰੀ ਪੁਰਖਾਲਵੀ ਨੇ ਜਿਲ੍ਹਾ ਪ੍ਰਸ਼ਾਸ਼ਨ ਦੀ ਸਖ਼ਤ ਅਲੋਚਨਾ ਕਰਦਿਆਂ ਕਿਹਾ ਕਿ ਇਸ ਸੰਘਰਸ਼ ਦੀ ਲਿਖਤੀ ਜਾਣਕਾਰੀ ਦੇ ਬਾਵਜੂਦ ਜਿਲ੍ਹਾ ਪ੍ਰਸ਼ਾਸ਼ਨ ਅਤੇ ਪੰਜਾਬ ਸਰਕਾਰ ਦੇ ਕੰਨ ਤੇ ਜੂੰ ਤੱਕ ਨਹੀਂ ਸਰਕੀ ਜਿਸ ਕਾਰਨ ਜਥੇਬੰਦੀ ਕੋਲ ਸੰਘਰਸ਼ ਤੋਂ ਸਿਵਾਏ ਕੋਈ ਚਾਰਾ ਨਹੀਂ ਬਚਿਆ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ