ਕਿੰਨਰਾਂ ਵੱਲੋਂ ਅੱਧ ਨਗਨ ਹੋ ਕੇ ਮਟੌਰ ਥਾਣੇ ਦੇ ਬਾਹਰ ਸੜਕ ਜਾਮ ਕਰਕੇ ਕੀਤਾ ਜ਼ਬਰਦਾਸਤ ਹੰਗਾਮਾ

ਕਿੰਨਰਾਂ ਨੇ ਆਪਣੇ ਕੱਪੜੇ ਉਤਾਰ ਕੇ ਮੁੱਖ ਸੜਕ ’ਤੇ ਲਗਾਇਆ ਜਾਮ, ਰਾਹ ਜਾਂਦੀਆਂ ਗੱਡੀਆਂ ਨੂੰ ਵੀ ਪਹੁੰਚਾਇਆ ਨੁਕਸਾਨ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 29 ਮਈ:
ਸਥਾਨਕ ਫੇਜ਼-7 ਵਿੱਚ ਸਥਿਤ ਮਟੌਰ ਥਾਣੇ ਦੇ ਬਾਹਰ ਇਕੱਤਰ ਹੋਏ ਕਿੰਨਰਾਂ ਨੇ ਖੂਬ ਹੰਗਾਮਾ ਕੀਤਾ। ਇਹ ਕਿੰਨਰ ਦੁਪਹਿਰ ਵੇਲੇ ਥਾਣੇ ਪਹੁੰਚੇ ਸਨ ਅਤੇ ਮੰਗ ਕਰ ਰਹੇ ਸੀ ਕਿ ਕੁੱਝ ਦਿਨ ਪਹਿਲਾਂ ਏਅਰਪੋਰਟ ਰੋਡ ਤੇ ਉਹਨਾਂ ਦੀ ਵੀਡਓਿ ਬਣਾ ਕੇ ਯੂ ਟਿਉਬ ’ਤੇ ਪਾਉਣ ਅਤੇ ਉਹਨਾਂ ਨੂੰ ਬਦਨਾਮ ਕਰਨ ਵਾਲੇ ਵਿਅਕਤੀਆਂ ਦੇ ਖ਼ਿਲਾਫ਼ ਕਾਰਵਾਈ ਕੀਤੀ ਜਾਵੇ। ਪਹਿਲਾਂ ਤਾਂ ਇਹ ਸਾਰੇ ਥਾਣੇ ਦੇ ਵਿੱਚ ਖੜ੍ਹੇ ਹੋ ਕੇ ਪੁਲੀਸ ਕਰਮਚਾਰੀਆਂ ਤੇ ਇਸ ਸੰਬੰਧੀ ਦਬਾਅ ਬਣਾਉੱਦੇ ਰਹੇ ਅਤੇ ਪੁਲੀਸ ਕਰਮਚਾਰੀਆਂ ਵਲੋੱ ਉਹਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਰਹੀ ਪਰੰਤੂ ਬਾਅਦ ਵਿੱਚ ਅਚਾਨਕ ਇਹ ਸਾਰੇ ਰੋਹ ਵਿੱਚ ਆ ਗਏ ਅਤੇ ਉਹਨਾਂ ਨੇ ਆਪਣੇ ਕਪੜੇ ਉਤਾਰ ਕੇ ਅਰਧ ਨਗਨ ਹਾਲਤ ਵਿੱਚ ਮਟੌਰ ਥਾਣੇ ਦੇ ਸਾਹਮਣੇ ਤੋਂ ਲੰਘਦੀ ਮੁੱਖ ਸੜਕ ਤੇ ਜਾਮ ਲਗਾ ਦਿੱਤਾ। ਇਹਨਾਂ ’ਚੋਂ ਕੁੱਝ ਤਾਂ ਅਜਿਹੇ ਸਨ ਜਿਹਨਾਂ ਵਲੋੱ ਆਪਣੇ ਪੂਰੇ ਕੱਪੜੇ ਉਤਾਰ ਦਿੱਤੇ ਗਏ ਜਦੋਂਕਿ ਬਾਕੀ ਦੇ ਕਿੰਨਰ ਅਧਨੰਗੀ ਹਾਲਤ ਵਿੱਚ ਮੁੱਖ ਸੜਕ ਤੇ ਖੜ੍ਹੇ ਹੋ ਗਏ ਅਤੇ ਇਹਨਾਂ ਨੇ ਆਉਣ ਜਾਣ ਵਾਲੀਆਂ ਗੱਡੀਆਂ ਰੋਕਣੀਆਂ ਸ਼ੁਰੂ ਕਰ ਦਿੱਤੀਆਂ। ਇਸ ਦੌਰਾਨ ਇਹਨਾਂ ਵਿੱਚੋੱ ਕੁੱਝ ਕਿੰਨਰ ਸੜਕ ਤੋੱ ਲੰਘਦੀਆਂ ਗੱਡੀਆਂ ਤੇ ਵੀ ਚੜ੍ਹ ਗਏ ਅਤੇਗੱਡੀਆਂ ਤੇ ਹੱਥ ਮਾਰਨੇ ਸ਼ੁਰੂ ਕਰ ਦਿੱਤੇ। ਇਸ ਦੌਰਾਨ ਇੱਕ ਕਾਰ ਦਾ ਸ਼ੀਸ਼ਾ ਵੀ ਟੁੱਟ ਗਿਆ ਅਤੇ ਕੁੱਝ ਹੋਰ ਗੱਡੀਆਂ ਨੂੰ ਵੀ ਮਾਮੂਲੀ ਨੁਕਸਾਨ ਪਹੁੰਚਿਆ।
ਇਸ ਦੌਰਾਨ ਭੜਕੇ ਹੋਏ ਕਿੰਨਰਾਂ ਨੇ ਮੌਕੇ ਤੇ ਪਹੁੰਚੇ ਪੱਤਰਕਾਰਾਂ ਨੂੰ ਵੀ ਗੁੱਸੇ ਭਰੇ ਲਹਿਜੇ ਵਿੱਚ ਕਿਹਾ ਜਾਂਦਾ ਰਿਹਾ ਕਿ ਉਹ ਉਹਨਾਂ ਦੀ ਚਾਹੇ ਜਿੰਨੀਆਂ ਮਰਜ਼ੀ ਫੋਟੋਆਂ ਖਿੱਚਣ ਜਾਂ ਵੀਡੀਓ ਬਣਾ ਲੈਣ। ਇਸੇ ਦੌਰਾਨ ਥਾਣਾ ਮਟੌਰ ਦੇ ਮੁਖੀ ਰਾਜੀਵ ਕੁਮਾਰ ਨੇ ਸੜਕ ਤੇ ਆ ਕੇ ਭੜਕੇ ਹੋਏ ਕਿੰਨਰਾਂ ਨੂੰ ਮਣਾਉਣ ਦੀ ਕੋਸ਼ਿਸ਼ ਕੀਤੀ ਅਤੇ ਉਹਨਾਂ ਨੂੰ ਉਹਨਾਂ ਦੀ ਮੰਗ ਅਨੁਸਾਰ ਕਾਰਵਾਈ ਕਰਨ ਦਾ ਭਰੋਸਾ ਦਿੱਤਾ ਪ੍ਰੰਤੂ ਕਿੰਨਰ ਉਹਨਾਂ ਦੀ ਵੀਡੀਓ ਬਣਾਉਣ ਵਾਲੇ ਵਿਅਕਤੀਆਂ ਨੂੰ ਬੁਲਾ ਕੇ ਅਤੇ ਉਹਨਾਂ ਦੇ ਖ਼ਿਲਾਫ਼ ਕਰਵਾਈ ਕਰਨ ਦੀ ਮੰਗ ਤੇ ਅੜੇ ਰਹੇ। ਇਸ ਦੌਰਾਨ ਮੌਕੇ ਤੇ ਪਹੁੰਚੇ ਡੀ ਐਸਪੀ ਸਿਟੀ 1 ਆਲਮ ਵਿਜੈ ਸਿੰਘ ਅਤੇ ਐਸਐਚਓ ਰਾਜੀਵ ਕੁਮਾਰ ਨੇ ਕਿੰਨਰਾਂ ਨੂੰ ਮਣਾਇਆ ਅਤੇ ਕਿਹਾ ਕਿ ਜਿਸ ਵਿਅਕਤੀ ਦੇ ਖਿਲਾਫ ਉਹ ਕਾਰਵਾਈ ਮੰਗ ਰਹੇ ਹਨ ਉਸਦੇ ਖਿਲਾਫ ਉਹਨਾਂ ਨੂੰ ਲਿਖਤੀ ਸ਼ਿਕਾਇਤ ਤਾਂ ਦਿੱਤੀ ਜਾਵੇ। ਇਸ ਤੋਂ ਬਾਅਦ ਕਿੰਨਰਾਂ ਨੇ ਜਾਮ ਖਤਮ ਕਰ ਦਿੱਤਾ ਅਤੇ ਪੁਲੀਸ ਅਧਿਕਾਰੀਆਂ ਨਾਲ ਥਾਣੇ ਚਲੇ ਗਏ।
ਇੱਥੇ ਜ਼ਿਕਰਯੋਗ ਹੈ ਕਿ ਕੁੱਝ ਦਿਨ ਪਹਿਲਾਂ ਮੀਡੀਆ ਵਿੱਚ ਇਹ ਖ਼ਬਰਾਂ ਪ੍ਰਕਾਸ਼ਿਤ ਹੋਈਆਂ ਸਨ ਕਿ ਦੇਰ ਰਾਤ ਕਿੰਨਰਾਂ ਦੇ ਭੇਸ਼ ਵਿੱਚ ਕੁੱਝ ਲੋਕਾਂ ਵੱਲੋਂ ਏਅਰਪੋਰਟ ਸੜਕ ਤੇ ਆਉਂਦੇ ਜਾਂਦੇ ਵਾਹਨ ਚਾਲਕਾਂ ਦੀਆਂ ਗੱਡੀਆਂ ਸਾਹਮਣੇ ਅੱਧਨੰਗਾ ਨਾਚ ਕਰਕੇ ਉਹਨਾਂ ਨੂੰ ਰੁਕਣ ਲਈ ਮਜਬੂਰ ਕੀਤਾ ਜਾਂਦਾ ਹੈ ਅਤੇ ਬਾਅਦ ਵਿੱਚ ਇਹ ਨਕਲੀ ਕਿੰਨਰ ਵਾਹਨ ਚਾਲਕਾਂ ਦੀ ਲੁੱਟ ਕਰਦੇ ਹਨ। ਇਸ ਸੰਬੰਧੀ ਇੱਕ ਵੀਡੀਓ ਵੀ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਸੀ ਜਿਸ ਵਿੱਚ ਨੰਗ ਧੜੰਗ ਹੋਏ ਕੁੱਝ ਵਿਅਕਤੀ ਰਾਤ ਵੇਲੇ ਸੜਕ ਤੇ ਜਾਂਦੀਆਂ ਗੱਡੀਆਂ ਅੱਗੇ ਨੱਚ ਕੇ ਵਾਹਨ ਖਾਲਕਾਂ ਨੂੰ ਰੋਕਦੇ ਨਜਰ ਆਉੱਦੇ ਹਨ। ਐਸਐਚਓ ਰਾਜੀਵ ਕੁਮਾਰ ਨੇ ਕਿਹਾ ਕਿ ਪੁਲੀਸ ਵੱਲੋਂ ਕਿੰਨਰਾਂ ਨੂੰ ਸਮਝਾ ਬੁਝਾ ਕੇ ਜਾਮ ਖਤਮ ਕਰਵਾ ਦਿੱਤਾ ਗਿਆ ਹੈ।
ਉਧਰ, ਡੀਐਸਪੀ (ਸਿਟੀ-1) ਆਲਮ ਵਿਜੈ ਸਿੰਘ ਨੇ ਕਿੰਨਰਾਂ ਦੀ ਵੀਡੀਓ ਬਣਾਉਣ ਵਾਲੇ ਵਿਅਕਤੀਆਂ ਦੇ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਦਾ ਭਰੋਸਾ ਦੇ ਕੇ ਬੜੀ ਮੁਸ਼ਕਲ ਨਾਲ ਸ਼ਾਂਤ ਕੀਤਾ। ਉਨ੍ਹਾਂ ਕਿਹਾ ਕਿ ਜਿਨ੍ਹਾਂ ਵਿਅਕਤੀਆਂ ਨੇ ਕਿੰਨਰਾਂ ਦੀ ਅਸ਼ਲੀਲ ਵੀਡੀਓ ਬਣਾ ਕੇ ਸੋਸ਼ਲ ਮੀਡੀਆ ’ਤੇ ਅਪਲੋਡ ਕੀਤੀ ਸੀ। ਉਨ੍ਹਾਂ ਦੇ ਖ਼ਿਲਾਫ਼ ਕਾਰਵਾਈ ਅਤੇ ਮਾਮਲੇ ਦੀ ਤੈਅ ਤੱਕ ਜਾਣ ਲਈ ਯੂ ਟਿਊਬ ’ਤੇ ਅਪਲੋਡ ਹੋਈ ਵੀਡੀਓ ਦੀ ਕਲੀਪਿੰਗ ਪੰਜਾਬ ਪੁਲੀਸ ਦੇ ਸਾਈਬਰ ਸੈੱਲ ਨੂੰ ਜਾਂਚ ਲਈ ਭੇਜੀ ਜਾਵੇਗੀ। ਇਸ ਮਗਰੋਂ ਕਿੰਨਰਾਂ ਨੇ ਜਾਮ ਖੋਲ੍ਹ ਦਿੱਤਾ।

Load More Related Articles
Load More By Nabaz-e-Punjab
Load More In Protest

Check Also

ਡੀਸੀ ਦਫ਼ਤਰ ਬਾਹਰ ਪੰਜਾਬ ਦੀ ‘ਆਪ’ ਸਰਕਾਰ ਖ਼ਿਲਾਫ਼ ਗਰਜ਼ੇ ਪੈਨਸ਼ਨਰ ਬਾਬੇ

ਡੀਸੀ ਦਫ਼ਤਰ ਬਾਹਰ ਪੰਜਾਬ ਦੀ ‘ਆਪ’ ਸਰਕਾਰ ਖ਼ਿਲਾਫ਼ ਗਰਜ਼ੇ ਪੈਨਸ਼ਨਰ ਬਾਬੇ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 15 ਜੂ…