nabaz-e-punjab.com

12 ਘੰਟੇ ਬਿਜਲੀ ਸਪਲਾਈ ਬੰਦ ਰਹਿਣ ਕਾਰਨ ਰਾਮਗੜ ਭੁੱਡਾ ਵਸਨੀਕ ਵਿੱਚ ਰੋਸ

ਵਿਕਰਮ ਜੀਤ
ਨਬਜ਼-ਏ-ਪੰਜਾਬ ਬਿਊਰੋ, ਜ਼ੀਰਕਪੁਰ, 26 ਅਗਸਤ:
ਇਥੋਂ ਦੇ ਨੇੜਲੇ ਪਿੰਡ ਰਾਮਗੜ ਭੁੱਡਾ ਵਿਖੇ ਲਗਾਤਾਰ 12 ਘੰਟੇ ਬਿਜਲੀ ਸਪਲਾਈ ਠੱਪ ਹੋਣ ਤੋਂ ਪ੍ਰੇਸ਼ਾਨ ਪਿੰਡ ਵਾਸੀਆਂ ਨੇ ਅੱਜ ਪਾਵਰਕੌਮ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ। ਪਿੰਡ ਵਾਸੀਆਂ ਨੇ ਰੋਸ ਪ੍ਰਗਟ ਕਰਦਿਆਂ ਕਿਹਾ ਕਿ ਲੰਘੇ ਕਲ ਰਾਤ ਦਸ ਵਜੇ ਬਿਜਲੀ ਸਪਲਾਈ ਠੱਪ ਹੋਈ ਸੀ ਜੋ ਅੱਜ ਸਵੇਰ 12 ਘੰਟੇ ਮਗਰੋਂ ਦਸ ਵਜੇ ਬਹਾਲ ਹੋਈ। ਪਿੰਡ ਵਾਸੀਆਂ ਨੇ ਦੱਸਿਆ ਕਿ ਸਾਰੀ ਰਾਤ ਉਨ•ਾਂ ਨੂੰ ਗਰਮੀ ਵਿੱਚ ਲੰਘਾਉਣੀ ਪਈ ਪਰ ਪਾਵਰਕੌਮ ਦੇ ਕਿਸੇ ਵੀ ਅਧਿਕਾਰੀ ਨੇ ਉਨ•ਾਂ ਦੀ ਸਾਰ ਨਹੀ ਲਈ।
ਇਸ ਬਾਰੇ ਜਾਣਕਾਰੀ ਦਿੰਦਿਆਂ ਪਿੰਡ ਦੇ ਵਸਨੀਕ ਜਗਤਾਰ ਸਿੰਘ, ਗੁਰਵਿੰਦਰ ਸਿੰਘ, ਰਵਿੰਦਰ ਸਿੰਘ, ਜਗਦੀਪ ਸਿੰਘ, ਬਰਿੰਦਰ ਸਿੰਘ, ਨਾਇਬ ਸਿੰਘ ਅਤੇ ਗੁਰਪਾਲ ਸਿੰਘ ਨੇ ਕਿਹਾ ਕਿ ਪਾਵਰਕੌਮ ਇਲਾਕੇ ਵਿੱਚ ਨਿਰਵਿਘਣ ਬਿਜਲੀ ਸਪਲਾਈ ਕਰਨ ਵਿੱਚ ਪੂਰੀ ਤਰਾਂ ਨਾਕਾਮ ਹੋ ਰਿਹਾ ਹੈ। ਉਨ•ਾਂ ਨੇ ਕਿਹਾ ਕਿ ਪਾਵਰਕੌਮ ਵੱਲੋਂ ਬਿਨਾਂ ਅਗਾਊਂ ਜਾਣਕਾਰੀ ਦਿੱਤੇ ਨਿੱਤ ਦਿਹਾੜੇ ਘੰਟਿਆਂਬੱਧੀ ਕੱਟ ਲਾਏ ਜਾ ਰਹੇ ਹਨ। ਉਨ•ਾਂ ਨੇ ਕਿਹਾ ਕਿ ਲੰਘੀ ਰਾਤ ਦਸ ਵਜੇ ਬਿਜਲੀ ਸਪਲਾਈ ਅਚਾਨਕ ਠੱਪ ਹੋਈ ਸੀ ਜਿਸ ਮਗਰੋਂ ਸਵੇਰ ਦਸ ਵਜੇ ਬਹਾਲ ਹੋਈ। ਬਿਜਲੀ ਸਪਲਾਈ ਠੱਪ ਹੋਣ ‘ਤੇ ਉਨ•ਾਂ ਵੱਲੋਂ ਸਾਰੀ ਰਾਤ ਪਾਵਰਕੌਮ ਦੇ ਅਧਿਕਾਰੀਆਂ ਨੂੰ ਫੋਨ ਕੀਤੇ ਪਰ ਕਿਸੇ ਨੇ ਕੋਈ ਤਸੱਲੀਬਖ਼ਸ਼ ਜਵਾਬ ਨਹੀ ਦਿੱਤਾ। ਸਗੋਂ ਅਧਿਕਾਰੀਆਂ ਨੇ ਹੈਲਪ ਲਾਈਨ ਨੰਬਰ 1912 ‘ਤੇ ਸ਼ਿਕਾÎਇਤ ਦਰਜ ਕਰਨ ਦੀ ਗੱਲ ਆਖੀ। ਉਨ•ਾਂ ਨੇ ਕਿਹਾ ਕਿ ਉੱਕਤ ਨੰਬਰ ‘ਤੇ ਕੋਈ ਵੀ ਸਹੀ ਜਾਣਕਾਰੀ ਨਹੀ ਮਿਲੀ ਨਾ ਹੀ ਕੋਈ ਸ਼ਿਕਾਇਤ ਦਰਜ ਕਰਨ ਬਾਰੇ ਜਾਣਕਾਰੀ ਦਿੱਤੀ ਗਈ। ਇਸ ਮਗਰੋਂ ਪਾਵਰਕੌਮ ਵੱਲੋਂ ਸ਼ਿਕਾਇਤ ਦਰਜ ਕਰਨ ਲਈ ਇਕ ਹੋਰ ਨੰਬਰ ਦਿੱਤਾ ਗਿਆ ਜਿਸ ਨੰਬਰ ‘ਤੇ ਵੀ ਕੋਈ ਸਹੀ ਜਾਣਕਾਰੀ ਨਹੀ ਦਿੱਤੀ। ਉਨ•ਾਂ ਨੇ ਕਿਹਾ ਘੰਟਿਆਂਬੱਧੀ ਮਿਲਾਉਣ ਪਿੱਛੇ ਨੰਬਰ ‘ਤੇ ਫੋਨ ਚੁੱਕਿਆ ਜਾਂਦਾ ਹੈ ਅਤੇ ਫਿਰ ਵੀ ਕੋਈ ਤਸੱਲੀਬਖ਼ਸ਼ ਜਵਾਬ ਨਹੀ ਦਿੱਤਾ ਗਿਆ। ਪਿੰਡ ਦੇ ਵਸਨੀਕ ਸਾਰੀ ਰਾਤ ਬਿਨਾਂ ਬਿਜਲੀ ਤੋਂ ਤੰਗ ਹੁੰਦੇ ਰਹੇ। ਇਸ ਤੋਂ ਇਲਾਵਾ ਜਿਨ•ਾਂ ਘਰਾਂ ਵਿੱਚ ਇਨਵਰਟਰ ਲੱਗੇ ਹੋਏ ਸੀ ਉਹ ਕੁਝ ਘੰਟਿਆਂ ਵਿੱਚ ਹੀ ਜਵਾਬ ਦੇ ਗਏ।
ਇਸ ਬਾਰੇ ਗੱਲ ਕਰਨ ‘ਤੇ ਪਾਵਰਕੌਮ ਦੇ ਐਸ.ਡੀ.ਓ. ਮਨਦੀਪ ਅੱਤਰੀ ਨੇ ਕਿਹਾ ਕਿ ਕੰਡਕਟਰ ਡਿੱਗਣ ਕਾਰਨ ਬਿਜਲੀ ਸਪਲਾਈ ਪ੍ਰਭਾਵਿਤ ਹੋਈ ਸੀ ਜਿਸ ਨੂੰ ਸਵੇਰ ਤੱਕ ਠੀਕ ਕਰ ਲਿਆ ਗਿਆ ਸੀ।

Load More Related Articles
Load More By Nabaz-e-Punjab
Load More In General News

Check Also

ਖਜ਼ਾਨਾ ਮੰਤਰੀ ਨਾਲ ਮੀਟਿੰਗ ਮੁਲਤਵੀ ਹੋਣ ਕਾਰਨ ਵੈਟਰਨਰੀ ਅਫ਼ਸਰਾਂ ਨੇ ਕਾਲੇ ਬਿੱਲੇ ਲਗਾ ਕੇ ਰੋਸ ਪ੍ਰਗਟਾਇਆ

ਖਜ਼ਾਨਾ ਮੰਤਰੀ ਨਾਲ ਮੀਟਿੰਗ ਮੁਲਤਵੀ ਹੋਣ ਕਾਰਨ ਵੈਟਰਨਰੀ ਅਫ਼ਸਰਾਂ ਨੇ ਕਾਲੇ ਬਿੱਲੇ ਲਗਾ ਕੇ ਰੋਸ ਪ੍ਰਗਟਾਇਆ ਜੇ…