nabaz-e-punjab.com

ਬੇਰੁਜ਼ਗਾਰ ਅਧਿਆਪਕਾਂ ਦਾ ਧਰਨਾ 16ਵੇਂ ਦਿਨ ਵਿੱਚ ਦਾਖ਼ਲ

ਮਰਨ ਵਰਤ ’ਤੇ ਅਨੀਤਾ ਰਾਣੀ ਮੁੜ ਹਸਪਤਾਲ ’ਚ ਕੀਤਾ ਦਾਖ਼ਲ, ਅਨੀਤਾ ਥਾਂ ਰਾਜਵੰਤ ਕੌਰ ਮਰਨ ਵਰਤ ’ਤੇ ਬੈਠੀ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 29 ਜੂਨ:
ਇੱਥੋਂ ਦੇ ਪਿੰਡ ਸੋਹਾਣਾ ਵਿੱਚ ਪਿਛਲੇ 16 ਦਿਨਾਂ ਤੋਂ ਬੀ ਐਡ ਟੈਟ ਅਤੇ ਸਬਜੈਕਟ ਪਾਸ ਬੇਰੁਜਗਾਰ ਅਧਿਆਪਕ ਆਪਣੀਆਂ ਮੰਗਾਂ ਨੂੰ ਲੈ ਕੇ ਸੰਘਰਸ਼ ਕਰ ਰਹੇ ਹਨ। ਅੱਜ ਯੂਨੀਅਨ ਪ੍ਰਧਾਨ ਮੈਡਮ ਪੂਨਮ ਨਵਾਂ ਸ਼ਹਿਰ ਅਤੇ ਰਾਜਪਾਲ ਖਨੌਰੀ ਨੇ ਕਿਹਾ ਕਿ ਉਹਨਾਂ ਦੇ ਪੰਜ ਸਾਥੀ ਹਰਵਿੰਦਰ ਮਾਲੇਰਕੋਟਲਾ, ਮੈਡਮ ਬਰਿੰਦਰ ਨਾਭਾ, ਵਿਜੈ ਨਾਭਾ, ਸਤਨਾਮ ਦਸੂਹਾ, ਮੈਡਮ ਪਰਵੀਨ ਫਾਜਿਲਕਾ ਅਜੇ ਵੀ ਟੈਂਕੀ ਉਪਰ ਹੀ ਚੜੇ ਹੋਏ ਹਨ। ਇਹ ਪੰਜੇ ਬੇਰੁਜਗਾਰ ਅਧਿਆਪਕ ਮੀਂਹ ਅਤੇ ਹਨੇਰੀ ਦੇ ਨਾਲ ਨਾਲ ਤੇਜ ਧੁੱਪ ਵਿੱਚ ਵੀ ਟੈਂਕੀ ਉਪਰ ਹੀ ਡਟੇ ਹੋਏ ਹਨ। ਇਸ ਤੋਂ ਇਲਾਵਾ ਟੈਂਕੀ ਦੇ ਹੇਠਾਂ ਬੈਠੇ ਧਰਨਾਕਾਰੀਆਂ ਵਿਚ ਦੋ ਬੇਰੁਜ਼ਗਾਰ ਮਰਨ ਵਰਤ ਉਪਰ ਬੈਠੇ ਹਨ। ਇਹਨਾਂ ਵਿਚੋਂ ਦਲਜੀਤ ਸਿੰਘ ਦਾ ਮਰਨ ਵਰਤ ਸੱਤਵੇਂ ਦਿਨ ਵਿਚ ਦਾਖਲ ਹੋ ਗਿਆ ਹੈ। ਮੈਡਮ ਰਾਜਵੰਤ ਕੌਰ ਅੱਜ ਹੀ ਮਰਨ ਵਰਤ ਉਪਰ ਬੈਠੇ ਹਨ, ਅਸਲ ਵਿੱਚ ਪਹਿਲਾਂ ਮਰਨ ਵਰਤ ਉਪਰ ਮੈਡਮ ਅਨੀਤਾ ਬੈਠੀ ਸੀ ਪਰ ਉਸ ਦੇ ਚਿਹਰੇ ਉਪਰ ਸੋਜ ਆ ਜਾਣ ਕਾਰਨ ਪ੍ਰਸ਼ਾਸਨ ਵੱਲੋਂ ਉਸ ਨੂੰ ਹਸਪਤਾਲ ਦਾਖ਼ਲ ਕਰਵਾ ਦਿੱਤਾ ਗਿਆ ਜਿਸ ਕਰਕੇ ਉਸਦੀ ਥਾਂ ਅੱਜ ਮੈਡਮ ਰਾਜਵੰਤ ਮਰਨ ਵਰਤ ਉਪਰ ਬੈਠ ਗਈ।
ਇਸ ਮੌਕੇ ਰਾਜਪਾਲ ਖਨੌਰੀ ਨੇ ਦਸਿਆ ਕਿ ਅੱਜ ਪਾਣੀ ਵਾਲੀ ਟੈਂਕੀ ਨੇੜਿਓਂ ਐੱਬੂਲੈਂਸ ਅਤੇ ਫਾਇਰ ਬ੍ਰਿਗੇਡ ਦੀ ਗੱਡੀ ਗਾਇਬ ਹੋ ਗਈਆਂ ਹਨ। ਉਹਨਾਂ ਕਿਹਾ ਕਿ ਟੈਂਕੀ ਉਪਰ ਬੈਠੇ ਬੇਰੁਜਗਾਰ ਅਧਿਆਪਕਾਂ ਕੋਲ ਜਵਲਨਸ਼ੀਲ ਪਦਾਰਥ ਹਨ ਅਤੇ ਕਦੇ ਵੀ ਇਥੇ ਅਣਸੁਖਾਂਵੀ ਘਟਨਾਂ ਵਾਪਰ ਸਕਦੀ ਹੈ। ਇਸ ਤਰਾਂ ਐਬੂਲੈਂਸ ਅਤੇ ਫਾਇਰ ਬ੍ਰਿਗੇਡ ਦੀ ਗੱਡੀ ਉਥੋ ਹਟਵਾ ਕੇ ਪ੍ਰਸ਼ਾਸਨ ਨੇ ਲਾਪਰਵਾਹੀ ਦਿਖਾਈ ਹੈ। ਉਹਨਾਂ ਕਿਹਾ ਕਿ ਜਿਸ ਟੈਂਕੀ ਉਪਰ ਬੇਰੁਜਗਾਰ ਅਧਿਆਪਕ ਚੜੇ ਹੋਏ ਹਨ, ਉਸ ਟੈਕੀ ਦੀ ਹਾਲਤ ਕਾਫੀ ਖਸਤਾ ਹੈ। ਇਸ ਮੌਕੇ ਤਜਿੰਦਰ ਅੱਪਰਾ, ਬਲਦੇਵ ਪਟਿਆਲਾ, ਰਾਜਵੰਤ ਫਤਹਿਗੜ ਸਾਹਿਬ, ਮਨਦੀਪ ਰੋਪੜ, ਟੋਨੀ ਮੁਹਾਲੀ, ਸੁਰਜੀਤ ਸੰਗਰੂਰ, ਕੁਲਰਾਜ ਗੁਰਦਾਸਪੁਰ, ਸਿਮਰਜੋਤ ਅੰਮ੍ਰਿਤਸਰ, ਹਰਦੀਪ ਮਾਨਸਾ, ਮੋਨਿਕਾ ਜਲੰਧਰ, ਅਰਸ਼ਦੀਪ ਕਪੂਰਥਲਾ, ਅਨੀਤਾ, ਰਾਜੇਸ਼, ਅਮਰਜੀਤ, ਕੁਲਵੰਤ ਵੀ ਮੌਜੂਦ ਸਨ।

Load More Related Articles
Load More By Nabaz-e-Punjab
Load More In General News

Check Also

Excise and Taxation Department, Punjab Initiates Comprehensive GST Registration Drive for Dealers

Excise and Taxation Department, Punjab Initiates Comprehensive GST Registration Drive for …