nabaz-e-punjab.com

ਬੇਰੁਜ਼ਗਾਰ ਅਧਿਆਪਕਾਂ ਦਾ ਧਰਨਾ 23ਵੇਂ ਦਿਨ ਵਿੱਚ ਦਾਖ਼ਲ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 6 ਜੁਲਾਈ
ਇੱਥੋਂ ਦੇ ਪਿੰਡ ਸੋਹਾਣਾ ਸਥਿਤ ਪਾਣੀ ਦੀ ਟੈਂਕੀ ’ਤੇ ਧਰਨੇ ’ਤੇ ਬੈਠੇ ਬੀ.ਐਡ ਟੈਟ ਤੇ ਸਬਜੈਕਟ ਟੈਸਟ ਪਾਸ ਬੇਰੁਜ਼ਗਾਰ ਅਧਿਆਪਕਾ ਦਾ ਧਰਨਾ ਅੱਜ 23ਵੇਂ ਦਿਨ ਵਿੱਚ ਦਾਖ਼ਲ ਹੋ ਗਿਆ ਹੈ। ਇਨ੍ਹਾਂ ਬੇਰੁਜ਼ਗਾਰ ਅਧਿਆਪਕਾ ਨੇ ਅੱਜ ਰੋਸ ਪ੍ਰਗਟਾਉਂਦਿਆਂ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਯੂਨੀਅਨ ਆਗੂ ਪ੍ਰਧਾਨ ਪੂਨਮ ਰਾਣੀ, ਰਾਜਪਾਲ, ਤੇਜਿੰਦਰ ਅਪਰਾ, ਬਲਦੇਵ ਸਿੰਘ ਤੇ ਰਾਜਵੰਤ ਕੌਰ ਨੇ ਕਿਹਾ ਕਿ ਭਲਕੇ 7 ਜੁਲਾਈ ਨੂੰ ਯੂਨੀਅਨ ਦੀ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨਾਲ ਪੈਨਲ ਮੀਟਿੰਗ ਹੈ। ਜਿਸ ਵਿੱਚ ਉਨ੍ਹਾਂ ਦੀਆਂ ਮੰਗਾਂ ਮੰਨੀਆਂ ਜਾਣ ਦਾ ਭਰੋਸਾ ਹੈ ਪਰ ਜੇਕਰ ਉਨ੍ਹਾਂ ਦੇ ਰੁਜਗਾਰ ਦੀ ਮੰਗ ਨਾ ਮੰਨੀ ਗਈ ਤਾਂ ਉਹ ਆਪਣੇ ਸੰਘਰਸ਼ ਨੂੰ ਹੋਰ ਤੇਜ ਕਰਨਗੇ। ਯੂਨੀਅਨ ਆਗੂ ਮੈਡਮ ਮਨਦੀਪ ਕੌਰ, ਜੈਸਮੀਨ ਸੰਗਰੂਰ, ਬਲਜਿੰਦਰ ਕੌਰ ਦਸੂਹਾ, ਗੁਰਪ੍ਰੀਤ ਕੌਰ ਪਟਿਆਲਾ ਤੇ ਨੀਰੂ ਬਾਲਾ ਨੇ ਕਿਹਾ ਕਿ ਅਸੀਂ ਰੁਜ਼ਗਾਰ ਲੈਣ ਲਈ ਕੋਈ ਵੀ ਕੁਰਬਾਨੀ ਕਰਨ ਨੂੰ ਤਿਆਰ ਹਾਂ ਪਰ ਹੁਣ ਖਾਲੀ ਹੱਥ ਵਾਪਿਸ ਨਹੀਂ ਮੁੜਾਂਗੇ।
ਉਧਰ 23 ਦਿਨਾਂ ਤੋਂ ਟੈਂਕੀ ਦੇ ਉਪਰ ਚੜੇ ਬੈਠੇ ਵਿਜੈ ਕੁਮਾਰ ਨਾਭਾ ਦੀ ਹਾਲਤ ਅੱਜ ਕਾਫੀ ਵਿਗੜ ਗਈ। ਕਿਉਂਕਿ ਰਾਤ ਖਰਾਬ ਮੌਸਮ ਦੇ ਦੌਰਾਨ ਉਸ ਤੇ ਮੀਂਹ ਪੈਣ ਕਾਰਨ ਉਸ ਨੂੰ ਨਿਮੋਨੀਆ ਦੀ ਸ਼ਿਕਾਇਤ ਹੋ ਗਈ। ਮੌਕੇ ’ਤੇ ਕੋਈ ਡਾਕਟਰੀ ਸਹਾਇਤਾ ਉਪਲਬਧ ਨਾ ਹੋਣ ਕਾਰਨ ਬੇਰੁਜ਼ਗਾਰ ਅਧਿਆਪਕ ਨੇ ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜੀ ਕਰਕੇ ਆਪਣਾ ਗੁੱਸਾ ਕੱਢਿਆ।
ਇਸ ਮੌਕੇ ਯਾਦਵਿੰਦਰ ਸਿੰਘ ਲਾਲੀ, ਮਹਿੰਦਰ ਸਿੰਘ, ਹਰਦਮ ਸਿੰਘ, ਬਖਸ਼ਿਸ਼ ਸਿੰਘ, ਰਾਜਿੰਦਰ ਕੌਰ, ਅਜੇ ਕੁਮਾਰ, ਰਾਜੇਸ਼ ਮਾਨਸਾ, ਕਮਲਜੀਤ ਖੰਨਾ, ਸੋਨੀਆ ਅੰਮ੍ਰਿਤਸਰ, ਲਖਵਿੰਦਰ ਦਿੜਬਾ, ਰਾਣਾ ਧੀਮਾਨ, ਨੀਰਜ ਸੈਣੀ, ਪਵਨ ਪਠਾਨਕੋਟ, ਆਰਤੀ ਫਿਲੋਰ, ਮਨਜੀਤ ਕੌਰ, ਮੁਕੇਸ਼ ਬਠਿੰਡਾ ਸਣੇ ਵੱਡੀ ਗਿਣਤੀ ਵਿਚ ਅਧਿਆਪਕ ਹਾਜਿਰ ਸਨ।

Load More Related Articles

Check Also

ਡੀਸੀ ਦਫ਼ਤਰ ਬਾਹਰ ਪੰਜਾਬ ਦੀ ‘ਆਪ’ ਸਰਕਾਰ ਖ਼ਿਲਾਫ਼ ਗਰਜ਼ੇ ਪੈਨਸ਼ਨਰ ਬਾਬੇ

ਡੀਸੀ ਦਫ਼ਤਰ ਬਾਹਰ ਪੰਜਾਬ ਦੀ ‘ਆਪ’ ਸਰਕਾਰ ਖ਼ਿਲਾਫ਼ ਗਰਜ਼ੇ ਪੈਨਸ਼ਨਰ ਬਾਬੇ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 15 ਜੂ…