nabaz-e-punjab.com

ਸੈਕਟਰ-76 ਤੋਂ 80 ਵਿੱਚ ਸੜਕਾਂ ’ਤੇ ਪ੍ਰੀਮਿਕਸ ਪਾਉਣ ਦਾ ਕੰਮ ਬੰਦ ਕਰਨ ਵਿਰੁੱਧ ਅਲਾਟੀਆਂ ’ਚ ਰੋਸ

ਪਾਣੀ ਦੇ ਬਿੱਲਾਂ ਵਿੱਚ ਸਾਢੇ 5 ਗੁਣਾ ਵਾਧਾ ਵਾਪਸ ਲੈਣ ਦੀ ਮੰਗ, ਸੰਘਰਸ਼ ਵਿੱਢਣ ਦਾ ਐਲਾਨ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 4 ਨਵੰਬਰ:
ਰੈਜ਼ੀਡੈਂਟਸ ਵੈੱਲਫੇਅਰ ਐਂਡ ਡਿਵੈਲਪਮੈਂਟ ਕਮੇਟੀ ਸੈਕਟਰ-78 ਦੀ ਮੀਟਿੰਗ ਸ੍ਰੀਮਤੀ ਕ੍ਰਿਸ਼ਨਾ ਮਿੱਤੂ ਦੀ ਪ੍ਰਧਾਨਗੀ ਹੇਠ ਹੋਈ। ਸ੍ਰੀਮਤੀ ਕ੍ਰਿਸ਼ਨਾ ਮਿੱਤੂ ਨੇ ਕਿਹਾ ਕਿ ਸੈਕਟਰ-76 ਤੋਂ 80 ਵਿੱਚ ਸੜਕਾਂ ’ਤੇ ਕਾਫੀ ਅਰਸੇ ਬਾਅਦ ਪ੍ਰੀਮਿਕਸ ਪਾਉਣ ਦਾ ਕੰਮ ਸ਼ੁਰੂ ਕੀਤਾ ਗਿਆ ਸੀ ਪ੍ਰੰਤੂ ਅਚਾਨਕ ਪ੍ਰਸ਼ਾਸਨ ਨੇ ਪ੍ਰੀਮਿਕਸ ਪਾਉਣ ਦਾ ਕੰਮ ਬੰਦ ਕਰ ਦਿੱਤਾ ਹੈ ਜਦੋਂਕਿ ਸੈਕਟਰਾਂ ਵਿਚਲੀਆਂ ਸੜਕਾਂ ਦੀ ਹਾਲਤ ਕਾਫੀ ਮਾੜੀ ਹੈ। ਉਨ੍ਹਾਂ ਨੇ ਸੈਕਟਰ-78-79 ਨੂੰ ਵੰਡਦੀ ਸੜਕ ਉੱਤੇ ਨਾਜਾਇਜ਼ ਰੇਤੇ ਬਜਰੀ ਦੇ ਡੰਪ, ਇੱਟਾਂ ਦੇ ਟਰੱਕ ਅਤੇ ਟਰਾਲੀਆਂ ਖੜੀਆਂ ਰਹਿਣ ਦਾ ਮੁੱਦਾ ਵੀ ਚੁੱਕਿਆ।
ਮੀਟਿੰਗ ਵਿੱਚ ਸੈਕਟਰ-76 ਤੋਂ 80 ਵੈੱਲਫੇਅਰ ਕਮੇਟੀ ਦੇ ਪ੍ਰਧਾਨ ਸੁੱਚਾ ਸਿੰਘ ਕਲੌੜ, ਸੀਨੀਅਰ ਮੀਤ ਪ੍ਰਧਾਨ ਨਿਰਮਲ ਸਿੰਘ ਸਭਰਵਾਲ ਅਤੇ ਮੁੱਖ ਸਲਾਹਕਾਰ ਮੇਜਰ ਸਿੰਘ ਨੇ ਉਕਤ ਸੈਕਟਰਾਂ ਵਿੱਚ ਪਾਣੀ ਦੀ ਸਮੱਸਿਆ ਅਤੇ ਗਮਾਡਾ ਵੱਲੋਂ ਇਸ ਖੇਤਰ ਵਿੱਚ ਪਾਣੀ ਦੇ ਬਿਲਾਂ ਵਿੱਚ ਕੀਤੇ ਸਾਢੇ ਪੰਜ ਗੁਣਾ ਵਾਧੇ ਖ਼ਿਲਾਫ਼ ਰੋਸ ਪ੍ਰਗਟ ਕਰਦਿਆਂ ਮੰਗ ਕੀਤੀ ਕਿ ਪਾਣੀ ਦੇ ਬਿਲਾਂ ਵਿੱਚ ਵਾਧਾ ਵਾਪਸ ਲਿਆ ਜਾਵੇ।
ਪ੍ਰੈੱਸ ਸਕੱਤਰ ਸਰਦੂਲ ਸਿੰਘ ਪੂੰਨੀਆਂ ਅਤੇ ਹੋਰ ਵੱਖ ਵੱਖ ਬੁਲਾਰਿਆਂ ਨੇ ਸਫਲ ਅਲਾਟੀਆਂ ਨੂੰ ਪਲਾਟਾਂ ਦੇ ਕਬਜ਼ੇ ਨਾ ਦੇਣਾ, ਸੈਕਟਰ-79 ਦਾ ਵਾਟਰ ਵਰਕਸ ਚਾਲੂ ਕਰਨ, ਸੜਕਾਂ ਵਿੱਚ ਪਏ ਖੱਡੇ, ਰੋਡ ਗਲੀਆਂ ਨਾ ਬਣਾਉਣਾ, ਸੈਕਟਰ ਵਿੱਚ ਮਿੰਨੀ ਮਾਰਕੀਟ ਅਤੇ ਕਮਿਊਨਿਟੀ ਸੈਂਟਰ ਦੀ ਉਸਾਰੀ ਸ਼ੁਰੂ ਨਾ ਕਰਨਾ, ਪਾਰਕਾਂ ਨੂੰ ਸੈਰਗਾਹਾਂ ਵਜੋਂ ਵਿਕਸਤ ਕਰਨਾ, ਵੱਡੇ ਪਾਰਕਾਂ ਦੀ ਰੇਲਿੰਗ, ਸਟੋਨ ਦੀਵਾਰ ਬਣਾ ਕੇ ਲਗਾਉਣਾ, ਪੱਕੇ ਟਰੈਕ ਦੇ ਨਾਲ ਨਾਲ ਕੱਚਾ ਟਰੈਕ ਬਣਾਉਣਾ, ਕਰਵ-ਚੈਨਲ ਬਣਾਉਣਾ, ਸੈਕਟਰਾਂ ਵਿੱਚ ਗਾਇਡ ਨਕਸ਼ੇ ਅਤੇ ਨੰਬਰ ਪਲੇਟਾਂ ਲਗਾਉਣਾ, ਲੋੜ ਹੋਰ ਨਵੀਆਂ ਰੋਡ ਗਲੀਆਂ ਬਣਾਉਣਾ, ਪਿੰਡ ਸੋਹਾਣਾ ਅਤੇ ਸੈਕਟਰ-78 ਵਿੱਚ ਆਰਸੀਸੀ ਦੀਵਾਰ ਨੂੰ ਪੂਰਾ ਕਰਨਾ, ਸੈਕਟਰ ਵਿੱਚ ਮਿੰਨੀ ਮਾਰਕੀਟ ਅਤ ਕਮਿਊਨਿਟੀ ਸੈਂਟਰ ਦੀ ਉਸਾਰੀ ਸ਼ੁਰੂ ਕਰਨ ਅਤੇ ਫਾਇਰ ਸਬ ਸਟੇਸ਼ਨ ਦੀ ਉਸਾਰੀ ਦਾ ਕੰਮ ਸ਼ੁਰੂ ਨਾ ਕਰਨ ਆਦਿ ਸਮੱਸਿਆਵਾਂ ’ਤੇ ਚਰਚਾ ਕਰਦਿਆਂ ਪੰਜਾਬ ਸਰਕਾਰ ਅਤੇ ਗਮਾਡਾ ਦੀ ਕਥਿਤ ਅਣਦੇਖੀ ਦੀ ਸਖ਼ਤ ਨਿਖੇਧੀ ਕੀਤੀ ਗਈ। ਉਨ੍ਹਾਂ ਚਿਤਾਵਨੀ ਦਿੱਤੀ ਜੇਕਰ ਪਾਣੀ ਦੇ ਬਿਲਾਂ ਵਿੱਚ ਵਾਧਾ ਵਾਪਸ ਨਹੀਂ ਲਿਆ ਅਤੇ ਬਾਕੀ ਸਮੱਸਿਆਵਾਂ ਨੂੰ ਜਲਦੀ ਹੱਲ ਨਹੀਂ ਕੀਤਾ ਗਿਆ ਤਾਂ ਗਮਾਡਾ ਭਵਨ ਦੇ ਬਾਹਰ ਧਰਨਾ ਦਿੱਤਾ ਜਾਵੇਗਾ।
ਮੀਟਿੰਗ ਵਿੱਚ ਜੀ.ਐਸ ਪਠਾਨੀਆਂ, ਰਮਣੀਕ ਸਿੰਘ, ਸਤਨਾਮ ਸਿੰਘ ਭਿੰਡਰ, ਗੁਰਮੇਲ ਸਿੰਘ ਢੀਂਡਸਾ, ਨਰਿੰਦਰ ਸਿੰਘ ਮਾਨ, ਬਸੰਤ ਸਿੰਘ, ਸ਼ੇਰ ਸਿੰਘ, ਗੁਰਦੇਵ ਸਿੰਘ, ਵਿਨੋਦ ਜਸਵਾਲ, ਚਰਨ ਸਿੰਘ, ਜਗਜੀਤ ਸਿੰਘ, ਦਰਸ਼ਨ ਸਿੰਘ, ਸੁਰਿੰਦਰ ਸਿੰਘ ਕੰਗ, ਪੀ.ਸੀ. ਰਾਣਾ, ਸੰਤੋਖ ਸਿੰਘ, ਚਰਨ ਸਿੰਘ, ਸੁਦਰਸ਼ਨ ਸਿੰਘ, ਰਘਬੀਰ ਸਿੰਘ ਭੁੱਲਰ, ਐਸਡੀਓ ਬਲਵਿੰਦਰ ਸਿੰਘ ਹਾਜ਼ਰ ਸਨ।

Load More Related Articles
Load More By Nabaz-e-Punjab
Load More In Issues

Check Also

ਰਾਖਵਾਂਕਰਨ ਬਾਰੇ ਡਾ. ਅੰਬੇਦਕਰ ਵੈੱਲਫੇਅਰ ਮਿਸ਼ਨ ਨੇ ਸਰਕਾਰ ਦੀ ਕਾਰਗੁਜ਼ਾਰੀ ’ਤੇ ਸਵਾਲ ਚੁੱਕੇ

ਰਾਖਵਾਂਕਰਨ ਬਾਰੇ ਡਾ. ਅੰਬੇਦਕਰ ਵੈੱਲਫੇਅਰ ਮਿਸ਼ਨ ਨੇ ਸਰਕਾਰ ਦੀ ਕਾਰਗੁਜ਼ਾਰੀ ’ਤੇ ਸਵਾਲ ਚੁੱਕੇ ਨਬਜ਼-ਏ-ਪੰਜਾਬ …