Share on Facebook Share on Twitter Share on Google+ Share on Pinterest Share on Linkedin ਬਿਜਲੀ ਬੋਰਡ ਦੇ ਮੁਲਾਜ਼ਮਾਂ ਵੱਲੋਂ ਆਪਣੀ ਮੰਗਾਂ ਦੀ ਪ੍ਰਾਪਤੀ ਲਈ ਸਰਕਲ ਦਫ਼ਤਰ ਦੇ ਬਾਹਰ ਰੋਸ ਧਰਨਾ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 27 ਅਕਤੂਬਰ: ਬਿਜਲੀ ਬੋਰਡ ਦੇ ਮੁਲਾਜ਼ਮਾਂ ਦੀ ਜੱਥੇਬੰਦੀ ਟੈਕਨੀਕਲ ਸਰਵਿਸਿਜ਼ ਯੂਨੀਅਨ, ਪੰਜਾਬ ਵੱਲੋਂ ਆਪਣੀਆਂ ਮੰਗਾਂ ਦੀ ਪ੍ਰਾਪਤੀ ਲਈ ਪਾਵਰਕਾਮ ਦੀ ਮੈਨੇਜਮੈਂਟ ਨੂੰ ਸੂਬਾ ਕਮੇਟੀ ਵੱਲੋਂ ਦਿੱਤੇ ਮੰਗ ਪੱਤਰ ਤੇ ਮੈਨੇਜਮੈਂਟ ਵੱਲੋੱ ਕੋਈ ਹਾਂ ਪੱਖੀ ਹੁੰਗਾਰਾ ਨਾ ਦੇਣ ਅਤੇ ਪੰਜਾਬ ਸਰਕਾਰ ਦੀ ਬੇਰੁਖੀ ਤੇ ਵਾਅਦਾਖ਼ਿਲਾਫ਼ੀ ਅਤੇ ਬਿਜਲੀ ਮੁਲਾਜ਼ਮਾਂ ਪ੍ਰਤੀ ਧਾਰਨ ਕੀਤੇ ਅੜੀਅਲ ਰਵੱਈਏ ਖ਼ਿਲਾਫ਼ ਸਾਰੇ ਪੰਜਾਬ ਅੰਦਰ ਸਰਕਲ ਪੱਧਰੇ ਧਰਨੇ ਦੇਣ ਦੀ ਕਾਲ ਤੇ ਮੁਹਾਲੀ ਸਰਕਲ ਅਧੀਨ ਆਉਂਦੇ ਬਿਜਲੀ ਕਾਮਿਆਂ ਨੇ ਜ਼ੀਰਕਪੁਰ, ਸੋਹਾਣਾ, ਮੁੱਲਾਂਪੁਰ, ਮੁਹਾਲੀ ਤੋੱ ਇੱਕਠੇ ਹੋ ਕੇ ਸਰਕਲ ਮੁਹਾਲੀ ਦਫ਼ਤਰ ਅੱਗੇ ਰੋਸ ਧਰਨਾ ਦਿੱਤਾ। ਇਸ ਮੌਕੇ ਸੰਬੋਧਨ ਕਰਦਿਆਂ ਸਰਕਲ ਪ੍ਰਧਾਨ ਲੱਖਾ ਸਿੰਘ ਨੇ ਕਿਹਾ ਕਿ ਕੇੱਦਰ ਸਰਕਾਰ ਦੇ ਇਸ਼ਾਰਿਆਂ ਤੇ ਪੰਜਾਬ ਸਰਕਾਰ ਨੇ ਦਿਸ਼ਾ ਨਿਰਦੇਸ਼ਤ ਨੀਤੀਆਂ ਨੂੰ ਲਾਗੂ ਕਰਦਿਆਂ ਪਹਿਲਾਂ ਬਿਜਲੀ ਬੋਰਡ ਨੂੰ ਭੰਗ ਕੀਤਾ ਤੇ ਇਸਨੂੰ ਦੋ ਨਿਗਮਾਂ ਵਿੱਚ ਵੰਡ ਕੇ ਪਾਵਰ ਕੰਪਨੀਆਂ ਦੀ ਮੈਨੇਜਮੈਂਟ ਨੇ ਨਿਜੀਕਰਨ ਦਾ ਹੱਲਾ ਹੋਰ ਵੀ ਤੇਜ ਕਰ ਦਿੱਤਾ ਹੈ। ਜਿਸ ਤਹਿਤ ਬਠਿੰਡਾ, ਰੋਪੜ ਅਤੇ ਲਹਿਰਾ ਮੁਹੱਬਤ ਸਰਕਾਰੀ ਥਰਮਲਾ ਨੂੰ ਬੰਦ ਕਰਨ ਦਾ ਫੈਸਲਾ ਕੀਤਾ ਗਿਆ ਹੈ। ਟਰਾਂਸਫਾਰਮਰ ਰਿਪੇਅਰ ਵਰਕਸ਼ਾਪਾਂ ਬੰਦ ਕੀਤੀਆਂ ਗਈਆਂ ਹਨ, ਠੇਕੇ ਤੇ ਕੰਮ ਕਰਦੇ ਕਾਮਿਆਂ ਦੀਆਂ ਛਾਟੀਆਂ ਕੀਤੀਆਂ ਜਾ ਰਹੀਆਂ ਹਨ। ਸੰਘਰਸ਼ ਕਰਨ ਦੇ ਹੱਕਾਂ ਤੇ ਪਾਬੰਦੀਆਂ ਮੜੀਆਂ ਜਾ ਰਹੀਆਂ ਹਨ। ਦਿਨੋੱ ਦਿਨ ਘੱਟ ਰਹੀ ਬਿਲਜੀ ਮੁਲਾਜਮਾਂ ਦੀ ਗਿਣਤੀ ਅਤੇ ਵੱਧ ਰਹੇ ਕੰਮ ਭਾਰ ਕਾਰਨ ਆਮ ਖਪਤਕਾਰਾਂ ਤੇ ਆਮ ਲੋਕਾਂ ਨੂੰ ਮੁਸੀਬਤ ਦਾ ਸਾਹਮਣਾ ਕਰਨਾ ਪੈ ਰਿਹਾ। ਪਰ ਮੈਨੇਜਮੈਂਟ ਤੇ ਕੋਈ ਅਸਰ ਨਹੀੱ। ਸਗੋੱ ਬਿਜਲੀ ਬਿਲਾਂ ਵਿੱਚ ਬੇਤਹਾਸ਼ਾ ਵਾਧਾ ਕਰਕੇ ਗਰੀਬ ਲੋਕਾਂ ਨੂੰ ਹੋਰ ਤੰਗ ਕੀਤਾ ਜਾ ਰਿਹਾ ਹੈ। ਉਹਨਾਂ ਮੰਗ ਕੀਤੀ ਕਿ ਬਿਜਲੀ ਬੋਰਡ ਅੰਦਰ ਮੁਲਾਜਮਾਂ ਦੀਆਂ ਖਾਲੀ ਪਈਆਂ ਹਜਾਰਾਂ ਆਸਾਮੀਆਂ ਅੱਜ ਦੇ ਕੰਮ ਭਾਰ ਮੁਤਾਬਿਕ ਪੱਕੀ ਭਰਤੀ ਦੁਆਰਾ ਭਰੀਆਂ ਜਾਣ। ਕੱਚੇ ਕਾਮੇ ਪੱਕੇ ਕੀਤੇ ਜਾਣ, ਆਊਟ ਸੋਰਸਿੰਗ ਤੇ ਠੇਕੇਦਾਰੀ ਸਿਸਟਮ ਬੰਦ ਕੀਤਾ ਜਾਵੇ। ਪੇ ਬੈਂਡ, ਗਰੇਡ ਪੇਅ, ਪੰਜਾਬ ਸ ਰਕਾਰ ਦੇ ਮੁਲਾਜਮਾਂ ਵਾਂਗ 01-12-2011 ਤੋੱ ਦਿੱਤਾ ਜਾਵੇ ਜੋ ਕਿ ਬਿਜਲੀ ਮੁਲਾਜਮਾਂ ਨੂੰ ਅਜੇ ਤੱਕ ਨਹੀਂ ਦਿੱਤਾ ਗਿਆ। 23 ਸਾਲਾ ਪ੍ਰਮੋਸ਼ਨ ਸਕੇਲ ਹਰ ਕਰਮਚਾਰੀ ਨੂੰ ਬਿਨਾਂ ਸ਼ਰਤ ਦਿੱਤਾ ਜਾਵੇ। ਡਿਸਮਿਸ ਕੀਤੇ ਪਟਿਆਲਾ ਸਰਕਲ ਦੇ ਆਗੂਆਂ ਨੂੰ ਬਹਾਲ ਕੀਤਾ ਜਾਵੇ ਅਤੇ ਹਰ ਤਰ੍ਹਾਂ ਦੀਆਂ ਵਿਕਮੇਮਾਈਜੇਸ਼ਨਾ ਰੱਦ ਕੀਤੀਆਂ ਜਾਣ। ਬਿਲਜੀ ਮੁਲਾਜਮਾਂ ਦੇ ਨਵੇੱ ਸਕੇਲ ਜਲਦੀ ਦੋ ਧਿਰੀ ਗੱਲਵਾਤ ਰਾਹੀ ਸੋਧੇ ਜਾਣ। ਸਾਰੀਆਂ ਕੈਟਾਗਰੀਆਂ ਦੇ ਮੁਲਾਜ਼ਮਾਂ ਨੂੰ ਮਹਿਕਮੇ ਅੰਦਰ ਤਰੱਕੀ ਲਈ ਤਰੱਕੀ ਚੈਨਲ ਇੱਕ ਸਮਾਨ ਕੀਤਾ ਜਾਵੇ। ਹਰ ਕਰਮਚਾਰੀ ਨੂੰ ਪੈਟਰੋਲ ਭੱਤਾ ਦਿੱਤਾ ਜਾਵੇ। ਸੇਵਾਮੁਕਤ ਬਿਜਲੀ ਮੁਲਾਜ਼ਮਾਂ ਨੂੰ ਬਿਜਲੀ ਯੂਨਿਟਾਂ ਵਿੱਚ ਰਿਆਇਤ ਦਿੱਤੀ ਜਾਵੇ। ਕੈਸ਼ਲੈਸ ਮੈਡੀਕਲ ਪਾਲਿਸੀ ਲਾਗੂ ਕੀਤੀ ਜਾਵੇ। ਧਰਨੇ ਵਿੱਚ ਸਰਕਲ ਸਕੱਤਰ, ਗੁਰਬਖਸ਼ ਸਿੰਘ, ਜਤਿੰਦਰ ਸਿੰਘ, ਜਗਦੀਪ ਸਿੰਘ, ਮਹਿੰਦਰ ਸਿੰਘ, ਜਨਕਰਾਜ, ਪਰਮਜੀਤ ਸਿੰਘ, ਨਿਰਮਲ ਸਿੰਘ ਜੀਰਕਪੁਰ ਡਵੀਜਨ ਨੇ ਆਪਣੇ ਵਿਚਾਰ ਰੱਖੇ। ਧਰਨੇ ਵਿੱਚ ਪੈਨਸ਼ਨਰ ਐਸੋਸੀਏਸ਼ਨ ਡਵੀਜਨ ਮੁਹਾਲੀ ਨੇ ਵੀ ਸ਼ਮੂਲੀਅਤ ਕੀਤੀ। ਪੈਨਸ਼ਨਰ ਐਸੋਸੀਏਸ਼ਨ ਆਗੂ ਸਾਥੀ ਵਿਜੇ ਕੁਮਾਰ, ਸੁਰਿੰਦਰ ਮੱਲੀ ਨੇ ਆਪਣੇ ਵਿਚਾਰ ਰੱਖੇ ਅਤੇ ਸੰਘਰਸ਼ ਵਿੱਚ ਪੂਰੀ ਹਮਾਇਤ ਦਾ ਭਰੋਸਾ ਦਿੱਤਾ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ