ਨਾਨ ਟੀਚਿੰਗ ਕਰਮਚਾਰੀਆਂ ਵਿੱਚ ਤਰੱਕੀਆਂ ਨੂੰ ਲੈ ਕੇ ਭਾਰੀ ਰੋਸ, ਦਫ਼ਤਰੀ ਮੁਲਾਜ਼ਮ ਤਰੱਕੀਆਂ ਲੈਣ ਤੋਂ ਵਾਂਝੇ

ਸਿੱਖਿਆ ਵਿਭਾਗ ਵੱਲੋਂ 16 ਸਾਲ ਬੀਤ ਜਾਣ ਦੇ ਬਾਵਜੂਦ ਕੋਟੇ ਸਬੰਧੀ ਨਹੀਂ ਬਣੇ ਨਿਯਮ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 22 ਦਸੰਬਰ
ਪੰਜਾਬ ਸਿੱਖਿਆ ਵਿਭਾਗ ਮਨਿਸਟਰੀਅਲ ਸਟਾਫ਼ ਐਸੋਸੀਏਸ਼ਨ ਪੰਜਾਬ ਦੀ ਇੱਕ ਅਹਿਮ ਮੀਟਿੰਗ ਸੂਬਾ ਪ੍ਰਧਾਨ ਹਰਸਿਮਰਨ ਸਿੰਘ ਸੋਖਲ ਅਤੇ ਸੂਬਾ ਜਨਰਲ ਸਕੱਤਰ ਪਵਨਜੀਤ ਸਿੰਘ ਸਿੱਧੂ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਦੌਰਾਨ ਸੂਬਾ ਪ੍ਰੈੱਸ ਸਕੱਤਰ ਗੁਰਪ੍ਰੀਤ ਸਿੰਘ ਖੱਟੜਾ ਵੱਲੋਂ ਪ੍ਰੈੱਸ ਬਿਆਨ ਜਾਰੀ ਕਰਦੇ ਹੋਏ ਕਿਹਾ ਕਿ ਨਾਨ ਟੀਚਿੰਗ ਅਮਲੇ ਤੋਂ ਇੱਕ ਪ੍ਰਤੀਸ਼ਤ ਕੋਟੇ ਰਾਹੀਂ ਮਾਸਟਰ ਕੇਡਰ ਵਿਚ ਤਰੱਕੀ ਸਬੰਧੀ ਜਥੇਬੰਦੀ ਵੱਲੋਂ ਕਈ ਵਾਰ ਡੀਪੀਆਈ (ਸੈਕੰਡਰੀ) ਪੰਜਾਬ, ਸਿੱਖਿਆ ਮੰਤਰੀ ਪੰਜਾਬ ਅਤੇ ਮੱੁਖ ਮੰਤਰੀ ਪੰਜਾਬ ਨਾਲ ਮੀਟਿੰਗ ਕੀਤੀ ਗਈ। ਮੀਟਿੰਗ ਉਪਰੰਤ ਉਪਰੋਕਤ ਵੱਲੋਂ ਭਰੋਸਾ ਦਿੱਤਾ ਗਿਆ ਸੀ ਕਿ ਦਫ਼ਤਰੀ ਕਰਮਚਾਰੀਆਂ ਦੀਆਂ ਮਾਸਟਰ ਕੇਡਰ ਵਿੱਚ ਤਰੱਕੀ ਸਬੰਧੀ ਜਲਦੀ ਰੂਲ ਬਣਾ ਕੇ ਕੇਸਾਂ ਦਾ ਨਿਪਟਾਰਾ ਬਹੁਤ ਜਲਦੀ ਕੀਤਾ ਜਾਵੇਗਾ।
ਯੂਨੀਅਨ ਆਗੂਆਂ ਨੇ ਕਿਹਾ ਇਹ ਇੱਕ ਫ਼ੀਸਦੀ ਕੋਟਾ ਸੀ. ਐਂਡ. ਵੀ. ਦੇ ਕੋਟੇ ’ਚੋਂ ਨਾਨ ਟੀਚਿੰਗ ਅਮਲੇ ਦੇ ਕਰਮਚਾਰੀਆਂ ਨੂੰ ਸਾਲ 2001 ਵਿੱਚ ਪੱਤਰ ਜਾਰੀ ਕੀਤਾ ਗਿਆ ਸੀ ਪ੍ਰੰਤੂ 16 ਸਾਲ ਲੰਮਾ ਸਮਾਂ ਬੀਤ ਜਾਣ ਦੇ ਬਾਵਜੂਦ ਵੀ ਕੋਟੇ ਸਬੰਧੀ ਰੂਲ ਨਹੀਂ ਬਣੇ, ਅਜੇ ਪਤਾ ਨਹੀਂ ਰੂਲ ਬਣਨ ਨੂੰ ਹੋਰ ਕਿੰਨਾ ਸਮਾਂ ਲੱਗੇਗਾ। ਉਨ੍ਹਾਂ ਕਿਹਾ ਕਿ ਰੂਲਾ ਸਬੰਧੀ ਫਾਇਲ ਪਿਛਲੇ ਕਾਫ਼ੀ ਸਮੇਂ ਤੋਂ ਪ੍ਰਸੋਨਲ ਵਿਭਾਗ ਅਤੇ ਡੀਪੀਆਈ ਦੇ ਦਫ਼ਤਰਾਂ ਵਿੱਚ ਚੱਕਰ ਕੱਟ ਰਹੀ ਹੈ। ਇਨ੍ਹਾਂ ਵਿਭਾਗਾਂ ਵੱਲੋਂ ਰੂਲ (ਨਿਯਮ) ਬਣਾਉਣ ਸਬੰਧੀ ਬੈਲੋੜੀ ਦੇਰੀ ਕੀਤੀ ਜਾ ਰਹੀ ਹੈ। ਜਿਸ ਨਾਲ ਕਈ ਸੀਨੀਅਰ ਦਫ਼ਤਰੀ ਕਾਮੇ ਰਿਟਾਇਰਮੈਂਟ ਹੋਣ ਕਾਰਨ ਇਸ ਆਪਣੇ ਤਰੱਕੀ ਦੇ ਹੱਕ ਤੋਂ ਵਾਂਝੇ ਰਹਿ ਗਏ ਹਨ।
ਆਗੂਆਂ ਨੇ ਕਿਹਾ ਕਿ ਸਰਕਾਰ ਦੇ ਇਸ ਦਫ਼ਤਰੀ ਕਰਮਚਾਰੀ ਤੇ ਕੀਤੇ ਜਾ ਰਹੇ ਮਾੜੇ ਰਵੀਏ ਕਾਰਨ ਇਨ੍ਹਾਂ ਕਰਮਚਾਰੀ ਵਿੱਚ ਕਾਫ਼ੀ ਰੋਸ ਪਾਇਆਂ ਜਾ ਰਿਹਾ ਹੈ। ਜਿਸ ਦੇ ਨਤੀਜੇ ਸਰਕਾਰ ਨੂੰ ਆਉਣ ਵਾਲੇ ਸਮੇਂ ਵਿੱਚ ਭੁਗਤਣੇ ਪੈਣਗੇ। ਭਾਵੇਂ ਇੱਕ ਫੀਸਦੀ ਕੋਟੇ ਰਾਹੀ 27 ਮਈ 2010 ਰਾਹੀਂ ਵਿਭਾਗ ਨੇ ਅਦਾਲਤ ਦੇ ਹੁਕਮਾਂ ਨਾਲ ਕੁੱਝ ਕਰਮਚਾਰੀਆਂ ਦੀਆਂ ਤਰੱਕੀਆਂ ਤਾਂ ਕਰ ਦਿੱਤੀਆਂ ਪਰ ਉਸ ਸਮੇਂ ਕਾਫ਼ੀ ਸੀਨੀਅਰ ਕਰਮਚਾਰੀ ਤਰੱਕੀ ਤੋਂ ਵਾਂਝੇ ਰਹਿ ਗਏ। ਬਾਅਦ ਵਿੱਚ ਦਫ਼ਤਰ ਵੱਲੋਂ 3 ਜੂਨ 2014 ਨੂੰ ਇੱਥ ਹੋਰ ਪੱਤਰ ਜਾਰੀ ਕਰਦਿਆਂ ਨਾਨ ਟੀਚਿੰਗ ਤੋਂ ਮਾਸਟਰ ਕੇਡਰ ਵਿੱਚ ਪ੍ਰਮੋਸ਼ਨਾਂ ਦਾ ਪੱਤਰ ਵਾਪਸ ਲੈਣ ਬਾਰੇ ਕਿਹਾ ਗਿਆ ਅਤੇ ਕੋਟਾ ਸਬੰਧੀ ਰੂਲ ਬਣਾਉਣ ਉਪਰੰਤ ਕਰਮਚਾਰੀਆਂ ਦੀਆਂ ਪ੍ਰਮੋਸ਼ਨਾਂ ਕੀਤੀਆਂ ਜਾਣਗੀਆਂ।

Load More Related Articles
Load More By Nabaz-e-Punjab
Load More In Problems

Check Also

ਮੁਹਾਲੀ ਹਲਕੇ ਵਿੱਚ ਸੀਵਰੇਜ, ਟੁੱਟੀਆਂ ਸੜਕਾਂ ਤੇ ਸਿਹਤ ਸਹੂਲਤਾਂ ਦੀ ਵੱਡੀ ਘਾਟ: ਬੱਬੀ ਬਾਦਲ

ਮੁਹਾਲੀ ਹਲਕੇ ਵਿੱਚ ਸੀਵਰੇਜ, ਟੁੱਟੀਆਂ ਸੜਕਾਂ ਤੇ ਸਿਹਤ ਸਹੂਲਤਾਂ ਦੀ ਵੱਡੀ ਘਾਟ: ਬੱਬੀ ਬਾਦਲ ਬੱਬੀ ਬਾਦਲ ਵੱ…