ਪੰਜਾਬ ਦੇ ਐਡਵੋਕੇਟ ਜਨਰਲ ਵੱਲੋਂ ਵੈਲਫੇਅਰ ਫੰਡ ’ਚੋਂ ਵਕੀਲਾਂ ਨੂੰ ਬੀਮਾ ਕਵਰ ਮੁਹੱਈਆ ਕੀਤੇ ਜਾਣ ਦੀ ਵਕਾਲਤ

ਨਬਜ਼-ਏ-ਪੰਜਾਬ ਬਿਊਰੋ, ਅੰਮ੍ਰਿਤਸਰ\ਚੰਡੀਗੜ੍ਹ, 18 ਫਰਵਰੀ:
ਪੰਜਾਬ ਦੇ ਐਡਵੋਕੇਟ ਜਨਰਲ ਅਤੁਲ ਨੰਦਾ ਨੇ ਐਡਵੋਕੇਟਸ ਵੈਲਫੇਅਰ ਫੰਡ, ਜਿਸਦਾ ਇਸਤੇਮਾਲ ਮੌਜੂਦਾ ਸਮੇਂ ਵਿੱਚ ਕਾਨੂੰਨੀ ਕਿੱਤੇ ਨਾਲ ਜੁੜੇ ਪੇਸ਼ੇਵਰਾਂ ਨੂੰ ਮੁਆਵਜ਼ਾ ਦੇਣ ਲਈ ਹੀ ਕੀਤਾ ਜਾਂਦਾ ਹੈ, ਵਿੱਚੋਂ ਵਕੀਲਾਂ ਨੂੰ ਿÎੲੱਕ ਵਿਸਥਾਰਿਤ ਬੀਮਾ ਕਵਰ ਮੁਹੱਈਆ ਕਰਵਾਏ ਜਾਣ ਦੀ ਲੋੜ ਉੱਤੇ ਜ਼ੋਰ ਦਿੱਤਾ ਹੈ। ਬਾਰ ਕੌਂਸਲ ਆਫ ਇੰਡੀਆ ਵੱਲੋਂ ਕਰਵਾÎਈ ਜਾ ਰਹੀ ਦੋ ਦਿਨਾਂ ਵਰਕਸ਼ਾਪ ਦੇ ਉਦਘਾਟਨੀ ਸਮਾਰੋਹ ਮੌਕੇ ਸੰਬੋਧਨ ਕਰਦੇ ਹੋਏ ਸ੍ਰੀ ਨੰਦਾ ਨੇ ਕਿਹਾ ਕਿ ਇਹ ਸਮੇਂ ਦੀ ਲੋੜ ਹੈ ਕਿ ਇਸ ਫੰਡ ਦੇ ਪਰੰਪਰਾਗਤ ਇਸਤੇਮਾਲ ਦੀ ਲੀਕ ਤੋਂ ਹਟਦੇ ਹੋਏ ਇਸਦਾ ਇਸਤੇਮਾਲ ਵਕੀਲਾਂ ਨੂੰ ਸਹਾਇਤਾ ਦੇਣ ਲਈ ਵੀ ਕੀਤਾ ਜਾਣਾ ਚਾਹੀਦਾ ਹੈ।
ਸ੍ਰੀ ਨੰਦਾ ਨੇ ਅਗਾਂਹ ਕਿਹਾ ਕਿ ਵਕੀਲਾਂ ਦੀ ਪੇਸ਼ੇਵਾਰਾਨਾ ਮੁਹਾਰਤ ਵਿਚ ਵਾਧਾ ਕੀਤੇ ਜਾਣ ਲਈ ਸਮੇਂ ਦੀ ਮੰਗ ਹੈ ਕਿ ਇੱਕ ਅਕੈਡਮੀ ਦੀ ਸਥਾਪਨਾ ਕੀਤੀ ਜਾਵੇ। ਉਨ੍ਹਾਂ ਦਾ ਿÎੲਸਦੇ ਨਾਲ ਹੀ ਇਹ ਵੀ ਵਿਚਾਰ ਸੀ ਕਿ ਅਜਿਹੀ ਅਕੈਡਮੀ ਦੀ ਸਥਾਪਨ ਾ ਲਈ ਸਿਰਫ ਸੂਬਾ ਸਰਕਾਰ ਉੱਤੇ ਨਿਰਭਰ ਰਹਿਣ ਦੀ ਬਜਾਏ ਭਾਗੀਦਾਰੀ ਨਾਲ ਇਹ ਕਾਰਜ ਨੇਪਰੇ ਚਾੜ੍ਹਿਆ ਜਾਣਾ ਚਾਹੀਦਾ ਹੈ। ਜਦੋਂ ਕਾਨੂੰਨੀ ਕਿੱਤੇ ਨਾਲ ਸਬੰਧਤ ਲੋਕ ਅਜਿਹੀ ਸੰਸਥਾ ਦੀ ਸਥਾਪਨਾ ਲÎਈ ਫੰਡ ਜੁਟਾਉਣ ਹਿੱਤ ਸਾਹਮਣੇ ਆਉਣਗੇ ਤਾਂ ਮਿਲਵਰਤਣ ਅਤੇ ਭਾਗੀਦਾਰੀ ਦੀ ਭਾਵਨਾ ਅਜਿਹੀ ਅਕੈਡਮੀ ਦੀ ਕਾਮਯਾਬੀ ਨੂੰ ਯਕੀਨੀ ਬਣਾਏਗੀ। ਉਨ੍ਹਾਂ ਅੱਗੇ ਕਿਹਾ ਕਿ ਸੂਬਾ ਸਰਕਾਰ ਕੋਲ ਇਸ ਕਾਰਜ ਵਿੱਚ ਜ਼ਮੀਨ ਅਤੇ ਹੋਰ ਬੁਨਿਆਦੀ ਢਾਂਚਾ ਮੁਹੱਈਆ ਕਰਵਾਉਣ ਲਈ ਪਹੁੰਚ ਕੀਤੀ ਜਾ ਸਕਦੀ ਹੈ। ਸ੍ਰੀ ਨੰਦਾ ਦੇ ਵਿਚਾਰਾਂ ਦਾ ਸਮਰਥਨ ਕਰਦੇ ਹੋਏ ਜਸਟਿਸ ਮਹੇਸ਼ ਗਰੋਵਰ ਨੇ ਸੁਝਾਅ ਦਿੱਤਾ ਕਿ ਜਦੋਂ ਤੱਕ ਅਜਿਹੀ ਕੋਈ ਕੋਸ਼ਿਸ਼ ਅਮਲੀ ਰੂਪ ਨਹੀਂ ਲੈ ਲੈਂਦੀ ਉਦੋਂ ਤੱਕ ਇਸ ਕਾਰਜ ਲਈ ਚੰਡੀਗੜ੍ਹ ਜੁਡੀਸ਼ੀਅਲ ਅਕੈਡਮੀ ਦਾ ਇਸਤੇਮਾਲ ਕੀਤਾ ਜਾ ਸਕਦਾ ਹੈ।
ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਜੱਜ ਜਸਟਿਸ ਅਨਿਲ ਕਸ਼ੇਤਰਪਾਲ ਨੇ ਇਸ ਮੌਕੇ ਕਿਹਾ ਕਿ ਸੀਨੀਅਰ ਵਕੀਲਾਂ ਵੱਲੋਂ ਜੂਨੀਅਰ ਵਕੀਲਾਂ ਨੂੰ ਸਲਾਹ-ਮਸ਼ਵਰਾ ਅਤੇ ਸਿਖਲਾਈ ਦਿੱਤੀ ਜਾਣੀ ਚਾਹੀਦੀ ਹੈ ਜਿਸ ਨਾਲ ਕਿ ਨਿਆਂ ਪ੍ਰਣਾਲੀ ਨੂੰ ਮਜ਼ਬੂਤ ਕਰਨ ਵਿਚ ਕਾਫੀ ਮਦਦ ਮਿਲੇਗੀ। ਇਸ ਮੌਕੇ ਬਾਰ ਕੌਂਸਲ ਆਫ਼ ਇੰਡੀਆ ਦੇ ਚੇਅਰਮੈਨ ਅਤੇ ਸੀਨੀਅਰ ਵਕੀਲ ਸ੍ਰੀ ਮਨਨ ਕੁਮਾਰ ਮਿਸ਼ਰਾ ਨੇ ਪ੍ਰਧਾਨਗੀ ਭਾਸ਼ਣ ਦਿੱਤਾ। ਉਦਘਾਟਨੀ ਸਮਾਰੋਹ ਦੀ ਪ੍ਰਧਾਨਗੀ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਜੱਜ ਜਸਟਿਸ ਮਹੇਸ਼ ਗਰੋਵਰ ਨੇ ਕੀਤੀ। ਇਸ ਮੌਕੇ ਮੁੱਖ ਮਹਿਮਾਨ ਜਸਟਿਸ ਮਹੇਸ਼ ਗਰੋਵਰ ਵੱਲੋਂ ਵਕਾਲਤ ਵਿਚ 50 ਸਾਲ ਬਿਤਾਉਣ ਵਾਲੇ ਵਕੀਲਾਂ ਦਾ ਸਨਮਾਨ ਵੀ ਕੀਤਾ ਗਿਆ। ਇਸ ਮੌਕੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਜੱਜਾਂ ਤੋਂ ਇਲਾਵਾ ਕਾਨੂੰਨੀ ਕਿੱਤੇ ਨਾਲ ਜੁੜੀਆਂ ਕਈ ਅਹਿਮ ਹਸਤੀਆਂ ਵੀ ਸ਼ਾਮਲ ਸਨ।
ਇਸ ਸਮੇਂ ਬਾਰ ਕੌਂਸਲ ਆਫ਼ ਪੰਜਾਬ ਐਂਡ ਹਰਿਆਣਾ ਦੇ ਚੇਅਰਮੈਨ ਤੇ ਸਾਬਕਾ ਚੇਅਰਮੈਨ ਕ੍ਰਮਵਾਰ ਵਜਿੰਦਰ ਸਿੰਘ ਅਹਿਲਾਵਤ ਅਤੇ ਜੈਵੀਰ ਯਾਦਵ ਵੀ ਮੌਜੂਦ ਸਨ। ਹੋਰਨਾਂ ਤੋਂ ਇਲਾਵਾ ਇਸ ਸਮੇਂ ਸ੍ਰੀ ਅਮਿਤ ਰਾਣਾ ਕੋ-ਚੇਅਰਮੈਨ ਬਾਰ ਕੌਂਸਲ ਆਫ ਇੰਡੀਆ, ਸੀਨੀਅਰ ਐਡਵੋਕੇਟ ਜਨਰਲ ਹਰਿਆਣਾ ਸ੍ਰੀ ਬਲਦੇਵ ਰਾਜ ਮਹਾਜਨ, ਸ੍ਰੀ ਹਰਪ੍ਰੀਤ ਸਿੰਘ ਬਰਾੜ ਚੇਅਰਮੈਨ ਪ੍ਰਸ਼ਾਸਕੀ ਕਮੇਟੀ ਬਾਰ ਕੌਂਸਲ, ਕਰਨਜੀਤ ਸਿੰਘ ਵਾਈਸ ਚੇਅਰਮੈਨ ਬਾਰ ਕੌਂਸਲ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਲੋਕ ਸਭਾ ਮੈਂਬਰ ਸ੍ਰੀ ਗੁਰਜੀਤ ਸਿੰਘ ਅੌਜਲਾ, ਜ਼ਿਲ੍ਹਾ ਤੇ ਸੈਸ਼ਨ ਜੱਜ ਸ੍ਰੀ ਕੇ. ਐਸ. ਕੰਗ ਅਤੇ ਸ੍ਰੀ ਪ੍ਰਦੀਪ ਸੈਣੀ ਪ੍ਰਧਾਨ ਬਾਰ ਕੌਂਸਲ ਅੰਮ੍ਰਿਤਸਰ ਨੇ ਵੀ ਸ਼ਿਰਕਤ ਕੀਤੀ।

Load More Related Articles
Load More By Nabaz-e-Punjab
Load More In General News

Check Also

ਏਡਿਡ ਸਕੂਲਾਂ ਦੀਆਂ ਮੰਗਾਂ ਨਾ ਮੰਨਣ ’ਤੇ ਡੀਪੀਆਈ ਦਫ਼ਤਰ ਦਾ ਘਿਰਾਓ ਕਰਨ ਦਾ ਐਲਾਨ

ਏਡਿਡ ਸਕੂਲਾਂ ਦੀਆਂ ਮੰਗਾਂ ਨਾ ਮੰਨਣ ’ਤੇ ਡੀਪੀਆਈ ਦਫ਼ਤਰ ਦਾ ਘਿਰਾਓ ਕਰਨ ਦਾ ਐਲਾਨ ਅਧਿਆਪਕ ਤੇ ਕਰਮਚਾਰੀ ਯੂਨੀ…