nabaz-e-punjab.com

ਗਾਵਾਂ ਤੇ ਮੱਝਾਂ ਦੀ ਨਸਲ ਸੁਧਾਰ ਲਈ ਫਰੋਜ਼ਿਨ ਸੀਮਾਨ ਬੈਕਾਂ ਵਿਖੇ ਕੌਮਾਂਤਰੀ ਪੱਧਰ ਦੀਆਂ ਸੇਵਾਵਾਂ ਮੁਹੱਈਆ: ਬਲਬੀਰ ਸਿੱਧੂ

2 ਪ੍ਰਤੀਸ਼ਤ ਨਸਲਕੁਸ਼ੀ ਗਾਵਾਂ ਅਤੇ ਮੱਝਾਂ ਨਾਲ 11811 ਹਜਾਰ ਟਨ ਦੁੱਧ ਦਾ ਉਤਪਾਦਨ, ਦੇਸ਼ ਦੇ ਕੁੱਲ ਦੁੱਧ ਉਤਪਾਦਨ ਦਾ 7.2 ਫੀਸਦੀ
ਪੰਜਾਬ ਵਿਚ ਪ੍ਰਤੀ ਵਿਅਕਤੀ ਦੁੱਧ ਦੀ ਉਪਲਬੱਧਤਾ ਦੇਸ਼ ਨਾਲੋਂ 3 ਗੁਣਾਂ ਜਿਆਦਾ

ਚੰਡੀਗੜ, 1 ਜੁਲਾਈ:
ਪਸ਼ੂ ਪਾਲਣ ਅਤੇ ਡੇਅਰੀ ਦੇ ਸਹਾਇਕ ਧੰਦੇ ਨੂੰ ਲਾਹੇਵੰਦ ਬਣਾਉਣ ਲਈ ਪੰਜਾਬ ਸਰਕਾਰ ਨੇ ਨਾਭਾ ਤੇ ਰੋਪੜ ਵਿਖੇ ਚੱਲ ਰਹੇ ਦੋ ਬੁੱਲ ਸਟੇਸ਼ਨ ਕਮ ਫਰੋਜ਼ਿਨ ਸੀਮਨ ਬੈਂਕ ਦਾ ਵਿਆਪਕ ਪੱਧਰ ‘ਤੇ ਆਧੁਨਿਕਰਣ ਕੀਤਾ ਹੈ, ਜਿਥੇ ਉਚ ਕੋਟੀ ਦੇ ਸਾਨ•ਾਂ ਅਤੇ ਝੋਟਿਆਂ ਦਾ ਵੀਰਜ ਪਸ਼ੂ ਪਾਲਕਾਂ ਨੂੰ ਮੁਹੱਈਆ ਕਰਵਾਉਣ ਲਈ ਪੈਦਾ ਕੀਤਾ ਜਾ ਰਿਹਾ ਹੈ।
ਇਸ ਬਾਰੇ ਹੋਰ ਜਾਣਕਾਰੀ ਦਿੰਦਿਆਂ ਸੂਬੇ ਦੇ ਪਸ਼ੂ ਪਾਲਣ ਤੇ ਡੇਅਰੀ ਵਿਕਾਸ ਮੰਤਰੀ ਸ੍ਰੀ ਬਲਬੀਰ ਸਿੰਘ ਸਿੱਧੂ ਨੇ ਦੱਸਿਆ ਕਿ ਉਤਰੀ ਭਾਰਤ ਵਿਚ ਪਹਿਲੀ ਵਾਰ ਕੌਮਾਂਤਰੀ ਪੱਧਰ ਦੀ ਅਤੀ ਆਧੁਨਿਕ ‘ਹਾਈ ਬਾਇਓਸਕਿਓਰ ਸੀਮਨ ਉਤਪਾਦਨ ਲੈਬ’ ਦੁਆਰਾ ਕਲੀਨ ਰੂਮ ਸੀਮਨ ਪ੍ਰਸੈਸਿੰਗ ਨਾਲ ਸੀਮਨ ਤਿਆਰ ਕੀਤਾ ਜਾ ਰਿਹਾ ਹੈ। ਜਿਸ ਦੀ ਜਾਂਚ ਜਰਮਨੀ ਸਿਸਟਮ ਰਾਹੀ ਕੀਤੀ ਜਾ ਰਹੀ ਹੈ।ਪੰਜਾਬ ਸਰਕਾਰ ਨੇ ਪਸ਼ੂ ਪਾਲਕਾਂ ਲਈ ਐਚ.ਐਫ. ਤੇ ਜਰਸੀ ਨਸਲਾਂ ਦੇ ਅਮਰੀਕਾ ( ਭਰੂਣ ਤਬਾਦਲ ਤਕਨੀਕ ਰਾਹੀ), ਜਰਮਨੀ ਤੇ ਡੈਨਮਾਰਕ ਤੋਂ ਸਾਨ• ਮੰਗਵਾਏ ਹਨ ਜਿਸ ਨਾਲ ਕਿਸਾਨਾਂ ਨੂੰ ਸੂਬੇ ਤੋਂ ਹੀ ਵਧੀਆ ਤੇ ਪ੍ਰਮਾਣਿਤ ਸੀਮਨ ਮੁਹੱਈਆ ਕਰਵਾਇਆ ਜÂ ਰਿਹਾ ਹੈ।
ਸ੍ਰੀ ਸਿੱਧੂ ਨੇ ਦੱਸਿਆ ਕਿ ਪਸ਼ੂ ਹਸਪਤਾਲਾਂ ਦੀ ਨੁਹਾਰ ਬਦਲਣ ਲਈ ਤੇ ਬੰਦ ਪਈਆਂ ਡਿਸਪੈਂਸਰੀਆਂ ਨੂੰ ਚਲਾਉਣ ਲਈ ਪੰਜਾਬ ਸਰਕਾਰ ਵਲੋਂ ਜਲਦ ਵੱਡੇ ਫੈਸਲੇ ਲਏ ਜਾ ਰਹੇ ਹਨ ਤਾਂ ਜੋ ਪਿੰਡਾਂ ਤੇ ਦੂਰ ਦਰਾਡੇ ਇਲਾਕਿਆਂ ਵਿਚ ਜੀਵਨ ਬਸਰ ਕਰ ਰਹੇ ਪਸ਼ੂ ਪਾਲਕਾਂ ਨੂੰ ਵਿਭਾਗੀ ਸੇਵਾਵਾਂ ਮੁਹੱਈਆ ਕਰਵਾਈਆਂ ਜਾ ਸਕਣ। ਉਨ•ਾਂ ਕਿਹਾ ਕਿ ਸੂਬੇ ਵਿਚ ਮੱਝਾਂ ਪਾਲਣ ਦੇ ਰੁਝਾਨ ਨੂੰ ਦੇਖਦੇ ਹੋਏ ਛੇਤੀ ਹੀ ਤਰਨਤਾਰਨ ਜਿਲੇ ਦੇ ਬੂਹ ਪਿੰਡ ਵਿਖੇ ਕੌਮੀ ਪੱਧਰ ਦਾ ਮੱਝਾਂ ਦਾ ਖੋਜ ਕੇਂਦਰ ਸਥਾਪਿਤ ਕੀਤਾ ਜਾ ਰਿਹਾ ਹੈ ਜਿਸ ਲਈ ਪਹਿਲੇ ਬਜਟ ਵਿਚ ਪੱਟੀ ਵਿਖੇ ਮੱਝਾਂ ਦਾ ਖੋਜ ਕੇਂਦਰ ਸਥਾਪਿਤ ਕਰਨ ਲਈ 20 ਕਰੋੜ ਰੁਪਏ ਰਾਖਵੇਂ ਰੱਖੇ ਗਏ ਸਨ।
ਪਸ਼ੂ ਪਾਲਣ ਮੰਤਰੀ ਨੇ ਅੱਗੇ ਦੱਸਿਆ ਕਿ ਪੰਜਾਬ ਸਿਰਫ 2 ਪ੍ਰਤੀਸ਼ਤ ਨਸਲਕੁਸ਼ੀ ਗਾਵਾਂ ਅਤੇ ਮੱਝਾਂ ਨਾਲ ਹੀ ਲਗਭਗ 11811 ਹਜਾਰ ਟਨ ਦੁੱਧ ਦੀ ਸਲਾਨਾ ਪੈਦਾਵਾਰ ਕਰ ਰਿਹਾ ਹੈ ਜੋ ਦੇਸ਼ ਦੇ ਕੁੱਲ ਦੁੱਧ ਉਤਪਾਦਨ ਦਾ 7.2 ਫੀਸਦੀ ਹੈ ਤੇ ਪੰਜਾਬ ਵਿਚ ਪ੍ਰਤੀ ਵਿਅਕਤੀ ਦੁੱਧ ਦੀ ਉਪਬੱਧਤਾ ਦੇਸ਼ ਨਾਲੋਂ 3 ਗੁਣਾਂ ਜਿਆਦਾ ਹੈ। ਉਨ•ਾਂ ਕਿਹਾ ਕਿ ਰਾਜ ਦੇ ਵਿਕਾਸ ਲਈ ਖੇਤੀਬਾੜੀ ਖੇਤਰ ਦੇ ਨਾਲ-ਨਾਲ ਪਸ਼ੂ ਪਾਲਣ ਵਿਭਾਗ ਵੀ ਮਹਤੱਵਪੂਰਣ ਯੋਗਦਾਨ ਦੇ ਰਿਹਾ ਹੈ।
ਸ੍ਰੀ ਸਿੱਧੂ ਨੇ ਕਿਹਾ ਕਿ ਖੇਤੀਬਾੜੀ ਸੈਕਟਰ ਵਿੱਚ ਮੋਜੂਸਮੇ— ਖੜੋਤ ਹੋਣ ਕਰਕੇ ਪਸ਼ੂ ਪਾਲਣ ਦੇ ਨਾਲ ਸਬੰਧਤ ਕਿਤਿਆਂ (ਡੇਅਰੀ, ਪੋਲਟਰੀ, ਪਿਗਰੀ, ਬਕਰੀ ਪਾਲਣ/ਭੇਡ ਪਾਲਣ ਆਦਿ) ਨੂੰ ਉਤਸਾਹਿਤ ਕਰਨ ਦੀ ਜ਼ਰੂਰਤ ਹੈ। ਇਸ ਮੰਤਵ ਲਈ ਪਲਾਨਿੰਗ ਕਮਿਸ਼ਨ, ਭਾਰਤ ਸਰਕਾਰ ਵੱਲੋ— ਵੀ ਇੱਕ ਵਖਰੀ ਐਡਵਾਈਜ਼ਰੀ ਕਮੇਟੀ ਗਠਿਤ ਕੀਤੀ ਹੋਈ ਹੈ ਜਿਸ ਕਮੇਟੀ ਨੇ ਵੱਖ-ਵੱਖ ਰਾਜਾਂ ਵਿੱਚ ਜਾ ਕੇ ਮੀਟਿੰਗਾਂ ਕੀਤੀਆਂ ਅਤੇ ਉਹਨਾਂ ਨੇ ਵੀ ਇਹ ਗੱਲ ਸੁਝਾਈ ਹੈ ਕਿ ਪਸ਼ੂ ਪਾਲਣ ਨਾਲ ਸਬੰਧਤ ਕਿਤਿਆਂ ਵਿੱਚ ਹੋਰ ਵੀ ਤਰੱਕੀ ਕੀਤੀ ਜਾ ਸਕਦੀ ਹੈ। ਇਸ ਲਈ ਕਿਸਾਨਾਂ ਨੂੰ ਉਤਸਾਹਿਤ ਕੀਤਾ ਜਾਵੇ ਅਤੇ ਲੋੜੀ—ਦੀ ਮਾਲੀ ਮੱਦਦ ਮੁਹੱਈਆ ਕਰਵਾਈ ਜਾਵੇ ਤਾਂ ਜੋ ਖੇਤੀਬਾੜੀ ਸੈਕਟਰ ਦੀ ਮਿੱਥੀ ਹੋਈ 4 ਪ੍ਰਤੀਸ਼ਤ ਤਰੱਕੀ ਦੇ ਵਾਧੇ ਦੀ ਪ੍ਰਾਪਤੀ ਹੋ ਸਕੇ ਅਤੇ ਪੇ—ਡੂ ਲੋਕਾਂ ਦੀ ਆਰਥਿਕਤਾ ਵਿੱਚ ਵਾਧਾ ਹੋ ਸਕੇ।

Load More Related Articles
Load More By Nabaz-e-Punjab
Load More In General News

Check Also

Excise and Taxation Department, Punjab Initiates Comprehensive GST Registration Drive for Dealers

Excise and Taxation Department, Punjab Initiates Comprehensive GST Registration Drive for …