Share on Facebook Share on Twitter Share on Google+ Share on Pinterest Share on Linkedin ਪੀਆਰਟੀਸੀ ਦੇ ਡਰਾਈਵਰ ਮਨਜੀਤ ਸਿੰਘ ਨੂੰ ਕੋਰੋਨਾ ਸ਼ਹੀਦ ਐਲਾਨੇ ਸਰਕਾਰ: ਭਗਵੰਤ ਮਾਨ ਕੋਰੋਨਾ ਯੋਧਿਆਂ ਲਈ ਐਲਾਨੀ 50 ਲੱਖ ਰੁਪਏ ਦੀ ਸਹਾਇਤਾ ਰਾਸ਼ੀ ਤੁਰੰਤ ਕਰੇ ਜਾਰੀ 48 ਘੰਟਿਆਂ ਦਾ ਸਮਾਂ ਦੇ ਕੇ ‘ਆਪ’ ਮਜ਼ਦੂਰ ਦਿਵਸ ਮੌਕੇ ਰੋਸ ਪ੍ਰਦਰਸ਼ਨ ਕਰਨ ਦੀ ਦਿੱਤੀ ਚੇਤਾਵਨੀ ਫ਼ੀਲਡ ‘ਚ ਕੋਰੋਨਾ ਵਿਰੁੱਧ ਲੜ ਰਹੇ ਹਰ ਸ਼੍ਰੇਣੀ ਦੇ ਯੋਧਿਆਂ ਲਈ ਬੀਮਾ ਕਵਰ ਬਾਰੇ ਹੋਵੇ ਨੋਟੀਫ਼ਿਕੇਸ਼ਨ ਜਾਰੀ ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ, 29 ਅਪ੍ਰੈਲ: ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਪੀਆਰਟੀਸੀ ਦੇ ਡਰਾਈਵਰ ਮਨਜੀਤ ਸਿੰਘ ਨੂੰ ਕੋਰੋਨਾ ਜੰਗ ਦਾ ‘ਸ਼ਹੀਦ’ ਕਰਾਰ ਦਿੰਦੇ ਹੋਏ ਪੰਜਾਬ ਸਰਕਾਰ ਕੋਲੋਂ ਉਸ ਦੇ ਪਰਿਵਾਰ ਨੂੰ 50 ਲੱਖ ਰੁਪਏ ਦੀ ਸਹਾਇਤਾ ਰਾਸ਼ੀ ਦੇਣ ਦੀ ਮੰਗ ਕੀਤੀ ਹੈ, ਕਿਉਂਕਿ ਮਨਜੀਤ ਸਿੰਘ ਜਦੋਂ ਕੋਰੋਨਾ ਵਾਇਰਸ ਕਾਰਨ ਸ੍ਰੀ ਹਜ਼ੂਰ ਸਾਹਿਬ ਵਿਖੇ ਫਸੇ ਸ਼ਰਧਾਲੂਆਂ ਨੂੰ ਪੀਆਰਟੀਸੀ ਦੀ ਬੱਸ ਲੈ ਕੇ ਜਾ ਰਿਹਾ ਸੀ ਤਾਂ ਰਸਤੇ ‘ਚ ਉਸ ਦੀ ਮੌਤ ਹੋ ਗਈ। ‘ਆਪ’ ਸੰਸਦ ਨੇ ਕੈਪਟਨ ਅਮਰਿੰਦਰ ਸਿੰਘ ਸਰਕਾਰ ‘ਤੇ ‘ਕੋਰੋਨਾ ਯੋਧਿਆ’ ਨੂੰ 50 ਲੱਖ ਰੁਪਏ ਦੇ ਬੀਮਾ ਕਵਰ ਦੇ ਐਲਾਨ ਤੋਂ 10 ਦਿਨਾਂ ‘ਚ ਹੀ ਮੁੱਕਰਨ ਦਾ ਦੋਸ਼ ਲਗਾਉਂਦੇ ਹੋਏ ਚਿਤਾਵਨੀ ਦਿੱਤੀ ਕਿ ਜੇਕਰ ਸਰਕਾਰ ਨੇ ਅਗਲੇ 48 ਘੰਟਿਆਂ ਦੇ ਅੰਦਰ-ਅੰਦਰ ਡਰਾਈਵਰ ਮਨਜੀਤ ਸਿੰਘ ਦੇ ਪਰਿਵਾਰ ਨੂੰ ਪੂਰੀ 50 ਲੱਖ ਰੁਪਏ ਦੀ ਸਹਾਇਤਾ ਰਾਸ਼ੀ ਨਾ ਐਲਾਨੀ ਤਾਂ ਆਮ ਆਦਮੀ ਪਾਰਟੀ ‘ਮਜ਼ਦੂਰ ਦਿਵਸ’ ਉੱਤੇ 1 ਮਈ ਨੂੰ ਘਰਾਂ ‘ਚ ਬੈਠ ਕੇ ਹੀ ਸੂਬਾ ਪੱਧਰੀ ਰੋਸ ਪ੍ਰਗਟ ਕਰਨ ਲਈ ਮਜਬੂਰ ਹੋਵੇਗੀ। ਭਗਵੰਤ ਮਾਨ ਬੁੱਧਵਾਰ ਨੂੰ ਵੀਡੀਓ ਕਾਨਫ਼ਰੰਸ ਰਾਹੀਂ ਮੀਡੀਆ ਦੇ ਰੂਬਰੂ ਹੋਏ। ਭਗਵੰਤ ਮਾਨ ਨੇ ਦੱਸਿਆ ਕਿ ਉਹ ਨਿੱਜੀ ਤੌਰ ‘ਤੇ ਪਿਛਲੇ 2 ਦਿਨਾਂ ਤੋਂ ਮੁੱਖ ਮੰਤਰੀ ਦਫ਼ਤਰ ਅਤੇ ਮੁੱਖ ਸਕੱਤਰ ਪੰਜਾਬ ਨੂੰ ਇਸ ਬਾਰੇ ਅਪੀਲਾਂ ਕਰ ਰਹੇ ਹਨ, ਕਿ ਸਰਕਾਰ ਵੱਲੋਂ ਮਨਜੀਤ ਸਿੰਘ ਦੇ ਪਰਿਵਾਰ ਲਈ ਐਲਾਨੀ ਗਈ 10 ਲੱਖ ਰੁਪਏ ਦੀ ਸਹਾਇਤਾ ਰਾਸ਼ੀ ਨਾ ਕੇਵਲ ਪੀੜਤ ਪਰਿਵਾਰ ਨਾਲ ਬੇਇਨਸਾਫ਼ੀ ਹੈ, ਸਗੋਂ ਇਸ ਨਾਲ ਕੋਰੋਨਾ ਵਿਰੁੱਧ ਫ਼ਰੰਟ ਲਾਇਨ ‘ਚ ਖੜੇ ਹੋ ਕੇ ਲੜ ਰਹੇ ਡਾਕਟਰਾਂ, ਨਰਸਾਂ, ਮਲਟੀਪਰਪਜ਼ ਹੈਲਥ ਵਰਕਰਾਂ, ਐਂਬੂਲੈਂਸ ਡਰਾਈਵਰਾਂ, ਆਸ਼ਾ ਅਤੇ ਆਂਗਣਵਾੜੀ ਵਰਕਰਾਂ, ਸਫ਼ਾਈ ਕਰਮੀਆਂ, ਪੁਲਸ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ-ਕਰਮਚਾਰੀਆਂ, ਬਿਜਲੀ ਕਰਮੀਆਂ, ਮੰਡੀਆਂ ‘ਚ ਡਿਊਟੀਆਂ ਦੇ ਰਹੇ ਕਰਮਚਾਰੀਆਂ ਸਮੇਤ ਫ਼ੀਲਡ ਡਿਊਟੀਆਂ ਦੇ ਰਹੇ ਸਮੁੱਚੇ ਅਮਲੇ-ਫੈਲੇ (ਸਟਾਫ਼) ਦਾ ਮਨੋਬਲ ਟੁੱਟੇਗਾ, ਕਿ ਖ਼ੁਦਾ ਨਾ ਖਾਦਸਾ ਜੇ ਉਨ੍ਹਾਂ ਨਾਲ ਕੋਈ ਅਣਹੋਣੀ ਹੋ ਜਾਂਦੀ ਹੈ ਤਾਂ ਸਰਕਾਰ ਉਨ੍ਹਾਂ ਦੇ ਪਰਿਵਾਰਾਂ ਦੀ ਮਦਦ ਤੋਂ ਵੀ ਭੱਜ ਸਕਦੀ ਹੈ। ਭਗਵੰਤ ਮਾਨ ਨੇ ਕਿਹਾ ਕਿ ਸਰਕਾਰ ਨੂੰ ‘ਕੋਰੋਨਾ ਯੋਧਿਆਂ’ ਦਾ ਭਰੋਸਾ ਜਿੱਤਣ ਅਤੇ ਮਨੋਬਲ ਉੱਚਾ ਰੱਖਣ ਲਈ ਨਾ ਕੇਵਲ ਡਰਾਈਵਰ ਮਨਜੀਤ ਸਿੰਘ ਦੇ ਪਰਿਵਾਰ ਨੂੰ ਤੁਰੰਤ 50 ਲੱਖ ਰੁਪਏ ਦੀ ਰਾਸ਼ੀ ਦਾ ਐਲਾਨ ਕਰਨਾ ਚਾਹੀਦਾ ਹੈ, ਸਗੋਂ ਕੋਰੋਨਾ ਵਿਰੁੱਧ ਫ਼ੀਲਡ ‘ਚ ਲੜ ਰਹੇ ਯੋਧਿਆਂ ਲਈ ਕੈਟਾਗਿਰੀਵਾਇਜ਼ ਨੋਟੀਫ਼ਿਕੇਸ਼ਨ ਜਾਰੀ ਕਰਨੀ ਚਾਹੀਦੀ ਹੈ ਤਾਂ ਕਿ ਕੋਈ ਭੰਬਲਭੂਸਾ ਨਾ ਰਹੇ। ਭਗਵੰਤ ਮਾਨ ਨੇ ਪੱਤਰਕਾਰਾਂ ਸਮੇਤ ਕਿਸਾਨਾਂ, ਮਜ਼ਦੂਰਾਂ, ਆੜ੍ਹਤੀਆਂ ਅਤੇ ਸਮਾਜ ਸੇਵਾ ‘ਚ ਜੁਟੇ ਯੋਧਿਆਂ ਨੂੰ ਵੀ ਵਿਸ਼ੇਸ਼ ਬੀਮਾ ਕਵਰ ਅਧੀਨ ਲਿਆਉਣ ਦੀ ਮੰਗ ਕੀਤੀ। ਇੱਕ ਸਵਾਲ ਦੇ ਜਵਾਬ ‘ਚ ਮਾਨ ਨੇ ਦੱਸਿਆ ਕਿ ਜੇਕਰ ਪਹਿਲੀ ਮਈ ਤੱਕ ਸਰਕਾਰ ਨੇ ਮਨਜੀਤ ਸਿੰਘ ਦੇ ਪਰਿਵਾਰ ਨੂੰ 50 ਲੱਖ ਰੁਪਏ ਦੀ ਰਾਸ਼ੀ ਨਾ ਐਲਾਨੀ ਤਾਂ ਉਨਾ (ਖ਼ੁਦ ਮਾਨ) ਸਮੇਤ ਪਾਰਟੀ ਦੇ ਸਾਰੇ ਵਿਧਾਇਕ, ਆਗੂ ਅਤੇ ਵਰਕਰ-ਸਮਰਥਕ ਆਪਣੇ-ਆਪਣੇ ਘਰਾਂ ਦੇ ਬਾਹਰ ਕਾਲੀ ਪੱਟੀ ਬੰਨ੍ਹ ਕੇ ‘ਮੈਂ ਵੀ ਮਨਜੀਤ ਸਿੰਘ ਹਾਂ’ ਤਖ਼ਤੀ ਫੜਕੇ ਰੋਸ ਜਤਾਉਣਗੇ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ