ਪੀਐਸ ਆਰਟਸ ਐਂਡ ਕਲਚਰਲ ਸੁਸਾਇਟੀ ਨੇ ਮਾਂ-ਬੋਲੀ ਪੰਜਾਬੀ ਦੇ ਅਦਬ ਲਈ ਚੁੱਕਿਆ ਇਕ ਹੋਰ ਅਹਿਮ ਕਦਮ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 23 ਫਰਵਰੀ:
ਪੀਐੱਸ ਆਰਟਸ ਐਂਡ ਕਲਚਰਲ ਸੁਸਾਇਟੀ ਮੁਹਾਲੀ (ਚੰਡੀਗੜ੍ਹ) ਵੱਲੋਂ ਵੈਲਵੇਟ ਕਲਰਕ ਰਿਜੋਰਟ ਜ਼ੀਰਕਪੁਰ ਵਿਖੇ ਤੇਜਾ ਸਿੰਘ ਥੂਹਾ ਦੀ ਦੂਜੀ ਪੁਸਤਕ ਦੁਨੀਆਂ-ਬਹੁਰੰਗੀ (ਕਾਵਿ-ਸੰਗ੍ਰਹਿ) ਦਾ ਲੋਕ-ਅਰਪਣ ਕੀਤਾ ਗਿਆ। ਇਸ ਮੌਕੇ ਕਮੇਡੀ ਐਕਟਰ ਬਾਲ ਮੁਕੰਦ ਸ਼ਰਮਾ ਅਤੇ ਭਾਵਨਾ ਬੰਸਲ ਮੁੱਖ ਮਹਿਮਾਨ ਸਨ। ਜਦੋਂਕਿ ਪ੍ਰਧਾਨਗੀ ਮੰਡਲ ਵਿੱਚ ਰਾਮ ਅਰਸ਼, ਅਜਾਇਬ ਸਿੰਘ ਅੌਜਲਾ, ਤੇਜਾ ਸਿੰਘ ਥੂਹਾ, ਅਮਰਜੀਤ ਕੌਰ ਥੂਹਾ, ਮਨਜੀਤ ਕੌਰ ਮੀਤ, ਪਰਵੀਨ ਸਿੰਘ ਸੰਧੂ (ਪ੍ਰਧਾਨ ਪੀਐੱਸ ਆਰਟਸ ਐਂਡ ਕਲਚਰਲ ਸੁਸਾਇਟੀ) ਅਤੇ ਸ਼ਾਇਰ ਭੱਟੀ ਸ਼ਾਮਲ ਸਨ।
ਤੇਜਾ ਸਿੰਘ ਥੂਹਾ ਵੱਲੋਂ ਆਏ ਹੋਏ ਮਹਿਮਾਨਾਂ ਦਾ ਸ਼ਾਲ ਦੇ ਕੇ ਸਨਮਾਨ ਕੀਤਾ ਗਿਆ। ਪੀਐੱਸ ਆਰਟਸ ਐਂਡ ਕਲਚਰਲ ਸੁਸਾਇਟੀ ਦੇ ਪ੍ਰਧਾਨ ਪ੍ਰਵੀਨ ਸੰਧੂ ਨੇ ਅਪਨੀ ਸੁਸਾਇਟੀ ਦਾ ਯਾਦਗਾਰੀ ਚਿੰਨ੍ਹ ਦੇ ਕੇ ਸਾਰੇ ਮਹਿਮਾਨਾਂ ਦਾ ਸਨਮਾਨ ਕੀਤਾ। ਪ੍ਰਧਾਨਗੀ ਮੰਡਲ ਵੱਲੋਂ ਪੁਸਤਕ ਲੋਕ ਅਰਪਣ ਕੀਤੀ ਗਈ। ਇਸ ਮੌਕੇ ਸ਼ਾਇਰ ਭੱਟੀ ਅਤੇ ਪੀਐੱਸ ਆਰਟਸ ਐਂਡ ਕਲਚਰਲ ਸੁਸਾਇਟੀ ਦੀ ਜਨਰਲ ਸਕੱਤਰ ਰਾਜਦੀਪ ਕੌਰ ਨੇ ਸਟੇਜ ਦੀ ਕਾਰਵਾਈ ਬਾਖ਼ੂਬੀ ਨਿਭਾਈ।
ਬਾਲ ਮੁਕੰਦ ਸ਼ਰਮਾ ਨੇ ਇਸ ਪੁਸਤਕ ਅਤੇ ਆਪਣੀ ਪੰਜਾਬੀ ਮਾਂ-ਬੋਲੀ ਬਾਰੇ ਵਿਚਾਰ ਸਾਂਝੇ ਕਰਦਿਆਂ ਮਾਤ ਭਾਸ਼ਾ ਕੀਤੇ। ਸੁਸਾਇਟੀ ਦੇ ਪ੍ਰਧਾਨ ਪਰਵੀਨ ਸੰਧੂ ਨੇ ਦੱਸਿਆ ਕਿ ਇਹ ਉਹਨਾਂ ਲਈ ਬਹੁਤ ਮਾਣ ਦੀ ਗੱਲ ਹੈ ਕਿ ਅੱਜ ਉਹਨਾ ਦੀ ਸੋਸਾਇਟੀ ਨੇ ਸਾਹਿਤ ਵੱਲ ਵਧਦੇ ਹੋਏ ਪਹਿਲੀ ਪੁਸਤਕ ਲੋਕ ਅਰਪਣ ਕੀਤੀ। ਸ੍ਰੀ ਰਾਮ ਅਰਸ਼ ਵੱਲੋਂ ਵੀ ਸੋਸਾਇਟੀ ਦੇ ਇਸ ਉੱਦਮ ਦੀ ਬਹੁਤ ਸ਼ਲਾਘਾ ਕੀਤੀ ਗਈ। ਮਨਜੀਤ ਕੌਰ ਮੀਤ (ਸਾਬਕਾ ਸਹਾਇਕ ਡਾਇਰੈਕਟਰ ਭਾਸ਼ਾ ਵਿਭਾਗ,ਪੰਜਾਬ) ਨੇ ਇਸ ਪੁਸਤਕ ਉੱਤੇ ਪਰਚਾ ਪੜ੍ਹਨ ਦੀ ਰਸਮ ਅਦਾ ਕੀਤੀ।
ਇਸ ਪ੍ਰੋਗਰਾਮ ਵਿੱਚ ਪੀ. ਐੱਸ. ਫਿਲਮਜ ਦੇ ਡਾਇਰੈਕਟਰ ਨਵਜੋਤ ਸੰਧੂ, ਜਸਪਾਲ ਕੋਰ, ਪੰਮੀ ਸਿੱਧੂ ਸੰਧੂ, ਪੀ.ਐੱਸ. ਆਰਟਸ ਐਂਡ ਕਲਚਰਲ ਸੋਸਾਇਟੀ ਦੇ ਮੈਂਬਰ ਅਰਸ਼ਦੀਪ ਸਿੰਘ, ਗੁਰਪ੍ਰੀਤ ਸਿੰਘ, ਨਵਨੂਰ, ਸਨਦੀਪ ਰਿੰਕੂ, ਰੇਸ਼ਮ ਸਿੰਘ, ਡਾ. ਪੰਨਾ ਲਾਲ, ਡਾ.ਸੁਨੀਤਾ ਰਾਣੀ, ਗੁਰਅੰਸ਼ ਮੁਲਤਾਨੀ, ਗੁਰਪ੍ਰੀਤ ਆਲਮਪੁਰੀਆ, ਅਮਰਜੀਤ ਧੀਮਾਨ, ਮਨਜੀਤ ਕੌਰ, ਪਾਲ ਅਜਨਬੀ, ਦਰਸ਼ਨ ਤਿਉਣਾ, ਕਰਮਜੀਤ ਬੱਗਾ, ਰੀਤੂ ਸੂਦ, ਹਰਮਿੰਦਰ ਸਿੰਘ ਕਾਲੜਾ, ਮਲਕੀਅਤ ਬਸਰਾ, ਸੁਭਾਸ਼ ਚੰਦ ਰਤਨ, ਡਾ.ਰਾਜਿੰਦਰ ਸਿੰਘ ਕੰਬੋਜ, ਸਿਮਰਜੀਤ ਕੌਰ ਗਰੇਵਾਲ, ਲੇਖਕ ਸੁਖਰਾਜ ਸੁੱਖੀ, ਅਮਰਜੀਤ ਕੌਰ, ਜਸਵਿੰਦਰ ਸਿੰਘ, ਦੀਪ ਸਿੰਘ, ਜਸਪ੍ਰੀਤ ਸਿੰਘ, ਸਤਵਿੰਦਰ ਸਿੰਘ, ਬੀਨਾ ਕੁਮਾਰੀ, ਰਵਨੀਤ ਕੌਰ ਥੂਹਾ, ਹਰਵਿੰਦਰਪਾਲ ਸਿੰਘ, ਆਰਿਆਵੀਰ ਸਿੰਘ, ਪਰਮਜੀਤ ਕੌਰ, ਯਸ਼ਮੀਨ ਕੌਰ, ਇੰਦਰਪਾਲ ਕੌਰ, ਨਵਦੀਪ ਕੌਰ, ਥੂਹਾ ਪਿੰਡ ਤੋਂ ਤੇਜਾ ਸਿੰਘ ਥੂਹਾ ਦੇ ਮਿੱਤਰ ਵੀ ਸ਼ਾਮਿਲ ਸਨ। ਪ੍ਰੋਗਰਾਮ ਦੇ ਅੰਤ ਵਿੱਚ ਪਰਵੀਨ ਸੰਧੂ ਵੱਲੋਂ ਪ੍ਰਧਾਨਗੀ ਭਾਸ਼ਣ ਦਿੱਤਾ ਗਿਆ ਅਤੇ ਸਾਰੇ ਮਹਿਮਾਨਾਂ ਨੂੰ ਜੀ ਆਇਆ ਕਿਹਾ ਨਾਲ ਹੀ ਉਨ੍ਹਾਂ ਨੇ ਪ੍ਰੋਗਰਾਮ ਵਿੱਚ ਸ਼ਾਮਿਲ ਹੋਈਆਂ ਸਾਰੀਆਂ ਸ਼ਖਸ਼ੀਅਤਾਂ ਦਾ ਧੰਨਵਾਦ ਕੀਤਾ।
ਪਰਵੀਨ ਸੰਧੂ ਨੇ ਦੱਸਿਆ ਕਿ ਉਹਨਾਂ ਦੇ ਉੱਦਮ ਅਤੇ ਸਾਰੀ ਟੀਮ ਦੇ ਸਾਥ ਨਾਲ ਇਹ ਪ੍ਰੋਗਰਾਮ ਬਹੁਤ ਸਫ਼ਲ ਰਿਹਾ। ਪ੍ਰੋਗਰਾਮ ਵਿੱਚ ਸ਼ਾਮਿਲ ਸਾਰੀਆਂ ਸ਼ਖਸ਼ੀਅਤਾਂ ਨੇ ਸਾਰੀ ਟੀਮ ਨੂੰ ਹੱਲਾਸ਼ੇਰੀ ਦਿੰਦਿਆਂ ਪ੍ਰੋਗਰਾਮ ਦੀ ਬਹੁਤ ਸ਼ਲਾਘਾ ਕੀਤੀ ਅਤੇ ਅਗਾਂਹ ਵੀ ਏਦਾ ਦੇ ਉੱਦਮ ਕਰਦੇ ਰਹਿਣ ਲਈ ਕਿਹਾ। ਪੀਐੱਸਆਰਟਸ ਐਂਡ ਕਲਚਰਲ ਸੁਸਾਇਟੀ ਦੀ ਜਨਰਲ ਸਕੱਤਰ ਰਾਜਦੀਪ ਕੌਰ ਨੇ ਸਾਰਿਆਂ ਦਾ ਧੰਨਵਾਦ ਕੀਤਾ।

Load More Related Articles
Load More By Nabaz-e-Punjab
Load More In Awareness/Campaigns

Check Also

ਅਮਰ ਸ਼ਹੀਦ ਜਥੇਦਾਰ ਬਾਬਾ ਦੀਪ ਸਿੰਘ ਦਾ ਜਨਮ ਦਿਹਾੜਾ ਸ਼ਰਧਾ ਨਾਲ ਮਨਾਇਆ

ਅਮਰ ਸ਼ਹੀਦ ਜਥੇਦਾਰ ਬਾਬਾ ਦੀਪ ਸਿੰਘ ਦਾ ਜਨਮ ਦਿਹਾੜਾ ਸ਼ਰਧਾ ਨਾਲ ਮਨਾਇਆ ਨਬਜ਼-ਏ-ਪੰਜਾਬ, ਮੁਹਾਲੀ, 28 ਜਨਵਰੀ: …