Share on Facebook Share on Twitter Share on Google+ Share on Pinterest Share on Linkedin ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ 518 ਅਸਾਮੀਆਂ ਖਤਮ ਕਰਨ ਦਾ ਫੈਸਲਾ, ਮੁਲਾਜ਼ਮਾਂ ਵੱਲੋਂ ਨਾਅਰੇਬਾਜ਼ੀ ਮੁਲਾਜ਼ਮ ਜਥੇਬੰਦੀ ਵੱਲੋਂ ਸਿੱਖਿਆ ਬੋਰਡ ਆਫ਼ ਡਾਇਰੈਕਟਰਜ਼ ਦੀ ਮੀਟਿੰਗ ਦਾ ਲਗਾਤਾਰ 3 ਘੰਟੇ ਕੀਤਾ ਘਿਰਾਓ ਸਮੂਹ ਮੁਲਾਜ਼ਮ 2 ਘੰਟੇ ਦੀ ਸਮੂਹਿਕ ਛੁੱਟੀ ਲੈ ਕੇ ਮੰਗਲਵਾਰ ਨੂੰ ਮੁੜ ਕਰਨਗੇ ਰੋਸ ਪ੍ਰਦਰਸ਼ਨ ਅਮਨਦੀਪ ਸਿੰਘ ਸੋਢੀ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 25 ਸਤੰਬਰ: ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਬੋਰਡ ਆਫ਼ ਡਾਇਰੈਕਟਰਜ਼ ਦੀ ਹੋਈ ਮਹੱਤਵ ਪੂਰਨ ਵਿੱਚ ਸਿੱਖਿਆ ਬੋਰਡ ਦੀਆਂ 518 ਅਸਾਮੀਆਂ ਖ਼ਤਮ ਕਰਨ ਦਾ ਫੈਸਲਾ ਲਿਆ ਗਿਆ। ਮੀਟਿੰਗ ’ਚੋਂ ਇਹ ਗੱਲ ਬਾਹਰ ਆਉਂਦੇ ਹੀ ਬੋਰਡ ਮੁਲਾਜ਼ਮਾਂ ਵਿੱਚ ਰੋਸ ਦੀ ਲਹਿਰ ਪੈਦਾ ਹੋ ਗਈ ਅਤੇ ਮੁਲਾਜ਼ਮ ਜਥੇਬੰਦੀ ਵੱਲੋਂ ਬੋਰਡ ਆਫ਼ ਡਾਇਰੈਕਟਰਜ਼ ਦੀ ਚੱਲ ਮੀਟਿੰਗ ਦਾ ਘਿਰਾਓ ਕੀਤਾ ਗਿਆ ਅਤੇ ਜੋ ਕਿ ਮੀਟਿੰਗ ਖਤਮ ਹੋਣ ਤੱਕ ਜਾਰੀ ਰਿਹਾ। ਜਿਸ ਕਾਰਨ ਸਥਿਤੀ ਤਣਾਅ ਪੂਰਨ ਹੋਈ ਅਤੇ ਫੇਜ਼ 8 ਥਾਣਾ ਦੇ ਐਸਐਚਓ ਰਾਜੀਵ ਕੁਮਾਰ ਨੇ ਮੌਕੇ ’ਤੇ ਪਹੁੰਚ ਕੇ ਸਥਿਤੀ ’ਤੇ ਕਾਬੂ ਪਾਇਆ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਸਿੱਖਿਆ ਬੋਰਡ ਵੱਲੋਂ ਰੀਸਟਰੈਚਿੰਗ ਕਮੇਟੀ ਦੀਆਂ ਹੂ ਬਹੂ ਪਾਸ ਕਰਦਿਆ ਇਸ ਸਬੰਧੀ ਅਗਲੇਰੀ ਕਾਰਵਾਈ ਲਈ ਬੋਰਡ ਚੇਅਰਮੈਨ ਨੂੰ ਅਧਿਕਾਰਤ ਕੀਤਾ ਗਿਆ। ਉਨ੍ਹਾਂ ਵੱਲੋਂ ਕੱਲ 10 ਵਜੇ ਯੂਨੀਅਨ ਦੇ ਵਫ਼ਦ ਨੂੰ ਸੁਣਵਾਈ ਲਈ ਮੀਟਿੰਗ ਦਾ ਸਮਾਂ ਦਿੱਤਾ ਗਿਆ ਹੈ। ਯੂਨੀਅਨ ਵੱਲੋਂ ਸਵੇਰੇ ਸਮੂਹ ਖੇਤਰੀ ਦਫ਼ਤਰ ਅਤੇ ਆਦਰਸ਼ ਸਕੂਲਾਂ ਅਤੇ ਬੋਰਡ ਦੇ ਮੁੱਖ ਦਫ਼ਤਰ ਵਿਚ 2 ਘੰਟੇ ਦੀ ਸਮੂਹਿਕ ਛੁੱਟੀ ਲੈ ਕੇ ਗੇਟ ਰੈਲੀ ਕਰਨ ਦਾ ਫੈਸਲਾ ਕੀਤਾ ਹੈ। ਅਗਲਾ ਫੈਸਲਾ ਚੇਅਰਮੈਨ ਨਾਲ ਮੀਟਿੰਗ ਤੋਂ ਬਾਅਦ ਕੀਤਾ ਗਿਆ। ਇਲਤੋਂ ਬੋਰਡ ਆਫ਼ ਡਾਇਰੈਕਟਰ ਵੱਲੋਂ ਭਵਿਖ ਵਿਚ ਨਿਯਮਾਂ ਅਨੁਸਾਰ ਪ੍ਰੀਖਿਆ ਪ੍ਰੀਖਿਆ ਪਾਸ ਕਰਨ ਲਈ ਮਿਲਦੇ 2 ਮੌਕਿਆਂ ਤੋ ਇਲਾਵਾ ਕੋਈ ਗੋਲਡਨ ਚਾਂਸ ਬੰਦ ਕਰਨ ਦਾ ਫੈਸਲਾ ਕੀਤਾ ਹੈ। ਬੋਰਡ ਆਫ਼ ਡਾਇਰੈਕਟਰ ਵੱਲੋਂ ਸਪਲੀਮੈਂਟਰੀ ਕੰਪਾਰਟਮੈਂਟ ਆਉਣ ਤੋਂ ਆਪਦਾ ਪੂਰਾ ਨਤੀਜਾ ਰੱਦ ਕਰਵਾ ਕੇ ਦੁਆਰਾ ਸਕੂਲ ਰਾਹੀ ਪ੍ਰੀਖਿਆ ਦੇਣ ਵਾਲੇ ਵਿਦਿਆਰਥੀਆਂ ਨੂੰ ਰਾਹਤ ਦਿੰਦੇ ਹੋਹੇ ਫੈਸਲਾ ਕੀਤਾ ਗਿਆ ਜਿਹੜੀ ਦੂਜਾ ਵਿਦਿਆਰਥੀਆਂ ਦੀ ਦਾਖਲਾ ਮਿਤੀ ਹੀ ਲਾਗੂ ਹੋਵੇਗੀ ਅਤੇ ਬੋਰਡ ਵੱਲੋਂ ਨਤੀਜਾ ਰੱਦ ਕਰਨ ਦੇ ਪੱਤਰ ਜਾਰੀ ਕਰਨ ਤੋਂ ਬਾਅਦ 5 ਦਿਨਾਂ ਦੇ ਅੰਦਰ ਅੰਦਰ ਦਾਖਲਾ ਲੈ ਸਕਣਗੇ। ਇਸ ਤੋਂ ਇਲਾਵਾ ਬੋਰਡ ਆਫ਼ ਡਾਇਰੈਕਟਰ ਵੱਲੋਂ ਐਫੀਲੀਏਟਡ ਸਕੂਲਾਂ ਨੂੰ ਬੋਰਡ ਦੀਆਂ 60 ਫੀਸਦੀ ਕਿਤਾਬਾਂ ਰੀਦਣ ਦੇ ਫੈਸਲੇ ਤੇ ਵਿਚਰ ਕਰਦੇ ਹੋਏ ਫੈਸਲਾ ਕੀਤਾ ਗਿਆ ਇਸ ਸਬੰਧੀ ਸੀ.ਬੀ. ਐਸ.ਈ. ਪੈਟਰਨ ਲਾਗੂ ਹੋਵੇਗਾ। ਬੋਰਡ ਦੇ ਚੇਅਰਮੈਨ ਕਮ ਸਿੱਖਿਆ ਸਕੱਤਰ ਕ੍ਰਿਸਨ ਕੁਮਾਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪੰਜਾਬ ਦੇ ਸਮੂਹ ਬੋਰਡ ਅਤੇ ਕਾਰਪੋਰੇਸ਼ਨਾਂ ਵਿਚ ਰੀਸਟਰੈਚਿੰਗ ਕਮੇਟੀਆਂ ਬਣਾਕੇ ਮੁੜ ਤੋਂ ਅਸਾਮੀਆਂ ਦੀ ਰਚਨਾ ਜਾਂ ਲੋੜ ਅਨੁਸਾਰ ਕਰਨ ਦੇ ਆਦੇਸ਼ ਜਾਰੀ ਕੀਤੇ ਹਨ ਇਸੇ ਸਬੰਧੀ ਵਿਚ ਬੋਰਡ ਵੱਲੋਂ ਡੀ.ਜੀ.ਐਸ.ਈ ਕਮ ਮੀਤ ਪ੍ਰਧਾਨ ਸਿੱਖਿਆ ਬੋਰਡ ਦੀ ਅਗਵਾਈ ਵਿਚ ਰੀਸਟਰੈਚਿੰਗ ਕਮੇਟੀ ਦਾ ਗਠਨ ਕੀਤਾ ਗਿਆ ਸੀ ਜਿਸ ਨੇ ਸਾਰੇ ਬੋਰਡ ਦੇ ਸਮੁੱਚੇ ਕੰਮ ਨੂੰ ਛਾਣ ਬੀਣ ਕਰਦਿਆ ਰਿਪੋਰਟ ਤਿਆਰ ਕੀਤੀ ਹੈ ਜਿਸ ਅਨੁਸਾਰ ਸਿੱਖਿਆ ਬੋਰਡ ਵਿਚ ਸੰਯੁਕਤ ਦੀਆਂ 3 ਅਸਾਮੀਆਂ ਮੌਜੂਦ ਹਨ 2 ਕੰਮ ਕਰਦੇ ਹਨ ਇਸ ਵਿਚ ਕੋਈ ਤਬਦੀਲੀ ਨਹੀ ਕੀਤੀ ਗਈ ਬੋਰਡ ਵਿਚ 9 ਉਪ ਸਕੱਤਰ ਦੀਆ ਅਸਾਮੀਆਂ ਪ੍ਰਵਾਨ ਹਨ ਤੇ 9 ਹੀ ਕਮੇਟੀ ਨੇ ਪਾਸ ਕੀਤੇ ਹਨ। ਬੋਰਡ ਵਿਚ ਸਹਾਇਕ ਸਕੱਤਰਾਂ ਦੀਆਂ 23 ਅਸਾਮੀਆਂ ਦੀ ਰਚਨਾ ਕੀਤੀ ਗਈ ਹੈ। ਕਮੇਟੀ ਨੇ 23 ਹੀ ਪਾਸ ਕੀਤੇ ਹਨ , ਬੋਰਡ ਵਿਚ ਇਸ ਮੌਕੇ 113 ਸੁਪਰੰਡਟ ਦੀਆਂ ਅਸਾਮੀਆਂ ਮੌਜੁੂਦ ਹਨ ਜਿਸ ਤੇ 104 ਸੁਪਰਡੰਟ ਕੰਮ ਕਰਦੇ ਹਨ ਤੇ ਕਮੇਟੀ ਨੇ 92 ਹੀ ਪਾਸ ਕੀਤੇ ਹਨ 21 ਸੁਪਰਡੰਟ ਦੀਆ ਅਸਾਮੀਆਂ ਖਤਮ ਹੋਣਗੀਆਂ। ਇਸ ਮੌਕੇ ਬੋਰਡ ਵਿਚ 464 ਸੀਨੀਅਰ ਸਹਾÎਇਕ ਦੀਆ ਅਸਾਮੀਆਂ ਮੌਜੂਦ ਹਨ ਕਮੇਟੀ ਵੱਲੋਂ 340 ਅਸਾਮੀਆਂ ਪ੍ਰਵਾਨ ਕੀਤੀਆ ਹਨ ਕਮੇਟੀ ਨੇ 134 ਅਸਾਮੀਆਂ ਵਾਧੂ ਕਰਾਰ ਦਿੱਤੀਆਂ ਹਨ। ਸਿੱਖਿਆ ਬੋਰਡ ਵਿਚ ਇਸ ਵੇਲੇ ਕਲਰਕ ਕੰਮ ਡਾਟਾ ਉਪਰੇਟਰ ਕਮ ਜੂਨੀਅਰ ਸਹਾਇਕ ਦੀਆਂ 715 ਅਸਾਮੀਆਂ ਪ੍ਰਵਾਨ ਹਨ ਇਸ ਮੌਕੇ 197 ਕੰਮ ਕਰ ਰਹੇ ਹਨ। ਕਮੇਟੀ ਨੇ 226 ਅਸਾਮੀਆਂ ਦੀ ਭਰਤੀ ਲਈ ਮੰਗ ਪੰਜਾਬ ਸਰਕਾਰ ਤਂੋਂ ਮੰਗ ਕੀਤੀ ਹੈ। ਹੈਲਪਰ ਤੇ ਸਹਾਇਕ ਕਰਮਚਾਰੀ 239 ਪੋਸਟਾਂ ਮੌਜੂਦ ਹਨ 95 ਕਰਮਚਾਰੀ ਕੰਮ ਕਰ ਰਹੇ ਹਨ 55 ਵਾਧੂ ਕਰਾਰ ਦਿੱਤੀ। ਬੋਰਡ ਵਿਚ ਦਫ਼ਤਰੀ 50 ਅਸਾਮੀਆਂ ਮੌਜੂਦ ਹਨ। ਇਸ ਵੇਲੇ 49 ਕਰਮਚਾਰੀ ਕੰਮ ਕਰਦ। ਹਨ ਤੇ ਕਮੇਟੀ ਵੱਲੋਂ 32 ਅਸਾਮੀਆਂ ਪ੍ਰਵਾਨ ਕੀਤੀਆ ਹਨ ਤੇ 18 ਨੂੰ ਵਾਧੂ ਕਰਾਰ ਦਿੱਤਾ ਹੈ। ਕਮੇਟੀ ਨੇ ਵੱਖ ਵੱਖ ਕੈਆਗਰੀਆ ਦੀਆ 518 ਅਸਾਮੀਆਂ ਨੂੰ ਵਾਧੂ ਕਰਾਰ ਦਿੱਤਾ ਹੈ। ਮੁਲਾਜ਼ਮਾਂ ਵੱਲੋਂ ਕੀਤੀ ਵਿਰੋਧਤਾ ਸਵੇਰੇ ਸਿਖਿਆ ਬੋਰਡ ਦੇ ਦਫ਼ਤਰ ਅੱਗੇ ਕਰਮਚਾਰੀ ਯੂਨੀਅਨ ਵੱਲੋਂ ਜਬਰਦਸਤ ਚਿਤਾਵਨੀ ਰੈਲੀ ਕੀਤੀ ਗਈ ਤੇ ਮੈਨੇਜਮੈਂਟ ਸਖ਼ਤ ਸ਼ਬਦਾਂ ’ਚ ਕਿਹਾ ਕਿ ਸਿੱਖਿਆ ਬੋਰਡ ਦੇ ਮੁਲਾਜ਼ਮ ਇਸ ਮਾਰੂ ਫੈਸਲੇ ਦਾ ਟਿਕੇ ਵਿਰੋਧ ਕਰਨਗੇ। ਰੈਲੀ ’ਚ ਉਸ ਵੇਲੇ ਸਨਸਨੀ ਫੈਲਾਈ ਜਦੋਂ ਯੂਨੀਅਨ ਦੇ ਸਾਬਕਾ ਆਗੂ ਗੁਰ ਚਰਨ ਸਿੰਘ ਤਰ ਮਾਲਾ ਵੱਲੋਂ ਐਲਾਨ ਕੀਤਾ ਗਿਆ ਜੇਕਰ ਮੈਨੇਜਮੈਂਟ ਨੇ ਮੁਲਾਜ਼ਮ ਮਾਰੂ ਫੈਸਲਾ ਕੀਤਾ ਤਾਂ ਉਹ ਸਿੱਖਿਆ ਬੋਰਡ ਦੀ 7ਵੀ ਮੰਜ਼ਲ ਤੋਂ ਛਲਾਂਗ ਲਾਕੇ ਆਤਮਦਾਹ ਕਰਨੇ ਗਏ। ਇਸ ਮੌਕੇ ਬੋਲਦਿਆਂ ਸਿਖਿਆ ਬੋਰਡ ਕਰਮਚਾਰੀ ਯੂਨੀਅਨ ਦੇ ਪ੍ਰਧਾਨ ਸੁਖਚੈਨ ਸਿੰਘ ਸੈਣੀ, ਜਨਰਲ ਸਕੱਤਰ ਪਰਵਿੰਦਰ ਸਿੰਘ ਖੰਗੁੜਾ ਨੇ ਕਿਹਾ ਕਿ ਪੰਜਾਬ ਦੇ ਸਿੱਖਿਆ ਵਿਭਾਗ, ਪਾਵਰ ਕੌਮ ਕਾਰਪੋਰੇਸ਼ਨ, ਟਰਾਂਸਪੋਰਟ ਵਿਭਾਗ, ਪੀਡਬਲਯੂ ਡੀ ਅਤੇ ਹੋਰ ਕਈ ਵਿਭਾਗਾਂ ਵਿੱਚ ਅਸਾਮੀਆਂ ਖਾਲੀ ਪਈਆਂ ਹਨ ਪਰ ਸਰਕਾਰ ਉਥੇ ਖਾਲੀ ਅਸਾਮੀਆਂ ਖਤਮ ਨਹੀ ਕਰ ਰਹੀ ਬਲ ਕੇ ਲੋਕਾਂ ਰੁਜ਼ਗਾਰ ਦੇਣ ਦੇ ਵਾਅਦੇ ਕੀਤੇ ਜਾ ਰਹੇ ਹਨ। ਸਿੱਖਿਆ ਬੋਰਡ ਦਾ ਚੇਅਰਮੈਨ ਕਮ ਸਿੱਖਿਆ ਸਕੱਤਰ ਕ੍ਰਿਸਨ ਕੁਮਾਰ ਸਿੱਖਿਆ ਸੁਧਾਰ ਦੇ ਨਾ ਤੇ ਪੰਜਾਬ ਸਕੂਲ ਸਿੰਖਿਆ ਬੋਰਡ ਦੀ ਆਰਥਿਕਤਾ ਨੂੰ ਖਤਮ ਕਰਨ ਦੀਆ ਵਿਊਤਾ ਘੜ ਰਿਹਾ ਹੈ। ਸਿੱਖਿਆ ਬੋਰਡ ਦੀ ਆਮਦਨ ਦੇ ਵਸੀਲਿਆਂ ਨੂੰ ਵੀ ਖੋਰਾ ਲਾ ਰਿਹਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਦੁਪਿਹਰ 2 ਵਜੇ ਪੋਸਟਾਂ ਖਤਮ ਕਰਨ ਦੀ ਮਦ ਬੋਰਡ ਆਫ਼ ਡਾਇਰੈਕਟਰ ਦੀ ਮੀਟਿੰਗ ਦਾ ਏਜੰਡਾ ਨਹੀ ਸੀ ਪਰ ਮੀਟਿੰਗ ਸ਼ੁਰੂ ਹੋਣ ਤੋਂ ਅੱਧਾ ਘੰਟਾ ਪਹਿਲਾ ਟੇਬਲ ਏਜੰਡਾ ਤਿਆਰ ਕੀਤਾ ਗਿਆ। ਤਾ ਮੁਲਾਜ਼ਮਾਂ ਵਿਚ ਰੋਹ ਫੈਲ ਗਿਆ ਅਤੇ ਯੂਨੀਅਨ ਵੱਲੋਂ ਤੁਰੰਤ ਗੇਟ ਰੈਲੀ ਸ਼ੁਰੂ ਕਰ ਦਿਤੀ ਜਿਸ ਵਿਚ ਸੈਂਕੜੇ ਮਹਿਲਾ ਤੇ ਪੁਰਸ ਕਰਮਚਾਰੀਆਂ ਨੇ ਹਿਸਾ ਲਿਆ ਇਸ ਮੌਕੇ ਤਰੰਤ ਯੂਨੀਅਨ ਵੱਲੋਂ ਬੋਰਡ ਆਫ਼ ਡਾਇਰੈਕਟਰ ਦੀ ਮੀਟਿੰਗ ਦਾ ਘਿਰਾਓ ਕੀਤਾ ਗਿਆ ਜੋ ਕਿ ਮੀਟਿੰਗ ਖਤਮ ਹੋਣ ਤੱਕ ਚਲਦਾ ਰਿਹਾ। ਯੂਨੀਅਨ ਆਗੂਆਂ ਦਾ ਫੈਸਲਾ ਇਸ ਮੌਕੇ ਯੂਨੀਅਨ ਦੇ ਪ੍ਰਧਾਨ ਸੁਖਚੈਨ ਸਿੰਘ ਸੈਣੀ ਤੇ ਜਨਰਲ ਸਕੱਤਰ ਪਰਵਿੰਦਰ ਸਿੰਘ ਖੰਘੂੜਾ ਨੇ ਕਿਹਾ ਕਿ ਉਹ ਮੁਲਾਜ਼ਮ ਮਾਰੂੂ ਫੈਸਲੇ ਵਿਰੁਧ 26 ਸਤੰਬਰ ਨੂੰ ਸਿੱਖਿਆ ਬੋਰਡ ਦੇ ਖੇਤਰੀ ਦਫ਼ਤਰ , ਆਦਰਸ਼ ਸਕੂਲ ਅਤੇ ਮੁੱਖ ਦਫ਼ਤਰ ਵਿਚ ਮੁਲਾਜ਼ਮ 2 ਘੰਟੇ ਦੀ ਸਮੂÎਹਿਕ ਛੁਟੀ ਲੈ ਕੇ ਰੋਸ ਪ੍ਰਗਟ ਕਰਨਗੇ ਜੇਕਰ ਚੇਅਰਮੈਨ ਨਾਲ 10 ਵਜੇ ਤਹਿ ਹੋਈ ਮੀਟਿੰਗ ਵਿਚ ਕੋਈ ਹੱਲ ਨਾ ਨਿਕਲਿਆ ਤਾ ਯੂਨੀਅਨ ਅਗਲੇ ਐਕਸਨ ਦਾ ਐਲਾਨ ਕਰੇਗੀ ਜਿਸ ਤੋ ਨਿਕਲਣ ਵਾਲੇ ਨਤੀਜੇ ਦੀ ਜ਼ਿੁੰਮੇਵਾਰੀ ਬੋਰਡ ਮੈਨੇਜਮੈਂਟ ਦੀ ਹੋਵੇਗੀ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ