ਪੰਜਾਬ ਸਕੂਲ ਸਿੱਖਿਆ ਬੋਰਡ ਨੇ ਬਾਰ੍ਹਵੀਂ ਸ਼੍ਰੇਣੀ ਦੇ ਵਿਦਿਆਰਥੀਆਂ ਦੇ ਰੋਲ ਨੰਬਰ ਕੀਤੇ ਵੈੱਬਸਾਈਟ ’ਤੇ ਅਪਲੋਡ

ਅਮਨਦੀਪ ਸਿੰਘ ਸੋਢੀ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 21 ਫਰਵਰੀ:
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਇਸ ਵਰ੍ਹੇ ਲਈ ਜਾਣ ਵਾਲੀਆਂ ਬਾਰ੍ਹਵੀਂ ਸ਼੍ਰੇਣੀ ਦੀ ਸਾਲਾਨਾ ਪ੍ਰੀਖਿਆ ਰੈਗੁੂਲਰ/ਵਾਧੂ ਵਿਸ਼ਾ/ਕਾਰਗੁਜ਼ਾਰੀ ਵਧਾਉਣ ਲਈ/ਕੰਪਾਰਟਮੈਂਟ/ਰੀ-ਅਪੀਅਰ ਦੀਆਂ ਪ੍ਰੀਖਿਆਵਾਂ 28 ਫਰਵਰੀ 2017 ਨੂੰ ਆਰੰਭ ਹੋ ਰਹੀਆਂ ਹਨ। ਇਸ ਸਬੰਧੀ ਸਾਰੇ ਪ੍ਰਬੰਧ ਲਗਭਗ ਮੁਕੰਮਲ ਕਰ ਲਏ ਗਏ ਹਨ। ਇਹ ਜਾਣਕਾਰੀ ਅੱਜ ਇੱਥੇ ਸਿੱਖਿਆ ਬੋਰਡ ਦੇ ਚੇਅਰਮੈਨ ਤੇ ਸੀਨੀਅਰ ਪੀਸੀਐਸ ਅਫ਼ਸਰ ਸ੍ਰ. ਬਲਬੀਰ ਸਿੰਘ ਢੋਲ ਨੇ ਦਿੰਦਿਆਂ ਦੱਸਿਆ ਕਿ ਰੈਗੂੁਲਰ ਪ੍ਰੀਖਿਆਰਥੀਆਂ ਦੇ ਰੋਲ ਨੰਬਰ ਸਕੂਲਾਂ ਦੀ ਲਾਗ-ਇਨ-ਆਈਤੇ ਅਪਲੋੋਡ ਕੀਤੇ ਜਾ ਚੁੱਕੇ ਹਨ ਅਤੇ ਵਾਧੂ ਵਿਸ਼ਾ/ਕਾਰਗੁਜ਼ਾਰੀ ਵਧਾਉਣ ਲਈ/ਕੰਪਾਰਟਮੈਂਟ/ਰੀ-ਅਪੀਅਰ ਪ੍ਰੀਖਿਆਰਥੀਆਂ ਦੇ ਰੋਲ ਨੰਬਰ ਆਨਲਾਈਨ ਕੀਤੇ ਜਾ ਚੁੱਕੇ ਹਨ।
ਸਕੂਲ ਬੋਰਡ ਦੇ ਮੁਖੀ ਨੇ ਦੱਸਿਆ ਕਿ ਸਮੂਹ ਸਕੂਲ ਮੁੱਖੀ ਆਪਣੇ ਸਕੂਲ ਨਾਲ ਸਬੰਧਤ ਰੋਲ ਨੰਬਰ ਆਪਣੇ ਸਕੂਲ ਦੀ ਲਾਗ-ਇਨ-ਆਈਤੋੋ ਡਾਊਨਲੋਡ ਕਰਨ ਅਤੇ ਵਾਧੂ ਵਿਸ਼ਾ/ਕਾਰਗੁਜ਼ਾਰੀ ਵਧਾਉਣ ਲਈ/ਕੰਪਾਰਟਮੈਂਟ/ਰੀ-ਅਪੀਅਰ ਦੀ ਪ੍ਰੀਖਿਆ ਦੇ ਰਹੇ ਵਿਦਿਆਰਥੀਆਂ ਨੂੰ ਦੱਸਿਆ ਜਾਦਾ ਹੈ ਕਿ ਉਹ ਆਪਣਾ ਰੋਲ ਨੰਬਰ ਬੋੋਰਡ ਦੀ ਵੈਬਸਾਈਟ www.pseb.ac.in ਤੋਂ ਡਾਉਨਲੋੋਡ ਕਰਨ। ਪੰਜਾਬ ਸਕੂਲ ਸਿੱਖਿਆ ਬੋੋਰਡ ਵੱਲੋ ਵੱਖਰੇ ਤੌਰ ’ਤੇ ਕੋਈ ਵੀ ਰੋਲ ਨੰਬਰ ਸਲਿਪ ਡਾਕ ਰਾਂਹੀ ਨਹੀਂ ਭੇਜੀ ਜਾਵੇਗੀ। ਜੇਕਰ ਰੋਲ ਨੰਬਰ ਸਲਿੱਪ ਤੇ ਕੋੋੋਈ ਤਰੁੱਟੀ ਪਾਈ ਜਾਂਦੀ ਹੈ ਤਾਂ ਉਹ ਹਰ ਹਾਲਤ ਵਿੱਚ ਮਿਤੀ 26/02/2017 ਤੱਕ ਤਰੁੱਟੀ ਦਰੁੱਸਤ ਕਰਵਾਉਣ ਲਈ ਮੁੱਖ ਦਫਤਰ/ਸਬੰਧਤ ਸੈਕਸ਼ਨ ਨਾਲ ਸੰਪਰਕ ਕਰਨ। ਬੋਰਡ ਦੇ ਬੁਲਾਰੇ ਨੇ ਕਿਹਾ ਕਿ ਮਿਤੀ 24/02/2017 ਨੂੰ ਦਫਤਰ ਸ਼ਿਵਰਾਤਰੀ ਦੀ ਛੁੱਟੀ ਕਾਰਨ ਬੰਦ ਰਹੇਗਾ ਅਤੇ ਮਿਤੀ 25 ਅਤੇ 26/02/2017 ਦਿਨ. ਸ਼ਨੀਵਾਰ ਅਤੇ ਐਤਵਾਰ ਨੂੰ ਛੁੱਟੀ ਵਾਲੇ ਦਿਨ ਮੁੱਖ ਦਫਤਰ ਆਮ ਦਿਨਾਂ ਵਾਂਗ ਖੁੱਲ੍ਹਾ ਰਹੇਗਾ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਜਿਨ੍ਹਾਂ ਪ੍ਰੀਖਿਆਰਥੀਆਂ ਵੱਲੋਂ ਪ੍ਰੀਖਿਆ ਦੇਣ ਸਬੰਧੀ ਫੀਸ ਜਮ੍ਹਾਂ ਕਰਵਾਈ ਗਈ ਹੋਵੇ ਪਰ ਰੋਲ ਨੰਬਰ ਪ੍ਰਾਪਤ ਨਹੀਂ ਹੋਇਆ ਅਜਿਹੇ ਪ੍ਰੀਖਿਆਰਥੀਆਂ ਨੂੰ ਦੱਸਿਆ ਜਾਂਦਾ ਹੈ ਕਿ ਉਹ ਆਪਣੇ ਯੋਗਤਾ ਸਰਟੀਫਿਕੇਟ ਦੀ ਤਸਦੀਕ ਸ਼ੁਦਾ ਫੋੋਟੋੋ ਕਾਪੀ, ਦੋ ਫੋੋਟੋੋਆਂ ਅਤੇ ਜਮ੍ਹਾਂ ਕਰਵਾਈ ਗਈ ਫੀਸ ਦੀ ਰਸੀਦ ਦੀ ਅਸਲ ਕਾਪੀ ਲੈ ਕੇ ਮੁੱਖ ਦਫ਼ਤਰ ਪੰਜਾਬ ਸਕੂਲ ਸਿੱਖਿਆ ਬੋੋਰਡ, ਐੱਸਏਐੱਸ ਨਗਰ (ਮੁਹਾਲੀ) ਵਿੱਚ ਸੰਪਰਕ ਕੀਤਾ ਜਾਵੇ।
ਸ੍ਰੀ ਢੋਲ ਨੇ ਦੱਸਿਆ ਕਿ ਬਾਰ੍ਹਵੀਂ ਸ਼੍ਰੇਣੀ ਦੀ (ਸਮੇਤ ਓਪਨ ਸਕੂਲ, ਵਾਧੂ ਵਿਸ਼ਾ, ਕਾਰਗੁਜ਼ਾਰੀ ਵਧਾਉਣ ਲਈ) ਲਿਖਤੀ ਪ੍ਰੀਖਿਆ 28 ਫਰਵਰੀ ਤੋਂ 24 ਮਾਰਚ ਤੱਕ ਕਰਵਾਈ ਜਾਵੇਗੀ। ਪ੍ਰੀਖਿਆ ਦਾ ਸਮਾਂ ਬਾਅਦ ਦੁਪਹਿਰ 2 ਵਜੇ ਸ਼ਾਮ 5.15 ਵਜੇ ਤੱਕ ਹੋਵੇਗਾ। ਉਨ੍ਹਾਂ ਦੱਸਿਆ ਕਿ ਪ੍ਰੀਖਿਆਰਥੀਆਂ ਨੂੰ ਪ੍ਰਸ਼ਨ-ਪੱਤਰ ਪੜ੍ਹਨ ਲਈ 15 ਮਿੰਟ ਦਾ ਵਾਧੂ ਸਮਾਂ ਦਿੱਤਾ ਜਾਵੇਗਾ ਜਦੋਂ ਕਿ ਨੇਤਰਹੀਣ, ਗੂੰਗੇ ਬੋਲੇ ਅਤੇ ਅੰਗਹੀਣ ਵਿਦਿਆਰਥੀਆਂ ਨੂੰ ਪੇਪਰ ਹੱਲ ਕਰਨ ਲਈ ਹਰੇਕ ਇੱਕ ਘੰਟੇ ਪਿੱਛੇ 20 ਮਿੰਟ ਦਾ ਵਾਧੂ ਸਮਾਂ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਬਾਰ੍ਹਵੀਂ ਸ਼੍ਰੇਣੀ ਦੇ ਰੈਗੂਲਰ ਅਤੇ ਓਪਨ ਸਕੂਲ ਦੇ ਸ਼ਹਿਰੀ 1 ਲੱਖ 50 ਹਜ਼ਾਰ 143 ਵਿਦਿਆਰਥੀ ਅਤੇ ਦਿਹਾਤੀ ਖੇਤਰ ਦੇ 1 ਲੱਖ 68 ਹਜ਼ਾਰ 691 ਵਿਦਿਆਰਥੀ ਸਾਲਾਨਾ ਪ੍ਰੀਖਿਆ ਵਿੱਚ ਅਪੀਅਰ ਹੋਣਗੇ। ਉਨ੍ਹਾਂ ਦੱਸਿਆ ਕਿ 23 ਹਜ਼ਾਰ 251 ਕੰਪਾਰਟਮੈਂਟ ਵਾਲੇ ਬੱਚੇ ਅਤੇ ਪਾਸ ਪ੍ਰਤੀਸ਼ਤਤਾ ਵਧਾਉਣ ਲਈ 322 ਵਿਦਿਆਰਥੀ ਦੁਬਾਰਾ ਤੋਂ ਪ੍ਰੀਖਿਆ ਵਿੱਚ ਬੈਠਣਗੇ।

Load More Related Articles
Load More By Nabaz-e-Punjab
Load More In School & College

Check Also

ਸੀਜੀਸੀ ਲਾਂਡਰਾਂ ਦੇ ਪ੍ਰੋਫੈਸਰ ਦਾ ਆਈਐੱਸਟੀਈ ਸਰਵੋਤਮ ਅਧਿਆਪਕ ਐਵਾਰਡ-2024 ਨਾਲ ਸਨਮਾਨ

ਸੀਜੀਸੀ ਲਾਂਡਰਾਂ ਦੇ ਪ੍ਰੋਫੈਸਰ ਦਾ ਆਈਐੱਸਟੀਈ ਸਰਵੋਤਮ ਅਧਿਆਪਕ ਐਵਾਰਡ-2024 ਨਾਲ ਸਨਮਾਨ ਨਬਜ਼-ਏ-ਪੰਜਾਬ, ਮੁਹ…