nabaz-e-punjab.com

ਸਰਕਾਰੀ ਕਾਲਜ ਮੁਹਾਲੀ ਵਿੱਚ ਸਾਈਕੋ ਫੈਸਟ ਦਾ ਆਯੋਜਨ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 3 ਅਗਸਤ:
ਸਰਕਾਰੀ ਕਾਲਜ ਐਸ ਏ ਐਸ ਨਗਰ (ਮੁਹਾਲੀ) ਦੇ ਮਨੋ ਵਿਗਿਆਨ ਵਿਭਾਗ ਵੱਲੋਂ ਸਾਈਕੋ ਫੈਸਟ ਆਯੋਜਿਤ ਕੀਤਾ ਗਿਆ। ਸਾਈਕੋ ਫੈਸਟ ਦਾ ਉਦਘਾਟਨ ਕਾਲਜ ਦੇ ਪ੍ਰਿੰਸੀਪਲ ਸ੍ਰੀਮਤੀ ਕੋਮਲ ਬਰੋਕਾ ਵੱਲੋਂ ਕੀਤਾ ਗਿਆ। ਸਾਈਕੋ ਫੈਸਟ ਵਿੱਚ ਮਨੋ ਵਿਗਿਆਨਕ ਟੈਸਟ ਬੁੱਧੀ ਮਾਪਣ, ਸ਼ਖ਼ਸੀਅਤ ਵਿਕਾਸ, ਅੰਤਰ ਪ੍ਰੇਰਣਾ, ਸਮੱਸਿਆ ਤੇ ਸਮਾਧਾਨ ਆਦਿ ਸੰਕਲਪਾਂ ਬਾਰੇ ਵਿਸਥਾਰ ਵਿੱਚ ਚਰਚਾ ਕਰਦਿਆਂ ਉਹਨਾਂ ਦੇ ਉਪਯੋਗਾਂ ਬਾਰੇ ਜਾਣਕਾਰੀ ਦਿੱਤੀ ਗਈ। ਸ੍ਰੀਮਤੀ ਕੋਮਲ ਬਰੋਕਾ ਨੇ ਬੋਲਦਿਆਂ ਕਿਹਾ ਕਿ ਜ਼ਿੰਦਗੀ ਵਿੱਚ ਵਧ ਰਹੇ ਤਣਾਅ ਅਤੇ ਬਦਲਦੀ ਜੀਵਨ ਸੈਲੀ ਦੇ ਕਾਰਨਾਂ ਕਰਕੇ ਦਿਮਾਗੀ ਤਣਾਅ ਵਧ ਰਿਹਾ ਹੈ, ਇਸ ਪਾਸੇ ਸਾਨੂੰ ਧਿਆਨ ਦੇਣ ਦੀ ਸਖ਼ਤ ਲੋੜ ਹੈ। ਇਸ ਮੌਕੇ ਕਾਲਜ ਕੌਂਸਲ ਮੈਂਬਰ, ਮਨੋ ਵਿਗਿਆਨ ਵਿਭਾਗ ਦੇ ਵਿਦਿਆਰਥੀਆਂ ਦੇ ਨਾਲ ਵਿਭਾਗ ਦੇ ਮੁਖੀ ਪ੍ਰੋ. ਗੁਰਮੀਤ ਆਨੰਦ ਵੀ ਮੌਜੂਦ ਸਨ।

Load More Related Articles
Load More By Nabaz-e-Punjab
Load More In School & College

Check Also

ਝੰਜੇੜੀ ਕੈਂਪਸ ਵਿੱਚ ਬੋਸ਼ ਇੰਡੀਆ ਦੇ ਸਹਿਯੋਗ ਨਾਲ ਕੇਂਦਰ ਦੀ ਸ਼ੁਰੂਆਤ

ਝੰਜੇੜੀ ਕੈਂਪਸ ਵਿੱਚ ਬੋਸ਼ ਇੰਡੀਆ ਦੇ ਸਹਿਯੋਗ ਨਾਲ ਕੇਂਦਰ ਦੀ ਸ਼ੁਰੂਆਤ ਨਬਜ਼-ਏ-ਪੰਜਾਬ, ਮੁਹਾਲੀ, 31 ਅਗਸਤ: ਚੰ…