nabaz-e-punjab.com

ਪੀਟੀਯੂ ਦੀ ਪ੍ਰੀਖਿਆ ਵਿੱਚ ਗਿਆਨ ਜਯੋਤੀ ਦੇ ਬੀਸੀਏ ਦੇ ਵਿਦਿਆਰਥੀਆਂ ਦੀ ਸਰਦਾਰੀ

ਪਹਿਲੀਆਂ 10 ਟਾਪ ਪੁਜ਼ੀਸ਼ਨਾਂ ’ਚੋਂ 7 ਪੁਜ਼ੀਸ਼ਨਾਂ ਨੇ ਕੀਤਾ ਕਬਜਾ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 16 ਜੁਲਾਈ:
ਇੱਥੋਂ ਦੇ ਗਿਆਨ ਜਯੋਤੀ ਇੰਸਟੀਚਿਊਟ ਆਫ਼ ਮੈਨੇਜਮੈਂਟ ਅਤੇ ਟੈਕਨਾਲੋਜੀ ਫੇਜ਼-2 ਦੇ ਬੀਸੀਏ ਸਟਰੀਮ ਦੇ ਵਿਦਿਆਰਥੀਆਂ ਨੇ ਆਈ ਕੇ ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ ਦੇ ਬੀਸੀਏ ਦੀ ਸਟਰੀਮ ਵਿੱਚ ਕਾਲਜ ਦੀ ਸਰਦਾਰੀ ਨੂੰ ਕਾਇਮ ਰੱਖਦਿਆਂ ਪਹਿਲੀਆਂ 10 ਪੁਜ਼ੀਸ਼ਨਾਂ ’ਚੋਂ 7 ਪੁਜ਼ੀਸ਼ਨਾਂ ’ਤੇ ਕਬਜ਼ਾ ਕਰਕੇ ਸੰਸਥਾ ਅਤੇ ਮੁਹਾਲੀ ਸ਼ਹਿਰ ਦਾ ਨਾਂ ਰੋਸ਼ਨ ਕੀਤਾ ਹੈ। ਗਿਆਨ ਜਯੋਤੀ ਗਰੁੱਪ ਦੇ ਚੇਅਰਮੈਨ ਜੇ.ਐਸ. ਬੇਦੀ ਨੇ ਦੱਸਿਆ ਕਿ ਬੀਸੀਏ (ਤੀਜਾ ਸਮੈਸਟਰ) ਵਿੱਚ ਨੇਹਾ ਬਾਂਸਲ ਨੇ ਚੌਥੀ ਪੁਜ਼ੀਸ਼ਨ, ਆਨੰਦ ਮੋਹਨ, ਚਰਨਪ੍ਰੀਤ ਕੌਰ ਅਤੇ ਨਰਿੰਦਰ ਕੌਰ ਨੇ ਸੱਤਵੀਂ ਪੁਜ਼ੀਸ਼ਨ, ਅੰਤਿਕਾ ਨੇ ਅੱਠਵੀਂ ਪੁਜ਼ੀਸ਼ਨ, ਅਵਿਨਾਸ਼ ਕੁਮਾਰ ਅਤੇ ਸੁਰਿੰਦਰ ਮੋਰੀਆਂ ਨੇ ਮੈਰਿਟ ਵਿੱਚ ਦਸਵੀਂ ਪੁਜ਼ੀਸ਼ਨ ਹਾਸਲ ਕੀਤੀ ਹੈ।
ਸ੍ਰੀ ਬੇਦੀ ਨੇ ਮੈਰਿਟ ਵਿੱਚ ਆਉਣ ਵਾਲੇ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਸੰਸਥਾਨ ਵਿੱਚ ਵਿਦਿਆਰਥੀਆਂ ਨੂੰ ਮਿਆਰੀ ਸਿੱਖਿਆ ਪ੍ਰਦਾਨ ਕਰਨ ਲਈ ਪੂਰਾ ਧਿਆਨ ਦਿੱਤਾ ਜਾਂਦਾ ਹੈ। ਜਿਸ ਸਦਕਾ ਹਰ ਸਾਲ ਇੰਸਟੀਚਿਊਟ ਦੇ ਵਿਦਿਆਰਥੀ ਮੈਰਿਟ ਵਿੱਚ ਮੋਹਰੀ ਪੁਜ਼ੀਸ਼ਨਾਂ ਹਾਸਲ ਕਰਦੇ ਹਨ। ਗਿਆਨ ਜਯੋਤੀ ਇੰਸਟੀਚਿਊਟ ਦੀ ਡਾਇਰੈਕਟਰ ਡਾ. ਅਨੀਤ ਬੇਦੀ ਨੇ ਸਮੂਹ ਵਿਦਿਆਰਥੀਆਂ ਨੂੰ ਕੈਂਪਸ ਵਿੱਚ ਕਰਵਾਈ ਜਾਂਦੀ ਪ੍ਰੈਕਟੀਕਲ ਅਤੇ ਅਕੈਡਮਿਕ ਸਿੱਖਿਆਂ ਲਈ ਪੂਰਾ ਧਿਆਨ ਦੇਣ ਦੀ ਤਾਕੀਦ ਕਰਦੇ ਹੋਏ ਕਿਹਾ ਕਿ ਸਫਲਤਾ ਹਾਸਲ ਕਰਨ ਲਈ ਲਗਾਤਾਰ ਸਖ਼ਤ ਮਿਹਨਤ ਕਰਨੀ ਪੈਂਦੀ ਹੈ। ਇਸ ਲਈ ਵਿੱਦਿਅਕ ਜੀਵਨ ਵਿੱਚ ਵਿਦਿਆਰਥੀਆਂ ਨੂੰ ਆਪਣੇ ਕੈਰੀਅਰ ਲਈ ਪੂਰੀ ਤਰ੍ਹਾਂ ਸੁਚੇਤ ਰਹਿਣਾ ਚਾਹੀਦਾ ਹੈ।

Load More Related Articles
Load More By Nabaz-e-Punjab
Load More In School & College

Check Also

ਝੰਜੇੜੀ ਕੈਂਪਸ ਵਿੱਚ ਬੋਸ਼ ਇੰਡੀਆ ਦੇ ਸਹਿਯੋਗ ਨਾਲ ਕੇਂਦਰ ਦੀ ਸ਼ੁਰੂਆਤ

ਝੰਜੇੜੀ ਕੈਂਪਸ ਵਿੱਚ ਬੋਸ਼ ਇੰਡੀਆ ਦੇ ਸਹਿਯੋਗ ਨਾਲ ਕੇਂਦਰ ਦੀ ਸ਼ੁਰੂਆਤ ਨਬਜ਼-ਏ-ਪੰਜਾਬ, ਮੁਹਾਲੀ, 31 ਅਗਸਤ: ਚੰ…