Nabaz-e-punjab.com

ਪੀਟੀਯੂ ਦੀ ਮੈਰਿਟ ਵਿੱਚ ਸੀਜੀਸੀ ਕਾਲਜ ਲਾਂਡਰਾਂ ਦੇ ਵਿਦਿਆਰਥੀ ਛਾਏ

ਮੈਰਿਟ ਵਿੱਚ ਆਉਣ ਵਾਲੇ ਵਿਦਿਆਰਥੀਆਂ ਨੂੰ ਨਗਦ ਇਨਾਮ ਤੇ ਲੈਪਟਾਪ ਦੇਵੇਗੀ ਸੀਜੀਸੀ ਮੈਨੇਜਮੈਂਟ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 28 ਮਈ:
ਆਈਕੇ ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ ਵੱਲੋਂ ਅਪਰੈਲ 2018 ਵਿੱਚ ਲਈ ਪ੍ਰੀਖਿਆਵਾਂ ਦੇ ਨਤੀਜਿਆਂ ਦਾ ਐਲਾਨ ਕਰਦਿਆਂ ਮੈਰਿਟ ਸੂਚੀ ਜਾਰੀ ਕਰ ਦਿੱਤੀ ਹੈ। ਇਸ ਮੈਰਿਟ ਸੂਚੀ ਵਿੱਚ ਚੰਡੀਗੜ੍ਹ ਗਰੁੱਪ ਆਫ਼ ਕਾਲਜਿਜ਼ ਦੇ ਲਾਂਡਰਾਂ ਕੈਂਪਸ ਦੇ ਵਿਦਿਆਰਥੀਆਂ ਨੇ ਰਿਕਾਰਡਤੋੜ ਜਿੱਤ ਹਾਸਲ ਕਰਦਿਆਂ ਪੀਟੀਯੂ ਦੀ ਮੈਰਿਟ ਵਿੱਚ 378 ਸੀਟਾਂ ’ਤੇ ਕਬਜ਼ਾ ਕੀਤਾ ਹੈ। ਪੀਟੀਯੂ ਵੱਲੋਂ ਐਲਾਨੀ ਇਸ ਸੂਚੀ ਅਨੁਸਾਰ ਸੀਜੀਸੀ ਲਾਂਡਰਾਂ ਦੇ ਵਿਦਿਆਰਥੀਆਂ ਨੇ ਇੱਕ ਸਿੰਗਲ ਸਾਲ ਦੌਰਾਨ 378 ਮੈਰਿਟ ਸੀਟਾਂ ’ਤੇ ਕਬਜ਼ਾ ਕੀਤਾ ਹੈ। ਕਾਲਜ ਨੇ 52 ਗੋਲਡ ਅਤੇ 47 ਸਿਲਵਰ ਸੀਟਾਂ ਹਾਸਲ ਕਰ ਕੇ ਪਿਛਲੇ ਸਾਲ ਨਾਲੋਂ 23 ਫ਼ੀਸਦੀ ਵਾਧਾ ਦਰਜ ਕੀਤਾ ਹੈ ਅਤੇ ਮਿਲੇ ਅੰਕੜਿਆਂ ਅਨੁਸਾਰ ਸੀਜੀਸੀ ਦੇ ਵਿਦਿਆਰਥੀਆਂ ਨੇ ਹੁਣ ਤੱਕ 1000 ਤੋਂ ਜ਼ਿਅਦਾ ਪੀਟੀਯੂ ਮੈਰਿਟ ਸਥਾਨਾਂ ਨੂੰ ਆਪਣੇ ਨਾਮ ਕੀਤਾ ਹੈ। ਜਿਨ੍ਹਾਂ ’ਚੋਂ 98 ਗੋਡਲ, 106 ਸਿਲਵਰ ਅਤੇ 86 ਕਾਂਸੀ ਦੇ ਤਗਮੇ ਜਿੱਤੇ ਹਨ।
ਹੋਟਲ ਮੈਨੇਜਮੈਂਟ ਅਤੇ ਬਾਇਓਟੈਕਨੋਲਾਜੀ ਦੇ 35 ਤੋਂ ਵੱਧ ਵਿਦਿਆਰਥੀਆਂ ਨੇ 10 ਐਸਜੀਪੀਏ ਦਾ ਸਕੋਰ ਹਾਸਲ ਕੀਤਾ ਜਦੋਂਕਿ 150 ਤੋਂ ਵੱਧ ਾ ਵਿਦਿਆਰਥੀਆਂ ਨੇ 9 ਐਸਜੀਪੀਏ ਤੋਂ ਵੱਧ ਅੰਕਾਂ ਨਾਲ ਕਾਲਜ ਦਾ ਨਾਮ ਰੋਸ਼ਨ ਕੀਤਾ। ਹੋਟਲ ਮੈਨੇਜਮੈਂਟ ਸਮੈਸਟਰ ਚਾਰ ਦੇ ਵਿਦਿਆਰਥੀ ਆਰੀਫ਼ ਖ਼ਾਨ, ਚੰਦਾ ਐਨ ਕੁਮਾਰ, ਚੇਤਨਾ, ਮੁਨੀਸ਼ ਕੁਮਾਰ, ਪਿਯੂਸ਼ ਜੈਨ, ਰੋਚਕ ਜੈਮਵਾਲ, ਰੋਸ਼ਨ ਵਿੱਜ ਅਤੇ ਛੇਵੇਂ ਸਮੈਸਟਰ ਦੇ ਵਿਦਿਆਰਥੀ ਸੋਨੀਆ, ਸੁਨੀਤਾ ਬਾਂਦਾ, ਐਂਬਰਸ ਸੂਦ ਆਦਿ ਹਰੇਕ ਵਿਦਿਆਥੀ ਨੇ 10 ਐਸਜੀਪੀਏਪ੍ਰਾਪਤ ਕਰ ਕੇ ਗੋਲਡ ਪੁਜ਼ੀਸ਼ਨਾਂ ’ਤੇ ਕਬਜ਼ਾ ਕੀਤਾ ਹੈ।
ਇਸ ਤੋਂ ਇਲਾਵਾ ਬਿਜਨਸ ਮੈਨੇਜਮੈਂਟ ਛੇਵੇਂ ਸਮੈਸਟਰ ਦੇ ਬਾਇਓਟੈਕਨੀਕਲ ਵਿਦਿਆਰਥੀ ਅਕਾਂਸ਼ਾ ਅਰੋੜਾ (9.64 ਐਸਜੀਪੀਏ) ਅਤੇ ਅਕ੍ਰਿਤੀ ਬਾਂਸਲ (9.32 ਐਸਜੀਪੀਏ) ਨੇ ਟਾੱਪ ਦੀਆਂ ਮੈਰਿਟ ਪੁਜ਼ੀਸ਼ਨਾਂ ’ਤੇ ਆਪਣਾ ਨਾਮ ਦਰਜ ਕਰਵਾਇਆ। ਇਸ ਦੇ ਨਾਲ ਹੀ ਕੰਪਿਊਟਰ ਸਾਇੰਸ ਇੰਜੀਨਿਅਰਿੰਗ ਕੋਰਸ ਕਰ ਰਹੇ ਆਯੂਸ਼ੀ ਪਨਵਾਰ, ਭਾਵਿਆ, ਦੀਪਾਂਸ਼ੂ ਕੁਮਾਰ, ਮੁਸਕਾਨ ਬਤਰਾ ਅਤੇ ਤਵਲੀਨ ਕੌਰ ਜੋਲੀ ਹਰੇਕ ਨੇ 9.40 ਐਸਜੀਪੀਏ ਹਾਸਲ ਕਰਦਿਆਂ ਗੋਲਡ ਮੈਡਲਾਂ ’ਤੇ ਕਬਜ਼ਾ ਕੀਤਾ ਜਦੋਂਕਿ ਆਈਟੀ ਇੰਜੀਨਿਅਰਿੰਗ ਦੀ ਵਿਦਿਆਰਥੀ ਤਨਿਸ਼ਕ ਜੈਨ ਨੇ 9.27 ਐਸਜੀਪੀਏ ਹਾਸਲ ਕੀਤੀ। ਇਸ ਸੂਚੀ ਅਨੁਸਾਰ ਐਮਸੀਏ ਦੇ ਵਿਦਿਆਰਥੀਆਂ ਸ਼ਿਵ ਪ੍ਰਕਾਸ਼, ਯਸ਼ੀਕਾ ਅਰੋੜਾ ਅਤੇ ਬੀਟੈਕ ਇਲੈਕਟ੍ਰਾਨਿਕ ਐਂਡ ਮਕੈਨੀਕਲ ਇੰਜੀਨਿਅਰਿੰਗ ਦੇ ਵਿਦਿਆਰਥੀਆਂ ਸਮਰੀਤੀ ਸ਼ਰਮਾ ਅਤੇ ਅੰਤਰਿਕਸ਼ ਜੈਨ ਨੇ ਸਿਲਵਰ ਸਥਾਨ ਹਾਸਲ ਕੀਤੇ।
ਇਸ ਤੋਂ ਇਲਾਵਾ ਬਾਇਓਟੈਕਨਾਲੋਜੀ ਦੀ ਪ੍ਰਤੀਭਾ, ਮਾਨਵੀ ਸ਼ਰਮਾ ਅਤੇ ਜੋਤੀ ਤੇਗਵਾਨ ਨੇ 9.86 ਐਸਜੀਪੀਏ ਹਾਸਲ ਕਰਦਿਆਂ ਸਿਲਵਰ ਸਥਾਨ ’ਤੇ ਕਬਜ਼ਾ ਕੀਤਾ ਜਦੋਂਕਿ ਐਮ ਫ਼ਾਰਮਾ ਸਮੈਸਟਰ ਦੂਜਾ ਦੇ ਵਿਦਿਆਰਥੀ ਚਾਹਕ ਕੱਕੜ ਨੇ ਸਿਲਵਲ ਸਥਾਨ ਹਾਸਲ ਕਰਦਿਆਂ ਪੀਟੀਯੂ ਮੈਰਿਟ ਸੂਚੀ ਵਿੱਚ ਆਪਣਾ ਨਾਮ ਦਰਜ ਕਰਵਾਇਆ। ਕਾਲਜ ਦੇ ਹੋਣਹਾਰ ਵਿਦਿਆਰਥੀਆਂ ਨੂੰ ਹੌਸਲਾ ਦੇਣ ਅਤੇ ਉਤਸ਼ਾਹਿਤ ਕਰਨ ਲਈ ਸੀਜੀਸੀ ਲਾਂਡਰਾਂ ਵੱਲੋਂ ਇਕ ਅਕਾਦਮਿਕ ਰਿਵਾਰਡ ਨੀਤੀ ਦੀ ਸ਼ੁਰੂਆਤ ਕੀਤੀ ਗਈ ਹੈ ਜੋ ਕਿ ਮੈਰਿਟ ਪੁਜ਼ੀਸ਼ਨਾਂ ’ਤੇ ਆਪਣਾ ਨਾਮ ਦਰਜ ਕਰਵਾਉਣ ਵਾਲੇ ਵਿਦਿਆਰਥੀਆਂ ਨੂੰ ਨਗਦ ਇਨਾਮਾਂ ਅਤੇ ਲੈਪਟਾਪ ਦੇ ਕੇ ਸਨਮਾਨਿਤ ਕਰੇਗੀ।
ਸੀਜੀਸੀ ਗਰੁੱਪ ਦੇ ਚੇਅਰਮੈਨ ਸਨਮਾਨ ਸਿੰਘ ਸੰਧੂ ਅਤੇ ਪ੍ਰਧਾਨ ਰਛਪਾਲ ਸਿੰਘ ਧਾਲੀਵਾਲ ਨੇ ਮੈਰਿਟ ਵਿੱਚ ਆਉਣ ਵਾਲੇ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਹ ਸਭ ਫੈਕਲਟੀ ਮੈਂਬਰਾਂ ਦੀ ਲਗਨ ਅਤੇ ਸਖ਼ਤ ਮਿਹਨਤ ਅਤੇ ਵਿਦਿਆਰਥੀਆਂ ਦੇ ਅਣਥੱਕ ਯਤਨਾਂ ਦਾ ਨਤੀਜਾ ਹੈ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਨੇ ਸਿੱਖਿਆ ਦੀ ਗੁਣਵੱਤਾਨੂੰ ਅਪਗ੍ਰੇਡ ਅਤੇ ਕਾਇਮ ਰੱਖਣ ਦੀ ਆਪਣੀ ਵਚਨਵੱਧਤਾ ਨੂੰ ਦੁਹਰਾਉਂਦਿਆਂ ਮਾਣਮੱਤੀਆ ਪ੍ਰਾਪਤੀਆਂ ਹਾਸਲ ਕਰਕੇ ਕਾਲਜ ਦਾ ਨਾਮ ਰੋਸ਼ਨ ਕੀਤਾ ਹੈ।

Load More Related Articles
Load More By Nabaz-e-Punjab
Load More In School & College

Check Also

ਸੀਜੀਸੀ ਲਾਂਡਰਾਂ ਦੇ ਪ੍ਰੋਫੈਸਰ ਦਾ ਆਈਐੱਸਟੀਈ ਸਰਵੋਤਮ ਅਧਿਆਪਕ ਐਵਾਰਡ-2024 ਨਾਲ ਸਨਮਾਨ

ਸੀਜੀਸੀ ਲਾਂਡਰਾਂ ਦੇ ਪ੍ਰੋਫੈਸਰ ਦਾ ਆਈਐੱਸਟੀਈ ਸਰਵੋਤਮ ਅਧਿਆਪਕ ਐਵਾਰਡ-2024 ਨਾਲ ਸਨਮਾਨ ਨਬਜ਼-ਏ-ਪੰਜਾਬ, ਮੁਹ…