Share on Facebook Share on Twitter Share on Google+ Share on Pinterest Share on Linkedin ਗਿਆਨ ਜਯੋਤੀ ਇੰਸਟੀਚਿਊਟ ਵਿੱਚ ਪੀਟੀਯੂ ਦਾ ਤਿੰਨ ਰੋਜ਼ਾ ਸਾਊਥ ਜ਼ੋਨਲ ਯੂਥ ਫੈਸਟ ਧੂਮ ਧੜੱਕੇ ਨਾਲ ਸ਼ੁਰੂ ਪਹਿਲੇ ਦਿਨ 34 ਕਾਲਜਾਂ 1200 ਵਿਦਿਆਰਥੀਆਂ ਨੇ ਵੱਖ ਵੱਖ ਮੁਕਾਬਲਿਆਂ ਵਿੱਚ ਦਿਖਾਇਆ ਦਮ ਸਭਿਆਚਾਰ ਗਤੀਵਿਧੀਆਂ ਵਿਦਿਆਰਥੀ ਜੀਵਨ ਨੂੰ ਹੋਰ ਖ਼ੂਬਸੂਰਤ ਬਣਾ ਦਿੰਦੀਆਂ ਹਨ: ਬੇਦੀ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 21 ਅਕਤੂਬਰ: ਇੱਥੋਂ ਦੇ ਗਿਆਨ ਜਯੋਤੀ ਇੰਸਟੀਚਿਊਟ ਆਫ਼ ਮੈਨੇਜਮੈਂਟ ਅਤੇ ਟੈਕਨੌਲੋਜੀ, ਫੇਜ਼ 2 ਵਿੱਚ ਆਈ ਕੇ ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ ਵੱਲੋਂ ਕਰਵਾਏ ਜਾ ਰਹੇ ਤਿੰਨ ਦਿਨਾਂ ਸਾਊਥ ਜੋਨ ਯੂਥ ਫੈਸਟ ਦੀ ਧੂਮਧਾਮ ਨਾਲ ਸ਼ੁਰੂਆਤ ਹੋ ਗਈ। ਨਸ਼ੇ ਖ਼ਿਲਾਫ਼ ਨੌਜਵਾਨ ਥੀਮ ਹੇਠ ਕਰਵਾਏ ਜਾ ਰਹੇ ਰੰਗਾਂ ਰੰਗ ਗਤੀਵਿਧੀਆਂ, ਕਲਾ ਦੀ ਵੰਨਗੀਆਂ ਅਤੇ ਖ਼ੂਬਸੂਰਤ ਅਦਾਕਾਰੀ ਦੇ ਸੁਮੇਲ ਇਸ ਯੂਥ ਫੈਸਟ ਦੇ ਪਹਿਲੇ ਦਿਨਾ 34 ਕਾਲਜਾਂ ਦੇ 1200 ਵਿਦਿਆਰਥੀਆਂ ਨੇ ਹਿੱਸਾ ਲਿਆ। ਜਦਕਿ ਵਿਦਿਆਰਥੀਆਂ ਨੂੰ ਹੌਸਲਾ-ਅਫ਼ਜ਼ਾਈ ਕਰਨ ਲਈ ਵੱਡੀ ਗਿਣਤੀ ਵਿਚ ਉਨ੍ਹਾਂ ਦੇ ਸਾਥੀ ਵਿਦਿਆਰਥੀ ਵੀ ਪਹੁੰਚੇ ਹੋਏ ਸਨ। ਇਸ ਮੌਕੇ ਆਈ ਕੇ ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ ਦੇ ਪ੍ਰਤੀਨਿਧੀ ਸਮੀਰ ਸ਼ਰਮਾ ਅਤੇ ਆਬਜ਼ਰਵਰ ਸੁਰਿੰਦਰ ਸ਼ਰਮਾ ਨੇ ਖ਼ਾਸ ਤੌਰ ਤੇ ਸ਼ਿਰਕਤ ਕਰਦੇ ਹੋਏ ਵਿਦਿਆਰਥੀਆਂ ਦੀਆਂ ਵਿਲੱਖਣ ਪੇਸ਼ਕਾਰੀਆਂ ਦੇਖੀਆਂ। ਪਹਿਲੇ ਦਿਨ ਗਰੁੱਪ ਸ਼ਬਦ ਗਾਇਨ, ਗਰੁੱਪ ਭਾਰਤੀ ਗੀਤ, ਕਲਾਸੀਕਲ ਡਾਂਸ, ਕੁਇਜ਼, ਮਿਮਿਕਰੀ, ਇਕ ਐਕਟ ਪਲੇ, ਕਲੇ ਮਾਡਲਿੰਗ, ਮਹਿੰਦੀ, ਕਾਰਟੂਨਿੰਗ ਅਤੇ ਸਪੋਟ ਪੇਟਿੰਗ ਦੀਆਂ ਕੈਟਾਗਰੀਆਂ ਵਿਚ ਵਿਦਿਆਰਥੀਆਂ ਦੇ ਮੁਕਾਬਲੇ ਕਰਵਾਏ ਗਏ। ਪਹਿਲੇ ਦਿਨ ਦੇ ਨਤੀਜਿਆਂ ਵਿਚ ਗਰੁੱਪ ਸ਼ਬਦ ਅਤੇ ਗਰੁੱਪ ਭਾਰਤੀ ਗੀਤ ਮੁਕਾਬਲਿਆਂ ਵਿਚ ਸ਼ਿਵਾਲਿਕ ਕਾਲਜ ਆਫ਼ ਫਾਰਮੇਸੀ ਨੇ ਬਾਜ਼ੀ ਮਾਰੀ ਅਤੇ ਪਹਿਲੀ ਪੁਜ਼ੀਸ਼ਨ ਹਾਸਿਲ ਕੀਤੀ। ਇਸੇ ਤਰਾਂ ਕਲੇ ਮਾਡਲਿੰਗ ਵਿਚ ਕੁਐਸਟ ਗਰੁੱਪ ਆਫ਼ ਇੰਸਟੀਚਿਊਟਸ, ਮਹਿੰਦੀ ਮੁਕਾਬਲੇ ਵਿਚ ਬੇਲਾ ਫਾਰਮੇਸੀ ਕਾਲਜ ਅਤੇ ਰਚਨਾਤਮ ਲੇਖਣ ਪ੍ਰਤੀਯੋਗਤਾ ਵਿਚ ਚੰਡੀਗੜ੍ਹ ਬਿਜ਼ਨਸ ਸਕੂਲ ਨੇ ਪਹਿਲੀ ਪੁਜ਼ੀਸ਼ਨ ਹਾਸਿਲ ਕੀਤੀ। ਕਵਿਤਾ ਲੇਖ ਵਿੱਚ ਚੰਡੀਗੜ੍ਹ ਇੰਜੀਨੀਅਰਿੰਗ ਕਾਲਜ ਨੇ ਬਾਜ਼ੀ ਮਾਰੀ। ਗਿਆਨ ਜਯੋਤੀ ਦੇ ਡਾਇਰੈਕਟਰ ਡਾ. ਅਨੀਤ ਬੇਦੀ ਨੇ ਸਭ ਮਹਿਮਾਨਾਂ ਦਾ ਸਵਾਗਤ ਕਰਦੇ ਹੋਏ ਆਪਣੇ ਸੰਬੋਧਨ ਵਿੱਚ ਕਿਹਾ ਕਿ ਯੂਥ ਫੈਸਟ ਨੌਜਵਾਨਾਂ ਲਈ ਆਪਣੀ ਵਿਲੱਖਣ ਪ੍ਰਤਿਭਾਵਾਂ ਨੂੰ ਉਜਾਗਰ ਕਰਨ ਦਾ ਬਿਹਤਰੀਨ ਪਲੇਟਫ਼ਾਰਮ ਸਿੱਧ ਹੁੰਦੇ ਹਨ। ਇਸ ਯੂਥ ਫੈਸਟ ਵਿਚ ਵੀ ਨੌਜਵਾਨਾਂ ਨੂੰ ਆਪਣੀ ਬਿਹਤਰੀਨ ਕਾਰਗੁਜ਼ਾਰੀ ਲਈ ਬਿਹਤਰੀਨ ਮੌਕੇ ਦਿੱਤੇ ਜਾ ਰਹੇ ਹਨ। ਗਿਆਨ ਜਯੋਤੀ ਦੇ ਚੇਅਰਮੈਨ ਜੇ ਐੱਸ ਬੇਦੀ ਨੇ ਵਿਦਿਆਰਥੀਆਂ ਵੱਲੋਂ ਪੇਸ਼ ਕੀਤੀਆਂ ਬਿਹਤਰੀਨ ਪੇਸ਼ਕਾਰੀਆਂ ਦੀ ਸਲਾਹਣਾ ਕਰਦੇ ਹੋਏ ਕਿਹਾ ਕਿ ਵਿਦਿਆਰਥੀ ਜੀਵਨ ਹਰ ਇਨਸਾਨ ਲਈ ਬਹੁਤ ਅਹਿਮ ਹੁੰਦਾ ਹੈ। ਇਸ ਸਮੇਂ ਦੇ ਹਰ ਰੰਗ ਨੂੰ ਜਿਊਣਾ ਚਾਹੀਦਾ ਹੈ ਪਰ ਇਸ ਦੇ ਨਾਲ ਹੀ ਆਪਣੇ ਉੱਜਲ ਭਵਿਖ ਲਈ ਵੀ ਜਾਗਰੂਕ ਰਹਿਣਾ ਚਾਹੀਦਾ ਹੈ। ਜਦ ਕਿ ਸਭਿਆਚਾਰਕ ਗਤੀਵਿਧੀਆਂ ਪੜਾਈ ਦੇ ਨਾਲ ਨਾਲ ਇੱਕ ਨਵੇਕਲਾ ਤਾਕਤ ਭਰਦੇ ਹੋਏ ਵਿਦਿਆਰਥੀ ਜੀਵਨ ਨੂੰ ਹੋਰ ਖ਼ੂਬਸੂਰਤ ਕਰ ਦਿੰਦੀਆਂ ਹਨ। ਇਸ ਮੌਕੇ ਵਿਦਿਆਰਥੀਆਂ ਨੇ ਆਪਣੀ ਕਲਾਤਮਕ ਸੋਚ ਨਾਲ ਬਣਾਈਆਂ ਪੇਸ਼ਕਾਰੀਆਂ ਨਾਲ ਮਾਹੌਲ ਨੂੰ ਰੁਮਾਂਚਿਤ ਕਰ ਦਿਤਾ। ਜਦਕਿ ਗਿਆਨ ਜਯੋਤੀ ਦੇ ਨੌਜਵਾਨਾਂ ਵੱਲੋਂ ਪੇਸ਼ ਕੀਤਾ ਗਿਆ ਭੰਗੜਾ ਸਭ ਨੂੰ ਨੱਚਣ ਲਈ ਮਜਬੂਰ ਕਰਦਾ ਨਜ਼ਰ ਆਇਆ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ